ਮੇਰਾ ਪਰਿਵਾਰ

05/24/2017 4:14:45 PM

ਪਾਪਾ ਵਰਗਾ ਹਮਦਰਦ ਨਹੀਂ ਲੱਭਣਾ, ਮਾਂ ਵਰਗਾ ਪਿਆਰ ਕਿਤੇ ਵੀ,
ਦਾਦੇ ਵਾਲੀ ਐਸ਼ ਨਹੀਂ ਲੱਭਣੀ, ਦਾਦੀ ਵਾਲਾ ਦੁਲਾਰ ਕਿਤੇ ਵੀ,
ਦੱਸੋ ਕੋਣ ਭਰਾਵਾ ਬਾਝੋਂ, ਗੁੱਤਾਂ ਪੱਟ-ਪੱਟ ਜਾਊਗਾ,
ਭੈਣ ਬਾਝੋਂ ਦੱਸੋ ਕੌਣ ਮੇਰੇ, ਨਾਲ ਹੱਸੂਗਾ ''ਤੇ ਗਾਊਗਾ,
ਬਿਨਾਂ ਸਿੱਧੀ ਸਾਦੀ ਭੂਆ ਜੀ ਦੇ, ਹਰ ਵੇਲੇ ਰੱਬ ਦਾ ਨਾਮ ਲਊ ਕੌਣ,
ਬਿਨਾਂ ਮੇਰੇ ਪਰਿਵਾਰ ਦੇ, ਘਰ ''ਚ ਵਗਦੀ ਨਹੀਂਓ ਠੰਢੀ ਪੌਣ,
ਮੇਰੇ ਪਰਿਵਾਰ ਨੂੰ ਤਾਂ ਮੈਂ, ਜਾਨੋਂ ਵੱਧ ਕੇ ਚਾਹੁੰਦੀ ਆ,
ਏਸੇ ਕਰ ਕੇ ਉਨ੍ਹਾਂ ਅੱਗੇ, ਕੁੱਝ ਬੋਲ ਵੀ ਨਾ ਪਾਉਂਦੀ ਆ,
ਦੋਵੇਂ ਹੱਥ ਜੋੜ ਕੇ ਨਿੱਤ, ਰੱਬ ਅੱਗੇ ਅਰਦਾਸਾਂ ਕਰਦੀ ਆ,
ਦੁੱਖ ਮੇਰੇ ਪਰਿਵਾਰ ਨੂੰ ਨਾ ਲੱਗ ਜੇ, ਜੀ ਏਸੇ ਗੱਲੋਂ ਡਰਦੀ ਆ,
ਸਿਫ਼ਤਾਂ ਮੇਰੇ ਪਰਿਵਾਰ ਦੀਆਂ, ਕਰਾਂ ਜਿੰਨੀਆਂ ਉਹਨੀਆ ਹੀ ਘੱਟ ਜੀ,
ਮਾਂ ਜੀ ''''ਗੁਰਜੀਤ ਕੌਰ ਭੱਟ'''', ''ਤੇ ਪਾਪਾ ਜੀ ''''ਹਰਮਿੰਦਰ ਸਿੰਘ ਭੱਟ'''' ਜੀ,
ਭਰਾ ਮੇਰਾ ਸਿਆਣਾ ਤੇ, ਹਾ! ਹਾ!  ਛੋਟੀ ਭੈਣ ਥੋੜ੍ਹੀ ਜਿਹੀ ਕਮਲੀ ਏ,
ਵੀਰਾ ''''ਸਾਹਿਬਜੋਤ ਸਿੰਘ ਸਾਹਿਬ'''' ''ਤੇ,  ਭੈਣ ਦਾ ਨਾਮ ''''ਲਵਦੀਸ਼ ਕੌਰ ਲਵਲੀ'''' ਏ,
''''ਦਲਜੀਤ ਕੌਰ ਸੌਦ'''' ਦਾਦੀ ਜੀ ''ਤੇ, ''''ਨਿਰਮਲ ਸਿੰਘ ਸੌਦ'''' ਮੇਰੇ ਦਾਦਾ ਜੀ ਨੇ,
