ਜ਼ਿੰਦਗੀ

10/14/2017 2:59:09 PM

ਜਿੰਦਗੀ ਜਿਉਣ ਲਈ ਲੋੜ ਹੁੰਦੀ ਕਿਸੇ ਸਹਾਰੇ ਦੀ
ਨਦੀ ਨੂੰ ਪਾਰ ਕਰਨ ਲਈ ਤੈਰਨਾ ਹੀ ਕਾਫੀ ਨਹੀ ਹੁੰਦਾ
ਪਾਰ ਕਰਨ ਲਈ ਲੋੜ ਹੁੰਦੀ ਕਿਨਾਰੇ ਦੀ
ਇਕੱਲੀ ਕਿਸ਼ਤੀ ਵੀ ਪਾਣੀ ਵਿੱਚ ਸਿੱਧੀ ਤੈਰ ਨਹੀਂ ਸਕਦੀ
ਉਹਨੂੰ ਸਿੱਧੀ ਰੱਖਣ ਲਈ ਲੋੜ ਹੁੰਦੀ ਸਮਾਨ ਭਾਰੇ ਦੀ
ਇਸ ਜੱਗ ਵਿੱਚ ਤੂੰ ਰਹਿੰਦਾ
ਪਰ ਇਹਨੂੰ ਤੇਰੀਆਂ ਖੁਸ਼ੀਆਂ ਦੀ ਪਰਵਾਹ ਨਹੀਂ
ਫਿਰ ਤੂੰ ਕਿਉਂ ਗੱਲ-ਗੱਲ ਤੇ ਫਿਕਰ ਕਰਦਾ ਜੱਗ ਸਾਰੇ ਦੀ
ਦੁਨੀਆਂ ਵਾਲੇ ਕੀ ਸੋਚਣਗੇ?ਇਹ ਸੋਚ ਕੇ ਆਪਣੀਆਂ ਰੀਝਾਂ ਨੂੰ ਦੱਬ ਨਾ
ਜੇ ਜੱਗ ਦਿੰਦਾ ਚੁਣੌਤੀ ਤਾਂ...ਡੱਟ ਕੇ ਮੁਕਾਬਲਾ ਕਰ
ਉਸਤੋਂ ਡਰ ਕੇ ਭੱਜ ਨਾ
ਕੀ ਹੋਇਆ ਜੇ ਸਾਰੀ ਦੁਨੀਆ ਤੈਨੂੰ ਛੱਡ ਜਾਉ
ਪਰ ਕਦੇ ਤੈਨੂੰ ਇਕੱਲਾ ਕਰੂ ਤੇਰਾ ਸੱਚਾ ਰੱਬ ਨਾ


Related News