ਪਲਕਾਂ ਓਹਲੇ ਵੱਗਦਾ ਦਰਿਆ

10/12/2017 11:33:30 AM

ਪਲਕਾਂ ਓਹਲੇ ਵੱਗਦਾ ਦਰਿਆ
ਉਹ ਕਹਿ ਕੇ ਤੁਰ ਜਾਂਦੈ
ਕਿ ਤੇਰੀਆਂ ਅੱਖਾਂ ਬਹੁਤ ਸੁੰਦਰ ਨੇ
ਬਿੱਲਕੁਲ ਤੂੰ ਪਰੀਆਂ ਵਰਗੀ ਲੱਗਦੀ ਹੈ ਮੈਨੂੰ
ਪਰ ਕਦੇ ਉਸ ਨੇ ਪੱਲਕਾਂ ਦੇ ਓਹਲੇ ਵੱਗਦੇ
ਦਰਿਆ ਨਹੀਂ ਦੇਖੇ।

ਵਕਤ
ਵਕਤ
ਇਕ ਡੰਗੋਰ ਹੈ
ਜੋ ਸਾਨੂੰ
ਚੰਗੇ ਮਾੜੇ ਦੀ 
ਪਰਖ ਕਰਾਂਉਦਾ ਹੈ
ਤੇ ਸਦਾ ਮਾੜਾ ਜਾਂ
ਚੰਗਾ ਬਣ ਕੇ
ਸਾਡੇ ਨਾਲ
ਜ਼ਿੰਦਗੀ ਬਤੀਤ ਕਰਦਾ ਹੈ
ਅਤੇ ਅਸੀਂ ਕਦੇ
ਕੱਲੇ ਨਹੀਂ ਹੁੰਦੇ
ਚਾਹੇ ਸਾਡੇ
ਸਕੇ ਸਬੰਧੀ ਸਾਥ
ਛੱਡ ਜਾਣ
ਪਰ ਵਕਤ ਹਮੇਸ਼ਾ
ਸਾਡੇ ਨਾਲ ਰਹਿੰਦਾ ਹੈ
ਬਸ ਫ਼ਰਕ ਸਿਰਫ਼
ਇਨ੍ਹਾਂ ਹੈ ਕਿ
ਅਸੀਂ ਸਮਝ ਨਹੀਂ ਪਾਉਂਦੇ।

ਸਿਦਕ ਨੂੰ ਸਲਾਮ
ਮੇਰੇ ਸਿਦਕ ਨੂੰ ਸਲਾਮ
ਜੋ ਤੈਨੂੰ ਪਰਾਇਆ ਹੁੰਦਿਆ
ਵੀ ਦੇਖ ਕੇ ਬੜੀ ਹੀ
ਨਿਮਰਤਾ ਨਾਲ ਤੇ ਆਪਣੇ ਅਰਮਾਨਾ ਨੂੰ 
ਮਾਰ ਕੇ ਮੱਠਾ ਜਿਹਾ
ਹੱਸ ਪੈਂਦਾ ਹੈ ਤੇ ਉਹ
ਇਹ ਸਮਝ ਕੇ ਟਾਲਾ ਕਰ
ਜਾਂਦੀ ਹੈ ਕਿ ਮੈਂ ਹੱਸ-ਵੱਸ ਰਿਹਾ ਹਾਂ।

ਆਖ਼ਿਰ ਕਦੋਂ ਤੀਕ ?
ਆਖਿਰ ਕਦੋਂ ਤੀਕ
ਮੈਂ ਇਹਦਾ ਹੀ 
ਦੀਵੇ ਵਾਂਗ
ਮੱਗਦਾ ਰਹਾਂਗਾ...?

ਆਖਿਰ ਕਦੋਂ ਤੀਕ
ਮੈਨੂੰ ਮੇਰੇ
ਹੱਥੋ ਮਰਨ ਲਈ 
ਮਜ਼ਬੂਰ ਕੀਤਾ ਜਾਵੇਗਾ...?

ਆਖਿਰ ਕਦੋਂ ਤੀਕ
ਇਹ ਸਰਕਾਰੀ
ਜਾਫਰਨਾਮੇ ਮੇਰੇ ਲਈ
ਹੀ ਜ਼ਾਰੀ ਹੁੰਦੇ ਰਹਿਣਗੇ...?

ਆਖਿਰ ਕਦੋਂ ਤੀਕ
ਇਹ ਸਰਕਾਰਾਂ ਦੇ
ਬਦਲਾਅ
ਮੇਰੀ ਜਾਨ ਲੈਂਦੇ ਰਹਿਣਗੇ...?

ਆਖਿਰ ਕਦੋਂ ਤੀਕ
ਮੈਂ ਤਹਿ ਕਰਦਾ
ਰਹਾਂਗਾ
ਇਹੀ ਕੰਡਿਆਲੀ ਰਸਤ...?

ਆਖਿਰ ਕਦੋਂ ਤੀਕ
ਮੈਂ ਆਖਿਰ
ਸ਼ਬਦਾਂ ਨਾਲ
ਲੜਦਾ ਰਹਾਂਗਾ...?

ਜੱਜ਼ਬਾਤਾਂ ਦੀ ਲਹਿਰ
ਮੈਂ ਤੇਰੇ ਤੇ ਕੋਈ ਲੋਕ ਗੀਤ ਲਿੱਖਣਾ ਚਾਹੁੰਦਾ ਹਾਂ
ਪਰ ਪਤਾ ਨਹੀਂ ਹਰ ਸ਼ਬਦ
ਇਕ ਕਵਿਤਾ ਦੇ ਰੂਪ 'ਚ ਵਿਚਰਦਾ ਹੈ।
ਅੱਖਰ ਮੁੰਕਮਲ ਹੋ ਜਾਂਦੇ ਹਨ ਪਰ
ਜੱਜ਼ਬਾਤਾਂ ਦੀ ਲਹਿਰ ਹਮੇਸ਼ਾ ਦੀ ਤਰ੍ਹਾਂ
ਰੁਕਣ ਦਾ ਨਾਮ ਨਹੀਂ ਲੈਂਦੀ।

ਪੁੰਗ ਰਿਹਾ ਹਾਂ ਮੈਂ
ਮੈਂ ਭੰਵਰਾ ਹਾਂ
ਤਾਂਹੀ
ਅੱਜ ਕਿਰਦੇ ਫੁੱਲਾਂ ਨੂੰ ਸੁੰਗ ਰਿਹਾ ਹਾਂ ਮੈਂ।
ਮੈਂ ਕੁਦਰਤ ਨੂੰ
ਅੱਜ
ਵੱਗਦੀ ਹੋਈ ਵਾਅ ਚੋਂ ਡੁੰਗ ਰਿਹਾ ਹਾਂ ਮੈਂ।
ਖੌਰੇ ਕੀਤੇ ਤਾਂ ਤੇਰਾ ਹੋਣਾ
ਮਹਿਸੂਸ ਹੋਵੇਗਾ ਮੈਨੂੰ
ਤਾਂਹੀ ਅੱਜ ਇਕ ਸਿੱਰੀਓ ਫਿਰ ਤੋਂ ਪੁੰਗ ਰਿਹਾ ਹਾਂ ਮੈਂ।

