ਨਾ ਐੜੇ ਨੂੰ ਔਂਕੜ ਲੱਗਦਾ.....

11/28/2017 2:53:53 PM

ਨਾ ਐੜੇ ਨੂੰ ਔਂਕੜ ਲੱਗਦਾ, ਨਾ ਹੀ ਲੱਗਦੀ ਸਿਹਾਰੀ-ਬਿਹਾਰੀ,
ਅੱਜਕੱਲ• ਸੱਚ ਦਾ ਗਾਹਕ ਕੋਈ ਨਾ, ਕਿਉਂਕਿ ਬਹੁਤੇ ਕੂੜ ਵਪਾਰੀ।

ਕੋਝੀਆਂ ਚਾਲਾਂ ਚੱਲਦੀ ਦੁਨੀਆਂ, ਇਕ ਦੂਜੇ ਨੂੰ ਛਲਦੀ ਦੁਨੀਆ,
ਸੱਜਾ ਪਾਸਾ ਕਹਿ ਕੇ ਇਹ ਤਾਂ, ਖੱਬੇ ਵੱਲ ਨੂੰ ਚੱਲਦੀ ਦੁਨੀਆ,
ਕੌਣ ਕਰੇ ਇਹ ਸੋਚ-ਵਿਚਾਰਾਂ, ਕਲਯੁੱਗ ਮੱਤ ਬÎੰਦੇ ਦੀ ਮਾਰੀ।
ਨਾ ਐੜੇ ਨੂੰ ਔਂਕੜ… ਲੱਗਦਾ.. 

ਨਿਰਗੁਣੇ ਨੂੰ ਸਾਹਬ ਨੇ ਕਹਿÎੰਦੇ, ਥੋੜਾ ਨਹੀਂ ਬੇਹਿਸਾਬ ਨੇ ਕਹਿÎੰਦੇ,
ਮਾਲਕ-ਨੌਕਰ ਦਾ ਝਗੜਾ ਪਾ ਕੇ, ਇਕ ਦੂਜੇ ਨਾਲ ਰਹਿÎੰਦੇ ਖਹਿÎੰਦੇ,
ਸੱਚ ਦਾ ਪੱਲਾ ਫੜ ਲਓ ਸਾਰੇ, ਗੁਰੂਆਂ-ਪੀਰਾਂ ਗੱਲ ਵਿਚਾਰੀ।
ਨਾ ਐੜੇ ਨੂੰ ਔਕੜ ਲੱਗਦਾ.. 

ਕੀ ਗੱਲ ਕਹੀਏ ਕਿਸਨੂੰ ਕਹੀਏ, ਪੱਥਰਾਂ ਨਾਲ ਦੱਸ ਕਾਹਤੋ ਖਹੀਏ,
ਤੈਨੂੰ ਕੀ ਦਾ ਰੌਲਾ ਪੈਂਦਾ, ਫਿਰ ਕਾਹਦੇ ਲਈ ਪÎੰਗਾ ਲਈਏ,
ਭੇਡਾਂ-ਬੱਕਰੀਆਂ ਵਾਂਗਰ ਬਹੁਤੇ, ਤੁਰਦੇ ਅਗਾੜੀ, ਤੇ ਪਿਛਾੜੀ।
ਨਾ ਐੜੇ ਨੂੰ ਔਂਕੜ ਲੱਗਦਾ .. 

ਮੈਂ-ਬਾਦ ਨੇ ਪਾਇਆ ਰੌਲ਼ਾ, ਬÎੰਦਾ ਲੱਗੇ ਅÎੰਨ•ਾ ਤੇ ਬੋਲਾ,
ਪਰਸ਼ੋਤਮ! ਸਿਆਣਾ ਕਿੱਥੋਂ ਲੱਭੀਏ, ਹੱਥ ਕਰੇ ਜੋ ਇਹਦਾ ਹੌਲਾ,
ਆਪਣਾ, ਆਪਣੇ ਦੇ ਡੰਗ ਮਾਰੇ, ਦੁਨੀਆ ਤਾਂ ਕਰਮਾਂ ਦੀ ਮਾਰੀ।
ਨਾ ਐੜੇ ਨੂੰ ਔਂਕੜ ਲੱਗਦਾ .. 

ਮੈਂ ਦੀ ਮੱਝ ਵੀ ਪਈ ਅੜਿੰਗੇ, ਮਾਨਵਤਾ ਦੇ ਮਾਰ ਰਹੀ ਸਿÎੰਗ ਇਹ,
ਬÎੰਦਾ ਤਾਂ ਕੀ ਬਣਨਾ ਇਸਨੇ, ਆਪਣੇ ਆਪ ਨੂੰ ਸਮਝਦਾ ਕਿੰਗ ਇਹ,
ਸਰੋਏ! ਬÎੰਦਾ ਭੁੱਲ ਗਿਆ ਇਸ ਨੇ, ਛੱਡਣਾ ਜਗ ਜਦ ਆਉਂਣੀ ਵਾਰੀ।
ਨਾ ਐੜੇ ਨੂੰ ਔਂਕੜ ਲੱਗਦਾ, ਨਾ ਲੱਗਦੀ ਕੋਈ ਸਿਹਾਰੀ-ਬਿਹਾਰੀ,
ਪਰ ਅੱਜ ਸੱਚ ਦਾ ਗਾਹਕ ਕੋਈ ਨਾ, ਕਿਉਂਕਿ ਬਹੁਤੇ ਕੂੜ ਵਪਾਰੀ।
- ਪਰਸ਼ੋਤਮ ਲਾਲ ਸਰੋਏ, 
- ਮੋਬਾ: - 91-92175-44348


Related News