ਨਾ ਸ਼ਿਕਵਾ ਕੋਈ ਤੇਰੇ ਤੇ.........

11/27/2017 12:03:27 PM

ਨਾ ਸ਼ਿਕਵਾ ਕੋਈ ਤੇਰੇ ਤੇ.........
ਕਿਉ ਜਾਨੋਂ ਵੱਧ ਕੇ ਚਾਹ ਬੈਠਾ ਸੀ,
ਕਿਉਂ ਸਾਹਾਂ ਵਿਚ ਵਸਾ ਬੈਠਾ ਸੀ,
ਹੋ ਕੇ ਰੰਗੋਂ ਬੇਰੰਗ ਸਜਣਾਂ, ਕੋਰੇ ਕਾਗਜ ਚਿਹਰੇ ਤੇ......
ਨਾ ਸ਼ਿਕਵਾ ਕੋਈ ਤੇਰੇ ਤੇ.........
ਕਈ ਸ਼ਿਕਵੇ ਤੈਨੂੰ ਮੇਰੇ ਤੇ..........

ਮਿੱਟੀ ਦੇ ਵਿਚ ਰੁੱਲ ਗਏ ਆਂ,
ਕੋਡੀਆਂ ਦੇ ਭਾਅ ਤੁੱਲ ਗਏ ਆਂ,
ਅਲਖ ਆਹਟ ਦੇਣੇ ਨੂੰ, ਕਾਂ ਬੋਲੇ ਸੀ ਬਨੇਰੇ ਤੇ......
ਨਾ ਸ਼ਿਕਵਾ ਕੋਈ ਤੇਰੇ ਤੇ.........
ਕਈ ਸ਼ਿਕਵੇ ਤੈਨੂੰ ਮੇਰੇ ਤੇ..........

ਕੀਤੇ ਵੱਧੋ ਵੱਧ ਵਾਅਦੇ ਸੀ,
ਕੀਤੇ ਘੱਟੋ ਘੱਟ ਇਰਾਦੇ ਸੀ,
ਧੋਖਾ ਨਜਰਾਂ ਤੋਂ ਹੁੰਦਾ, ਜੋਗੀ ਵਾਲੇ ਫੇਰੇ ਤੇ......
ਨਾ ਸ਼ਿਕਵਾ ਕੋਈ ਤੇਰੇ ਤੇ.........
ਕਈ ਸ਼ਿਕਵੇ ਤੈਨੂੰ ਮੇਰੇ ਤੇ..........

ਅਦਬੀ ਹਵਸ ਦੇ ਦਰ ਗਏ ਆਂ,
ਕੁਫਰ ਮਹੁਬਤ ਤੇ ਮਰ ਗਏ ਆਂ,
ਰੂਹ ਵੀ ਹੱਸਦੀ ਵੇਖੀ ”ਭੱਟ”, ਅੱਖੋਂ ਹੁਝੂੰ ਕੇਰੇ ਤੇ......
ਨਾ ਸ਼ਿਕਵਾ ਕੋਈ ਤੇਰੇ ਤੇ.........
ਕਈ ਸ਼ਿਕਵੇ ਤੈਨੂੰ ਮੇਰੇ ਤੇ..........
ਹਰਮਿੰਦਰ ਸਿੰਘ ਭੱਟ
ਬਿਸਨਗੜ• (ਬਈਏਵਾਲ) ਸੰਗਰੂਰ
09914062205


Related News