ਇੰਤਜ਼ਾਰ ਹੀ ਪਿਆਰ ਹੈ
ਤੂੰ ਬਹੁਤ ਪਵਿੱਤਰ ਹੈ ਮੇਰੇ ਲਈ
ਮੈਂ ਹਰ ਵਕਤ ਇਹ ਇਹਿਸਾਸ
ਬਣਾ ਕੇ ਰੱਖਣਾ ਚਾਹੁੰਦਾ ਹਾਂ
ਕਿ ਜਦੋਂ ਵੀ ਮੈਂ ਡੋਲਾਂਗਾ
ਤੂੰ ਮੈਨੂੰ ਸੰਭਾਲਣ ਲਈ
ਸਦਾ ਮੇਰੇ ਕੋਲ ਹੋਵੇਂਗੀ ਤੇ
ਮੈਂ ਬੇਫਿਕਰ ਰਹਾਂਗਾ ਹਰ ਮੁਸੀਬਤ
ਤੋਂ, ਤੂੰ ਜਦੋਂ ਵੀ ਮੇਰੇ ਤੋਂ ਦੂਰ ਹੋਵੇਗੀ
ਮੈਨੂੰ ਤੇਰਾ ਦੂਰ ਜਾਣਾ ਕਈ ਵਾਰੀ
ਚੁੱਭੇਗਾ ਤੇ ਮੈਂ ਕੋਈ ਖਤਰਾ ਮੁੱਲ
ਲਵਾਂਗਾ ਫਿਰ ਸੋਚਦਾ ਹਾਂ ਤੂੰ ਵਾਪਸ
ਮੇਰੇ ਵੱਲ ਤੁਰੀ ਆਵੇਂਗੀ
ਸੱਚ ਪੁੱਛੇ ਤਾਂ ਮੇਰਾ ਤੇਰੇ ਨਾਲ
ਇਨ੍ਹਾਂ ਕੁ ਹੀ ਮੇਲ ਹੈ
ਮੈਂ ਤੈਨੂੰ ਆਪਣੀ ਹਰ ਮੁਸੀਬਤ ਦਾ 
ਹੱਲ ਸਮੱਝਦਾ ਹਾਂ
ਤੂੰ ਖੁੱਦ ਚਾਹੇ ਬਹੁਤ ਸਾਰੇ ਸਵਾਲਾਂ 'ਚ ਉੱਲਜੀ ਹੋਈ ਹੈ
ਪਰ ਮੈਨੂੰ ਸਾਫ-ਸਾਫ ਸਭ ਕੁੱਝ ਕਹਿ ਦਿੰਦੀ ਹੈ
ਪਰ ਮੈਂ ਤੈਨੂੰ ਕੋਈ
ਇਜ਼ਹਾਰ ਨਹੀਂ ਕਰ ਸਕਦਾ
ੁਕਿਉਂਕਿ ਬਹੁਤ ਸਾਰੀਆਂ ਬੇਖੌਫ ਜਹੀਆਂ
ਮਜ਼ਬੂਰੀਆਂ ਖੌਫ ਪੈਂਦਾ ਕਰਦੀਆਂ ਹਨ
ਇਸ ਲਈ ਮੈਨੂੰ ਮੁਆਫ ਕਰੀ
ਮੈ ਤੇਰਾ ਸਾਥ ਨਹੀਂ ਨਿਭਾ ਸਕਦਾ
ਜੇ ਵਕਤ ਨੇ ਚਾਹਿਆ
ਤਾਂ ਆਪਾਂ ਜ਼ਰੂਰ ਇਕ ਹੋਵਾਂਗੇ
ਤਦ ਤੱਕ ਸਿਰਫ
ਇੰਤਜ਼ਾਰ ਹੀ ਪਿਆਰ ਹੈ।

ਦੋਹੀਂ ਪਾਸਿਆ ਦੇ ਪੰਜਾਬ
ਦੁੱਧਾਂ ਧੋਤੇ ਹੈਣੀ
ਜਿਹੜੇ ਮਾਰਦੇ ਨੇ ਫੜੀਆਂ
ਔਕੜਾਂ ਵੀ ਮੱਲਾ
ਹਿੱਕਾਂ 'ਤੇ ਝੱਲੀਆਂ ਨੇ ਬੜੀਆਂ
ਖਿਆਲ ਹੈ ਅਜ਼ੇ ਵੀ ਸਾਨੂੰ ਗੂਜ਼ਰੀ ਚਰਾਸੀ ਦਾ।
ਰੋਂਦਾ ਹੈ ਦਿਲ ਅੱਜ ਵੀ ਲੋਕੋ ਦੋਹੀਂ ਪਾਸੀ ਦਾ।
ਨਗਾੜਿਆ ਤੇ ਜਦੋਂ ਦੇ
ਦੰਗਲ ਜਹੇ ਬੰਦ ਹੋ ਗਏ
ਅੰਗਰੇਜੀ ਸਿਆਸਿਤਾਂ 'ਚ
ਦੋ ਪੰਜਾਬ ਵੰਡ ਹੋ ਗਏ
ਚੇਤੇ ਮਰਿਆ ਲਹੌਰੇ 'ਚ ਮੁੰਡਾ ਓਹੋ ਮਾਸੀ ਦਾ।
ਰੋਂਦਾ ਹੈ ਦਿਲ ਅੱਜ ਵੀ ਲੋਕੋ ਦੋਹੀਂ ਪਾਸੀ ਦਾ।

