ਸਨਮਾਨ ਸਮਾਗਮਾਂ ਤੋਂ ਅਵਾਰਡ ਮੁਕਾਬਲੇ ਬਣਨਾ ਚਿੰਤਾ ਦਾ ਵਿਸ਼ਾ

12/01/2017 3:46:19 PM

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ!
ਸਰਬ ਧਰਮਾਂ ਦੇ ਸਾਂਝੇ ਰਹਿਬਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਦਸਵੀਂ ਜੋਤ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੀਵਨ ਜਾਚ ਅਤੇ ਮਜਲੂਮਾਂ ਦੀ ਰਾਖੀ ਲਈ ਆਪਣਾ ਸਰਬੰਸ ਕੌਮ ਦੇ ਲੇਖੇ ਲਾਇਆ ਅਤੇ ਸਰਬ ਧਰਮਾਂ ਦੇ ਲੋਕਾਂ ਨੂੰ ”ਏਕ ਪਿਤਾ ਏਕਸ ਕੇ ਹਮ ਬਾਰਿਕ” ਅਤੇ ”ਕੁਦਰਤ ਕੇ ਸਭ ਬੰਦੇ” ਹੋਣ ਦਾ ਪ੍ਰਮਾਣ ਦਿੱਤਾ।
ਧੰਨ ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਰਚਨਾ ਕਰ ਕੇ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਨੂੰ ਕੁੱਲ ਦੁਨੀਆ ਲਈ ਜੀਵਨ ਜਾਚ ਸੇਧ ਦੇਣ ਵਾਲੇ ਸਰਬ ਸਾਂਝਾਂ ਅਧਿਆਤਮਿਕ ਗੁਰੂ ਹੋਣ ਦਾ ਦਰਜਾ ਦਿੱਤਾ। ਗੁਰੂ ਸਾਹਿਬਨਾਂ ਨੇ ਮਨੁੱਖਤਾ ਦੀ ਭਲਾਈ ਲਈ ਸੇਵਾ ਅਤੇ ਭਾਣੇ ਵਿਚ ਨਾਮ ਸਿਮਰਨ ਦੇ ਅਭਿਆਸ ਦਾ ਸੰਦੇਸ਼ ਦਿੱਤਾ । ਇਸ ਤੋਂ ਇਲਾਵਾ ਉਨ•ਾਂ ਜ਼ੁਲਮ ਨਾਲ ਟਾਕਰਾ ਲੈਣ ਲਈ ਕਿਰਪਾਨ (ਹਥਿਆਰ) ਦੀ ਸਿਖਲਾਈ ਲਈ ਵੀ ਪ੍ਰੇਰਿਤ ਕੀਤਾ ਅਤੇ ਵੱਖਰੇ ਸਰਬ ਧਰਮਾਂ ਦੇ ਸਾਂਝੇ ਧਰਮ ਦੀ ਸਾਜਣਾ ਕੀਤੀ ਜਿਸ ਨੂੰ ਕੁਲ ਦੁਨੀਆ ਸਿੱਖ ਕੌਮ ਦੇ ਨਾਮ ਨਾਲ ਜਾਣਦੀ ਹੈ।
