ਦਸਤਾਰ ਸਾਡੀ

05/18/2017 5:16:07 PM

ਤੱਤੀਆਂ ਤਵੀਆਂ ਤੇ ਰੜੀ,ਦਸਤਾਰ ਸਾਡੀ
ਠੰਡੇ ਬੁਰਜਾਂ ''ਚ ਠਰੀ,ਦਸਤਾਰ ਸਾਡੀ

ਇਹਨੂੰ ਰੰਬੀਆਂ ਆਰਿਆਂ ਚੀਰ ਦਿੱਤਾ
ਭੋਰਾ ਡੋਲੀ ਨਾ ਡਰੀ,ਦਸਤਾਰ ਸਾਡੀ

ਜਦ ਵੈਰੀਆਂ ਘੇਰਿਆ ਬਾਡਰਾਂ ਨੂੰ
ਢਾਲ ਬਣਕੇ ਖੜੀ ,ਦਸਤਾਰ ਸਾਡੀ

ਝੰਡੇ ਗੱਡ ਕੇ ਆਪਣੀ ਹਿੱਕ ਉੱਤੇ
ਕਾਰਗਿਲ ਤੇ ਚੜੀ,ਦਸਤਾਰ ਸਾਡੀ

ਡਾਨਸੀਵਾਲੀਆ ਹਿੱਕਾਂ ''ਤੇ ਬੰਨ ਗੋਲੇ
ਟੈਕਾਂ ਥੱਲੇ ਜਾ ਵੜਈ ,ਦਸਤਾਰ ਸਾਡੀ

ਜਿਹੜੇ ਸਿਰ ਉਠੇ ,ਉਹ ਕੁਤਰ ਦਿੱਤੇ
ਕੁਲਵੀਰ ਜਿਥੇ ਵੀ ਅੜੀ,ਦਸਤਾਰ ਸਾਡੀ
- ਕੁਲਵੀਰ ਡਾਨਸੀਵਾਲ
778 863 2472


Related News