ਮੋਬਾਇਲ

06/02/2017 7:15:30 AM

ਛੋਟਾ ਜਿਹਾ ਇਹ ਯੰਤਰ,  ਕਮਾਲ,
ਸਭ ਲੋਕੀ ਚੱਕੀ ਫਿਰਦੇ ਨਾਲ।
ਮੁੱਠੀ ''ਚ ਸੰਸਾਰ ਜਿਹਾ ਲੱਗੇ,
ਨਾਂ ਰੱਖਿਆ ਇਸਦਾ ਸੋਹਣਾ ਮੋਬਾਇਲ।

ਗੁੰਮ ਹੋਣ ਦਾ ਡਰ ਬੜਾ ਰਹਿੰਦਾ,
ਰੱਖਣੀ ਪੈਂਦੀ ਬਹੁਤ ਸੰਭਾਲ।
ਬੜੀ ਮੌਜ ਲਗਾਈ ਇਸਨੇ,
ਵਿਗਿਆਨ ਕਾਢ ਦੀ ਅਜਬ ਮਿਸਾਲ।
ਸਕਿੰਟਾਂ ''ਚ ਗੱਲ ਕਰੇ ਵਿਦੇਸ਼ਾਂ,
ਇੰਨੀ ਤੇਜ਼ ਹੈ ਇਸਦੀ ਚਾਲ।
ਖੇਡਣ ਲਈ ਇਹ ਖੇਡ ਹੈ ਬਣਿਆ,
ਖੇਡਦੇ ਰਹਿੰਦੇ ਘਰਾਂ ''ਚ ਬਾਲ।
ਸਮਾਜ ਦਾ ਪਰ ਦੁਸ਼ਮਣ ਬਣਿਆ,
ਚੋਰ, ਲੁਟੇਰੇ ਰਹਿਣ ਬੁਣਦੇ ਜਾਲ।
ਫਜ਼ੂਲ ''ਚ ਲੋਕ ਨੇ ਵਰਤੋਂ ਕਰਦੇ,
ਹਰ ਸਮੇਂ ਲਗਾ ਰੱਖਣ ਕੰਨਾਂ ਨਾਲ।
''ਗੋਸਲ'' ਕੀ ਕੀ ਕਰੀਏ ਸਿਫ਼ਤ ਸਾਇੰਸ ਦੀ?
ਹਰ ਖੋਜ ਹੈ ਇਸਦੀ ਬੇ-ਮਿਸਾਲ।
                                                                                                                             ਬਹਾਦਰ ਸਿੰਘ ਗੋਸਲ
                              ਮਕਾਨ ਨੰ:3098, ਸੈਕਟਰ-37ਜੀ ਡੀ,
                         ਚੰਡੀਗੜ੍ਹ, ਮੋਬਾਇਲ ਨੰ: 98764-52223


Related News