ਪਰ ਅਫ਼ਸੋਸ ਅਜੋਕੀ ਸਿੱਖ ਕੌਮ ਤਾਂ ਖ਼ੁਦ ਜਾਤਾਂ ਪਾਤਾਂ, ਕਰਮ ਕਾਂਡਾਂ, ਵਹਿਮਾਂ ਭਰਮਾਂ ਵਿਚ ਉਲਝਦੀ ਜਾ ਰਹੀ ਹੈ। ਅਜੋਕੇ ਸਮੇਂ ਵਿਚ ਗੁਰੂ ਸਾਹਿਬਾਨਾਂ ਵੱਲੋਂ ਦਰਸਾਏ ਸੱਚ ਦੇ ਮਾਰਗ ਤੋਂ ਭਟਕ ਚੁੱਕੀ ਕੌਮ ਦੇ ਆਗੂਆਂ ਦੀ ਦਿਸ਼ਾ ਰਾਹੋਂ ਕੁਰਾਹੇ ਹੋ ਰਹੀ ਆ ਜਿਸ ਨਾਲ ਸਾਡੀ ਆਪਣੀ ਦਿਸ਼ਾ ਦਾ ਭਟਕਣਾ ਲਾਜ਼ਮੀ ਹੁੰਦਾ ਜਾ ਰਿਹਾ ਹੈ। ਆਪਣੇ ਆਪ ਵਿਚ ਹੀ ਵੈਰ ਵਿਰੋਧ ਦੀ ਸਥਿਤੀ ਨੇ ਕੌਮ ਨੂੰ ਦੁਫਾੜ ਕਰ ਦਿੱਤਾ ਹੈ। ਅਤੇ ਇਸ ਦੇ ਮੁੱਖ ਜ਼ਿੰਮੇਵਾਰ ਕੌਮ ਦੀ ਹੀ ਵਾਗਡੋਰ ਸੰਭਾਲਣ ਦਾ ਫੋਕਾ ਦਾਅਵਾ ਕਰਨ ਵਾਲੇ ਧਾਰਮਿਕ, ਸਮਾਜਿਕ ਜਾਂ ਰਾਜਨੀਤਕ ਪਾਰਟੀਆਂ ਦੇ ਆਗੂ ਹਨ ਜੋ ਸਮੇਂ ਸਮੇਂ ਸਿਰ ਆਪਣੀਆਂ ਨਿੱਜੀ ਰੰਜਸ਼ਾਂ ਨੂੰ ਛੁਪਾਉਂਦੇ ਹੋਏ ਵਿਵਾਦਾਂ ਨੂੰ ਧਰਮਾਂ ਦੇ ਘੇਰੇ ਵਿਚ ਲਿਆ ਕਿ ਆਪਣੇ ਨਿੱਜੀ ਮਨਸੂਬਿਆਂ ਨੂੰ ਪੂਰ ਕਰਦੇ ਸਾਫ਼ ਦਿਖਾਈ ਦੇ ਰਹੇ ਹਨ। ਪਰ ਇੰਨਾ ਦੀਆਂ ਚਾਲਾਂ ਤੋਂ ਅਣਭੋਲ ਨਾਨਕ ਲੇਵਾ ਸੰਗਤ..... ਸੰਪਰਦਾਵਾਂ, ਸਮਾਜਿਕ ਜਾਂ ਰਾਜਨੀਤਿਕ ਪਾਰਟੀਆਂ ਵਿਚ ਵੰਡਣ ਵਿਚ ਮਜਬੂਰ ਹੋ ਰਹੀ ਹੈ ਜਾਂ ਇੰਜ ਕਹਿ ਦੇਈਏ ਕਿ ਹੋਰਾਂ ਧਰਮਾਂ ਦੀਆਂ ਰਹਿਤਾਂ ਨੂੰ ਅਪਣਾਉਣ ਵਿਚ ਗੁਰੇਜ਼ ਨਹੀਂ ਕਰ ਰਹੀਆਂ। ਹੋਰ ਤਾਂ ਹੋਰ ਕੌਮ ਵਿਚ ਦਿਨ ਪ੍ਰਤੀ ਦਿਨ ਆ ਰਹੀ ਨਿਘਾਰਤਾ ਦੇ ਮੁੱਖ ਕਾਰਨਾਂ ਤੋਂ ਨਿਜਾਤ ਪਾਉਣ ਲਈ ਕੋਈ ਵੀ ਸੰਪਰਦਾਇ, ਸੰਸਥਾਵਾਂ, ਰਾਜਨੀਤਿਕ ਪਾਰਟੀਆਂ ਵੱਲੋਂ ਅਹਿਮ ਠੋਸ ਕਦਮ ਨਹੀਂ ਉਠਾਇਆ ਜਾ ਰਿਹਾ। ਪਰ ਆਪਾਂ ਵੀ ਤਾਂ ਇੰਨਾ ਦੀਆਂ ਚਾਲਾਂ ਤੋਂ ਨਿਜਾਤ ਪਾਉਣ ਦਾ ਕੋਈ ਉਪਰਾਲਾ ਨਹਾ ਕਰ ਰਹੇ ਇਸ ਦੇ ਉਲਟ ਇਹੋ ਜਿਹੇ ਅਖੋਤੀਆਂ ਦੇ ਕਾਰਜਾਂ ਨੂੰ  ਸਿੱਧ ਕਰਨ ਤੇ ਪੂਰਾ ਜ਼ੋਰ ਲਾ ਰਹੇ ਹਾਂ। ਜਿਸ ਵਿਚ ਅਸੀਂ ਵੀ ਪੂਰਨ ਰੂਪ ਵਿਚ ਕੌਮ ਦੇ ਗੁਨਾਹਗਾਰ ਸਾਬਤ ਹੋ ਰਹੇ ਹਾਂ ਇਸ ਲਈ ਮੇਰਾ ਮੰਨਣਾ ਤਾਂ ਇਹ ਵੀ ਹੈ ਕਿ ਅਣਭੋਲ ਕਹਿ ਦੇਣਾ ਵੀ ਮੇਰੀ ਭੁੱਲ ਹੀ ਹੋਵੇਗੀ ।
