ਮੰਜ਼ਿਆਂ ਵੇ

07/17/2017 4:49:33 PM

ਕਿੰਨੀਆਂ ਕੋ ਬਾਤਾਂ ਪਾਉਂਦੇ ਮੰਜ਼ਿਆਂ ਤੇਰੇ ਬੋਲ ਪੁਰਾਣੇ, 
ਅੱਜ ਸੱਜਰੀ ਸਵੇਰ ਦਾ ਦੀਵਾ ਤੇਰੇ ਨਾਮੇ ਵੇ।
ਸੱਜਰੀ ਨੂੰਹ, ਵਿਆਹ ਦਾ ਡਾਹਢਾ ਇਕੱਠ ਸੀ ਬਹਿੰਦਾ, 
ਬੱਚੇ ਰੌਲਾ ਪਾਉਂਦੇ , ਨਾਨਕਾ ਮੇਲ ਆਣ ਸੀ ਬਹਿੰਦਾ 
ਮੰਜ਼ਿਆਂ ਨੂੰ ਜੋੜ ਲੱਗਿਆਂ ਸਪੀਕਰ, ਰੀਤ ਪੁਗਾਏ, 
ਕਿੰਨੀਆਂ ਕੋ ਬਾਤਾਂ ਪਾਉਂਦੇ ਮੰਜ਼ਿਆਂ ਤੇਰੇ ਬੋਲ ਪੁਰਾਣੇ।

ਲੱਡੂਆਂ ਨਾਲ ਭਰ ਦੇਣਾ ਤੈਨੂੰ, ਰੱਜਿਆਂ ਦਾ ਮਾਣ ਬੜਾ, 
ਇੱਕ ਲੱਕੜ 'ਤੇ ਬਾਣ ਦਾ ਤੇਰੇ 'ਚ ਸਰੂਰ ਬੜਾ।
ਅਰਾਮ ਨਾਲ ਤੂੰ ਜਿਉਣ ਲਈ ਕਹਿੰਦਾ,
ਵਿਆਹ-ਸਾਦੀਆਂ 'ਚ ਤੇਰੀ ਲੋੜ ਸਤਾਏ, 
ਕਿੰਨੀਆਂ ਕੋ ਬਾਤਾਂ ਪਾਉਂਦੇ ਮੰਜ਼ਿਆਂ ਤੇਰੇ...

ਅੱਜ ਵੀ ਤੇਰੀ ਵਿਰਾਸਤ 'ਚ ਰੱਖਿਆਂ ਤੈਨੂੰ ਸੰਭਾਲ, 
ਬਚਪਨ ਦੀ ਯਾਦ ਨਾ ਭੁਲਾ ਪਾਉਣ ਤੰਦਾ ਮੰਜ਼ਿਆਂ ।
ਕਈ ਰੁੱਖਾਂ ਦੀਆਂ ਛਾਵੇਂ, ਰੱਖ ਬੈਠ ਸਿਵਟਾ ਬੁਣੀਆਂ, 
ਦਾਜ ਜੋੜ ਧੀਆਂ, ਫੁਲਕਾਰੀ ਇਕੱਠੀਆਂ ਨੇ ਬੁਣੀਆਂ
ਕਿੰਨੀਆਂ ਹੀ ਕਿੱਕਰਾਂ ਦੇ ਸੀ ਖੋਲ ਪੁਰਾਣੇ
ਕਿੰਨੀਆਂ ਕੋ ਬਾਤਾਂ ਪਾਉਂਦੇ ਮੰਜ਼ਿਆਂ ਤੇਰੇ...

ਬਜ਼ੁਰਗਾਂ ਦੀ ਕਿੰਨੀ ਮਿੱਠੀ ਲੋਆ ਸੰਭਾਲੇ, 
ਤੂੰ ਰੱਖਿਆਂ ਬੁੱਕਲ 'ਚ ਰਹਿਣਾ ਪਿਆਰ ਸਿਖਾਏ।
ਆਉਦੇਂ ਜਾਂਦੇ ਰਾਹੀਂ ਤੱਕ ਤੈਨੂੰ ਵਿਸਰਾਮ ਕਰਦੇ, 
ਬੈਠ ਤੇਰੇ 'ਤੇ ਕਿੰਨਾ ਕੋ ਥਾਂ ਮੱਲਿਆਂ।
ਬਿਠਾ ਮੰਜ਼ੇ 'ਤੇ ਮਾਂ ਕੁੱਟੀ ਹੋਈ ਚੂਰੀ ਖੁਆਵੇ,  
ਕਿੰਨੀਆਂ ਕੋ ਬਾਤਾਂ ਪਾਉਂਦੇ ਮੰਜ਼ਿਆਂ ਤੇਰੇ ਬੋਲ ਪੁਰਾਣੇ।

ਜਮਨਾ ਸਿੰਘ ਗੋਬਿੰਦਗੜ੍ਹੀਆਂ ਲੁਧਿਆਣਾ 
ਸੰਪਰਕ -98724-62794


Related News