ਛਾਂਗਿਆ ਆਦਮੀ

05/25/2017 3:26:07 PM

ਲੈ ਤਾਇਆ ਰੋਟੀ ਖਾ ਲੈ। ਮੀਤ ਦੀ ਅਵਾਂ ਨੇ ਅੱਸੂ ''ਚ ਪਸਰੀ ਚੁੱਪ ਨੂੰ ਤੋੜਿਆ। ਮੈਂ ਹੱਥ ਵਧਾ ਕੇ ਮੀਤ ਦੇ ਹੱਥੋਂ ਰੋਟੀ ਵਾਲਾ ਪੋਣਾ ਫੜ੍ਹ ਲਿਆ। ਪੋਣਾ ਇਕ ਪਾਸੇ ਰੱਖ ਇਹ ਸੋਚ ਕੇ ਕਿ ਚਾਰ ਕੁ ਪਾੜੀਆਂ ਛਟੀਆਂ ਪਰੋ ਕੇ ਹੀ ਰੋਟੀ ਖਾਵਾਂਗਾ। ਮੈਂ ਪਾੜੀਆਂ ਛਟੀਆਂ ਪਰੋਣ ਲੱਗਾ। ਮੀਤ ਮੇਰੇ ਕੋਲ ਹੀ ਵੱਢੇ ਮੱਢ ਤੇ ਬੈਠ ਗਿਆ। ਮੈਂ ਛਟੀਆਂ ਪਰੋਣ ਲੱਗਾ। ਹੁਣ ਕੀ ਲੈਨਾਂ ਤਾਇਆ ਟੋਕਰੇ ਦਾ? ਮੀਤ ਦੇ ਸਵਾਲ ਨੇ ਚੁੱਪ ਨੂੰ ਫੇਰ ਤੋੜਿਆ“ਪੰਸੇਰੀ। ਮੈਂ ਰਹਿੰਦੀ ਛਟੀ ਪਰੋਦਿਆਂ ਕਿਹਾ। ਛਟੀ ਪਰੋ ਕੇ ਮੈਂ ਪੋਣਾ ਚੁੱਕਿਆ, ਫਿਰ ਆਪਣੇ ਹੱਥਾਂ ਵੱਲ ਤੱਕਿਆ ਜੋ ਪੂਰੀ ਤਰ੍ਹਾਂ ਲਿਬੜੇ ਹੋਏ ਸਨ। ਪਾਣੀ ਨੀ ਲਿਆਇਆ ਪੁੱਤ। ਮੈਂ ਆਲੇ_ਦੁਆਲੇ ਟੋਂਹਦਿਆਂ ਪੁੱਛਿਆ।ਉਹ ਮੇਰੇ ਵੱਲ ਝਾਕਿਆ ਪਰ ਬੋਲਿਆ ਕੁੱਝ ਨਾ, ਫੇਰ ਉਹ ਨਾਲ ਹੀ ਵਗਦੀ ਖਾਲ੍ਹ ਵੱਲ ਝਾਕਿਆ।ਮੇਰਾ ਮਨ ਕੀਤਾ ਕਿ ਰੋਟੀ ਖਾਣ ਤੋਂ ਪਹਿਲਾਂ ਖਾਲ੍ਹ ਤੇ ਜਾ ਕੇ ਹੱਥ ਧੋਵਾਂ ਪਰ ਖਾਲ੍ਹ ਤੇ ਜਾਣ ਲਈ ਊੱਠਣਾ ਪੈਣਾ ਸੀ ਜੋ ਏਨਾ ਅਸਾਨ ਨਹੀਂ ਸੀ ਮੇਰੇ ਲਈ। ਮੈਂ ਲਿੱਬੜੇ ਹੱਥਾਂ ਨਾਲ ਹੀ ਪੋਣੇ ਦੀ ਗੱਠ ਖੋਲ੍ਹੀ, ''ਚੋਂ ਰੋਟੀ ਕੱਢ ਉੱਤੇ ਅੰਬ ਦਾ ਅਚਾਰ ਰੱਖਣ ਲੱਗਾ। 
“ਚੌਦਾਂ ਪਾਂਜੇ ਸੱਤਰ ਪਰ ਬਜਾਰ ''ਚ ਤਾਂ ਟੋਕਰਾ ਸੱਠਾਂ ਦਾ ਮਿਲ ਜਾਂਦਾ, ਉਛਟੀਆਂ ਵੀ ਆਪਣੀਆਂ ਮੀਤ ਮੂੰਹ ''ਚ ਹੀ ਬੁੜ_ਬੁੜਾਇਆ ।ਬਾਂਰ ਵਾਲਾ ਟੋਕਰਾ ਕਿੱਥੇ ਚਲਦੈ ਪੁੱਤ। ਦੋ ਦਿਨ ਨੀ ਕੱਢਦਾ ਜੱਟਾਂ ਕੋਲ। ਮੈਂ ਬੁਰਕੀ ਤੋੜਦਿਆਂ ਜੱਟੂ ਬਦ ਬੋਲ ਕੇ ਉਸ ਨੂੰ ਪਰਤਿਆਉਣਾ ਚਾਹਿਆ।ਪਰ ਇਹ ਤਾਂ ਦੂਣੇ‘''ਚ ਪੈਂਦੈ। ਸੱਤਰ ਦੀ ਕਣਕ ਬਾਕੀ ਚਾਹ ਰੋਟੀ ਉੱਤੇ। ਮੀਤ ਥੋੜੇ ''ਚ ਬਹੁਤ ਕੁਝ ਕਹਿ ਗਿਆ। ਬੁਰਕੀ ਮੇਰੇ ਸੰਘ ‘''ਚ ਅਟਕ ਗਈ। ਮੈਂ ਝਕਦਿਆਂ-ਝਕਦਿਆਂ ਬੁਰਕੀ ਨੂੰ ਅੰਗੂਠੇ ਨਾਲ ਨੱਪਿਆ। ਮਨ ਕੀਤਾ ਇੱਥੋਂ ਉੱਠ ਕੇ ਕਿੱਧਰੇ ਭੱਜ ਜਾਵਾਂ ਪਰ ਮੇਰਾ ਹੱਥ ਆਪਣੇ_ਆਪ ਹੀ ਮੇਰੀ ਲੱਤ ਤੇ ਚਲਾ ਗਿਆ। ਮੈਂ ਬੁਰਕੀ ਅੰਗੂਠੇ ਨਾਲ ਨੱਪ ਕੇ ਅੰਦਰ ਸੁੱਟ ਲਈ। ਰੋਟੀ ਚੋਂ ਥੋੜਾ ਓਪਰਾ ਜਿਹਾ ਸਵਾਦ ਆਇਆ।ਹੁਣ ਤਾਂ ਦੋ ਤੋਂ ਪੰਜ_ਸੱਤ ਲੱਖ ਹੋ ਗਿਆ ਹੋਊ ਤਾਇਆ। ਮੀਤ ਫਿਰ ਬੋਲਿਆ।
“ਨਹੀਂ ਦੋ ਤੋਂ ਪੰਜਾਹ ਲੱਖ ਹੋ ਗਿਆ ਹੋਊ। ਵੱਡਾ ਹਿਸਾਬੀ ਆਹ ਡੋਲੂ ਤੇਰੇ ਪਿਓ ਨੇ ਲਿਆਉਣਾ ਸੀ। ਜੀਤ ਨੇ ਮੀਤ ਵੱਲ ਘੂਰਦਿਆਂ ਕਿਹਾ ਅਤੇ ਡੋਲੂ ਮੇਰੇ ਕੋਲ ਰੱਖ, ਗਿਲਾਸ ਖਾਲ੍ਹ ''ਚੋਂ ਪਾਣੀ ਦਾ ਭਰਨ ਲੱਗਾ।ਬਾਬੇ ਲੋਤੀ ਦੇ। ਜੀਤ ਦੇ ਦੋ ਕੁ ਸਾਲ ਦੇ ਪੋਤੇ ਨੇ ਮੇਰੀ ਗੋਦ ''ਚ ਬੈਠਦਿਆਂ ਤੋਤਲੀ ਜੁਬਾਨ ''ਚ ਕਿਹਾ।ਨਹੀਂ ਪੁੱਤ ਇਹ ਤਾਂ ਮੇਰੀ ਜੂਠੀ ਆ। ਮੈਂ ਪਿਆਰ ਨਾਲ ਕਿਹਾ।
ਕਿਤੇ ਨੀ ਸੁੰਡ ਪੈ ਗੇ ਇਹਦੇ ''ਚ ਤਾਂ ਕੀ ਹੋਇਆ ਜੇ ਜੂਠੀ ਆ ਤੇਰੀ। ਲੈ ਪਾਣੀ ਲੈ ਲਾ, ਤੇਰੀ ਜੂਠੀ ਖਾ ਕੇ ਸ਼ਾਇਦ ਕੁੱਝ ਪਵੇ ਦਿਮਾਗ ''ਚ ਇਸਦੇ। ਇਹਦਾ ਪਿਓ ਤਾਂ ਜਮਾਂ ਈ ਜੱਬਲ ਏ, ਕੀਹਨੂੰ ਕੀ ਕਹਿਣਾ ਪਤਾ ਨੀ ਉਹਨੂੰ, ਲੱਗਦਾ ਉਹਦੀ ਅਕਲ ਪੜ੍ਹਾਈ ਪੀ ਗਈ। ਐਨੀ ਕਿ ਚਾਰ ਛਟੀਆਂ ਹੀ ਵੱਢ ਕੇ ਦੇ ਦੇਵੇ ਤੈਨੂੰ ਤੂਤਾਂ ਤੋਂ ਜੀਤ ਨੇ ਪਾਣੀ ਮੈਨੂੰ ਫੜਾਉਂਦਿਆਂ ਗੁੱਸੇ ਨਾਲ ਕਿਹਾ ਅਤੇ ਕੁਹਾੜੀ ਪੱਥਰ ਤੇ ਰਗੜਨ ਲੱਗਾ।
