ਹੱਦ ਸਰਹੱਦ

12/04/2017 4:47:16 PM

ਵਿਅਕਤੀ ਵਾਰਿਸ ਦੀ ਹੀਰ ਪੜ੍ਹ ਕੇ ਉਸ ਦੇ ਅਤੀਤ ਨੂੰ ਫਰੋਲਣ ਲਈ ਹੱਦਾਂ ਟੱਪਦਾ ਹੱਦੋ ਸਰਹੱਦ ਉੱਤੇ ਪੁੱਜਾ ਤਾ ਜਵਾਨਾਂ ਨੇ ਰੋਕ ਲਿਆ।ਪੁੱਛਣ ਤੇ ਹੀਰ ਦੇ ਢੁਡਾਉ ਨੇ ਦੱਸਿਆ ਕਿ ਮੈ ਵਾਰਿਸ ਦੀ ਹੀਰ ਪੜ੍ਹੀ ਸੀ, ਉਸ ਨੂੰ ਲੱਭਦਾ ਫਿਰਦਾ ਹਾਂ।ਇੱਥੋ ਸ਼ਾਇਦ ਉਸ ਨੂੰ ਵੀ ਬਟਵਾਰੇ ਦਾ ਸੇਕ ਲੱਗਿਆ ਹੋਵੇਗਾ।ਹੱਦਾ ਦੇ ਖਤਮ ਹੋਣ ਤੇ ਸਰਹੱਦ ਸ਼ੁਰੂ ਹੁੰਦੀ ਹੈ,ਵਿਚਾਰੇ ਵਿਅਕਤੀ ਦੇ ਇਲਮ ਵਿੱਚ ਵਾਧਾ ਹੋਇਆ ਕਿ “ ਏਹ ਪੰਜਾਬ ਵੀ ਮੇਰਾ ਹੈ ਉਹ ਪੰਜਾਬ ਵੀ ਮੇਰਾ ਹੈ“ ਇਹ ਤਾਂ ਸਿਰਫ ਸਾਹਿਤਕ ਉਪਰਾਲਾ ਹੈ ।ਪਰ ਸਰਹੱਦ ਟੱਪਣ ਲਈ ਵਾਇਆ ਦਿੱਲੀ ਹੋ ਕੇ ਕੁਟਨੀਤਕ ਪੈਡਾਂ ਤੈਅ ਕਰਨਾ ਪਵੇਗਾ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
98781-11445


Related News