ਪਸਾਰ ਸਿੱਖਿਆ ਵਿਭਾਗ ਵੱਲੋਂ ''ਸਵੱਛ ਭਾਰਤ ਮੁਹਿੰਮ'' ਤਹਿਤ ਪ੍ਰੋਗਰਾਮ

10/13/2017 5:40:54 PM

ਲੁਧਿਆਣਾ 25 ਸਤੰਬਰ
ਆਪਣੇ ਆਲੇ-ਦੁਆਲੇ ਦੀ ਸਫ਼ਾਈ-ਸਫ਼ਾਈ ਲਈ ਚੇਤਨਾ ਜਗਾਉਣ ਹਿਤ ਚੱਲ ਰਹੀ ਭਾਰਤ ਸਰਕਾਰ ਦੀ ਮੁਹਿੰਮ 'ਸਵੱਛ ਭਾਰਤ ਮੁਹਿੰਮ' ਤਹਿਤ ਪੀਏਯੂ ਦੇ ਪਸਾਰ ਸਿੱਖਿਆ ਵਿਭਾਗ ਨੇ 25 ਸਤੰਬਰ ਨੂੰ 'ਸਵੱਛਤਾ ਹੀ ਸੇਵਾ' ਦਾ ਪ੍ਰੋਗਰਾਮ ਕਰਵਾਇਆ । ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਜਸਵਿੰਦਰ ਭੱਲਾ ਦੀ ਰਹਿਨੁਮਾਈ ਵਿੱਚ ਇਸ ਸੰਬੰਧੀ ਸੁਹੰ ਵੀ ਚੁੱਕੀ ਗਈ । ਜ਼ਿਕਰਯੋਗ ਹੈ ਕਿ ਡਾ. ਜਸਵਿੰਦਰ ਭੱਲਾ ਪੰਜਾਬ ਵਿੱਚ ਇਸ ਮੁਹਿੰਮ ਦੇ ਬਰਾਂਡ ਅਮਬੈਸਟਰ ਵੀ ਹਨ । ਡਾ. ਭੱਲਾ ਨੇ ਵਿਦਿਆਰਥੀਆਂ ਅਤੇ ਫੇਕਲਟੀ ਨੂੰ ਦੇਸ਼ ਨੂੰ ਸਾਫ਼-ਸੁਥਰਾ ਬਣਾਉਣ ਅਤੇ ਅੰਤਰ ਰਾਸ਼ਟਰੀ ਪੱਧਰ ਤੱਕ ਲਿਜਾਣ ਦਾ ਸੁਨੇਹਾ ਦਿੱਤਾ । ਵਿਦਿਆਰਥੀਆਂ ਅਤੇ ਫੇਕਲਟੀ ਨੇ ਇਸ ਪ੍ਰੋਗਰਾਮ ਪ੍ਰਤੀ ਭਰਪੂਰ ਉਤਸ਼ਾਹ ਦਿਖਾਇਆ ।

PunjabKesari


Related News