ਕੋਈ ਨਾ ਸਰਦਾਰਾ ਅਜੇ ਤਾਂ ਮੈਥੋਂ ਇਹਨਾਂ ਦੇ ਹੀ ਟੋਕਰੇ ਨੀ ਬਣਨੇ ਅੱਜ। ਕੱਲ੍ਹ ਵੱਢ ਦਿਓ ਬਾਕੀ, ਮੌਕੇ ਤੇ ਵੱਢੀਆਂ ਛਟੀਆਂ ਦਾ ਟੋਕਰਾ ਵੀ ਸੌਖਾ ਅਤੇ ਵਧੀਆ 

ਬਣਦਾ ਟੱਟਦਾ ਵੀ ਨੀ ਛੇਤੀ, ਸਜਰੀ ਛਾਂਗੀ ਛਟੀ ਵਧੀਆ ਬੈਠ ਜਾਂਦੀ ਹੈ। ਮੈਂ ਵੱਢੀਆਂ ਪਈਆਂ ਛਟੀਆਂ ਵੱਲ ਦੇਖ ਕੇ ਕਿਹਾ।
“ਜਿਵੇਂ ਤੇਰੀ ਮਰਜੀ।  ਉਹ ਬੋਲਿਆ ਪਰ ਕੁਹਾੜੀ ਰਗੜਦਾ ਰਿਹਾ। ਗੱਲ ਤਾਂ ਉਹਦੀ ਵੀ ਠੀਕ ਐ ਸਰਦਾਰਾ ਮੇਰੇ ਬਣਾਏ ਟੋਕਰੇ ਤੋਂ ਮੁੱਲ ਦਾ ਟੋਕਰਾ ਸਸਤਾ ਪੈਂਦਾ ਐ। ਨਾਲੇ ਬਾਲਣ ਲਈ ਛਟੀਆਂ ਬਚ ਜਾਂਦੀਆ। ਜਿਵੇਂ ਉਹ ਕਹਿੰਦਾ ਸੀ ਚੌਦਾਂ ਪਾਂਜੇ ਸੱਤਰ ਨਾਲੇ ਇਹ ਰੋਟੀ_ਪਾਣੀ ਵੱਖ। ਸਰਕਾਰ ਕਣਕ ਤਾਂ ਹੁਣ ਇੱਕ ਰੁਪਏ ਕਿੱਲੋ ਵੀ ਦਿੰਦੀ ਐ ਤੁਹਾਨੂੰ ਸਾਰਿਆਂ ਨੂੰ ਇਸ ਹਿਸਾਬ ਨਾਲ ਤਾਂ ਪੰਜਾਂ ਦਾ ਹੀ ਬੈਠਿਆ। ਇਹਨੂੰੰ ਕੀ ਪਤੈ ਅਕ੍ਰਿਤਘਣ ਨੂੰ, ਜੇ Àਦੋਂ ਤੂੰ ਥੋੜ੍ਹਾ ਵੀ ਮੇਰੇ ਵਿਰੁੱਧ ਬੋਲ ਪੈਂਦਾ ਤਾਂ ਜਵਾਨੀ ਤਾ ਮੇਰੀ ਨਾਭੇ ਜੇਲ ''ਚ ਹੀ ਨਿਕਲਦੀ। ਇਹ ਵੱਡੇ ਸਿਆਣੇ ਰੋਟੀ ਪਿੱਛੇ ਮਰਦੇ ਆ। ਮੈਂ ਜਾਣਦੈਂ ਕੀ ਗਵਾਇਆ ਤੂੰ ਮੇਰੇ ਲਈ ਕੋਈ ਚੀਚੀ ਵਢਾ ਕੇ ਵਿਖਾਵੇ ਤਾਂ ਕਿਸੇ ਲਈ। ਜੀਤ ਨੇ ਕੁਹਾੜੀ ਪਾਸੇ ਰੱਖ ਕੇ ਬੈਠਦਿਆ ਪੂਰੀ ਅਪਣਤ ਨਾਲ ਕਿਹਾ। ਸਰਦਾਰ ਤੂੰ ਵੀ ਕਦੇ ਪਿੱਠ ਨੀਂ ਮੋੜੀ ਮੇਰੇ ਤੋਂ ਮੈਨੂੰ ਯਾਦ ਐ ਪੂਰਾ ਦੋ ਲੱਖ ਤੂੰ ਮੇਰੇ ਨਾਂ ਤੇ ਜਮਾਂ ਕਰਵਾਇਆ ਸੀ। ਉਹ ਵੀ ਉਦੋਂ ਜਦੋਂ ਮੈਂ ਤੇਰੇ ਪੱਖ ''ਚ ਬਿਆਨ ਦੇ ਚੁੱਕਾ ਸੀ। ਤੂੰ ਚਾਹੁੰਦਾ ਤਾਂ ਇਕ ਪੈਸਾ ਨਾ ਦਿੰਦਾ। ਮੈਂ ਤੇਰਾ ਕੀ ਵਿਗਾੜ ਲੈਂਦਾ। ਮੈਂ ਗਿਲਾਸਾਂ ''ਚ ਚਾਹ ਪਾਉਂਦਿਆਂ ਬੀਤੇ ਸਮੇਂ ਤੋਂ ਗਰਦ ਝਾੜੀ।ਦੋ ਲੱਖ ''ਚ ਕੀ ਬਣਦੈ ਜਾਗਰਾ, ਕੁਝ ਨੀ ਬਣਦਾ ਹੁਣ ਦੋ_ਚਾਰ ਲੱਖ ''ਚ। ਹੁਣ ਤਾਂ ਨਿਆਣੇ ਭਲੇ ਚੰਗੇ ਨੂੰ ਰੋਟੀ ਨੀ ਦਿੰਦੇ। ਨਾਲੇ ਜਾਗਰਾ ਮੈਂ ਤੈਨੂੰ ਅੱਗੇ ਵੀ ਕਿਹੈ ਕਿ ਤੂੰ ਮੈਨੂੰ ਸਰਦਾਰ ਨਾ ਕਿਹਾ ਕਰ, ਮੈਨੂੰ ਗਾਲ੍ਹ ਵਾਂਗ ਲੱਗਦੈ ਤੇਰਾ ਇਹ ਬੋਲ। ਤੇਰੇ ਲਈ ਮੈਂ ਹਮੇÎਸ਼ਾ ਜੀਤਾ ਹੀ ਰਹਿਣੈ। ਤੇਰਾ ਦੇਣਾ ਮੈਂ ਕਿੱਥੇ ਦੇ ਸਕਦਾ। ਜੀਤ ਬੋਲਿਆ।
“ਸਰਦਾਰ ਨੇ ਤਾਂ ਸਰਦਾਰ ਹੀ ਰਹਿਣਾ ਏ ਸੁਰਜੀਤ ਸਿਹਾਂ ਨਾਲੇ ਮੈਂ ਕੌਣ ਹੁੰਦਾ ਤੈਨੂੰ ਦੇਣ ਵਾਲਾ ਸਰਦਾਰੀ। ਸਭ ਨੀਲੀ ਛੱਤ ਵਾਲੇ ਦੇ ਨਾਟਕ ਆ ਮੇਰੇ ਵਰਗੇ ਹੋਰ ਵੀ ਪਤਾ ਨਹੀਂ ਕਿੰਨੇ ਕੁ ਪੂਰੇ ਸੂਰੇ ਹੋ ਕੇ ਵੀ ਤੇਰੇ ਅੱਗੇ ਨਿਵ ਕੇ ਲੰਘਦੇ ਨੇ। ਸਾਡੇ ਲਈ ਤਾਂ ਤੂੰ ਨੀਲੀ ਛੱਤ ਵਾਲੇ ਤੋਂ ਪਹਿਲਾਂ। ਨਾਲੇ ਜੇ ਦੋ ਚਾਰ ਬੋਲ ਵੀ ਗਿਆ ਕਾਕਾ ਤਾਂ ਕੀ ਹੋ ਗਿਆ ਆਖਰ ਜੱਟ ਦਾ ਪੁੱਤ ਐ। ਅੱਠਾਂ ਕਿੱਲਿਆਂ ਦਾ ਕੱਲਾ ਵਾਰਿਸ ਐ ਤੇਰਾ। ਹਿਸਾਬੀ ਹੋਣਾ ਕੋਈ ਮਾੜੀ ਗੱਲ ਤਾਂ ਨੀ, ਤੈਨੂੰ ਤਾਂ ਸਗੋਂ ਖੂਹੀ ਹੋਣੀ ਚਾਹੀਦੀ ਆ। ਲੈਣ_ਦੇਣ ਕੀਤੇ, ਕਰਨੇ ਦਾ ਹਿਸਾਬ_ਕਿਤਾਬ ਤਾਂ ਮੁੱਢੋਂ ਹੀ ਚਲਦਾ ਆਇਆ ਐ। ਊਂ ਬੋਲਦਾ ਤਾਂ ਉਹ ਵੀ ਸੱਚ ਐ ਪੰਸੇਰੀ ਦਾਣੇ ਕਿਹੜੇ ਊਂਈ ਬਣ ਜਾਂਦੇ ਐ। ਮੈਂ ਕਿਹਾ। ਹੁਣ ਕਾਹਦੇ ਰਹਿ ਗਏ ਜੱਟ_ਜੁੱਟ ਦਫਤਰਾਂ‘''ਚ ਜਾ ਕੇ ਵੇਖ ਤੁਹਾਡਾ ਭਾਈਚਾਰਾ ਈ ਬੈਠੈ ਕੁਰਸੀਆਂ ''ਤੇ ਜੱਟ ਨੂੰ ਤਾਂ ਕੋਈ ਦਰਾਂ ਤੇ ਖੜਨ ਲਈ ਵੀ ਨੀ ਰੱਖਦਾ। ਨਾਲੇ ਕਿੱਲੇ ਤਾਂ ਹੁਣ ''ਚ ਵੜਗੇ। ਨਾ ਨਿਕਲਣ ਨਾ ਧੌਣ ਸਿੱਧੀ ਹੋਣ ਦੇਣ। ਹਾੜੀ ਸਾਉਣੀ ਵੇਖਦੇ ਹੀ ਹਾਂ ਆਪਾਂ ਕਿਵੇਂ ਹਾੜੇ ਕੱਢਦੇ ਐ ਇਹ ਕਿੱਲਿਆਂ ਵਾਲੇ ਜੱਟ ਮੰਡੀਆਂ ''ਚ। ਸੰਸਾਰ ''ਚ ਕਿਤੇ ਵੀ ਜਦ ਵੀ ਕੋਈ ਆਪਣਾ ਬਣਾਇਆ ਕੁਝ ਵੇਚਣ ਜਾਂਦੈ ਕਿਤੇ ਤਾਂ ਹਿੱਕ ਤਾਣ ਕੇ ਜਾਂਦੇ ਅਤੇ ਮਰਜੀ ਦਾ ਮੁੱਲ ਲੈਂਦਾ ਐ। ਇਹ ਕਿੱਲਿਆਂ ਵਾਲੀ ਕੌਮ ਹੀ ਆ ਜਿਹੜੀ ਸਿਰ ਨੀਵਾਂ ਕਰ ਕੇ ਆਪਣੀ ਫਸਲ ਵੇਚਦੀ ਐ । ਕੌਣ ਪੁੱਛਦਾ ਏ ਇਹਨਾਂ ਦਾਣਿਆਂ ਦੂਣਿਆਂ ਨੂੰ।  ਹੁਣ ਦੇ ''ਚ ਸਮੇਂ ਕੀ ਬਣਦੈ ਸੱਤਰਾਂ ਨਾਲ। ਸਾਰਾ ਦਿਨ ਲਾ ਕੇ ਤਿੰਨ ਟੋਕਰੇ ਨੀ ਬਣਾ ਸਕਦਾ ਤੂੰ। ਦੋ ਸੌ ਦਸ ਹੀ ਬਣੇ ਵੱਧ ਤੋਂ ਵੱਧ ਦਿਹਾੜੀ ਦੇ। ਹੁਣ ਤਾਂ ਸਰਕਾਰ ਨਰੇਗਾ ‘''ਚ ਵੀ ਇਹਦੇ ਨਾਲੋਂ ਵੱਧ ਦਿੰਦੀ ਆ। ਸਾਰੇ ਦਿਨ ''ਚ ਤੈਨੂੰ ਪਤਾ ਹੀ ਹੈ ਕਿ ਕਿੰਨਾਂ ਕੁ ਕੰਮ ਕਰਦੇ ਨੇ ਉਹ ਤੂੰ ਤਾਂ ਫਿਰ ਇਹਨਾਂ ਡੱਕਿਆਂ ਤੋਂ ਰਿੰਕ ਸਿਰਜਦਾ ਏ। ਜੀਤ ਨੇ ਕਿਰਤ ਦੀ ਬੇਕਦਰੀ ''ਤੇ ਝੋਰਾ ਕੀਤਾ। ਹਾਂ ਸਰਦਾਰਾ ਇਹਨਾਂ ਡੱਕਿਆਂ ਨੇ ਰੋਜੀ ਪਾਈ ਰੱਖਿਏ ਮੈਨੂੰ, ਨਹੀਂ ਤਾਂ ਪਤਾ ਨਹੀਂ ਕੀ ਹਾਲਤ ਹੁੰਦੀ ਮੇਰੀ ਹੁਣ ਤੱਕ, ਪਤਾ ਨੀ ਕਿੱਥੇ ਰੁੱਲਦਾ ਮੈਂ ਪਰ ਹੁਣ ਲੱਗਦਾ ਨੀ ਡੱਕਿਆਂ ਸਿਰ ਰਿਜਕ ਬਹੁਤਾ ਦੇਰ ਤੁਰੂ। ਪਹਿਲਾਂ ਤਾਂ ਲੋਕ ਛੱਪਰ ਬਣਾਉਂਦੇ ਸੀ। ਲੋਕ ਟੋਕਰੀਆਂ, ਟੋਕਰੇ, ਮੂਹੜੇ ਅਤੇ ਤਲਾਈਆਂ ਦੇ ਕਦਰਦਾਨ ਸਨ। ਹੁਣ ਸਰਦਾਰ, ਹੁਣ ਤਾਂ ਨਵੇਂ ਜਮਾਨੇ ਆਗੇ ਸਰਦਾਰ ਹੁਣ ਨੀ ਕੋਈ ਪੁੱਛਦਾ ਇਹਨਾਂ ਨੂੰ। ਅੱਜ ਕੱਲ੍ਹ ਤਾਂ ਤੂਤ ਹੀ ਨੀ ਲੱਭਦੇ ਕਿੱਧਰੇ ਭਾਲੇ ਸੌਖੇ। ਹੁਣ ਜੇ ਕਿਸੇ ਕੋਲ ਹੋਣ ਵੀ ਤਾਂ ਅਗਲਾ ਲਾਗਤ ਵੱਧ ਕਰ ਕੇ ਨਹੀ ਬਣਾਉਂਦਾ ਟੋਕਰੇ। ਲੋੜ ਹੀ ਘਟ ਗੀ ਇਹਨਾਂ ਚੀਜਾਂ ਦੀ, ਹੁਣ ਤਾਂ ਸਰਦਾਰ ਔਖਾ ਈ ਆ ਮੇਰੇ ਵਰਗੇ ਦਾ, ਮੈਨੂੰ ਤਾਂ ਪੌਣੇ ਆਦਮੀਂ ਨੂੰ ਨਰੇਗਾ ''ਚ ਵੀ ਦਿਹਾੜੀ ਤੇ ਨੀ ਰੱਖਣਾ ਕਿਸੇ ਨੇ। ਮੈਂ ਪੁਰਾਣੇ ਸਮੇਂ ਨਾਲ ਅੱਜ ਨੂੰ ਮੇਲਦਿਆਂ ਕਿਹਾ। ਅੱਛਾ ਜਾਗਰਾ ਤੋਚੀ ਕੀ ਕਰਦੈ ਅੱਜ ਕੱਲ੍ਹ? ਸੁਰਜੀਤ ਨੇ ਪੁੱਛਿਆ। ਕਰਨਾ ਕੀ ਆ ਸਰਦਾਰਾ, ਕੇਸਰ ਪੰਚ ਨਾਲ ਨੌਕਰ ਆ ਹੋਰ ਕੀ ਗੁਜਾਰਾ ਤਾਂ ਚਲਾਉਣਾ ਹੀ ਹੋਇਆ। ਬਹੂ ਨੇ ਪੋਤਾ ਵੈਨ ਵਾਲੇ ਸਕੂਲ ''ਚ ਲਾ ਤਾ, ਨਾਲੇ ਬਾਈ ਕੜੀ ਵੀ ਕੋਠੇ ਜਿੱਡੀ ਹੋਗੀ ਹੁਣ। ਮੈਂ ਘਰ ਦੀ ਮਾੜੀ ਆਰਥਿਕ ਹਾਲਤ ਅਤੇ ਸਿਰ ਤੇ ਵਧਦੀ ਕਬੀਲਦਾਰੀ ਤੇ ਚਾਨਣਾ ਪਾਇਆ। ਨਾਲੇ ਦੁਕਾਨ ਪਾਈ ਤੀ, ਉਹ ਕਾਹਤੋਂ ਬੰਦ ਕਰਤੀ? ਬੰਦ ਕਾਹਨੂੰ ਕਰਤੀ, ਆਪੇ ਹੋਗੀ ਜਦ ਗਾਹਕ ਹੀ ਨੀ ਰਿਹਾ, ਕਿਉਂ ਗਹਾਕ ਕਿੱਥੇ ਮਰ ਗੇ, ਸੋਹਣੀ ਚਲਦੀ ਤੀ ਦੁਕਾਨ ਉਹਦੀ? 