ਬੂੱਲਟਾਂ ਤੇ ਚੜ
ਭੁੱਲੇ ਊਠਾਂ ਦੀ ਸਵਾਰੀ ਨਈ
ਵਾਰ ਸਕਦੇ ਹਾਂ ਜਾਨ
ਜ਼ਮੀਰ ਹਾਲੇ ਅਸਾਂ ਮਾਰੀ ਨਈ
ਲੋੜ ਪੈਣ 'ਤੇ ਡੋਲਾਂਗੇ ਰੰਗ ਲਾਲ ਹੋਣਾ ਧਰਤ ਪਿਆਸੀ ਦਾ।
ਰੋਂਦਾ ਹੈ ਦਿਲ ਅੱਜ ਵੀ ਲੋਕੋ ਦੋਹੀਂ ਪਾਸੀ ਦਾ।

ਮਹਿੰਗਾ ਵਕਤ...
ਮਹਿੰਗੀ ਘੜੀ ਤਾਂ
ਖਰੀਦ ਲਈ
ਪਰ ਜੋ ਇਹਨੂੰ
ਖਰੀਦਣ 'ਚ
ਮਹਿੰਗਾ ਵਕਤ
ਗਵਾਇਆ ਉਹ
ਕਿਵੇਂ ਖਰੀਦਾਂਗਾ।

ਡੰਗੋਰ
ਮੇਰੇ ਹੱਥਾਂ ਦੀ ਚਮੜੀ
ਰਿੱਜ ਗਈ
ਅੱਖਾਂ ਧੁੰਦਲੀਆਂ ਨੇ
ਸਰੀਰ ਡਾਵਾਂਡੋਲ ਏ
ਤਰਜ ਬਣ ਰਹੀ
ਗਰਮੀਆਂ ਦੇ ਮਹੋਲ ਦੀ
ਇਕ ਉਹ ਵੀ ਸੀ
ਜੋ ਛੱਟ ਟੁਰ ਗਿਆ
ਪੁੱਤ ਵੱਡੇ ਸ਼ਹਿਰਾਂ
ਮੁੜ ਆਇਆ ਨਾ 'ਤੇ
ਉਹ ਵੀ ਛੱਡ ਗਈ
'ਚ ਤੇਰੇ ਗਮਾਂ
ਤੇਰੀ ਬੇਬੇ
ਮੇਰੇ ਹੱਥ ਖਾਲੀ ਕਾਸੇ
ਬਸ ਰਹਿਗੀ ਇਕ ਕਲਮ ਸਿਆਹੀ
ਜੋ ਦੇਣਾ ਪੁੱਤਾਂ
ਮੇਰਾ ਉਹ ਸਹਾਰਾ ਬਣ ਗਏ
ਇੱਕ ਪੁੱਤ ਲੱਕੜ ਦਾ ਮੇਰਾ
ਜੋ ਦਿੰਦਾ ਕਰੋੜਾਂ
ਖੁਸ਼ੀਆਂ
ਮੇਰੇ ਸੁਪਣਿਆਂ ਦਾ
ਲਹਿਰ ਬੇ-ਬੁਣੀਆਦੀ
ਇਕ-ਮਾਤਰ ਸਹਾਰਾ
ਮੇਰੀ ਡੰਗੋਰ

