ਕਾਰ

12/01/2017 4:56:38 PM

ਬਲਜੀਵਨ ਇਕ ਹੈ ਲਿਆਇਆ ਕਾਰ,
ਜਿਸ ਨੂੰ ਲੱਗੇ ਹਨ ਪਹਿਏ ਚਾਰ, 
ਚਲਦੀ ਹੈ ਇਹ ਨਾਲ ਰਿਮੋਟ
ਕਦੇ ਕਦੇ ਹੋ ਜਾਂਦੀ ਆਊਟ
ਰੰਗ ਹੈ ਕਾਰ ਦਾ ਗਹਿਰਾ ਲਾਲ 
ਮਸਤ ਬੜੀ ਹੈ ਇਸ ਦੀ ਚਾਲ 
ਪੈਂਦੇ ਹਨ ਇਸ ਵਿਚ ਦੋ ਸੈੱਲ
ਟਿੰਗ ਟਿੰਗ ਕਰਕੇ ਬਜਦੀ ਬੈੱਲ
ਦੇਖਣ ਸੁੱਖਜੀਵਨ ਆਇਆ
ਲਹਿਰੀ ਨੂੰ ਵੀ ਨਾਲ ਲਿਆਇਆ
ਤਿੰਨੋ ਦੋਸਤ ਹੋ ਗਏ ਇਕੱਠੇ 
ਕਰਨ ਲੱਗੇ ਨੇ ਹਾਸ ਠੱਠੇ
ਬਚਪਨ ਦੇ ਹਨ ਰੰਗ ਨਿਆਰੇ 
ਚੋਹਲ ਨੂੰ ਲੱਗਦੇ ਹਨ ਪਿਆਰੇ 
ਰਮੇਸ਼ ਬੱਗਾ ਚੋਹਲ
1348/17/1 ਗਲੀ ਨੰ 8 ਰਿਸ਼ੀ ਨਗਰ ਐਕਸਟੈਸ਼ਨਲ( ਲੁਧਿਆਣਾ) 9463132719

 


Related News