ਖੁਸ਼ਵਿੰਦਰ ਕੌਰ ਭੂਆ ਜੀ ਉਨ੍ਹਾਂ ਲਈ, ਸਿਰਫ਼ ਗੁਰੂ ਨਾਨਕ ਦੇਵ ਬਾਬਾ ਜੀ ਨੇ,
ਸਾਰੇ ਮੇਰੇ ਪਰਿਵਾਰ ਦੇ, ਬੜੇ ਹੀ ਨਿਆਰੇ ਨਿਆਰੇ ਨੇ,
ਏਸੇ ਕਰ ਕੇ ਤਾਂ ਉਹ ਮੈਨੂੰ, ਲਗਦੇ ਬਹੁਤੇ ਪਿਆਰੇ ਨੇ,
ਮਾਤਾ ਜੀ ਅਧਿਆਪਕ ''ਤੇ, ਦੁਨੀਆ ਜਾਣੇ ਗੁਣਾਂ ਚ ਪਾਪਾ ਜੀ ਬਹੁਤ ਕੁਝ ਨੇ,
ਏਸੇ ਕਰ ਕੇ ਉਨ੍ਹਾਂ ਤੋਂ ਸਾਰੇ ਰਿਸਤੇ ਨਾਤੇ, ''ਤੇ ਘਰ ਦੇ ਰਹਿੰਦੇ ਬਹੁਤੇ ਖ਼ੁਸ਼ ਨੇ,
ਭਾਈ ਮੇਰਾ ਨੌਵੀਂ ''ਚ, ਭੈਣ ਮੇਰੀ ਛੇਵੀਂ  ''ਚ ਏ,
ਉਨ੍ਹਾਂ ਦੇ ਚਿਹਰਿਆਂ ਉੱਤੇ ਹਾਸਾ, ਐਨ ਰਹੇ ਫਿਕਸ ''ਚ ਏ
ਪੂਰਾ ਵਿਸ਼ਵਾਸ ਰੱਬ ਦੇ ਨਾਂ ''ਤੇ, ਭੂਆ ਜੀ ਦਾਦੀ ਜੀ ''ਤੇ ਦਾਦਾ ਜੀ ਦਾ ,
ਏਸੇ ਕਰ ਕੇ ਹੱਥ ਏ ਸਾਡੇ ਘਰ ਉੱਤੇ, ਗੁਰੂ ਨਾਨਕ ਦੇਵ ਬਾਬਾ ਜੀ ਦਾ,
ਜ਼ਿਲ੍ਹਾ ਸੰਗਰੂਰ ਪਿੰਡ ਬਿਸਨਗੜ (ਬਈਏਵਾਲ), ਦੇ ਜੀ ਅਸੀਂ ਰਹਿਣ ਵਾਲੇ ਆ,
ਭਾਵੇਂ ਦੁੱਖ ਹੋਵੇ ਭਾਵੇਂ ਸੁੱਖ ਹੋਵੇ, ਇਕੱਠੇ ਅਸੀਂ ਸਹਿਣ ਵਾਲੇ ਆ,
ਮੇਰੇ ਘਰ ਦੇ ਰੱਬ ਦਾ, ਬੜਾ ਈ ਨਾਮ ਧਿਆਉਂਦੇ ਨੇ ,
ਪਤਾ ਨੀ ਪਾਠ ''ਚ ਏਨਾ, ਰਸ ਕਿੱਥੋਂ ਲਿਆਉਂਦੇ ਨੇ ,
ਮੈਨੂੰ ਵੀ ਤਾਂ ਰੱਬ ਦਾ ਨਾਂ, ਲੈਣਾ ਬੜਾ ਈ ਚੰਗਾ ਲੱਗਦਾ ਏ,
ਪਰ ਜੱਦੋ ਪਰਿਵਾਰ ਮੇਰਾ ਨਾਲ ਹੋਵੇ, ਤਾਂ ਹੀ ਦਿਲ ਲੱਗਦਾ ਏ
ਕੋਈ ਕਿਤੇ ਕੋਈ ਕਿਤੇ ''ਤੇ, ਕੋਈ ਕਿਤੇ ਤੁਰਿਆ ਫਿਰਦਾ ਏ ,
ਪਰ ਦਿਲ ''ਚ ਇਕ ਦੂਜੇ ਦਾ, ਮੋਹ ਭਰਿਆ ਫਿਰਦਾ ਏ ,
ਮੈਂ ਵੀ ਏਨਾਂ ਨੂੰ ਸਦਾ, ਇਕੱਠਿਆਂ ਵੇਖਣਾ ਚਾਹੁੰਦੀ ਆਂ,
