ਰੱਬ ਨੇ ਸੋਹਣੀ ਇਕ ਕਲਾ ਦਿਖਾਈ

11/28/2017 3:27:45 PM

ਰੱਬ ਨੇ ਸੋਹਣੀ ਇਕ ਕਲਾ ਦਿਖਾਈ,
ਹੱਡੀਆਂ ਜੋੜ ਜੋੜ ਕੇ ਦੇਹ ਬਣਾਈ, 
ਸੋਹਣਾ ਮਾਲਕ ਨੇ ਤੇਰਾ ਰੂਪ ਬਣਾਇਆ,
ਇਸ ਗੱਲ ਨੂੰ ਬੰਦਿਆ ਅੱਜ ਦਿਲੋਂ ਭੁਲਾਇਆ,
ਛੱਡ ਜਾਣਾ ਇਕ ਦਿਨ ਦੇਸ਼ ਪਰਾਇਆ,

ਤੈਨੂੰ ਨਾ ਮੈਂ ਜੱਗ 'ਤੇ ਦਾਤਾ ਕਦੇ ਵੀਸਾਰਾਂ,
ਭਾਵੇਂ ਹੋ ਜਾਣ ਮੇਰੀਆਂ ਲੱਖ ਹਾਰਾਂ,
ਨਾਮ ਜਪਮ ਦਾ ਵਾਦਾ ਕਰ ਸੀ ਆਇਆ,
ਇਸ ਗੱਲ ਨੂੰ ਬੰਦਿਆ ਅੱਜ ਦਿਲੋਂ ਭੁਲਾਇਆ,
ਛੱਡ ਜਾਣਾ ਇਕ ਦਿਨ ਦੇਸ਼ ਪਰਾਇਆ,

ਰਹਿ ਜਾਣੇ ਇਥੇ ਸਭ ਮਹਿਲ ਉਸਾਰੇ,
ਧੀਆ ਪੁੱਤ ਨੇ ਜੋ ਜਾਨੋਂ ਵਧ ਪਿਆਰੇ,
ਝੂਠਾ ਸਭ ਨੇ ਦੁਨੀਆਂ ਤੇ ਮੋਹ ਵਿਖਾਇਆ,
ਇਸ ਗੱਲ ਨੂੰ ਬੰਦਿਆ ਅੱਜ ਦਿਲੋਂ ਭੁਲਇਆ,
ਛੱਡ ਜਾਣਾ ਇਕ ਦਿਨ ਦੇਸ਼ ਪਰਾਇਆ,

ਮਾਇਆ ਪਿਛੇ ਕਰਦਾ ਨਿਤ ਹੇਰਾ ਫੇਰੀ,
ਰਹਿ ਜਾਂਦੀ ਇਥੇ ਲੱਗੀ ਨੋਟਾਂ ਦੀ ਢੇਰੀ,
ਇਸਨੂੰ ਸੱਜਣਾ ਕਿਸੇ ਨਹੀਂ ਨਾਲ ਲਿਜਾਇਆ,
ਇਸ ਗੱਲ ਨੂੰ ਬੰਦਿਆ ਅੱਜ ਦਿਲੋ ਭੁਲਾਇਆ,
ਛੱਡ ਜਾਣਾ ਇਕ ਦਿਨ ਦੇਸ਼ ਪਰਾਇਆ,

ਪ੍ਰੇਦਸ ਛੱਡਣ ਦੀ ਇਕ ਦਿਨ ਹਾਊ ਤਿਆਰੀ 
ਚਾਹੂੰ ਮੌਡਿਆਂ 'ਤੇ ਕਰਨੀ ਪਊ ਸਵਾਰੀ
ਹੀਰਾ ਵਰਗਾ ਜਨਮ ਬਿਰਥ ਗਵਾਇਆ
ਇਸ ਗੱਲ ਨੂੰ ਅੱਜ ਬੰਦਿਆਂ ਦਿਲੋ ਭੁੱਲਇਆ 
ਛੱਡ ਜਾਣਾ ਇਕ ਦਿਨ ਦੇਸ ਪਰਾਇਆ। 

ਸੱਚੇ ਦੇਸ਼ ਦਾ ਜੇ ਤੂੰ ਵਾਸੀ ਬਣਨਾ,
੍ਰਖੁਸ਼ੀਪੁਰ ਗੁਰੂ ਹੁਕਮਾਂ 'ਤੇ ਪਏਗਾ ਖੜਨਾ,
ਬਾਣੀ ਅੰਦਰ ਸਾਨੂੰ ਰਸਤਾ ਸਮੱਝਾਇਆ
ਇਸ ਗੱਲ ਨੂੰ ਅੱਜ ਬੰਦਿਆਂ ਤੂੰ ਦਿਲੋਂ ਭੁੱਲਾਇਆ
ਛੱਡ ਜਾਣਾ ਇਕ ਦਿਨ ਦੇਸ਼ ਪਰਾਇਆ।
ਗੁਰਵਿੰਦਰ ਸਿੰਘ ਖੁਸ਼ੀਪੁਰ
ਮੋਬਾਇਲ ਨੰਬਰ-99141-61453

 


Related News