ਕੱਚੇ ਰਾਹ ਦੀ ਪੱਕੀ ਦਾਸਤਾਨ...

05/19/2017 3:50:46 PM

ਕੱਚਿਆਂ ਰਾਹਾਂ ਦੀ ਗੱਲ ਕਰੀਏ ਤਾਂ ਹਰ ਪੰਜਾਬੀ ਆਪਣੇ ਆਪ ਦੀ ਦਾਸ਼ਤਾਨ ਸੁਣਾਉਂਦਿਆਂ ਆਪਣੇ ਬਚਪਨ ਤੱਕ ਗੱਲਾਂ ਕਰਦਾ ਪਹੁੰਚ ਜਾਂਦਾ ਹੈ। ਵਿਰਸੇ ਦੀ ਵਿਰਾਸਤ ਤੇ ਅਮੀਰ ਸੱਭਿਆਚਾਰ ''ਚ ਹਮੇਸ਼ਾ ਮਿੱਠੀ ਬੋਲੀ ਦਾ ਫੁਰਮਾਨ ਹੀ ਰਿਹਾ ਹੈ, ਹਰ ਚੀਜ਼ ਵਿਰਾਸਤੀ ਵਿਰਸੇ ਨਾਲ ਇਕ ਅੰਗ ਬਣ ਕੇ ਜੁੜੀ ਹੋਈ ਹੈ ਜਿਵੇਂ ਕਿ, ਭਾਵੇਂ ਕੱਚੇ ਰਾਹਾਂ ਦਾ ਰਾਹ ਕੁੱਝ ਹੀ ਰਿਹਾ ਹੋਵੇ ਪਰ ਉਸ ਸਮੇਂ ਦੀ ਯਾਦਾਂ ਦੀ ਝਲਕ ਹਮੇਸ਼ਾ ਮੂੰਹੋਂ ਬੋਲਦੀਆਂ ਹਨ, ਕੱਚੇ ਰਾਹਾਂ ਦੇ ਚਾਰੇ
ਪਾਸੇ ਕਿੱਕਰਾਂ, ਟਾਹਲੀਆਂ ਹਰ ਰਸਤੇ ਨਿੱਕੇ ਰੋੜ ਹੋਣੇ ਇਨਾਂ ਕੱਚੇ ਰਾਹਾਂ ਉੱਪਰ ਬਲਦ ਜਾਂਦੇ ਬਹੁਤ ਸੋਹਣੇ ਲੱਗਦੇ ਸਨ, ਬਲਦਾਂ ਦੇ ਗਲਾਂ ''ਚ ਟੱਲੀਆਂ ਦੀ ਅਵਾਜ਼ ਉਸ ਸਮੇਂ ਦੇ ਮੌਸਮ ਦਾ ਜਿਕਰ ਕਰਦੀ ਹੈ, ਜਿਵੇਂ ਤੜਕੇ ਸਾਜਰੇ ਔਰਤਾਂ ਮੂੰਹ ਹਨੇਰੇ ਉਠ ਕੇ ਚਾਟੀ ਵਿੱਚ ਮਧਾਣੀ ਪਾਉਂਦੀਆਂ, ਮੱਝਾਂ-ਗਾਵਾਂ ਦੀਆਂ ਧਾਰਾਂ ਚੋਦੀਆਂ ,''ਤੇ ਸਵੇਰੇ ਸਵਖਤੇ ਆਪੋ-ਆਪਣੇ ਘੜੇ ਲੇ ਕੇ ਖੂਹ ਤੋ ਪਾਣੀ ਲੈਣ ਜਾਦੀਆਂ। ਕੱਚੇ ਰਸਤੇ ਇਹਨਾਂ ਦਾ ਪੈਂਡਾ ਕੁੱਝ ਵੱਖਰੇ ਢੰਗ ਨਾਲ ਲੰਘਦਾ। ਮੁਟਿਆਰਾਂ ਵਾਰੋ-ਵਾਰੀ ਇਕ ਦੂਜੀ ਨੂੰ ਮਖੌਲ ਕਰਦੀਆਂ ਜਾਣਾ, ਧੁਰ ਜਾਦੀਆਂ ਵੀ ''ਤੇ ਆਉਦੀਆਂ ਵੀ, ਹਮੇਸ਼ਾ ਖੁਸ਼ੀ ਦੀ ਖੁਮਾਰੀ ਚੜੀ ਲੱਥੀ ਸੀ। 