ਮੈਂ ਪਿਛਲੇ ਸਮਿਆਂ ਤੋਂ ਆਪਣੀ ਸਮਝ ਅਨੁਸਾਰ ਬਹੁਤ ਲੇਖ ਸਿੱਖ ਕੌਮ ਵਿਚ ਆ ਰਹੀ ਨਿਘਾਰਤਾ ਦੇ ਕਾਰਨਾਂ ਬਾਰੇ ਚਰਚਾ ਵਿਚ ਲਿਆ ਚੁੱਕਾ ਹਾਂ। ਪਰ ਜੇਕਰ ਇੱਕ ਵਿਚਾਰ ਚਰਚਾ ਹੋਰ ਤੇ ਆਵਾਂ ਤਾਂ ਮੈਂ ਮੰਨਦਾ ਹਾਂ ਕਿ ਸਰੀਰਕ ਤੰਦਰੁਸਤੀ ਤੇ ਮਨੋਰੰਜਨ ਲਈ ਕਈ ਪ੍ਰਕਾਰ ਦੇ ਮੁਕਾਬਲੇ ਪੰਜਾਬ ਦੀ ਧਰਤੀ ਤੋਂ ਇਲਾਵਾ ਦੁਨੀਆ ਭਰ ਵਿਚ ਕਰਵਾਏ ਜਾਂਦੇ ਹਨ ਜੋ ਕਿ ਮਾਨਸਿਕ, ਸਰੀਰਕ ਵਿਕਾਸ ਲਈ ਬਹੁਤ ਜ਼ਰੂਰੀ ਵੀ ਹਨ ਅਤੇ ਇਸ ਤੋਂ ਇਲਾਵਾ ਸਭਿਅਕ ਰੀਤ ਰਿਵਾਜ਼ਾਂ ਪਹਿਰਾਵਿਆਂ ਤੇ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ। ਜੋ ਕਿ ਬਹੁਤ ਵਧੀਆ ਸ਼ਲਾਘਾਯੋਗ ਉੱਦਮ ਹੈ। ਆਪਣੇ ਵਿਰਸੇ ਨੂੰ ਹੋਰ ਅਮੀਰ ਅਤੇ ਬੁਲੰਦੀਆਂ ਤੇ  ਬਣਾਉਣ ਲਈ ਇਹੋ ਜਿਹੇ ਕਾਰਜ ਬਹੁਤ ਅਹਿਮ ਭੂਮਿਕਾ ਰੱਖਦੇ ਹਨ। 
ਪਰ ਹੁਣ ਕਿਸੇ ਹੋਰ ਮੁਕਾਬਲਿਆਂ ਦੀ ਗੱਲ ਨਾ ਕਰਾਂ ਤਾਂ ਹੋਲੀ ਹੋਲੀ ਸਿੱਖ ਕੌਮ ਨਾਲ ਸੰਬੰਧਿਤ ਸਨਮਾਨਿਤ ਤੇ ਅਣਖੀ ਚਿੰਨਾਂ ਤੇ ਸਨਮਾਨ ਸਮਾਰੋਹ ਨਾ ਮਾਤਰ ਕਰਵਾ ਕੇ ਮੁਕਾਬਲੇ ਕਰਵਾਉਣਾ ਅਤਿ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਜਿਨਾਂ ਚਿੰਨਾਂ ਦੇ ਸਨਮਾਨਾਂ ਨੂੰ ਕਾਇਮ ਰੱਖਣ ਲਈ ਕੌਮੀ ਜੋਧਿਆਂ ਨੇ ਕੁਰਬਾਨੀਆਂ ਦਿੱਤੀਆਂ । ਆਪਣਾ ਆਪ ਤੇ ਆਪਣਾ ਸਰਬੰਸ ਵੀ ਕੌਮ ਦੇ ਅਮੋਲ ਚਿੰਨ•ਾਂ ਨਿਸ਼ਾਨਾਂ ਨੂੰ ਦਾਗ਼ ਲੱਗਣ ਨਾ ਦਿੱਤਾ ਅਤੇ ਖ਼ੁਦ ਰੂਹਾਨੀ ਸਕੂਨ ਦੀ ਪ੍ਰਾਪਤੀ ਕੀਤੀ। ਪਰ ਉਨ•ਾਂ ਹੀ ਸਨਮਾਨਿਤ ਚਿੰਨ•ਾਂ ਦੇ ਉੱਪਰ ਸਨਮਾਨ ਸਮਾਰੋਹ ਨਾ ਕਰਵਾ ਕੇ ਮੁਕਾਬਲੇ ਕਰਵਾਏ ਜਾਣਾ ਇੱਕ ਦੁਨਿਆਵੀ ਖੇਡ ਪ੍ਰਤੀਤ ਹੋ ਰਿਹਾ ਹੈ। ਅਤੇ ਇਨ•ਾਂ ਨੂੰ ਕਰਵਾਉਣ ਵਾਲਿਆਂ ਵੱਲੋਂ ਇਨ•ਾਂ ਦੀ ਤੁਲਨਾ ਵੀ ਖੇਡਾਂ ਜਾਂ ਹੋਰ ਮੁਕਾਬਲਿਆਂ ਦੇ ਵਾਂਗ ਹੀ ਕੀਤੀ ਜਾ ਰਹੀ ਹੈ। ਵੱਡੇ ਵੱਡੇ ਅਵਾਰਡ ਅਤੇ ਇਨਾਮਾਂ ਦੀ ਵੰਡ ਚੋਣ ਕਰ ਕੇ ਕੀਤੀ ਜਾ ਰਹੀ ਹੈ।
ਖਿਮਾ ਕਰਨਾ ਕਹਿਣ ਦੇਣਾ ਮੇਰੀ ਹੈਰਾਨੀ ਉਸ ਵੇਲੇ ਹੋਰ ਵੀ ਵੱਧ ਜਾਂਦੀ ਹੈ ਜਦੋਂ ਉੱਚ ਧਾਰਮਿਕ ਸ਼ਖ਼ਸੀਅਤਾਂ ਦੇ ਮਾਲਕਾਂ ਦੀ ਅਗਵਾਈ ਹੇਠ ਗੁਰੂ ਦੀ ਬਾਣੀ ਦੇ ਮੁਕਾਬਲੇ ਹੋ ਰਹੇ ਹੋਣ ਤੇ ਉਸ ਉਪਰੰਤ ਜਿੱਤਣ ਵਾਲਿਆਂ ਨੂੰ ਅਵਾਰਡ ਦਿੱਤੇ ਜਾ ਰਹੇ ਹੋਣ। ਗੁਰੂ ਸਾਹਿਬਾਨਾਂ ਦਾ ਫੁਰਮਾਣ ਤਾਂ ਇਹ ਹੈ ਕਿ ਜੇ ਕਿਣਕਾ ਵੀ ਬਾਣੀ ਦਾ ਰਮਜ਼ ਚ ਆ ਗਿਆ ਤਾਂ ਸੰਸਾਰਿਕ ਬੰਧਨਾਂ ਨੂੰ ਕੱਟਿਆ ਜਾ ਸਕਦਾ ਹੈ। ਮੇਰਾ ਮੰਨਣਾ ਹੈ ਕਿ ਇਹ ਸਨਮਾਨ ਸਮਾਰੋਹ ਨਹੀਂ ਕਰਵਾਏ ਜਾ ਰਹੇ ਇਹ ਤਾਂ ਮੁਕਾਬਲੇ ਕਰਵਾਏ ਜਾ ਰਹੇ ਹਨ ਅਤੇ ਅਵਾਰਡ ਦਿੱਤੇ ਜਾ ਰਹੇ ਹਨ। ਫਿਰ ਤਾਂ ਇਹੀ ਕਹਿਣਾ ਬਣਦਾ ਹੋਵੇਗਾ ਕਿ ਜਿਨ•ਾਂ ਹਿੱਸਾ ਲਿਆ ਸੀ ਉਹ ਅਵਾਰਡ ਦੇ ਹੱਕਦਾਰ ਨਹੀਂ ਹਨ।
ਇਹ ਦੇਖਦੇ ਹੋਏ ਤਾਂ ਇੰਜ ਲੱਗਦਾ ਹੈ ਜਿਵੇਂ ਉਹ ਦਿਨ ਹੁਣ ਦੂਰ ਜਦੋਂ ਪੂਰਨ ਬਾਣੇ ਵਾਲੇ ਗੁਰਸਿੱਖ ਵੀਰਾਂ ਦੇ ਪਹਿਰਾਵਿਆਂ ਤੇ ਵੀ ਮੁਕਾਬਲੇ ਆਯੋਜਿਤ ਹੋਇਆ ਕਰਨਗੇ। ਇਹ ਕੋਈ ਹਲਕਾ ਅਣਗੋਲਣ ਵਾਲਾ ਵਿਸ਼ਾ ਨਹੀਂ ਹੈ ਇਹ ਬਹੁਤ ਹੀ ਗੰਭੀਰ ਵਿਸ਼ਾ ਹੈ। ਇਸ ਤੋਂ ਅਸੀਂ ਖ਼ੁਦ ਆਪਣੇ ਕੌਮ ਦੇ ਭਵਿੱਖ ਦਾ ਅੰਦਾਜ਼ਾ ਲਗਾ ਸਕਦੇ ਹਾਂ। ਅਸੀਂ ਕਦੇ ਵੀ ਇਹ ਬਰਦਾਸ਼ਤ ਨਹੀਂ ਕਰਦੇ ਕਿ ਕਿਸੇ ਵੀ ਫ਼ਿਲਮਾਂ ਦੇ ਦ੍ਰਿਸ਼ਾਂ ਵਿਚ ਗੁਰੂ ਸਾਹਿਬਾਨਾਂ ਦੇ ਜੀਵਨ ਨੂੰ ਕਿਸੇ ਹੋਰ ਕਿਰਦਾਰ ਵੱਲੋਂ ਦਰਸਾਇਆ ਜਾਵੇ। ਤੇ ਸਾਡੇ ਸਨਮਾਨਿਤ ਅੰਗ ਬਣ ਚੁੱਕੇ ਚਿੰਨ• ਦੀ ਕੋਈ ਬੇਅਦਬੀ ਕਰੇ। ਜੇਕਰ ਕਿਧਰੇ ਇਹ ਦੇਖ ਲਈਦਾ ਹੈ ਤਾਂ ਹਿਰਦਾ ਵਲੂੰਧਰਿਆ ਜਾਂਦਾ ਹੈ। ਮੈਂ ਬੀਤੇ ਦਿਨਾਂ ਵਿਚ ਕਈ ਗੀਤ ਇਹੋ ਜਿਹੇ ਦੇਖੇ ਨੇ ਜਿਨ•ਾਂ ਵਿਚ ਸਿਰ ਦਸਤਾਰ ਨੂੰ ਕਿਰਦਾਰ ਵਲੋਂ ਆਪ ਪੈਰਾਂ ਵਿਚ ਪੈਰਾਂ ਨਾਲ ਇੰਜ ਰੋਲਿਆ ਜਾਂਦਾ ਰਿਹਾ ਹੈ ਜਿਵੇਂ ਸਿਰ ਦੇ ਸ਼ਾਨ ਦਸਤਾਰ ਨਾ ਹੋ ਕੇ ਕੋਈ ਫੁੱਟਬਾਲ ਖੇਡ ਦੀ ਬਾਲ ਹੋਵੇ। ਤੇ ਉਸ ਦੇ ਵਿਰੋਧ ਵਿਚ ਨਿਧੜਕ ਲਿਖਿਆ ਵੀ ਹੈ।
ਸੋ ਇਸ ਲੇਖ ਵਿਚ ਮੈ ਆਪਣੇ ਕੁੱਝ ਨਿੱਜੀ ਵਿਚਾਰ ਪੇਸ਼ ਕਰਨਾ ਚਾਹਾਂਗਾ ਜਿਸ ਤੇ ਆਪ ਜੀ ਦਾ ਸਹਿਮਤ ਹੋਣਾ ਆਪ ਜੀ ਆਪਣੀ ਸੋਚ ਤੇ ਨਿਰਭਰ ਕਰਦਾ ਹੈ ਕੁੱਝ ਦਿਨ ਪਹਿਲਾਂ ਇੱਕ ਇਹੋ ਜਿਹਾ ਹੀ ਸਮਾਗਮ ਉਲੀਕਣ ਵਾਲੇ ਵੀਰਾਂ ਨਾਲ ਮੈ ਵਿਚਾਰ ਕਰਨੀ ਚਾਹੀ ਪਰ ਉਨ• ਵੱਲੋਂ ਕੋਈ ਵੀ ਸਾਰਥਿਕ ਜੁਆਬ ਨਾ ਮਿਲਣ ਤੇ ਮਨ ਉਦਾਸ ਹੋਇਆ ਮੇਰਾ ਪਹਿਲਾ ਸਵਾਲ ਸੀ ਕਿ:-
1)”ਸੋਹਣੀ ਦਸਤਾਰ ਬੰਨ•ਣੀ ਦੀ ਥਾਂ ਜੇ ਸੋਹਣੀ ਦਸਤਾਰ ਸਜਾਉਣੀ ਲਿਖਿਆ ਜਾਂਦਾ ਤਾਂ ਉੱਤਮ ਹੈ ਕਿ ਨਹੀਂ? 
2) ਜੇਕਰ ਸੋਹਣੀ ਦਸਤਾਰ ਦੇ ਤਹਿਤ ਅਵਾਰਡ ਕਰਵਾਇਆ ਜਾ ਰਿਹਾ ਹੈ ਤਾਂ ਅਵਾਰਡ ਸ਼ਬਦ ਦੀ ਵਰਤੋਂ ਕਿਸ ਲਈ ਕੀਤੀ ਜਾ ਰਹੀ ਹੈ? 