   “ਹਾਂ ਸਰਦਾਰਾ ਪਹਿਲਾਂ-ਪਹਿਲਾਂ ਤਾਂ ਚੰਗੀ ਚੱਲੀ ਪਰ ਜਦ ਦੀ ਵੱਡੀ ਦੁਕਾਨ ਖੁੱਲੀ, ਉਦੋਂ ਦੇ ਤਾਂ ਸਿਰਫ ਉਧਾਰ ਆਲੇ ਰਹਿ ਗੇ ਤੇ ਫੇਰ ਕਿਆ ਕਰਦਾ ਬੰਦ ਕਰਤੀ। 
ਅਜੇ ਵੀ ਕਹਿੰਦਾ ਖਾਸਾ ਪੈਸਾ ਫਸਿਆ ਵਾ ਲੋਕਾਂ ਕੋਲ, ਪਤਾ ਨੀ ਮੁੜੂ ਜਾ ਨਹੀਂ। ਮੈਂ ਦੁਕਾਨ ਦਾ ਦਰਦ ਬਿਆਨ ਕੀਤਾ। ਆਹੋ ਜਾਗਰਾ, ਸਾਰੇ ਕੰਮ ਹੁਣ ਤਕੜੇ ਬੰਦਿਆਂ ਦੇ ਰਹਿ ਗੇ, ਬੜੀ ਮੱਛੀ ਖਾ ਰਹੀ ਆ ਛੋਟੀ ਨੂੰ। ਸੁਰਜੀਤ ਨੇ ਮੇਰਾ ਦੁੱਖ ਵੰਡਾਇਆ। ਹਾਂ ਸਰਦਾਰਾ ਅਚਾਨਕ ਪਿੰਡ ਵੱਲੋਂ ਆਉਂਦੀ ਤੀਵੀਆਂ ਦੀ ਅਵਾਜ ਸੁਣ ਕੇ ਮੇਰੇ ਬੰਦ ਮੂੰਹ ''ਚ ਹੀ ਅਟਕ ਗਏ। ਆਹ ਕੀ ਹੋ ਗਿਆ ਜੀਤਿਆ ਪਿੱਟ ਸਿਆਪਾ ਜਿਹਾ ਕਾਹਦੈ? ਮੈਂ ਪੁੱਛਿਆ। ਮਾਣੋ ਕਿਆਂ ਦਾ ਜੈਲਾ ਪੂਰਾ ਹੋ ਗਿਆ ਅੱਜ ਸਵੇਰੇ, ਉਹਦੇ ਘਰ ਵੱਲੋਂ ਹੀ ਲੱਗਦੀ ਆ ਇਹ ਅਵਾਂ। ਉਹ ਪਿੰਡ ਵੱਲ ਵੇਖਦਾ ਬੋਲਿਆ। ਅੱਛਿਆ ਕੀ ਹੋਇਆ ਤਾ ਭਲਾ ਉਹਨੂੰ, ਮੈਂ ਸੁਣਿਐ ਕਈ ਦਿਨਾਂ ਦਾ ਦਾਖਲ ਤਾ ਹਸਪਤਾਲ ‘ਚ? ਮੈਂ ਪੁੱਛਿਆ। ਪਤਾ ਨੀ ਮੈਨੂੰ ਵੀ ਕੀ ਹੋਇਆ ਉਹਨੂੰ? ਆਹ ਕਰਮਾ ਮਿਸਤਰੀ ਆਉਂਦਾ ਲਗਦਾ ਵੱਟ ਤੇ, ਇਸਨੂੰ ਸ਼ਾਇਦ ਪਤਾ ਹੋਵੇ।  ਕਰਮੇ ਮਿਸਤਰੀ ਨੂੰ ਆਉਂਦਾ ਵੇਖ ਕੇ ਜੀਤ ਬੋਲਿਆ। ਆ ਬਈ ਮਿਸਤਰੀ ਕਿਆ ਹਾਲ ਆ ਤੇਰਾ, ਭਲਾ ਕੀ ਹੋਇਆ ਤਾ ਮਾਣੋ ਕਿਆਂ ਦੇ ਜੈਲੇ ਨੂੰ? ਮੈਂ ਮਿਸਤਰੀ ਤੋਂ ਪੁੱਛਿਆ। ਹੋਣਾ ਕੀ ਸੀ ਜਾਗਰਾ ਐਂ ਸਮਝ, ਚਾਮ ਕਾ ਗੁਥਲਾ, ਚਾਮ ਕਾ ਸੂਆ। ਮੂਰਖ ਘਸੋ ਘਸੋ ਮੂਆ। ਸੁਣਿਐ ਏਡਜ ਸੀ ਇਹਨੂੰ, ਉਹਦੇ ''ਚ ਹੀ ਮਰਿਐ। ਮਿਸਤਰੀ ਨੇ ਆਪਣੇ ਅੰਦਾਂ ''ਚ ਗੱਲ ਦੱਸੀ।“ਬੜੀ ਮਾੜੀ ਬਿਮਾਰੀ ਆ ਇਹ ਵੀ ਸਾਲੀ। ਜੀਤ ਬੋਲਿਆ। ਬਿਮਾਰੀ ਕਾਹਦੀ ਆ ਬਾਈ, ਬਗਾਨੇ ਸਵਾਦ ਦੀ ਸਜਾ ਕਹਿ। ਮਿਸਤਰੀ ਬੋਲਿਆ ਪਰ ਜੈਲੇ ਨੇ ਕਿਹੜਾ ਸਵਾਦ ਲੈ ਲਿਆ, ਦੇਖਣ ਨੂੰ ਤਾਂ ਬੜਾ ਸਾਊ ਲੱਗਦਾ ਤਾ? ਮੈਂ ਕਿਹਾ। ਸਾਊ, ਸਾਊ ਭਲਾ ਰਹਿਣ ਦਿੰਦੀ ਆ ਬਗਾਨੀ।ਮਿਸਤਰੀ ਬੋਲਿਆ।ਜੈਲਾ ਊ ਤਾਂ ਬੜਾ ਭਲਾਮਾਣਸ ਲੱਗਦਾ ਤਾ? ਜੀਤਾ ਹੈਰਾਨ ਹੁੰਦਿਆਂ ਬੋਲਿਆ ਹਾਂ ਹੈ ਤਾਂ ਭਲਾਮਾਣਸ ਪਰ ਚਿਨਿਆ ਦੀ ਨਾਮੋ ਨਾਲ ਯਾਰੀ ਤੀ ਇਹਦੀ। ਮਿਸਤਰੀ ਨੇ ਰਾਜ ਤੋਂ ਪਰਦਾ ਚੁੱਕਿਆ।“ਅੱਛਾ ਪਰ ਨਾਮੋ ਤਾਂ ਭਲੀ_ਚੰਗੀ ਫਿਰਦੀ ਆ ਪੈਲਾਂ ਪਾਊਂਦੀ, ਉਹਨੂੰ ਤਾਂ ਕੁੱਛ ਨੀ ਹੋਇਆ? ਮੈਂ ਕਿਹਾ।ਨਹੀਂ ਹੋਇਆ ਤਾਂ ਹੋਜੂ, ਇਹਨੇ ਕਿਹੜਾ ਦੱਸ ਕੇ ਹੋਣੈ। ਮਿਸਤਰੀ ਨੇ ਭਵਿਖਬਾਣੀ ਕੀਤੀ। ਪਰ ਹੈ ਸਹੁਰੇ ਦੀ ਨਿਰੀ ਮਚਦੀ ਲਾਟ, ਸਾਲੀ ਨੇ ਪਿੰਡ ''ਚ ਭੁਚਾਲ ਲਿਆਦਾ ਹੋਇਆ ਜਦੋਂ ਦੀ ਚਿਨਿਆਂ ਦੇ ਵਿਆਹ ਕੇ ਆਈ ਆ। ਨਾਮੋ ਜੀਤ ਦੇ ਖਿਆਲਾਂ ''ਚ ਆਈ। ਚੱਲ ਛੱਡ ਹੋਰ ਸੁਣਾ ਮਿਸਤਰੀ ਕਿਧਰ ਚਲਦੈ ਹੁਣ ਕੰਮ? ਮੈਂ ਥੋੜ੍ਹੀ ਦੂਰ ਘੁੰਮਦੇ ਮੀਤ ਨੂੰ ਵੇਖ ਗੱਲ ਦਾ ਰੁੱਖ ਬਦਲਦਿਆਂ ਕਿਹਾ। ਕੰਮ ਦਾ ਹੁਣ ਕੀ ਦੱਸਾਂ ਜਾਗਰਾ, ਏਸ ਉਮਰ‘''ਚ ਦਿਹਾੜੀ ਤੇ ਤਾਂ ਕੋਈ ਬੁਲਾਉਂਦਾ ਹੈ ਨੀ। ਮਿਸਤਰੀ ਬੋਲਿਆ ਪਰ ਮਿਸਤਰੀ ਬੰਦਾ ਤਾਂ ਤੂੰ ਕਾਰੀਗਰ ਐ, ਫੇਰ ਵੀ ਦਿਹਾੜੀ ਨੀ ਮਿਲਦੀ ਜੀਤ ਨੇ ਕਿਹਾ। ਕਾਰੀਗਰ ਨੂੰ ਹੁਣ ਕਿਹੜਾ ਪੁੱਛਦਾ, ਤੈਨੂੰ ਪਤਾ ਈ ਆ ਠੇਕੇ ਦੇ ਕੰਮ ਰਹਿਗੇ ਹੁਣ। ਹਰੇਕ ਹੁਣ ਇੱਟਾਂ ਗਿਣਦੈ, ਲੱਗੀ ਭਾਵਂੇ ਇੱਕ ਵੀ ਸਿੱਧੀ ਨਾ ਹੋਵੇ। ਕੰਮ ਨਿਬੜਦਾ ਚਾਹੀਦੈ । ਚੰਗਾ ਸਰਦਾਰਾ ਮੈਂ ਚੱਲਦਾ ਹੁਣ, ਦਾਤਣ ਤੋੜਨ ਆਇਆ ਤਾਂ , ਬਹੂ ਕਹਿੰਦੀ ਨਿੰਮ ਦੀ ਦਾਤਣ ਚਾਹੀਦੀ ਆ। ਮੈਂ ਕਿਹਾ ਆਹੋ ਭਾਈ ਦਾਤਣ ਕਰਿਆ ਕਰੋ ਸਵੇਰ ਸ਼ਾਮ, ਨਿੰਮ ਦੀ ਤਾਂ ਸਗੋਂ ਹੋਰ ਵੀ ਚੰਗੀ ਆ, ਨਾਲੇ ਆਹ ਬਾਂਹ ਤੇ ਪਤਾ ਨੀ ਕਿਆ ਹੋ ਗਿਆ, ਨਿੰਮ ਦੇ ਪੱਤਿਆਂ ਦੇ ਪਾਣੀ ਦੀ ਟਕੋਰ ਕਰ ਕੇ ਦੇਖੂ ਸ਼ਾਇਦ ਠੀਕ ਹੀ ਹੋ ਜੇ। ਜਾਂਦਾ-ਜਾਂਦਾ ਕਰਮਾ ਪੱਕੀ ਹੋਈ ਬਾਂਹ ਦਿਖਾਉਂਦਾ ਹੋਇਆ ਨਿੰਮ ਦੇ ਫਾਇਦੇ ਗਿਣਾ ਗਿਆ।“ਸਰਦਾਰਾ ਅਗਲਾ ਵੀ ਕੀ ਕਰੇ ਮਿਸਤਰੀ ਵੀ ਬਾਹਲਾ ਈ ਮੱਠਾ ਐ। ਇੱਟ ਲਾਉਣ ਲੱਗਾ ਚਾਰ ਵਾਰ ਤਾਂ ਇੱਟ ਨੂੰ ਪੁੱਛਦੈ ਕਿ ਦੱਸ ਤੈਨੂੰ ਕਿਧਰ ਨੂੰ ਲਾਵਾਂ । ਜਿੱਥੇ ਚਾਰ ਦਿਹਾੜੀਆਂ ਦਾ ਕੰਮ ਹੋਵੇ ਅੱਠ ਲਾਉਂਦੈ, ਤਾਂ ਦੇਖਿਆ ਈ ਆ ਸਮਾਧ ਦੇ ਕੋਠੇ ਤੇ ਮਹੀਨਾ ਲਾ ਗਿਆ ਸੀ। ਮੈਂ ਸਮਾਧ ਦੇ ਛੋਟੇ ਜਿਹੇ ਕਮਰੇ ਤੇ ਕਰਮੇ ਮਿਸਤਰੀ ਦੇ ਲਾਇਆ ਮਹੀਨਾ ਜੀਤ ਨੂੰ ਯਾਦ ਕਰਵਾਇਆ। ਸਮਾਂ ਤਾਂ ਬੂੱਕ ਵੱਧ ਲਾਉਂਦਾ ਪਰ ਕਾਰੀਗਰ ਪੱਕਾ ਐ ਕੰਮ ਵੇਖ ਕੇ ਰੂਹ ਖੂ ਹੋ ਜਾਂਦੀ ਹੈ। ਇਹ ਤੋਂ ਬਾਅਦ ਧੀਰੇ ਮਿਸਤਰੀ ਤੋਂ ਕਰਵਾਇਆ ਤਾ ਮੋਟਰ ਵਾਲੇ ਕੋਠੇ ਦਾ ਅਤੇ ਚਬੱਚੇ ਦਾ ਕੰਮ, ਚਿਣਾਈ‘''ਚ ਸੱਤਰ ਵਲ੍ਹ, ਜਦੋਂ ਬਾਪੂ ਨੇ ਘੂਰਿਆ ਤਾਂ ਇੰਚ-ਇੰਚ ਮੋਟੀ ਲਪਾਈ ਕਰਤੀ ਨਾਲੇ ਟਰਾਲਾ ਰੇਤੇ ਦਾ ਲਾ ਤਾ ਵੱਲ੍ਹ ਫੇਰ ਵੀ ਨਾ ਨਿਕਲੇ। ਬਾਪੂ ਅੱਜ ਵੀ ਜਦੋਂ ਖੇਤ ਵੱਲ ਜਾਂਦਾ ਤਾਂ ਕੋਠਾ, ਚਬੱਚਾ ਵੇਖ ਕੇ ਗਾਲਾਂ ਜਰੂਰ ਕੱਢਦੈ ਧੀਰੇ ਨੂੰ, ਨਾਲੇ ਮੈਨੂੰ, ਜਿਹਨੇ ਲਾਇਆ ਸੀ ਉਹ ਮਾੜਾ ਮਿਸਤਰੀ। ਜੀਤ ਨੇ ਆਪ ਬੀਤੀ ਸੁਣਾ ਕੇ ਮਿਸਤਰੀ ਦਾ ਪੱਖ ਪੂਰਿਆ। ਹਾਂ, ਸਰਦਾਰਾ ਐਂ ਤਾਂ ਪਿੱਠ ਸੁਣਦੀ ਆ ਮਿਸਤਰੀ ਦੀ, ਕਾਰੀਗਰ ਤਾਂ ਪੂਰਾ ਐ ਪਰ ਅੜਬ ਬਹੁਤ ਆ, ਸੁਣਿਆ ਏ ਇਕ ਵਾਰ ਖਰੜ ਕੰਮ ਕਰਨ ਗਿਆ ਕਿਸੇ ਸਰਦਾਰ ਦੇ। ਸਰਦਾਰ ਨੇ ਲਪਾਈ ਲਈ ਮਜਦੂਰ ਨੂੰ ਕਹਿ ਕੇ ਮਿਸਤਰੀ ਤੋਂ ਬਿਨਾ ਪੁੱਛੇ ਵੱਧ ਮਸਾਲਾ ਰਲਵਾ ਦਿੱਤਾ। ਅੱਕੇ ਹੋਏ ਮਿਸਤਰੀ ਨੇ ਵੀ ਮਸਾਲਾ ਮੁਕਾਉਣ ਲਈ ਬੈਠਕ ਦਾ ਖੂੰਜਾ ਹੀ ਗੋਲ ਕਰਤਾ। ਮੈਂ ਮਿਸਤਰੀ ਬਾਰੇ ਇਕ ਸੁਣੀ ਸੁਣਾਈ ਗੱਲ ਸੁਣਾਉਂਦੇ ਹੋਏ ਦੂਰ ਜਾਂਦੇ ਮਿਸਤਰੀ ਦੀ ਪਿੱਠ ਵੱਲ ਤੱਕਿਆ। ਜੀਤ ਗੱਲ ਸੁਣ ਕੇ ਬੜਾ ਹੱਸਿਆ। ਅੱਛਾ ਜਾਗਰਾ ਤੂੰ ਦੱਸਦਾ ਤਾਂ ਕਿ ਪੋਤਾ ਵੈਨ ਆਲੇ ਸਕੂਲ ''ਚ ਲਾਤਾ। ਕਿਹੜੇ ''ਚ ਲਾਇਐ। ਜੀਤ ਨੇ ਪੁੱਛਿਆ। ਆਹੀ ਜਿਹੜਾ ਸਰਹੰਦ ਆਲੀ ਮੈਡਮ ਨੇ ਖੋਲਿਐ ਮੁਣਸੀ ਦਿਆ ਦੀ ਕੋਠੀ ''ਚ। ਰਜਨਾ ਆਲੇ‘''ਚ, ਮੈਂ ਤਾਂ ਸੁਣਿਐ ਬੜੀ ਫੀਸ ਆ ਉਹਦੀ, ਨਾਲੇ ਆਪਣੇ ਪ੍ਰਾਇਮਰੀ ਵਾਲਾ ਮਾਸਟਰ ਬੜਾ ਮਿਹਨਤੀ ਆ ਉਥੇ ਕਿਉ ਨੀ ਲਾਇਆ? ਲਾਇਆ ਤਾ ਉੱਥੇ ਵੀ, ਬਹੂ ਦੇ ਪੇਕੇ ਕਹਿੰਦੇ, ਜੇ ਜਮਾਂ ਈ ਮਰਗੇ ਤਾਂ ਅਸੀਂ ਪੜ੍ਹਾ ਦੀਏ। ਫੇਰ ਮਰਦੇ ਕੀ ਨਾ ਕਰਦੇ, ਰੰਜਨਾ ਆਲੇ ''ਚ ਲਾਤਾ ਦੇਖੀ ਜਾਊ ਹੁਣ । ਮੈਂ ਦੱਸਿਆ।“ਬਈਏ ਅੱਜ ਫੇਰ ਨੀ ਆਏ, ਅੱਜ ਮੌਸਮ ਵੀ ਠੀਕ ਏ। ਜੀਤ ਅਸਮਾਨ ਵੱਲ ਵੇਖ ਕੇ ਬੋਲਿਆ। ਕਿਉ ਸਰਦਾਰ ਬਈਆਂ ਨੇ ਕੀ ਕਰਨ ਆਉਣੈ? ਮੈਂ ਪੁੱਛਿਆ ।ਆਹ ਜੀਰੀ ਨੂੰ ਬਿਮਾਰੀ ਨੀ ਪੈਗੀ, ਮੈਂ ਸੋਚਿਆ ਸਪਰੇਅ ਕਰਵਾ ਦਾ, ਹੁਣ ਤਾਂ ਪੰਪਾਂ ਦੇ ਹਿਸਾਬ ਨਾਲ ਜੋਤੇ ਕ ''ਚ ਕਰ ਜਾਂਦੇ ਨੇ। ਜੀਤ ਨੇ ਜੀਰੀ (ਝੋਨੇ) ਦੇ ਖੇਤਾਂ ਵੱਲ ਵੇਖਦਿਆਂ ਕਿਹਾ ।ਆਹੋ ਤੋਚੀ ਵੀ ਦੱਸਦਾ ਸੀ ਬਿਮਾਰੀ ਬਾਰੇ ਤਾਂ, ਨਾਲੇ ਕਹਿੰਦਾ ਸੀ ਅੱਜ ਸਪਰੇਅ ਕਰਨੀ ਆ। ਮੈਨੂੰ ਤੋਚੀ ਨਾਲ ਸਵੇਰੇ ਹੋਈ ਗੱਲਬਾਤ ਚੇਤੇ ਆਈ।ਕਿਉਂ ਬਈਆਂ ਤੋਂ ਨੀ ਕਰਵਾਉਣੀ ਉਨ੍ਹਾਂ ਨੇ?ਂ ਜੀਤ ਨੇ ਹੈਰਾਨੀ ਨਾਲ ਪੁੱਛਿਆ।ਨਹੀਂ ਕਹਿੰਦੇ ਬਈਏ ਫਾਂਟਾਂ ਛੱਡ ਜਾਨੇ ਆਂ ਤੋਚੀ ਨੂੰ ਹੀ ਕਰਨ ਲਈ ਕਿਹੈ ਕੇਸਰ ਨੇ। ਮੈਂ ਦੱਸਿਆ। ਇੰਨੇ ਨੂੰ ਪਿੰਡ ਵੱਲ ਕਿਸੇ ਦੀ ਹਾਕ ਸੁਣਾਈ ਦਿੰਦੀ ਹੈ ਸਾਡਾ ਧਿਆਨ ਪਿੰਡ ਵੱਲ ਜਾਂਦਾ ਹੈ। ਕੋਈ ਪਿੰਡ ਵੱਲੋਂ ਸਾਡੇ ਵੱਲ ਭੱਜਿਆ ਆਉਂਦਾ ਦਿਖਾਈ ਦਿੰਦਾ ਹੈ।“ਜਾਗਰਾ ਹਾਅ ਕਿਹੜਾ ਆਉਦੈ ਹਾਕਾਂ ਮਾਰਦਾਂ ਪਿੰਡ ਵੱਲੋਂ। ਮੁੰਡਾ ਤਾਂ ਵਿਹੜੇ ਦਾ ਹੀ ਲੱਗਦੈ, ਪਤਾ ਨੀ ਕੀ ਬਿੱਜ ਗਿਰ ਗੀ ਹੁਣ । ਸ਼ਾਇਦ ਲੱਛਮੀ ਦਾ ਗੁਰਾ ਲੱਗਦੈ। ਤਾਇਆ ਤੋਚੀ ਵੀਰ ਨੂੰ ਦਵਾਈ ਚੜ੍ਹ ਗੀ, ਤੂੰ ਛੇਤੀ ਚੱਲ। ਗੁਰੇ ਨੇ ਦੱਸਿਆ । ਹਾਇਓ ਮੇਰਿਆ ਰੱਬਾਂ ਮੇਰੀ ਭੁੱਬ ਨਿਕਲ ਗਈ ਹੈ ਕਿੱਥੇ ਏ, ਹੁਣ ਤੋਚੀ? ਜੀਤ ਨੇ ਪੁੱਛਿਆ । ਉਹਨੂੰ ਕੇਸਰ ਦਾ ਮੁੰਡਾ ਲੈ ਗਿਆ ਡਾਕਟਰ ਗੁਪਤੇ ਦੇ ਤੁਸੀ ਹੁਣ ਉੱਥੇ ਹੀ ਚੱਲੋ। ਗੁਰੇ ਨੇ ਦੱਸਿਆ। ਤੂੰ ਜਵਾਕ ਨੂੰ ਸਾਂਭ ਮੈਂ ਲਜਾਨਾ ਇਹ ਨੂੰ ਡਾਕਟਰ ਗੁਪਤੇ ਦੇ ਸਕੂਟਰ ਤੇ ਛੇਤੀ। ਜਾਗਰਾ ਆ ਫੜ੍ਹ ਮੇਰਾ ਮੋਢਾ। ਜੀਤ ਨੇ ਆਪਣੇ ਪੋਤੇ ਨੂੰ ਗੁਰੇ ਨੂੰ ਫੜਾਇਆ। ਜੀਤ ਮੈਨੂੰ ਸਕੂਟਰ ਤੇ ਲੈ ਕੇ ਹਸਪਤਾਲ ਪਹੁੰਚ ਗਿਆ। ਮੈਂ ਬੈਂਚ ਤੇ ਬੈਠ ਗਿਆ। ਬਹੂ ਉੱਥੇ ਬੈਠੀ ਮੇਰੀ ਅੱਖੋਂ ਅੰਨੀ ਘਰ ਵਾਲੀ ਦੇ ਗੱਲ ਲੱਗ ਕੇ ਡਿਸਕੋਰੇ ਲੈ ਰਹੀ ਸੀ। ਡਾਕਟਰ ਤੇਂ_ਤੇਂ ਗੇੜੇ ਮਾਰ ਰਹੇ ਸਨ। ਥੋੜ੍ਹੀ ਦੇਰ ਬਾਅਦ ਵਿਹੜੇ ਦੇ ਦੋ ਹੋਰ ਮੁੰਡੇ ਰਾਣਾ ਅਤੇ ਸੋਨੂੰ ਵੀ ਪਹੁੰਚ ਗਏ। ਜੀਤ ਥੋੜ੍ਹੀ ਦੇਰ ਬਾਅਦ ਜੈਲੇ ਦੇ ਦਾਗਾਂ ''ਚ ਸ਼ਾਮਲ ਹੋਣ ਚਲੇ ਗਿਆ। ਮੈ ਰਾਣੇ ਨਾਲ ਜਾ ਕੇ ਬੈਂਕ ''ਚੋਂ ਪੈਸੇ ਕਢਵਾ ਲਿਆਇਆ। ਤਿੰਨ ਦਿਨ ਗੁਪਤਾ ਹਸਪਤਾਲ ''ਚ ਬੀਤ ਗਏ। ਡਾਕਟਰ ਹਾਲਤ ''ਚ ਸੁਧਾਰ ਦੀ ਖਬਰ ਦੇ ਕੇ ਆਈ ਸੀ ਯੂ ''ਚ ਲੰਬੇ ਪਏ ਤੋਚੇ ਦੀ ਸੂਰਤ ਦਿਖਾ ਦਿੰਦੇ। ਪਰ ਹਾਰਾਂ ਰੁਪਏ ਦਾ ਬਿਲ ਜਰੂਰ ਮੇਰੇ ਹੱਥ ਲਿਆ ਫੜਾਉਂਦੇ। ਮੇਰਾ ਲੱਤ ਦੀ ਕੀਮਤ ਵਜੋਂ ਲਿਆ ਬੈਂਕ ਬੈਂਲੈਸ ਤਿੰਨ ਦਿਨਾਂ ''ਚ ਅੱਧੇ ਤੋਂ ਘੱਟ ਰਹਿ ਗਿਆ। ਤੀਜੀ ਰਾਤ ਮੇਰੀ ਬੈਂਚ ਤੇ ਬੈਠੇ ਦੀ ਅੱਖ ਲੱਗ ਗਈ। ਬਾਪੂ ਤੁਸੀਂ ਸਰਕਾਰੀ ਹਸਪਤਾਲ‘''ਚ ਕਿਉਂ ਨੀ ਲੈ ਕੇ ਗਏ ਇਹਨੂੰ? ਝਾੜੂ ਮਾਰਦੇ ਇਕ ਨੌਂਵਾਨ ਨੇ ਮੈਨੂੰ ਪੁੱਛਿਆ ਤਾਂ ਮੇਰੀ ਨੀਂਦ ਖੁੱਲ ਗਈ। ਮੈਂ ਸਵਾਲੀਆ ਨਰਾਂ ਨਾਲ ਆਪਣੇ ਕੋਲ ਬੈਠੇ ਆਪਣੇ ਭਤੀਜੇ ਹੈਪੀ ਵੱਲ ਵੇਖਿਆ। ਜੋ ਤੋਚੀ ਨੂੰ ਹਸਪਤਾਲ ਲਿਆਉਣ ਸਮੇਂ ਨਾਲ ਹੀ ਸੀ।