ਜੋਤਸ਼ੀ ਪੈ ਗਏ ਚੱਕਰਾਂ ਵਿੱਚ

06/01/2017 4:40:45 PM

ਦੇਖੋ ਇਹ ਕੁਦਰਤ ਦੀ ਮਾਇਆ,
ਦੁਨੀਆਂ ਨੂੰ ਚੱਕਰਾਂ ਵਿੱਚ ਪਾਇਆ,
ਗੱਲ ਕਿਵੇਂ ਕਰੀਏ ਅੱਖਰਾਂ ਵਿੱਚ,
ਦੇਖ ਮੇਰੇ ਕੋਲ ਸਾਈਕਲ,
ਜੋਤਸ਼ੀ ਪੈ ਚੱਕਰਾਂ ਵਿੱਚ

ਕੋਈ ਜੋਤਸ਼ੀ ਮੋਨਿਕਾ ਦੇ ਨਾਲ,
ਲਗਨ ਪਿਆ ਮੇਰਾ ਬਣਾਉਂਦਾ,
ਹਰ ਕੋਈ ਜੋਤਿਸ਼ ਵਾਲਾ,
ਵੱਖਰੇ-ਵੱਖਰੇ ਨਾਂ ਗਿਣਵਾਉਂਦਾ,
ਚੁਣ ਕੇ ਨਾਂ ਉਹ ਲੱਭ ਰਹੇ ਨੇ,
ਪੈਂਤੀ ਅੱਖਰਾਂ ਵਿੱਚ।
ਦੇਖ ਮੇਰੇ ਕੋਲ ਸਾਈਕਲ,
ਜੋਤਸ਼ੀ ਪੈ ਚੱਕਰਾਂ ਵਿੱਚ..

ਨਵੇਂ ਯੁੱਗ ਦੀ ਬਰਾਈਡਲ ਆਖੇ,
ਸਾਈਕਲ 'ਤੇ ਨਾ ਬਹਿੰਦੀ,
ਮਹਿੰਗੀਆਂ ਗੱਡੀਆਂ ਚੁਣਦੀ,
'ਤੇ ਜਹਾਜ਼ਾਂ 'ਤੇ ਝੂਟੇ ਲੈਂਦੀ,
ਸੁਣੋ ਜੀ! ਕਹਿਣਾ ਭੁੱਲੀ,
ਹੈ ਗੱਲ ਕਰਦੀ ਅਕੜਾਂ ਵਿੱਚ।
ਦੇਖ ਮੇਰੇ ਕੋਲ ਸਾਈਕਲ,
ਜੋਤਸ਼ੀ ਪੈ ਚੱਕਰਾਂ ਵਿੱਚ..

ਕੋਈ ਪ੍ਰਿਯਾ, ਪ੍ਰਿਯੰਕਾ, ਰਾਗ਼ਨੀ,
ਟੇਵਾ ਨਾਂ ਦਾ ਬਣਾਉਂਦਾ,
ਕੋਈ ਵਿਦੇਸ਼ੀ ਨਾਂ ਦੱਸ ਕੇ
ਹੈ ਤੀਰ-ਤੁੱਕਾ ਪਿਆ ਲਾਉਂਦਾ,
ਚਰਚਾ ਦੇਵਤੇ ਕਰਦੇ,
ਬਹਿਸ ਇਹੋ ਹੁੰਦੀ ਫੱਕਰਾਂ ਵਿੱਚ।
ਦੇਖ ਮੇਰੇ ਕੋਲ ਸਾਈਕਲ,
ਜੋਤਸ਼ੀ ਪੈ ਚੱਕਰਾਂ ਵਿੱਚ..

ਪਰਸ਼ੋਤਮ! ਵੱਸੋਂ ਬਾਹਰ ਹੋਈ,
ਜ਼ੋਤਸੀ ਬੇਚਾਰਿਆਂ ਦੇ,
ਸਾਰੇ ਟੇਵੇ ਉਲਟ ਗਏ,
ਇਨਾਂ ਕਰਮਾਂ ਮਾਰਿਆਂ ਦੇ,
ਉਹ ਬੇਚਾਰੇ ਚੱਕਰੀ ਪਏ,
ਆਪਣੇ ਹੀ ਚੱਕਰਾਂ ਵਿੱਚ।
ਦੇਖ ਮੇਰੇ ਕੋਲ ਸਾਈਕਲ,
ਜੋਤਸ਼ੀ ਪੈ ਚੱਕਰਾਂ ਵਿੱਚ..

ਰਾਹ ਜਾਂਦੇ ਨੂੰ ਬਾਬਾ ਕਹਿੰਦਾ,
ਤੇਰਾ ਲਗਨ ਹੈ ਭਗਤਾ ਢਿੱਲਾ,
ਪਹਿਲਾਂ ਬਿੱਲੀ ਸੀ ਰਸਤਾ ਕੱਟਦੀ,
ਹੁਣ ਕੱਟਦਾ ਬਾਘੜ ਬਿੱਲਾ,
ਸਰੋਏ ਨੇ ਕਲਮ ਚਲਾਈ,
ਬਾਬਾ ਉਹਦੇ ਆਇਆ ਪਕੜਾਂ ਵਿੱਚ
ਦੇਖ ਮੇਰੇ ਕੋਲ ਸਾਈਕਲ,
ਜੋਤਸ਼ੀ ਪੈ ਚੱਕਰਾਂ ਵਿੱਚ..

ਜਿਸ ਘਰ ਦੇ ਵਿੱਚ ਜਾਣਾ,
ਏ.ਸੀ. ਰੂਮਾਂ ਦੇ ਵਿੱਚ ਰਹਿਣਾ,
ਬੰਦਾ ਵਧੀਆ ਭਾਵੇਂ ਨਾ,
ਪਰ ਵਧੀਆ ਕੱਪੜਾ ਗਹਿਣਾ,
ਗ਼ਰੀਬਾਂ ਦੇ ਘਰ ਜਾ ਕੇ,
ਨਾ ਬਹਿਣਾ ਭੂੰਡਾ ਖੱਖਰਾਂ ਵਿੱਚ।
ਦੇਖ ਮੇਰੇ ਕੋਲ ਸਾਈਕਲ,
ਜੋਤਸ਼ੀ ਪੈ ਗਏ ਚੱਕਰਾਂ ਵਿੱਚ..

ਧਾਲੀਵਾਲੀਆਂ ਆਖੇ ਕਿਸੇ ਦੇ,
ਵਿੱਚ ਝਾਂਸੇ ਨਾ ਆਓ,
ਕਦਰ ਸੱਚ ਦੀ ਜਾਣੋ,
'ਤੇ ਅਕਲਾਂ ਦਾ ਘੋੜਾ ਦੌੜਾਓ,
ਬੁਰੀ ਸੋਚ ਵਹਿਮਾਂ-ਭਰਮਾਂ ਦੀ,
ਫ਼ੂਕੋ ਲੱਕੜਾਂ ਵਿੱਚ।
ਦੇਖ ਮੇਰੇ ਕੋਲ ਸਾਈਕਲ,
ਜੋਤਸ਼ੀ ਪੈ ਚੱਕਰਾਂ ਵਿੱਚ..
-ਪਰਸ਼ੋਤਮ ਲਾਲ ਸਰੋਏ
-ਮੋਬਾ: 91-92175-44348


Related News