3) ਜੇਕਰ ਅਵਾਰਡ ਸ਼ਬਦ ਦੀ ਵਰਤੋਂ ਕੀਤੀ ਜਾ ਰਹੀ ਹੈ ਤਾਂ ਅਵਾਰਡ ਸ਼ਬਦ ਦੇ ਨਾਲ ਪ੍ਰੋਗਰਾਮ ਸ਼ਬਦ ਦੀ ਵਰਤੋ ਕਰਨੀ ਪਵੇਗੀ ਕਾਰਨ ਇਹ ਸ਼ਬਦ ਅਵਾਰਡ ਸ਼ਬਦ ਨਾਲ ਢੁੱਕਦਾ ਹੈ ਪਰ ਦਸਤਾਰ ਸ਼ਬਦ ਨਾਲ ਸਨਮਾਨ ਦੀ ਵਰਤੋ ਕੀਤੀ ਜਾਂਦੀ ਤਾਂ ਉਚਿੱਤ ਹੁੰਦਾ ਤੇ ਮੈਂ ਸਮਾਗਮ ਜਾਂ ਸਮਾਰੋਹ ਦੀ ਵਰਤੋਂ ਕਰਦਾ । ਕੀ ਇੰਜ ਕਿਉਂ ਨਹੀਂ ਕੀਤਾ ਗਿਆ?। 
4) ਆਪ ਜੀ ਕੋਲ ਕਿੰਨੇ ਵੀਰਾਂ ਨੇ ਇਸ ਸਮਾਗਮ ਵਿਚ ਹਿੱਸਾ ਲਿਆ ਹੈ? ਤਾਂ ਉਨ•ਦਾ ਜੁਆਬ ਹੌਸਲੇ ਵਿਚ 700 ਦੇ ਕਰੀਬ ਸੀ । ਮੇਰਾ ਪੁੱਛਣਾਂ ਸੀ ਕਿ ਕਿੰਨੇ ਵੀਰਾਂ ਨੂੰ ਅਵਾਰਡ ਜਾਂ ਇਨਾਮ ਦੀ ਵੰਡ ਕੀਤੀ ਗਈ ? ਤਾਂ ਉਨ•ਾਂ ਕਿਹਾ ਕਿ ਛੇ ਚੋਣਵੇਂ ਇਨਾਮਾਂ ਦੀ ਵੰਡ ਹੋਈ। ਮੈਂ ਫੇਰ ਪੁੱਛਿਆ ਕਿ ”ਕੀ ਜਿਨ•694 ਵੀਰਾਂ ਦੀ ਦਸਤਾਰ ਸੀ ਕੀ ਉਹ ਆਪ ਜੀ ਨੂੰ ਸੋਹਣੀ ਨਹੀਂ ਲੱਗੀ”? ਤਾਂ ਉਨ• ਇਸ ਸਵਾਲ ਦਾ ਜੁਆਬ ਦੇਵਾਂ ਵੀ ਉਚਿੱਤ ਨਾ ਸਮਝਿਆ ਤੇ ਕਿਹਾ ਕਿ ਕਿਸੇ ਨਾ ਕਿਸੇ ਨੇ ਤਾਂ ਇਹ ਮੁਕਾਬਲਾ ਜਿੱਤਣਾ ਹੀ ਸੀ। ਮੇਰਾ ਫੇਰ ਪੁੱਛਣਾਂ ਕਿ ”ਕੀ ਇਹ ਮੁਕਾਬਲਾ ਸੀ ਜਾਂ ਸਨਮਾਨ ਸਮਾਰੋਹ?
ਦੁਬਾਰਾ ਫਿਰ ਪੁੱਛਣ ਤੇ ਕਿ 
7)”ਕੀ ਹੋਰ ਸਤਿਕਾਰਤ ਧਰਮਾਂ ਵਿਚ ਜਿਵੇਂ ਹਿੰਦੂ, ਮੁਸਲਿਮ, ਇਸਾਈ ਧਰਮਾਂ ਵਿਚ ਵੀ ਉਨ•ਾਂ ਦੇ ਕਿਸੇ ਧਾਰਮਿਕ ਚਿੰਨ•ਾਂ ਤੇ ਕਦੇ ਕੋਈ ਮੁਕਾਬਲੇ ਕਰਵਾਏ ਜਾਂਦੇ ਆਪ ਜੀ ਵੱਲੋਂ ਕਦੇ ਦੇਖੇ ਗਏ ਹਨ? ਇਹ ਸੱਚ ਵੀ ਹੈ ਕਿ ਹੋਰਾਂ ਧਰਮਾਂ ਨਾਲ ਸੰਬੰਧਿਤ ਲੋਕਾਂ ਵਿਚ ਹੈਰਾਨੀ ਵੀ ਵਧਦੀ ਹੋਵੇਗੀ ਇਹੋ ਜਿਹੇ ਮੁਕਾਬਲਿਆਂ ਨੂੰ ਹੁੰਦਾ ਦੇਖ ਕੇ?