“ਚਾਚਾ ਕੇਸਰ ਨੂੰ ਡਰ ਤਾ ਕਿ ਕਿਤੇ ਪਰਚਾ ਨਾ ਦਰਜ ਹੋ ਜੇ, ਪੁਲਸ ਕੇਸ ਤੋਂ ਡਰਦਾ ਉਰੇ ਲਿਆਇਆ ਇਹ ਨੂੰ ਕਹਿੰਦਾ ਇੱਥੇ ਇਲਾਜ ਚੰਗਾ ਏ ਮੈਂ ਕੀ ਕਰਦਾ, ਮੈਨੂੰ ਆਪ ਨੀ ਉਸ ਵਕਤ ਕੁਝ ਸੁੱਝਿਆ, ਹਾਲਤ ਹੀ ਅਜਿਹੀ ਸੀ ਬਾਈ ਦੀ। ਮੈਂ ਸੋਚਿਆ ਸ਼ਾਇਦ ਉਰੇ ਬਚ ਜੇ, ਹੁਣ ਡਾਕਟਰ ਜੋਰ ਤਾਂ ਲਾ ਹੀ ਰਹੇ ਆਂ । ਹੈਪੀ ਬੋਲਿਆ।
“ਜੋਰ ਸਵਾਹ ਲਾਉਣੈ ਇਹ ਤਾਂ ਉਸੀ ਦਿਨ ਮਰ ਗਿਆ ਸੀ ਸ਼ਾਮੀ ਛੇ ਕੁ ਵਜੇ। ਜਦੋਂ ਉਦਣ ਮੈਂ ਸ਼ਾਮ ਨੂੰ ਸਫਾਈ ਕੀਤੀ ਤਾਂ ਵੇਖ ਲਿਆ ਸੀ ਮੈਂ ਪਰ ਤੁਹਾਨੂੰ ਦੱਸਣ ਦਾ ਮੌਕਾ ਹੀ ਨੀ ਮਿਲਿਆ, ਹਰ ਸਮੇ ਹਸਪਤਾਲ ਦਾ ਕੋਈ ਮੁਲਾਂਮ ਤੁਹਾਡੇ ਨੇੜੇ ਹੁੰਦਾ । ਹੁਣ ਕੱਲੇ ਮਿਲੇ ਤਾਂ ਦੱਸਦਾਂ ਲੈ ਜੋ ਬਾਈ ਨੂੰ, ਨਹੀਂ ਤਾਂ ਪੰਜ_ਚਾਰ ਦਿਨ ਹੋਰ, ਲਾਸ਼ ਦੇ ਇਲਾਜ ਦੇ ਪੈਸੇ ਵਸੂਲੀ ਇਹ ਗੁਪਤਾ ਠੱਗ। ਨੌਜਵਾਨ ਨੇ ਸਚਾਈ ਦੱਸੀ। ਸੁਣ ਕੇ ਮੇਰੀ ਭੁੱਬ ਨਿਕਲਦੀ-ਨਿਕਲਦੀ ਰੁਕੀ ਮੇਰੇ ਹੱਥ ਕੰਬਣ ਲੱਗੇ ਦੂਰ ਪਈ ਫਹੁੜੀ ਮੈਥੋਂ ਚੁੱਕੀ ਨਾ ਗਈ। ਮੈਨੂੰ ਜਾਪਿਆ ਮੇਰੀ ਲੱਤ ਉਸ ਦਿਨ ਸੁਰਜੀਤ ਦੀ ਗਲਤੀ ਨਾਲ ਹੈਰੋਂ ''ਚ ਆ ਕੇ ਨਾ ਵੱੱਢੀ ਗਈ ਹੋਵੇ। ਅੱਜ ਮੈਂ ਪੌਣਾ ਨਹੀਂ ਬਲਕਿ ਰੱਬ ਮੰਨੇ ਡਾਕਟਰ ਨੇ ਪੂਰਾ ਹੀ ਵੱਢ ਸੁੱਟਿਆ ਹੋਵਾਂ ।ਪਰ ਹੁਣ ਛੁੱਟੀ ਹੋ ਜੂ ? ਹੈਪੀ ਨੇ ਪੁੱਛਿਆ ।ਆਹੋ, ਪਰ ਮੈਨੂੰ ਨਿਕਲ ਜਾਣ ਦਿਓ, ਮੈਂ ਤਾਂ ਕੱਲ੍ਹ ਫੇਰ ਕਰਨੀ ਆ ਆਪਣੀ ਦਿਹਾੜੀ ਇੱਥੇ, ਇਸੇ ਹਸਪਤਾਲ‘''ਚ ਜੇ ਇਹਨਾਂ ਨੂੰ ਪਤਾ ਲੱਗ ਕਿ ਮੈਂ ਦੱਸਿਆ ਤੁਹਾਨੂੰ ਤਾਂ ਮੈਨੂੰ ਤਾ ਮਰਵਾ ਹੀ ਦੇਣਗੇ ਇਹ ਬੁੱਚੜ ਡਾਕਟਰ, ਮੈਂ ਨਿਆਣੇ ਪਾਲਣੇ ਆ ਬਾਪੂ ਆਪਣੇ। ਇਹ ਕਹਿ ਕੇ ਉਹ ਅਣਜਾਣ ਨੌਜਵਾਨ ਝਾੜੂ ਜਿਹਾ ਚੁੱਕ ਕੇ ਹਸਪਤਾਲ ਤੋਂ ਬਾਹਰ ਚਲਾ ਗਿਆ। ਮੈਂ ਫਹੁੜੀਆਂ ਫੜ ਕੈਸ਼ ਕਾਉਂਟਰ ਤੇ ਬੈਠੀ ਬੀਬੀ ਵੱਲ ਤੁਰ ਪਿਆ ਫਹੁੜੀਆਂ ਦੀ ਠੱਕ-ਠੱਕ ਨਾਲ ਮੈਨੂੰੰ ਧਰਤੀ ਗਰਕਦੀ ਜਾਪੀ, ਪਰ ਗਰਕਦੀ ਧਰਤੀ ਤੋਂ ਹਸਪਤਾਲ ਦੀ ਨੀਂਹ ਮਜਬੂਤ ਸੀ। ਕੈਸ਼ ਕਾਉਂਟਰ ਤੇ ਬੈਠੀ ਕੁੜੀ ਨੀਂਦ ''ਚ ਊਂਘ ਰਹੀ ਸੀ। ਮੇਰੀਆਂ ਫਹੁੜੀਆਂ ਦੇ ਖੜਾਕ ਨੇ ਉਸ ਨੂੰ ਚੌਕਸ ਕਰ ਦਿੱਤਾ। ਭਾਈ ਬੀਬੀ ਛੁੱਟੀ ਕਰ ਦੋ ਸਾਨੂੰ ਤੁਸੀਂ। ਮੈਂ ਥੋੜ੍ਹਾ ਸੰਭਲਦਿਆਂ ਕਿਹਾ ।ਪਰ ਇਸ ਵੇਲੇ ਉਹ ਹੈਰਾਨੀ ਨਾਲ ਬੋਲੀ। ਹਾਂ ਭਾਈ। ਮੈਂ ਆਪਣਾ ਆਪ ਸੰਭਾਲਦਿਆਂ ਕਿਹਾ। ਬਾਪੂ ਦਸ ਵੱਜ ਰਹੇ ਨੇ, ਸਵੇਰੇ ਕਰਵਾ ਲਿਓ। ਕਾਉਟਰ ਵਾਲੀ ਬੀਬੀ ਕੰਧ ਤੇ ਲਟਕਦੇ ਘੰਟੇ ਵੱਲ ਵੇਖਦੀ ਹੋਈ ਬੋਲੀ। ਨਹੀਂ ਭਾਈ, ਹੁਣੇ ਦੇ ਦੋ ਮੇਰਾ ਪੁੱਤ, ਜਿਹੋ ਜਾ ਵੀ ਹੈ ਮੈਨੂੰ। ਮੈਂ ਡਾਕਟਰ ਸਾਹਿਬ ਨੂੰ ਬੁਲਾਉਦੀ ਹਾਂ । ''ਉਸ ਨੇ ਫੋਨ ਕੰਨ ਨਾਲ ਲਾਉਦਿਆਂ ਕਿਹਾ ਅਤੇ ਫੋਨ ਤੇ ਕਿਸੇ ਨੂੰ ਅੰਜਰੇਜੀ ''ਚ ਪੂਰੀ ਸਥਿਤੀ ਸਮਝਾ ਦਿੱਤੀ।  