ਘੁੰਮ ਰਹੇ ਪਸ਼ੂ ਸਮਾਜ ''ਚ- ਗੀਤ

05/19/2017 3:51:57 PM

ਕਲਮ ਦੇ ਯੋਧਿਓ, ਸੂਝਵਾਨ ਸਮਾਜ ਦੇ ਲੋਕੋ ਓਏ,
ਠੱਲ ਪਾਓ ਗੁੰਡਾਗਰਦੀ, ਚਮਚਾਗਿਰੀ ਵੀ ਰੋਕੋ ਓਏ,
ਤਿੱਖੀ ਤਲਵਾਰ ਕਲਮ ਹੈ, ਇਸ ਦੇ ਤਾਈਂ ਚਲਾ ਦਿਓ,
ਘੁੰਮ ਰਹੇ ਪਸ਼ੂ ਸਮਾਜ ''ਚ, ਇਨਾਂ ਨੂੰ ਨੱਥਾਂ ਪਾ ਦਿਓ।
ਘੁੰਮ ਰਹੇ ਪਸ਼ੂ ਸਮਾਜ ''ਚ, ਇਨਾਂ ਦੇ ਸੰਗਲ ਪਾ ਦਿਓ।
 
ਦੇਸ਼ ਦੇ ਫ਼ੁਕਰੇ ਨੇਤਾ, ਮੁਫ਼ਤ ਦਾ ਖਾਣਾ ਚਾਹੁੰਦੇ ਨੇ,
ਦੱਸਾਂ ਨਹੁੰਆਂ ਦੀ ਕਿਰਤ ਤੋਂ, ਇਹ ਕੰਨੀਂ ਕਤਰਾਉਂਦੇ ਨੇ,
ਅਸਲ ''ਚ ਕੀ ਨੇ ਇਨਾਂ ਤਾਈਂ, ਔਕਾਤ ਦਿਖਲਾ ਦਿਓ।
ਘੁੰਮ ਰਹੇ ਪਸ਼ੂ ਸਮਾਜ ''ਚ, ਇਨਾਂ ਨੂੰ ਨੱਥਾਂ ਪਾ ਦਿਓ।
ਘੁੰਮ ਰਹੇ ਪਸ਼ੂ ਸਮਾਜ ''ਚ, ਇਨਾਂ ਦੇ ਸੰਗਲ ਪਾ ਦਿਓ।
 
ਮਿਹਨਤੀਆਂ ਦੀ ਮਿਹਨਤ ਦਾ ਕਰੈਡਿਟ ਇਹ ਲੈਂਦੇ ਨੇ,
ਮੱਝ-ਬੱਕਰੀ ਦੀ ਬੋਲੀ ਖੋਹ ਕੇ, ਮੈਂਅ-ਮੈਂਅ ਕਹਿੰਦੇ ਨੇ,
ਹੱਥ ''ਚ ਬਾਟਾ ਦੇ ਕੇ, ਇਨਾਂ ਨੂੰ ਮੰਗਣ ਲਾ ਦਿਓ।
ਘੁੰਮ ਰਹੇ ਪਸ਼ੂ ਸਮਾਜ ''ਚ ਇਨਾਂ ਨੂੰ ਨੱਥਾਂ ਪਾ ਦਿਓ।
ਘੁੰਮ ਰਹੇ ਪਸ਼ੂ ਸਮਾਜ ''ਚ ਇਨਾਂ ਦੇ ਸੰਗਲ ਪਾ ਦਿਓ।
 
ਪਰਸ਼ੋਤਮ ਆਖੇ ਗੁਰੂ-ਪੀਰਾਂ ਦੀ ਸੋਚ ''ਤੇ ਚੱਲਣਾ ਏ,
ਬਾਣੀ ਦੇ ਉਪਦੇਸ਼ਾਂ ''ਤੇ ਵੀ ਪੈਣਾ ਚੱਲਣਾ ਏ,
ਮੁਫ਼ਤ ਦੀ ਚੌਧਰ ਦਾ ਭੂਤ, ਇਨਾਂ ਦੇ ਸਿਰ ਤੋਂ ਲਾਹ ਦਿਓ।
ਘੁੰਮ ਰਹੇ ਪਸ਼ੂ ਸਮਾਜ ''ਚ, ਇਨਾਂ ਨੂੰ ਨੱਥਾਂ ਪਾ ਦਿਓ।
ਘੁੰਮ ਰਹੇ ਪਸ਼ੂ ਸਮਾਜ ''ਚ, ਇਨਾਂ ਦੇ ਸੰਗਲ ਪਾ ਦਿਓ।
 
ਧਾਲਵਾਲੀਆ ਮੰਗਣ ਵਾਲੇ ਮਾਲਕ ਬਣ ਬਹਿੰਦੇ,
ਗੁੰਡੇ-ਮਵਾਲੀਆਂ ਦੀ ਟੋਲੀ ਦੇ ''ਚ ਜੁੜਕੇ ਨੇ ਵਹਿੰਦੇ।
ਮੰਗਣ ਆਇਆਂ ਦੇ ਸਿਰਾਂ ''ਤੇ, ਛਿੱਤਰ ਮਾਰ ਭਜਾ ਦਿਓ।
ਘੁੰਮ ਰਹੇ ਪਸ਼ੂ ਸਮਾਜ ''ਚ, ਇਨਾਂ ਨੂੰ ਨੱਥਾਂ ਪਾ ਦਿਓ।
ਘੁੰਮ ਰਹੇ ਪਸ਼ੂ ਸਮਾਜ ''ਚ, ਇਨਾਂ ਦੇ ਸੰਗਲ ਪਾ ਦਿਓ।
 
ਸਰੋਏ ਪੁੱਛੇ ਕਿਹੜਾ ਨੇਤਾ, ਦੇਸ਼ ਸੰਵਿਧਾਨ ''ਤੇ ਚੱਲਦਾ ਏ,
ਡੰਗਣੇ ਵਾਲਾ ਨਾਗ਼, ਏਸਦੇ ਦਿਲ ''ਚ ਪਲਦਾ ਏ,
ਸ਼ਿਰੀ ਨੱਪ ਕੇ ਇਹਦੀ, ਇਸਦੀ ਜੂਨ ਮੁਕਾ ਦਿਓ।
ਘੁੰਮ ਰਹੇ ਪਸ਼ੂ ਸਮਾਜ ''ਚ, ਇਨਾਂ ਨੂੰ ਨੱਥਾਂ ਪਾ ਦਿਓ।
ਘੁੰਮ ਰਹੇ ਪਸ਼ੂ ਸਮਾਜ ''ਚ, ਇਨਾਂ ਦੇ ਸੰਗਲ ਪਾ ਦਿਓ।
 
ਪਰਸ਼ੋਤਮ ਲਾਲ ਸਰੋਏ,
ਮੋਬਾ: 91-92175-44348

Related News