ਭਟਕਣਾਂ

10/13/2017 5:51:12 PM

 ਜ਼ਿੰਦਗੀ ਤਾਂ;
ਉਲਝ ਕਿ ਹੀ ਰਹਿ ਗਈ ਹੈ
ਹਿਸਾਬ ਦੇ ਫਾਰਮੂਲਿਆਂ ਵਿੱਚ,
ਵਿਗਿਆਨ ਦੀਆਂ ਪਰਿਭਾਸ਼ਾਂਵਾਂ ਵਿੱਚ
ਆਰਥਿਕਤਾ ਦੀਆਂ ਟਰਮਜ਼ ਵਿੱਚ,
ਬਸ ! ਭਟਕ ਰਿਹਾ ਹਾਂ
ਰਿਸ਼ਤਿਆਂ ਦੇ ਜੰਗਲ ਵਿੱਚ !

ਤਿਤਲੀਆਂ ਜੇਹੀਏ ਕੁੜੀਏ
ਪਰ ਤੂੰ ਜੋ
ਮੇਰੇ ਸ਼ਾਇਰ ਹੋਣ 'ਤੇ
ਮਾਣ ਮਹਿਸੂਸ ਕਰਦੀ ਏ,
ਮੇਰੀਆਂ ਨਜ਼ਮਾਂ
ਸਹੇਲੀਆਂ ਨੂੰ
ਗਾ-ਗਾ ਸੁਣਉਂਦੀ ਏ

ਪਰ ਸਾਇਦ...
ਤੈਨੂੰ ਪਤਾ ਨਹੀਂ
ਸ਼ਾਇਰੀ ਕਦੇ ਢਿੱਡ ਨਹੀਂ ਭਰਦੀ
ਤੇ ਕਵਿਤਾ;
ਕਵਿਤਾ
ਕਿਸੇ ਰੱਜੇ ਬੰਦੇ ਦਾ
ਡਕਾਰ ਥੋੜ੍ਹੀ ਏ...!!

ਕੀ ਤੈਨੂੰ ਪਤੈ...
ਮੇਰੀਆਂ ਨਜ਼ਮਾਂ ਦੀਆਂ
ਸਾਰੀਆਂ ਕਾਪੀਆਂ ਬਾਲ ਕਿ ਵੀ
ਇੱਕ ਵਕਤ ਦਾ
ਚੁੱਲ੍ਹਾ ਤੱਕ ਨਹੀਂ ਜਲਣਾਂ ?
ਤੇ ਤੂੰ ਮੇਰੇ
ਕਵੀਪੁਣੇ 'ਤੇ
ਬੜਾ ਮਾਣ ਕਰਦੀ ਏ !

ਪਰ ਕੀ ਤੈਨੂੰ ਪਤੈ
ਹੁਣ ਮੈਂ ਘਰਦਿਆਂ ਨੂੰ
ਪੁੱਤ ਜਾਂ ਭਰਾ ਨਹੀਂ
ਬਲਕਿ . . .
ਇੱਕ ਕਵੀ ਹੀ
ਨਜ਼ਰ ਆਉਦਾ ਹਾਂ !!
ਪਰ ਉਹਨਾਂ ਨੂੰ
ਮੇਰੀ ਭਟਕਣਾ ਕਿਧਰੇ ਵੀ
ਦਿਖਾਈ ਨਹੀ ਦਿੰਦੀ !!

ਪਰ ਤੂੰ ਸੱਚੋ-ਸੱਚ ਦੱਸੀਂ
ਕੀ ਮੇਰੀ ਭਟਕਣਾਂ ਦਾ
ਅਹਿਸਾਸ ਹੈ ਤੈਨੂੰ?
- ਗਗਨਦੀਪ ਸਿੰਘ ਸੰਧੂ
- (+917589431402)


Related News