ਦਾਦੀ ਮਾਂ ਦੇ ਵੇਲ੍ਹੇ ਉਨ੍ਹਾਂ ਦੇ ਵੱਡੇ ਵੀਰ ਜਦੋਂ ਤੀਆਂ ਦਾ ਸੰਧਾਰਾ ਲੈ ਕੇ ਆਉਂਦਾ ਸੀ, ਵੀਰ ਪੀਪੇ ''ਚ ਚੌਲਾਂ ਦੀਆਂ ਪਿੰਨੀਆਂ ਲੈ ਕੇ ਆਉਂਦਾ ਸੀ, ਉਸ ਦੇ ਚਾਦਰਾਂ ਮੋਢੇ ''ਤੇ ਲੱਕ ''ਤੇ ਧੋਤੀ ਬੰਨ੍ਹੀ ਹੋਣੀ ਹੱਥ ''ਚ ਕੋਕਿਆਂ ਵਾਲਾ ਖੂੰਡਾ ਫੜੀ ਕੱਚੇ ਰਸਤੇ ਖੇਤਾਂ ਵੱਲਿਓ ਤੁਰਿਆ ਆਉਂਦਿਆਂ ਸਾਰ ਹੋਕਾ ਮਾਰ ਦਿੰਦਾ ''ਤੇ “ਆਖਦਾ ਬੱਚਿਓ ਪਿੰਨੀਆਂ ਖਾਓ, ਮੈਨੂੰ ਗੁੜ ਵਾਲੀ ਚਾਹ ਪਿਆਉ '''', ਫਿਰ ਮਖੌਲ ਕਰਦਿਆਂ ਹੁੱਕਾ ਪੀਣ ਲੱਗ ਜਾਂਦਾ ਸੀ। ਉਸ ਸਮੇਂ ''ਚ ਮੁਟਿਆਰਾਂ ਇਕੱਠੀਆਂ ਹੋ ਪਿੱਪਲਾਂ, ਬਰੋਟਿਆਂ ਹੇਠਾਂ ਬੈਠ ਫੁੱਲ-ਫੁਲਕਾਰੀ ਪਾਉਂਦੀਆਂ ਸਨ। ਛਾਵੇਂ ਬੈਠ ਚਰਖੇ ਕੱਤਦੀਆਂ ਉਨ੍ਹਾਂ ਕੋਲ ਦਾਦੀ ਬੈਠੀ ਵੀਰ ਬਾਰੇ ਜਦੋਂ ਗੱਲਾਂ ਕਰਦੀ ਤਾਂ ਮੁਟਿਆਰਾਂ ਹੱਸ ਪੈਂਦੀਆਂ, ਸ਼ਾਮ ਵਖਤ ਬੋਹੜਾ ਦੇ ਹੇਠਾਂ ਬੱਚੇ ਖੇਡਦੇ ਗਲੀਆਂ ''ਚ ਖੇਡਦੇ ਭੱਜਦੇ ਲੰਘਦੇ ਹਮੇਸ਼ਾਂ ਰੋਣਕਾਂ ਲਾਈ ਰੱਖਦੇ। ਸ਼ਾਮ ਤੱਕ ਇਹਨਾਂ ਰਾਹਾਂ ''ਤੇ ਬੱਚੇ ਇਕੱਠੇ ਹੋ ਕੇ ਖੇਡਦੇ ਸਨ। 
ਬਹੁਤੇ ਘਰ ਕੱਚੇ ਹੀ ਹੁੰਦੇ ਸੀ। ਕੱਚੇ ਘਰਾਂ ਦੇ ਬਨੇਰੇ ਉੱਪਰ ਜਦੋਂ ਕਾਂ ਕੁਰਲਾਂਉਦਾ ਸੀ। ਉਦੋਂ ਹਮੇਸ਼ਾ ਬੱਚਿਆਂ ਨੂੰ ਰਿਸ਼ਤੇਦਾਰ ਦੀ ਉਡੀਕ ਹੋਣੀ। ਸ਼ਾਇਦ ਮਾਮਾ- ਮਾਮੀ, ਨਾਨਾ-ਨਾਨੀ ਦੀ ਉਡੀਕ ਹੋਣੀ, ਕੋਈ ਨਾ ਕੋਈ ਬੱਚਾ ਇਹਨਾਂ ਰਾਹਾਂ ''ਤੇ ਨਿਗਾਹਾਂ ਰੱਖਦਾ “ਆਖੈ ਅੱਜ ਲੱਗਦਾ ਕੋਈ ਆਵੇਗਾ'''' ਬੱਚਿਆਂ ਦੀ ਹਮੇਸ਼ਾ ਕੱਚੇ ਰਾਹਾਂ ਵੱਲ ਨਜ਼ਰ ਹੁੰਦੀ ਸੀ। ਹਮੇਸ਼ਾ ਇਹਨਾਂ ਕੱਚੇ ਰਾਹਾਂ ਦਾ ਜਿਕਰ ਆਉਦਾ ਸੀ। ਸਾਵਣ ਮਹੀਨਿਆਂ ''ਚ ਬੱਚਿਆਂ ਦਾ ਇਕੱਠ ਹਮੇਸ਼ਾ ਮੀਂਹ ''ਚ ਹਰ ਪਾਸੇ ਨਜ਼ਰ ਆਉਂਦਾ ਸੀ। ਨੰਗੇ ਪੈਰੀਂ ਸਾਇਕਲ ਵਾਲਾ ਟਾਇਰ ਕੱਚੇ ਰਾਹ ਖੂਬ ਭਜਾਉਂਦੇ ਸੀ। ਸਾਵਣ ਮਹੀਨੇ ਦੀ ਜੋਬਨ ਰੁਤੇ ਮੀਂਹ ਦੀ ਲੋਰ ''ਚ ਨਹਾਉਂਦੇ ਬੱਚੇ ਕੱਚੇ ਰਾਹਾਂ ਉੱਪਰ ਬਹੁਤ ਦੂਰ ਚੱਲੇ ਜਾਂਦੇ ਸਨ। ਇਨ੍ਹਾਂ ਕੱਚੇ ਰਾਹਾਂ ਉੱਪਰ ਸਾਇਕਲ ''ਤੇ ਜਾਂਦਿਆਂ ਵਖਤ ਜਦੋਂ ਕਿਸੇ ਦੀ ਚੈਨ ਲਹਿ ਕੇ ਸਾਇਕਲ ਦੇ ਚੱਕੇ ''ਚ ਫੱਸ ਜਾਂਦੀ ਉਦੋਂ ਥੱਕ ਹਾਰ ਬਹਿ ਜਾਂਦੇ ਸੀ। ਪਰ ਚੈਨ ਤਾ ਔਖੀ ਹੀ ਨਿਕਲਦੀ ਸੀ। ਫਿਰ ਉਡੀਕਦੇ ਹੀ ਰਹਿਣਾ ਕੇ ਸ਼ਾਇਦ ਕੋਈ ਆ ਜਾਵੇਂ ਫਿਰ ਉਡੀਕਦੇ ਕੱਚੇ ਰਾਹਾਂ ''ਤੇ ਹਮੇਸ਼ਾ ਦੂਰ ਤੱਕ ਨਿਗਾਹ ਰੱਖਦੇ ਸਨ। ਨਹੀਂ ਤਾਂ ਫਿਰ ਤੁਰ ਕੇ ਜਾਣਾ ਪੈਂਦਾ ਸੀ। 
ਜਦੋਂ ਮੇਲਾ ਹੋਣਾ ਉਦੋਂ ਬੜੇ ਜੋਸ਼ ਨਾਲ ਪੰਜਾਬੀ ਗੱਭਰੂਆਂ ਨੇ ਇਹਨਾਂ ਰਾਹਾਂ ''ਤੇ ਟੋਲੀਆਂ ਬਣਾ ਤੁਰੇ ਜਾਣਾ ਇਹਨਾਂ ਰਾਹਾਂ ਦੀ ਸ਼ਿਰਕਤ ''ਚ ਗੀਤ ਗਾਉਂਦੇ ਸੀ। ਤਾਹੀਓ ਸੱਭਿਆਚਾਰ ਵਿਰਸਾ ਸਮਾਈਆ ਹੈ। ਇਕ ਅਖਾਣ ਸ਼ੋਭਦਾ ਹੈ, ਹਲੇ ਪੈਂਡਾ ਕੁੱਝ ਬਾਕੀ ਹੈ, ਜੋ ਲੰਘਦਿਆਂ ਔਖਾ ਲੰਘਦਾ ਹੈ, ਮੈਨੂੰ ਜੁੱਤੀ ਮੁੱਲ ਦੀ ਲੈ ਦੇ ਵੇ, ਮੇਰੇ ਪੈਰੀਂ ਚੁੱਭਦੇ ਰੋੜ ਬੜੇ, ਮੈਨੂੰ ਕਰਦਾ ਤੂੰ ਮਖੌਲ ਬੜੇ। ਬੜੇ ਕਮਾਲ ਦੇ ਜੌਹਰ ਉਭਰਦੇ ਸਨ। 