ਇਕੱਠਿਆਂ ਬਹਿ ਕੇ ਰੋਟੀ ਖਾਣੀ, ''ਤੇ ਭੱਠੀ ਸੇਕਣਾ ਚਾਹੁੰਦੀ ਆਂ,
ਨਿੱਕੀ-ਨਿੱਕੀ ਗੱਲ ''ਤੇ ਮੰਮੀ-ਪਾਪਾ ਜਦ, ਆਪੋ ਆਪੀ ''ਚ ਹੁੰਦੇ ਮਿਹਨੇ-ਤਾਅਨੇ ਨੇ,
ਫਿਰ ਸਾਡੇ ''ਚ ਦੀ ਇਕ ਦੂਜੇ ਨੂੰ, ਬੁਲਾਉਣ ਦੇ ਲਭਦੇ ਬਹਾਨੇ ਨੇ,
ਇਨ੍ਹਾਂ ਬਿਨਾ ਮੇਰਾ ਵੀ ਦਿਲ, ਜਮਾਂ ਈ ਨੀ ਲੱਗਦਾ ਏ,
ਜਦੋਂ ਕੋਈ ਬਹੁਤਾ ਗ਼ੁੱਸੇ ਹੋ ਜਾਂਦਾ, ਇੰਜ ਲੱਗਦਾ ਜਿਵੇਂ ਸੱਪ ਡੰਗਦਾ ਏ,
ਮੇਰੇ ਪਰਿਵਾਰ ''ਚੋਂ, ਸੱਚੀ ਮੈਨੂੰ ਦਿਸਦਾ ਏ ਰੱਬ ਜੀ,
ਰੱਬਾ ਮਿਹਰ ਕਰੀਂ ਮੇਰੇ ਪਰਿਵਾਰ, ''ਚ ਪੈ ਨਾ ਜਾਵੇ ਡੱਬ ਜੀ।
ਭਰਾ ਮੇਰੇ ਨੂੰ ਸ਼ੌਕ ਐ, ਖੇਡਾਂ ''ਤੇ ਟੀ. ਵੀ. ਦੇਖਣ ਦਾ,
ਭੈਣ ਮੇਰੀ ਨੂੰ ਸ਼ੌਕ ਐ ਮੇਮਾਂ ਬਣ, ਕਦੇ ਮੈਡਮ-ਮੈਡਮ ਖੇਡਣ ਦਾ।
ਮੇਰੇ ਪਾਪਾ ਜੀ ਦਾ ਸ਼ੌਕ, ਲਿਖਣਾ ''ਤੇ ਗਾਉਣਾ ਏ,
ਮੇਰੇ ਮਾਤਾ ਜੀ ਨੇ ਜੋ ਠਾਣ ਲਿਆ, ਉਹ ਕਰ ਕੇ ਵਿਖਾਉਣਾ ਏ
ਮੈਂ ਕੌਣ ਹਾਂ ਏ ਵੀ ਦੱਸ ਦੇਵਾਂ, ਕਵਿਤਾ ਪੜ੍ਹ• ਕੇ ਥੋੜ੍ਹਾ ਜਿਹਾ ਹੱਸ ਦੇਣਾ।
ਬਸ ਰੱਬ ''ਤੇ ਮੌਤ ਯਾਦ ਰਖ਼ਣਾ, ਜੋ ਹਰ ਦਿਨ ਲੰਘ ਕੇ ਜਾਂਦੀ ਕੋਲ ਏ, 
ਨਾਮ ਮੇਰਾ ਹਰਸ਼ਦੀਪ ਕੌਰ ਭੱਟ, ਉਂਝ ਰਾਜ਼ੀ ਕਹਿੰਦੇ ਨੇ ''ਤੇ ਗੋਤ ਮੇਰਾ ਸੌਂਦ ਏ।
 
ਰਾਜ਼ੀ ਹਰਸ਼ਦੀਪ ਕੌਰ ''''ਭੱਟ'''' 
ਪੁਤਰੀ ਲੇਖਕ ਹਰਮਿੰਦਰ ਸਿੰਘ ਭੱਟ
ਬਿਸਨਗੜ (ਬਈਏਵਾਲ) 
ਸੰਗਰੂਰ 

ਫੋਨ- 09914062205 


Related News