8) ਕੀ ਆਪ ਜੀ ਨੂੰ ਕਿਸੇ ਕੋਲੋਂ ਕਿਸੇ ਦੀ ਵੀ ਦਸਤਾਰ ਨੂੰ ਸੋਹਣਾ ਜਾ ਨਾ ਸੋਹਣਾ ਕਹਿਣ ਦਾ ਅਧਿਕਾਰ ਦਿੱਤਾ ਹੈ?
9) ਕੀ ਇਨਾਮਾਂ ਦੀ ਵੰਡ ਤੋਂ ਬਾਅਦ ਕਦੇ ਇਹ ਨਿਰੀਖਣ ਕੀਤਾ ਗਿਆ ਹੈ ਕਿ ਜੋ ਆਪ ਜੀ ਦੇ ਇਨਾਂ ਮੁਕਾਬਲਿਆਂ ਵਿਚ ਹਿੱਸਾ ਲੈਣ ਤੋਂ ਬਾਅਦ ਤੁਹਾਡੀ ਨਜ਼ਰ ਵਿਚ ਦਸਤਾਰ ਸਜਾਉਣ ਤੋਂ ਅਣਜਾਣ ਸੀ ਉਨਾਂ ਦੀ ਦਸਤਾਰ ਵਿਚ ਆਪ ਜੀ ਦੇ ਮੱਦੇਨਜ਼ਰ  ਸੁਧਾਰ ਆਇਆ ਹੈ ਕਿ ਨਹੀਂ?
ਜਦੋਂ ਉਨਾਂ ਕੋਈ ਜੁਆਬ ਨਾ ਦੇਣਾ ਚਾਹਿਆ ਮੇਰਾ ਆਖ਼ਰੀ ਸਵਾਲ ਜਿਸ ਤੋਂ ਉਨ•ਾਂ ਫ਼ੋਨ ਨੂੰ ਕੱਟ ਦਿੱਤਾ ਉਹ ਸੀ ਕਿ :-
9)”ਗੁਰੂ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਜੰਗ ਦੇ ਮੈਦਾਨ ਤੇ ਸ਼ਹੀਦ ਹੋਏ ਅਤੇ ਨਿੱਕੇ ਫੁੱਲਾਂ ਤੋਂ ਕੋਮਲ ਸਾਹਿਬਜ਼ਾਦੇ ਕੰਧਾਂ ਵਿਚ ਹਾਕਮ ਨੇ ਚਿਣਵਾਏ ਅਤੇ ਬੇਅੰਤ ਸਿੰਘ ਸ਼ਹੀਦ ਹੋ ਸਿਰ ਕੌਮ ਦੀ ਦਸਤਾਰ ਆਨ ਬਾਣ ਨੂੰ ਕਾਇਮ ਰੱਖਣ ਲਈ ਸ਼ਹੀਦ ਹੋ ਗਏ ਕੀ ਉਨ•ਾਂ ਦੀਆਂ ਦਸਤਾਰਾਂ ਆਪ ਜੀ ਨੂੰ ਉਦੋਂ ਸੋਹਣੀਆਂ ਨਹੀਂ ਲੱਗੀਆਂ ਜਦੋਂ ਦਸਤਾਰਾਂ ਮੈਦਾਨਾਂ ਵਿਚ ਜੂਝਦੇ ਹੋਏ ਆਪਣਾ ਸੁਹੱਪਣ ਘਟਾ ਰਹੀਆਂ ਹੋਣ। ਇਸ ਤੋਂ ਇਲਾਵਾ ਕੀ ਜੋ ਅਨਪੜ• ਹੈ ਪਰ ਵਾਹਿਗੁਰੂ ਗੁਰਮੰਤਰ ਦਾ ਅਭਿਆਸੀ ਹੈ ਕੀ ਉਸ ਨੂੰ ਬ੍ਰਹਮ ਗਿਆਨ ਨਹੀਂ ਹੋ ਸਕਦਾ? 