ਕਿਤਾਬ
ਮੈਂ ਸੋਚਦਾ ਹਾਂ ਕਦੇ ਕਦੇ
ਕੋਈ ਕਿਤਾਬ ਲਿੱਖ ਦੇਵਾਂ ਮੈਂ,
ਹਾਸੇ ਲਿੱਖਾਂ ਤੇਰੇ ਮੇਰੇ
ਦੁੱਖ ਬੇ ਹਿਸਾਬ ਲਿੱਖਾਂ ਦੇਵਾਂ ਮੈਂ£
ਮੈਂ ਸੋਚਦਾ ਹਾਂ ਕਦੇ ਕਦੇ
ਕੋਈ ਕਿਤਾਬ ਲਿਖ ਦੇਵਾਂ ਮੈਂ£
ਖਿਆਲਾਂ 'ਚੋਂ ਉਤਾਰ ਕੇ
ਇਕ ਤਸਵੀਰ ਘੜ ਦੇਵਾਂ,
ਜਾਂ ਕਿਸੇ ਟਾਬ ਦੀ ਕਿਨਾਰੇ
ਸੂਹੇ ਮੋਤੀ ਜੜ ਦੇਵਾਂ,
ਕਿੰਨੇ ਕੀਤੀਆਂ ਵਫਾਵਾਂ
ਇਕ ਜਵਾਹ ਲਿੱਖ ਦੇਵਾਂ ਮੈਂ£
ਮੈਂ ਸੋਚਦਾ ਹਾਂ ਕਦੇ ਕਦੇ
ਕੋਈ ਕਿਤਾਹ ਲਿੱਖ ਦੇਵਾਂ ਮੈਂ£
ਮੂਹਰੇ ਆਉਣ ਜਹਿਦੇ 'ਚ
ਝੂਠ ਅਤੇ ਖਾਮੀਆਂ
ਉਹ ਵੀ ਆਊ ਸਾਹਮਣੇ
ਕਹਿੰਨੇ ਭਰੀਆਂ ਸੀ ਹਾਮੀਆਂ
ਕਹਿੰਨੇ, ਕਿੱਥੇ ਕੀ ਵਿਚਾਰਿਆਂ
ਬੇ-ਨਕਾਬ ਲਿੱਖ ਦੇਵਾਂ ਮੈਂ£
ਮੈਂ ਸੋਚਦਾ ਹਾਂ ਕਦੇ ਕਦੇ
ਕੋਈ ਕਿਤਾਹ ਲਿੱਖ ਦੇਵਾਂ ਮੈਂ£
''ਰਾਜ'' ਹੁਣ ਰਾਜ ਨਹੀਂ
ਕੋਰਾਂ ਕਾਗਜ਼ ਹੈ ਹੋਗਿਆ,
ਗੱਲਾਂ ਇਕ ਪਾਸੜ ਭਰਕੇ
ਪੰਨੇ ਤੇ ਪਰੋ ਗਿਆ,
ਸੁਣੇ ਦਿਨ ਰਾਤੀ ਜੋ
ਉਹ ਰਬਾਹ ਲਿੱਖ ਦੇਵਾਂ ਮੈਂ£
ਮੈਂ ਸੋਚਦਾ ਹਾਂ ਕਦੇ ਕਦੇ
ਕੋਈ ਕਿਤਾਬ ਲਿੱਖ ਦੇਵਾਂ ਮੈਂ£

ਕੁਵਾਰੀ-ਕੁੜੀ
ਕਵਾਰੀ ਕੁੜੀ
ਇਕ ਮੋਮ ਦਾ ਪੁਤਲਾ
ਹੁੰਦੀ ਹੈ ਜਿਸਦਾ
ਡਰ ਜਿਹਾ ਬਣਿਆ
ਰਹਿੰਦਾ ਹੈ ਕਿ
ਇਸ਼ਕ ਦੀ
ਅੱਗ ਇਸ ਨੂੰ ਪਿੱਗਲਣ
ਤੇ ਮਜ਼ਬੂਰ ਨਾ ਕਰਦੇ
ਜਦੋਂ ਜਦੋਂ ਉਹ
ਇਸ ਨਾਲ ਖੇਡੇਗੀ
ਤਾਂ ਆਪਣਾ ਅਸਤਿੱਤਵ
ਖਤਮ ਕਰਦੀ ਜਾਵੇਗੀ ਤੇ
ਇਕ ਦਿਨ ਇਹਦਾ
ਦਾ ਆਵੇਗਾ ਕਿ ਇਸਦੀ 
ਇੱਜ਼ਦ ਦੀ ਡੋਰ ਜਲ ਜਾਵੇਗੀ
ਤੇ ਇਹ ਇਕ ਦੁਰਵਰਤੋਂ
ਵਾਲੀ ਚੀਜ਼ 'ਚ ਤਬਦੀਲ
ਹੋ ਜਾਵੇਗੀ ਹੌਲੀ-ਹੌਲੀ
ਇਹ ਵੱਡੀ ਹੋਵੇਗੀ ਅਤੇ
ਇਸਦੀ ਅੰਤਰ ਆਤਮਾ
ਇਸਨੂੰ ਖਤਮ ਕਰਦੀ ਜਾਵੇਗੀ।