ਚਾਰ ਚੁਫੇਰੇ ਹਰਿਆਲੀ ਛਾਈ ਰਹਿਣ ਕਰਕੇ ਪੰਜਾਬੀ ਗੱਭਰੂਆਂ ਦਾ ਮਾਣ ਸਦਾ ਦਿਲ ''ਚ ਖੁੱਲ੍ਹੇ ਮਹੌਲ ਵਾਲਾ ਹੋਣਾ ਹਮੇਸ਼ਾ ਹਰਿਆਲੀ ਵਾਂਗੂੰ ਖਿਲੇ ਰਹਿਣਾ, ਜਦੋਂ ਕੋਈ ਪੰਜਾਬੀ ਆਪਣੀ ਘਰ ਵਾਲੀ ਨਾਲ ਖੇਤਾਂ ਨੂੰ ਜਾਂਦਾ ਉਦੋਂ ਰਸਤੇ ''ਚ ਲੰਘਦਿਆਂ ਦੂਰ ਤੱਕ ਰੁੱਖਾਂ ਦੀ ਛਾਂ ਕਿੱਕਰ, ਟਾਹਲੀਆਂ ਦਾ ਆਪਸ ''ਚ ਦੂਸਰੇ ਕਿਨਾਰੇ ਤੋ ਮਿਲ ਕੇ ਇਕ-ਇਕ ਟਾਹਣੀਆਂ ਨਾਲ ਮਿਲ ਕੇ ਬਣੀਆਂ ਜੋ ਗੋਲ ਘੇਰਾ ਇਕ ਸੁੰਦਰ ਰਾਜ ਮਹਿਲ ਦੀ ਤਰ੍ਹਾਂ ਲੱਗਦਾ ਸੀ, ਸ਼ਾਮ ਹੋਣ ''ਤੇ ਇਨ੍ਹਾਂ ਰੁੱਖਾਂ ''ਚੋਂ ਸੂਰਜ ਦੀ ਰੋਸਨੀ ਬਹੁਤ ਚੰਗੀ ਲੱਗਦੀ ਸੀ। ਸਾਮ ਵਖਤ ਬੱਚੇ ਮਾਂ ਦੀ ਝੋਲੀ ''ਚ ਬਹਿ ਜਾਂਦੇ ਆਖਦੇ ਮਾਂ ਰੋਟੀ ਦੇ ਬਹੁਤ ਭੁੱਖ ਲੱਗੀ ਆ... ਉਦੋਂ ਮਾਂ ਨੇ ਕਹਿਣਾ ਕਿਥੋਂ ਲਿੱਬੜ ਆਇਆ ਮੇਰਾ ਪੁੱਤ, ਫਿਰ ਇਕੋਂ ਖਿਆਲ ਹੋਣਾ ਮਾਂ ਕੱਚੇ ਰਸਤੇ ਚਾਚੇ ਦੇ ਘਰਾਂ ਕੋਲ ਸਾਥੀਆਂ ਨਾਲ ਖੇਡਦਾ ਸੀ, ਇਕੋ ਹੀ ਜਿਕਰ ਇਨ੍ਹਾਂ ਕੱਚੇ ਰਾਹਾਂ ਦਾ ਉਭੱਰਦਾ ਸੀ। 
ਭਾਵੇਂ ਪਿੰਡਾਂ ਦੀਆਂ ਕੁੱਝ ਕੋ ਜੂਹਾ ਪੱਕੀਆਂ ਹੋ ਗਈਆਂ ਹਨ। ਪਰ ਫਿਰ ਵੀ ਉਸ ਸਮੇਂ ''ਚ ਖਾਧੀਆਂ ਮੱਕੀ ਦੀਆਂ ਰੋਟੀਆਂ ''ਤੇ ਸਰੋਂ ਦਾ ਸਾਗ ਦਾਦੀ ਮਾਂ ਹੱਥੋਂ ਪੀਤਾ ਲੱਸੀ ਦਾ ਛੰਨਾ ਕਿਸੇ ਨੂੰ ਯਾਦ ਹੀ ਹੋਵੇਗਾ ਤਾਹੀਂਓ ਦਾਦੀ ਦੇ ਮੂੰਹੋਂ ਨਿਕਲਦਾ ਸੀ। ਮੇਰਾ ਗੱਭਰੂ ਪੁੱਤ ਉਸ ਸਮੇਂ ਦੀ ਅਗਵਾਹੀ ਭਰਦਾ ਹੈ, ਕਿ ਹਮੇਸ਼ਾ ਰਿਸਤੀਆਂ ''ਚ ਏਕਤਾ ਹੁੰਦੀ ਸੀ, ਘਰ ਭਾਵੇਂ ਉਦੋਂ ਕੱਚੇ ਸੀ ਪਰ ਰਿਸ਼ਤੇ ਹਮੇਸ਼ਾ ਗੂਹੜੇ ''ਤੇ ਪੱਕੇ ਸੀ।
 
ਜਮਨਾ ਸਿੰਘ, ਗੋਬਿੰਦਗੜ੍ਹੀਆ, 
ਜ਼ਿਲ੍ਹਾ :ਲੁਧਿਆਣਾ, 
ਡਾਕ: ਦੱਧਾਹੁਰ।

Related News