ਮੇਰੇ ਸਵਾਲ ਜਿਉਂ ਦਾ ਤਿਉਂ ਰਹੇ ਤੇ ਮੇਰੇ ਲਈ ਮੇਰੇ ਹੀ ਸਵਾਲ ਮੁਸ਼ਕਿਲ ਪੈਦਾ ਕਰ ਰਹੇ ਸੀ। ਆਖ਼ਿਰ ਕੀ ਜੇ ਸਿਰ ਤੇ ਕਿਸੇ ਦੇ ਵੀ ਦਸਤਾਰ ਸਜਾਈ ਹੈ ਤਾਂ ਕਿ ਉਸ ਦੀ ਦਸਤਾਰ ਸੋਹਣੀ ਨਹੀਂ ਸਜਾਈ ਗਈ ਏ? ਪੰਜਾਬੀ ਵੀਰ ਬੇਅੰਤ ਇਹੋ ਜਿਹੇ ਹਨ ਜੋ ਬਹੁਤੀ ਸਿੱਧੀ ਜਿਹੀ ਤੇ ਵੱਖੋ ਵੱਖੋ ਤਰੀਕੇ ਨਾਲ ਸਿਰ ਤੇ ਦਸਤਾਰ ਸਜਾਉਂਦੇ ਹਨ ਪਰ ਅਫ਼ਸੋਸ ਇੰਨਾ ਮੁਕਾਬਲਿਆਂ ਵਿਚ ਤਾਂ ਹੁਣ ਦਸਤਾਰ ਦੇ ਪੇਚ ਵੀ ਗਿਣੇ ਜਾਣ ਲੱਗੇ ਹਨ । ਮੈਨੂੰ ਮੇਰੇ ਇਸ ਲੇਖ ਦੇ ਸਰਵੇਖਣ ਦੌਰਾਨ ਦੇਖਣ ਨੂੰ ਮਿਲਿਆ ਕਿ ਜੋ ਸੱਚ ਵੀ ਹੈ ਜੇ ਕੋਈ ਵੀਰ ਅਵਾਰਡ ਦੇ ਲਾਲਚ ਨੂੰ ਹਿੱਸਾ ਲੈ ਵੀ ਰਹੇ ਹਨ ਉਹ ਕਦੇ ਵੀ ਪਰਪੱਕ ਨਹੀਂ ਹੋ ਪਾਉਂਦੇ ਅਤੇ ਜੋ ਅਸਲ ਭਾਵਨਾ ਸਨਮਾਨ ਦੇ ਤਹਿਤ ਜਾਂਦੇ ਹਨ ਤੇ  ਅਕਸਰ ਉੱਥੇ ਹੋ ਰਹੀ ਕਿੰਤੂ ਪਰੰਤੂ ਤੋਂ ਹਰਾਸ ਹੋ ਕੇ ਇੰਨਾ ਮੁਕਾਬਲਿਆਂ ਤੋਂ ਬਾਅਦ ਕਹਿੰਦੇ ਸੁਣਦੇ ਦੇਖੇ ਜਾਂਦੇ ਹਨ ਕਿ ”ਹੁਣ ਨਹੀਂ ਕਿਸੇ ਮੁਕਾਬਲੇ ਵਿਚ ਜਾਣਾ” ਅਤੇ ਕਈ ਤਾਂ ਇੰਨੇ ਨਾਮੋਸ਼ ਹੋ ਜਾਂਦੇ ਹਨ ਕਿ ਦਸਤਾਰ ਸਜਾਉਣੀ ਹੀ ਛੱਡ ਜਾਂਦੇ ਹਨ।
ਅਸਲ ਵਿਚ ਇੰਨਾ ਪਿੱਛੇ ਵੀ ਇੱਕ ਵੱਡੀ ਆਮਦਨ ਦੀ ਖੱਟੀ ਸੰਗਤਾਂ ਦੇ ਅਣਭੋਲ ਪੁਣੇ ਵਿਚ ਦਿੱਤੇ ਯੋਗਦਾਨ ਤੋਂ ਪ੍ਰਾਪਤ ਕੀਤੀ ਜਾ ਰਹੀ ਹੈ। ਪਰ ਇਹੋ ਜਿਹੇ ਹੋ ਰਹੇ ਸਮਾਗਮਾਂ ਨੂੰ ਸਿਰਫ਼ ਮਨੋਰੰਜਨ ਦਾ ਸਾਧਨ ਹੀ ਸਮਝਿਆ ਜਾ ਰਿਹਾ ਹੈ ਤੇ ਇਹ ਸਮਾਗਮ ਸਨਮਾਨ ਸਮਾਰੋਹ ਨਾ ਹੋ ਕੇ ਹੌਲੀ ਹੌਲੀ ਮੁਕਾਬਲਿਆਂ ਦਾ ਹਿੱਸਾ ਜਾਂ ਇੰਜ ਕਹਿ ਦੇਈਏ ਕਿ ਫੈਸਨ ਸੋਅ ਵਾਂਗ ਬਣਦਾ ਜਾਣਾ ਅਤਿ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ!
ਭੁੱਲ ਚੁੱਕ ਦੀ ਖਿਮਾ
ਹਰਮਿੰਦਰ ਸਿੰਘ ਭੱਟ
ਬਿਸਨਗੜ• (ਬਈਏਵਾਲ) ਸੰਗਰੂਰ
09914062205


Related News