ਖਾਮੋਸ਼ ਕੰਧਾਂ

ਹਰ ਪਾਸੇ ਹਵਾ
ਦਾ ਸੰਨਾਟਾ ਤੇ
ਸੂਰਜ ਦੀ ਚੁੱਪ ਹੈ
ਆਕਾਸ਼ ਨੇ ਵੀ ਜਿਵੇਂ
ਚੁੱਪੀ ਵੱਟ ਲਈ ਹੋਵੇ
ਬੋਲ ਰਿਹਾ ਹੈ ਤਾਂ ਬਸ
ਤੇਗ ਦਾ ਧੜ ਅਲੱਗ ਕਰਨ
ਦਾ ਖੜਾਕ
ਹੱਡੀਆਂ ਦੀ ਚਿਰ-ਚਿਰ
ਤੇ ਬੋਲ ਰਿਹਾ ਹਾ ਡੁੱਲਦਾ ਖੂਨ
ਜੋ ਕਦੇ ਤੇਗ, ਤਲਵਾਰੇਂ
ਡਿੱਗਦਾ ਤੇ ਕਦੇ
ਸਿਰੋਂ ਅੱਲਗ ਹੋਏ ਧੜਾ
ਚੋਂ, ਵੱਗਦੀਆਂ ਤੇਗਾਂ
ਕਦੇ ਕਿਸੇ ਦੀ ਨਹੀਂ ਸੁਣਦੀਆਂ
ਤੇ ਇਸ ਵਿਸੇ 'ਚ ਉਹਨਾਂ
ਦਾ ਚੁੱਪ ਹਣਾ ਲਾਜ਼ਮੀ
ਹੋ ਜਾਂਦਾ ਹੈ ਆਖਿਰ ਬਸਟ
ਨਿਸ਼ਾਨ ਰਹਿ ਜਾਂਦੇ ਹਨ
ਬਿਲਕੁੱਲ ਚੰਮਕੌਰ ਦੀ ਗੜੀ ਵਾਂਗ
ਖਾਮੋਸ਼ ਕੰਧਾਂ ਇਕ ਦਿਨ
ਆਪਣੇ ਸਬਰ ਦਾ ਬੰਨ
ਤੋੜਦੀਆਂ ਨੇ ਤੇ ਹੁਬਰੇ ਹੁਬਕੇ ਰੋ
ਪੈਂਦੀਆਂ ਹਨ।

ਪੱਥਰ ਦੇ ਖ਼ਤ
ਸਭ ਸਮਝ ਲੈਂਦੇ ਨੇ,
ਜੋ ਵੀ ਤੂੰ ਅੱਖਾਂ,
ਨਾਲ ਜਾਂ ਲਿੱਖ ਕੇ,
ਭੇਜਦਾ ਹੈ ਮੈਨੂੰ,
ਕਿਓ ਨਾ ਆਪਾਂ ਇਕ,
ਦੂਜੇ ਨੂੰ,
ਪੱਥਰ ਤੇ ਖ਼ਤ ਲਿਖੀਏ,
ਜਿਸ ਦੀ ਬਣਤਰ,
ਤੇਰੇ ਮੇਰੇ ਇਹਸਾਸ,
ਨਾਲ ਬਣੀ ਹੋਵੇ,
ਜੋ ਕਈ
ਨਹੀਂ ਸਮਝਦਾ।

ਨਕਾਬ
ਜ਼ਿੰਦਰਿਆਂ 'ਚ ਬੰਦ
ਨਕਾਬਪੋਸ਼ ਚਿਹਰੇ,
ਜਦੋਂ ਬੇ-ਨਕਾਬ
ਹੁੰਦੇ ਹਨ,
ਉਹਦੋਂ ਭਾਂਤ-ਭਾਂਤ
ਦੀਆਂ ਵਿਚਾਰ ਧਰਾਵਾਂ
ਉਮੜੀਆਂ ਹਨ,
ਇਹਨਾਂ ਦੇ
ਦਿਲ ਨਹੀਂ ਹੁੰਦੇ
ਤਾ ਹੀ ਕੁੱਝ ਤਰਸਜੋਗ
ਮਹਿਸੂਸ ਕਰਦੇ ਹਨ,
ਇਹਨਾਂ ਨੂੰ ਸਿਰਫ ਉਜਾੜਾ ਪਾਉਣਾ 
ਆਉਂਦਾ ਹੈ।
ਇਹ ਮੰਨਮੋਹਕ ਹਨ ਪਰ ਇਹ
ਆਪਣੀ ਅਸਲੀਅਤ ਲੁਕੋ ਲੈਂਦੇ ਹਨ,
ਆਪਣੇ ਉੱਤੇ ਕਲਾਕਾਰੀਆਂ ਕਰਕੇ।

