ਮੈਂ ਪੰਜਾਬੀ ਹਾਂ, ਪੰਜਾਬੀ ਹੋਣ ਦਾ ਗਰੂਰ ਮੈਨੂੰ

05/19/2017 3:25:25 PM

ਮੈਂ ਪੰਜਾਬੀ ਹਾਂ
ਪੰਜਾਬੀ ਹੋਣ ਦਾ ਗਰੂਰ ਮੈਨੂੰ
ਮੌਤ ਸਾਹਮਣੇ ਦੇਖਕੇ ਵੀ
ਰਹਿੰਦਾ ਨੱਚਣ ਦਾ ਸਰੂਰ ਮੈਨੂੰ ।

ਮੇਰੇ ਖੇਤ ਲਹਰਾਂਦੇ ਨੇ ਹਵਾ ਦੇ ਨਾਲ,
ਪੰਜਾਬੀ ਸਿੰਘ ਸੂਰਮੇ ਸਰਹਦ ਤੇ ਕਰਨ ਕਮਾਲ,
ਮੇਰੇ ਧਰਤੀ ਤੇ ਮਾਣ ਹਜੂਰ ਮੈਨੂੰ,
ਮੈਂ ਪੰਜਾਬੀ ਹਾਂ
ਪੰਜਾਬੀ ਹੋਣ ਦਾ ਗਰੂਰ ਮੈਨੂੰ ।

ਮੇਰੇ ਪਾਣੀ ਮਿੱਠਾ,
ਮੇਰੀ ਬੋਲੀ ਮਿੱਠਾ,
ਮੇਰਾ ਸੁਭਾਅ ਮਿੱਠਾ
ਦੁਨੀਆਂ ਦਾ ਕੋਈ ਲਾਲਚ
ਨਹੀਂ ਕਰ ਸਕਦਾ ਪੰਜਾਬ ਤੋਂ ਦੂਰ ਮੈਨੂੰ,
ਮੈਂ ਪੰਜਾਬੀ ਹਾਂ 
ਪੰਜਾਬੀ ਹੋਣ ਦਾ ਗਰੂਰ ਮੈਨੂੰ ।

ਇਕ ਨਸ਼ਿਆਂ ਦਾ ਦਾਗ ਜਾ ਲਗਿਆ ਹੈ,
ਜਵਾਨੀ ਦੇ ਨਸ਼ੇ ਨੂੰ ਝੂਠੇ ਨਸ਼ੇ ਨੇ ਠਗਿਆ ਹੈ,
ਇਹ ਬੁਰਾ ਵਕ਼ਤੇ ਹੈ ਇਹ ਵੀ ਲੰਘ ਜਾਣਾ
ਵਾਪਿਸ ਆਉ ਨੂਰ ਮੈਨੂੰ,
ਮੈਂ ਪੰਜਾਬੀ ਹਾਂ
ਪੰਜਾਬੀ ਹੋਣ ਦਾ ਗਰੂਰ ਮੈਨੂੰ ।

ਮੈਂ ਗੁਰੂਆਂ ਦੀ ਧਰਤੀ ਹਾਂ 
ਮੈਂ ਦੇਸ਼ ਦੀ ਸ਼ਾਨ ਹਾਂ ,
ਮੈਂ ਦੁਨੀਆ ''ਚ ਬਹਾਦਰੀ ਦੀ ਪਹਿਚਾਣ ਹਾਂ,
ਮੇਰਿਆ ਧੀਆਂ ''ਚ ਨਜ਼ਰ ਆਵੇ ਹੂਰ ਮੈਨੂੰ,
ਮੈਂ ਪੰਜਾਬੀ ਹਾਂ
ਪੰਜਾਬੀ ਹੋਣ ਦਾ ਗਰੂਰ ਮੈਨੂੰ
ਮੌਤ ਸਾਹਮਣੇ ਦੇਖਕੇ ਵੀ
ਰਹਿੰਦਾ ਨੱਚਣ ਦਾ ਸਰੂਰ ਮੈਨੂੰ ।

ਸੰਦੀਪ ਗਰਗ
ਲਹਿਰਾਗਾਗਾ (ਸੰਗਰੂਰ) ਪੰਜਾਬ
9316188000


Related News