ਵਿਗਿਆਨ ਦੇ ਸੁੱਖ

05/18/2017 4:50:16 PM

 ਪੈਦਲ ਕਿਧਰੇ ਜਾਣ ਲਈ,
   ਹੋਣਾ ਪੈਂਦਾ ਸੀ ਖੱਜਲ-ਖੁਆਰ।
 ਮਨੁੱਖ ਨੂੰ ਥੋੜ੍ਹਾ ਅਰਾਮ ਦੇਣ ਲਈ,
   ਵਿਗਿਆਨ ਕੀਤਾ ਸੋਹਣਾ ਸਾਇਕਲ ਤਿਆਰ।
 ਸੁੱਖ ਹੋਰ ਵੱਧ ਪਾਉਣ ਦੀ ਖਾਤਰ,
   ਆ ਗਈ ਬਣ ਕੇ ਮਹਿੰਗੀ ਕਾਰ।
 ਮੀਂਹ-ਕਣੀ ਤੋਂ ਬਚਕੇ ਚਲਦੇ,
   ਕਾਰ ਦੀ ਹੁੰਦੀ ਤੇਜ ਰਫਤਾਰ।
 ਹਜ਼ਾਰਾਂ ਮੀਲ ਦੂਰ ਜੇ ਜਾਣਾ,
   ਰੇਲ ਗੱਡੀ ਦੇ ਸੁੱਖ ਅਪਾਰ।
 ਛੋਟੀਆਂ-ਛੋਟੀਆਂ ਲਾਈਨਾਂ ਉਤੇ,
   ਚਲਦੀ ਜਾਵੇ ਖਿੱਚ ਵੱਡਾ ਭਾਰ।
 ਹਵਾਈ ਜਹਾਜ਼ਾਂ ਕਰੀ ਕਮਾਲ,
   ਵਿੱਚ ਘੰਟਿਆਂ ਪਹੁੰਚਾਣ, ਸਮੁੰਦਰੋ ਪਾਰ।
 ''ਗੋਸਲ'' ਜੇ ਤੂੰ ਚੰਦ ਤੇ ਜਾਣਾ,
   ਕਰ ਛੇਤੀ, ਹੋ ਰਾਕਟ ਸਵਾਰ।

-ਬਹਾਦਰ ਸਿੰਘ ਗੋਸਲ,
- ਮਕਾਨ ਨੰ:3098, ਸੈਕਟਰ-37ਡੀ
- ਚੰਡੀਗੜ੍ਹ। ਮੋਬਾਈਲ ਨੰ: 98764-52223


Related News