ਪਿੰਡ ਦੀਆਂ ਕੁੜੀਆਂ
ਮੇਰੇ ਪਿੰਡ ਦੀਆਂ ਕੁੜੀਆਂ,
ਬਹੁ ਸਾਰੀਆਂ ਰਸ਼ਮਾਂ,
ਨਾਲ ਲੜਦੀਆਂ ਹਨ,
ਇਹ ਧਰਤ 'ਤੇ ਆਉਣ ਲਈ,
ਉਹ ਸਮਾਜ ਨਾਲ ਲੜਦੀਆਂ ਹਨ,
ਫਿਰ ਆਪਣੇ ਹੱਕਾਂ ਲਈ,
ਮਾਪਿਆਂ ਨਾਲ ਲੜਦੀਆਂ ਹਨ,
ਫਿਰ ਆਪਣੇ ਹੱਕਾਂ ਲਈ,
ਮਾਪਿਆਂ ਨਾਲ ਲੜਦੀਆਂ ਹਨ,
ਕਾਜ਼ ਰਚਾਉਣ ਵੇਲੇ,
ਸਹੀ ਹਮਸਫਤਰ ਲਈ ਲੜਦੀਆਂ ਹਨ,
ਫਿਰ ਸਹੁਰੇ ਘਰ,
ਜਾ ਕੇ ਪਤੀ ਦੀ ਵਿਚਾਰਧਾਰਾ ਨਾਲ, 
ਲੜਦੀਆਂ ਹਨ,
ਇਹ ਜ਼ਿੰਦਗੀ ਦੇ ਹਰ ਔਖੇ ਮੋੜ 'ਤੇ
ਢਾਲ ਬਣ ਖੜੀਆਂ ਰਹਿੰਦੀਆਂ ਨੇ,
ਤੇ ਘਰਵਾਲੇ ਨਾਲ ਮਿਹਨਤ,
ਕਰਦੀਆਂ ਨੇ,
ਉਹ ਕਸ਼ੌਲੀ ਚੱਕ,
ਆਪਣੀ ਕਿਸਮਤ ਗੁੱਡਣ ਤੁਰ,
ਪੈਂਦੀਆਂ ਨੇ ਜ਼ਿੰਦਗੀਆਂ ਦੀਆਂ ਰਾਹਾਂ 'ਤੇ।