ਵੀਹ ਕੁ ਮਿੰਟਾਂ ਬਾਅਦ ਡਾਕਟਰ ਵੀ ਆ ਗਿਆ ।ਬਾਬਾ ਜੀ ਮਰੀ ਸੀਰੀਅਸ ਆ ਤੁਸੀਂ ਹੋਰ ਵੇਟ ਕਰ ਲਓ ਡਾਕਟਰ ਬੋਲਿਆ। ਨਹੀਂ ਭਾਈ ਤੋਰ ਸਾਨੂੰ ਹੁਣ। ਕਹਿੰਦਿਆਂ ਮੇਰੇ ਹੱਥ ਜੁੜ ਗਏ।“ਸਰ, ਹੀ ਇਂ ਡੈੱਡ। ਇੰਨੇ ਨੂੰ ਨਰਸ ਨੇ ਤੋਚੀ ਵਾਲੇ ਕਮਰੇ ਅੰਦਰੋਂ ਆ ਕੇ ਡਾਕਟਰ ਦੇ ਕੰਨ ''ਚ ਮੈਨੂੰ ਵੀ ਸੁਣਾ ਕੇ ਕਿਹਾ । ਉਹ ਆਈ ਐਮ ਸੌਰੀ। ਡਾਕਟਰ ਬੋਲਿਆ। ਕੀ ਹੋਇਆ ਭਾਈ। ਮੈਂ ਪੁੱਛਿਆ।“ਆਈ ਐਮ ਸੌਰੀ ਅਸੀਂ ਮਰੀਂ ਨੂੰ ਬਚਾ ਨਹੀਂ ਸਕੇ। ''ਡਾਕਟਰ ਮੂੰਹ ਤੇ ਉਦਾਸੀ ਲਿਆਉਂਦਿਆਂ ਬੋਲਿਆ ।ਮੈਂ ਹੁਣ ਸੰਭਲ ਚੁੱਕਾ ਸੀ ਸ਼ਾਇਦ ਅੱਗੇ ਹੀ ਇਸ ਹਾਲਤ ਲਈ ਤਿਆਰ ਸੀ ਮੈਂ।
ਡਾਕਟਰ ਸਾਨੂੰ ਤੋਰਨ ਦੀ ਕਾਰਵਾਈ ''ਚ ਰੁੱਝ ਗਿਆ। ਅੱਧੇ ਕੁ ਘੰਟੇ ਬਾਅਦ ਮੈਨੂੰ ਫਿਰ ਕੈਸ਼ ਕਾਉਂਟਰ ਤੇ ਸੱਦਿਆ ਗਿਆ ਅਤੇ 43000 ਰੁਪਏ ਦਾ ਬਿਲ ਉੱਥੇ ਖੜ੍ਹੀ ਕੁੜੀ ਨੇ ਮੇਰੇ ਹੱਥ ਫੜਾ ਦਿੱਤਾ। ਮੈਂ ਬਚੇ_ਖੁਚੇ ਸਾਰੇ ਪੈਸੇ ਮੇਂ ਤੇ ਢੇਰੀ ਕਰ ਦਿੱਤੇ। ਘਰ ਪਹੁੰਚੇ ਤਾਂ ਕੁਰਲਾਹਟ ਮਚੇਗੀ ਸਾਰੀ ਰਾਤ ਇਹ ਸੋਚ ਕੇ ਗੱਡੀ ਲਾਸ਼ ਸਮੇਤ ਸਾਰੀ ਰਾਤ ਰਸਤੇ ''ਚ ਹੀ ਰੋਕੀ ਰੱਖੀ। ਪੁੱਤ ਦੀ ਲਾਸ਼ ਨਾਲ ਸਾਰੀ ਰਾਤ ਗੁਜ਼ਾਰ ਕੇ ਸਵੇਰੇ ਘਰ ਪਹੁੰਚੇ ਤਾਂ ਕੀਰਨੀਆਂ ਦੀ ਅਵਾਜ਼ ਧਰਤੀ ਪਾੜਦੀ ਜਾਪਦੀ ਸੀ। ਲੱਤ ਦੀ ਲਈ 

ਕੀਮਤ ਪੁੱਤ ਨਹੀਂ ਸੀ ਬਚਾ ਸਕੀ। ਵਿਹੜੇ ''ਚ ਕੇਸਰ ਪੰਚ ਦੇ ਵਿਰੋਧੀ ਕੇਸਰ ਤੋਂ ਕੀਮਤ ਵਸੂਲਣ ਦੀ ਬਾਤ ਪਾਉਣ ਲੱਗੇ, ਪੰਚਾਇਤ ਨੇ ਫੈਸਲਾ ਕੀ ਬੰਨੇ ਲਾਇਆ ਮੈਂ ਕੋਲ ਬੈਠਾ ਵੀ ਅਣਜਾਣ ਸਾਂ । ਸ਼ਾਇਦ ਪੰਜ ਲੱਖ ''ਚ ਫੈਸਲਾ ਹੋਇਆ। ਜਵਾਨ ਪੁੱਤ ਨੂੰ ਹੱਥੀਂ ਲਾਂਬੂ ਮੈਂ ਕਿਸ ਦਾ ਮੋਢਾ ਫੜ ਕੇ ਲਾਇਆ ਕੁੱਝ ਯਾਦ ਨਹੀਂ। ਚਾਰ ਕੁ ਦਿਨਾਂ ਬਾਅਦ ਕੇਸਰ ਪੰਚ ਸਰਪੰਚ ਸਮੇਤ ਆ ਕੇ ਰੁਪਏ ਦੇ ਗਿਆ। ਰੁਪਏ ਮਿੱਥੇ ਪੰਜ ਲੱਖ ਤੋਂ ਕਾਫੀ  ਘੱਟ ਸਨ। ਪੁੱਤ ਦੇ ਭੋਗ ਤੋਂ ਬਾਅਦ ਮੈਂ ਰੁਪਏ ਨੂੰਹ ਦੀ ਚਿੱਟੀ ਚੁੰਨੀ ''ਚ ਢੇਰੀ ਕਰ ਦਿੱਤੇ ਅਤੇ ਆਪ ਟੋਕਰੇ ਬਣਾਉਣ ਵਾਲੇ ਸੰਦ ਚੁੱਕ ਸਰਦਾਰ ਦੇ ਤੂੰਤਾਂ ਵੱਲ ਨੂੰ ਚੱਲ ਪਿਆ ।ਅੱਗੇ ਜਾ ਕੇ ਵੇਖਿਆ ਤੂਤ ਤਾਂ ਕਿਸੇ ਨੇ ਛਾਂਗ ਦਿੱਤੇ ਸਨ। ਤੂਤਾਂ ਦੀ ਛਾਂਗ ਵੀ ਉੱਥੇ ਨਹੀਂ ਸੀ। ਤੌੜ ਸਾਫ ਸੀ। ਟਰੈਕਟਰ ਕੀ ਜੋਰਦਾਰ ਬੜਕ ਨੇ ਮੇਰਾ ਧਿਆਨ ਤੋੜਿਆ। ਕੋਲ ਹੀ ਮੀਤ ਹੈਰੋਂ ਨਾਲ ਖੇਤ ਵਾਹ ਰਿਹਾ ਸੀ। ਹੈਰੋਂ ਖੇਤ ਦੀ ਮਿੱਟੀ ਦੇ ਵੱਢ_ਵੱਢ ਡੱਕਰੇ ਕਰ ਰਹੀ ਸੀ। ਮੈਨੂੰ ਜਾਪਿਆ ਜਿਵੇਂ ਹੈਰੋਂ ਮੇਰੇ ਸਰੀਰ ਤੇ ਚੱਲ ਰਹੀ ਹੋਵੇ।                          

ਮੋਬਾਇਲ ਨੰਬਰ- 94177-33038                                                                                     
 ਪਿੰਡ ਡਡਿਆਣਾ,                                                          ਡਾਕ _ ਰੁਪਾਲਹੇੜੀ, ਵਾਇਆ _ਸਰਹੰਦ,                                 ਜਿਲ੍ਹਾ _ ਫਤਿਹਗੜ੍ਹ ਸਾਹਿਬ, 140406

 


Related News