ਮਕਬੂਲ ਨਹੀਂ
ਸਾਡੇ ਤੋਂ ਲੋਹੜੇ
ਦੀਆਂ ਸੋਹਰਤਾਂ ਲੈ ਲੈਂਦਾ ਹੈ ਮਾਹੀ
ਪਰ ਮੇਰੀਆਂ ਕੁੱਚੀਆਂ
ਅੱਡੀਆਂ ਮਕਬੂਲ ਨਹੀਂ ਉਸ ਨੂੰ
ਇਹਨਾਂ 'ਤੇ ਪਈਆਂ
ਕਰਮਾਂ ਦੀਆਂ ਦਿਖਾਈਆਂ ਹੀ
ਸੋਬਦੀਆਂ ਨੇ ਉਹਨੂੰ
ਜੇ ਕਦੇ ਭੁੱਲ-ਭੁਲੇਖੇ
ਕੀਤੇ ਦੂਰ ਲਵਾਂ ਤਾਂ ਉਹ
ਮੇਰੇ 'ਤੇ ਮਾਰੂਥਲ ਦੇ ਟਿੱਬਿਆਂ
ਵਾਂਗ ਭੱਖਦਾ 'ਤੇ
ਮੈਂ ਇਹਦਾ ਬੋਲਦਾ ਹਾਂ ਜਿਵੇਂ
ਕਿਤੇ ਗੂੰਗੀਆਂ ਕੰਧਾਂ ਨੂੰ
ਬੋਲਣਾ ਆ ਗਿਆ ਹੋਵੇ
ਹਵੇਲੀਆਂ ਦੀਆਂ ਚੁੰਢਾਂ
'ਚ ਪਈ ਰੇਤਾ ਜਿਵੇਂ
ਕਿਤੇ ਅੱਖਾਂ 'ਚ
ਰੜਕਣ ਪਾ ਰਹੀ ਹੋਵੇ
ਉਸ ਦਾ ਇਹ ਮੇਰੇ ਨਾਲ
ਕੀਤਾ ਵਰਤਾਵ ਨਾ ਚੰਗਾ
ਲੱਗ ਕੇ ਵੀ ਚੰਗਾ ਲੱਗਦਾ ਹੈ।
ਆ ਵੇ ਤਾਰਿਆ
ਆ ਵੇ ਤਾਰਿਆ
ਸਾਡਾ ਵਿਹੜਾ ਵੀ ਰੁਸ਼ਣਾ ਕਦੇ
ਸਾਡੇ ਵੀ ਕਿਸਮਤ, ਨਾਲ ਦੋ ਬਾਤਾਂ
ਪਿਆਰ ਦੀਆਂ ਪਾ ਜਾਇਆ ਕਰ
ਆ ਵੇ ਤਾਰਿਆ, ਕਦੇ ਸਾਡੀਆਂ ਵੀ ਅੱਖਾਂ ਨੂੰ
ਥੌੜੀ-ਬਹੁਤੀ ਚਮਕ ਦੇ ਜਾਇਆ ਕਰ
ਆ ਵੇ ਤਾਰਿਆ, ਕਦੇ ਸਾਡੀਆਂ ਵੀ ਅੱਖਾਂ ਨੂੰ
ਥੌੜੀ-ਬਹੁਤੀ ਚਮਕ ਦੇ ਜਾਇਆ ਕਰ
ਅਸੀਂ ਵੀ ਕਦੇ ਜੀਅ ਲਈਏ
ਚਾਨਣ ਭਰ ਸਕੀਏ ਕਿਸੇ ਦੀ
ਹਨੇਰ ਜ਼ਿੰਦਗੀ 'ਚ
ਆ ਵੇ ਤਾਰਿਆ ਬੈਠ ਕੋਲ ਮੇਰੇ
ਕੁੱਝ ਆਪਣੀਆਂ ਸੁਣਾ ਤੇ
ਕੁੱਠ ਸਾਡੇ ਦਿਲ ਦੀਆਂ ਸੁਣ ਜਾ
ਖੌਰੇ ਕੋਈ ਹੱਲ ਨਿਕਲ ਆਵੇ
ਸਾਡੀ ਗੂੰਜ਼ਲਦਾਰ ਜ਼ਿੰਦਗੀ ਦਾ
ਆ ਵੇ ਤਾਰਿਆ ਸੁਣ ਮੇਰੇ ਟਿੱਬਿਆਂ ਦੇ ਰੇਤ
ਜਿਹੇ ਉਖੜੇ ਬੋਲਾਂ ਨੂੰ
ਜਿੰਨਾ 'ਚੋਂ ਸਿਫਰ, ਤਪੱਸਿਆ ਦੀ
ਤੱਤੀ ਛੇਕ ਆਉਂਦੀ ਹੈ
ਆ ਵੇ ਤਾਰਿਆ ਲਿੱਖ ਤਕਦੀਰ ਮੇਰੀ
ਸੱਲਗਧੀ ਪਸੀਨੇ ਦੀ ਮਹਿਕ ਨੂੰ ਮਾਣਕੇ
ਇਹ ਮਹਿਕ ਕਿੰਨੀ ਕੁ ਸੱਚੀ ਹੈ
ਤੇ ਕਿੰਨੀ ਕੁ ਇਸ 'ਚ
ਜੁੜ ਕੇ ਮਹਿਲ ਬਣਨ ਦੀ ਸ਼ਮਤਾ ਹੈ।

ਰਾਜਿੰਦਰ ਸਿੰਘ


Related News