ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲਿਆਂ ਦੀ ਸਿੱਖ ਕੌਮ ਨੂੰ ਵਿਸ਼ੇਸ ਦੇਣ

05/22/2017 5:21:28 PM

ਸੰਤ ਬਾਬਾ ਇਕਬਾਲ ਸਿੰਘ ਜੀ ਦਾ ਜਨਮ ਬਾਬਾ ਸਾਵਣ ਸਿੰਘ ਜੀ ਦੇ ਘਰ ਮਾਤਾ ਗੁਲਾਬ ਕੌਰ ਜੀ ਦੀ ਕੁੱਖੋ ਭਰਿਆਲ ਲਹਿਰੀ, ਗੁਰਦਾਸਪੁਰ ਵਿਖੇ ਹੋਇਆ।ਗੁਰਮੁੱਖ ਪਰਿਵਾਰ ਤੋਂ ਅਧਿਆਤਮਿਕ ਪ੍ਰੇਮ ਪ੍ਰਾਪਤ ਕਰਕੇ ਆਪਣੀ ਵੱਡੀ ਭੈਣ ਜੀ ਪਾਸੋ ਗੁਰੂ ਸਾਹਿਬਾਨਾਂ ਦੀਆ ਸਾਖੀਆਂ ਸੁਣ ਕੇ ਪੂਰਵਲੇ ਜਨਮਾਂ ਦੇ ਅੰਕੁਰ ਪ੍ਰਗਟ ਹੋਏ ਤੇ ਰੋਮ-ਰੋਮ ''ਚ ਗੁਰਬਾਣੀ ਨਾਲ ਪ੍ਰੇਮ ਸਰਧਾ ''ਤੇ ਸਤਿਕਾਰ ਬਚਪਨ ਤੋਂ ਹੀ ਪੈਦਾ ਹੋ ਗਿਆ।ਮੁੱਢਲੀ ਵਿਦਿਆ ਪ੍ਰਾਪਤ ਕਰਨ ਤੋਂ ਬਾਅਦ ਖਾਲਸਾ ਕਾਲਜ ਲਾਹੌਰ ਤੋਂ ਬੀ. ਅੱੈਸ਼. ਸੀ. ਐਗਰੀਕਲਚਰ ਕੀਤੀ।
ਕਾਲਜ ਦੌਰਾਨ ਇਕ ਵਾਰ ਸੰਤ ਤੇਜਾ ਸਿੰਘ ਜੀ (ਐਮ. ਏ.,ਐਲ. ਐੱਲ. ਬੀ. (ਪੰਜਾਬ) ਐਮ. ਏ. (ਹਾਰਵਰਡ) ਦੇ ਲੈਕਚਰ 
ਸੁਣ ਕੇ ਪ੍ਰਭਾਵਿਤ ਹੋਏ ''ਤੇ ਆਪ ਜੀ ਆਪਣੇ ਸਾਥੀਆਂ ਸਮੇਤ ਪਾਉਂਟਾ ਸਾਹਿਬ ਵਿਖੇ ਸੰਤ ਜੀ ਨੂੰ ਮਿਲਣ ਗਏ।ਸੰਤ ਜੀ ਦਾ ਭਾਸ਼ਣ ਸੁਣ ਕੇ ਆਪਣਾ ਜੀਵਨ ਗੁਰੂਪੰਥ ਲਈ ਸਮਰਪਣ ਕਰਨ ਦਾ ਦ੍ਰਿੜ੍ਹ ਸੰਕਲਪ ਕਰ ਲਿਆ।
ਐਮ. ਐਸ. ਸੀ. ਐਗਰੀਕਲਚਰ ਕਰਨ ਦੌਰਾਨ ਤਕਰੀਬਨ ਹਰ ਐਤਵਾਰ ਨੂੰ ਘਰ ਜਾਣ ਦੀ ਥਾਂ ਸੰਤ ਤੇਜਾ ਸਿੰਘ ਜੀ ਕੋਲ ਪਾਉਂਟਾ ਸਾਹਿਬ ਚਲੇ ਜਾਂਦੇ।ਬੜੇ ਪ੍ਰੇਮ ਸਤਿਕਾਰ ਨਾਲ ਗੁਰਮਤਿ ਦੇ ਬਚਨ ਸਰਵਨ ਕਰਦੇ।ਹਿਰਦੇ ''ਚ ਵੈਰਾਗ ਪੈਦਾ ਹੋ ਜਾਂਦਾ।ਸੰਤ ਜੀ ਨੂੰ ਬੇਨਤੀ ਕਰਦੇ ਕਿ ਮਹਾਰਾਜ ਜੀ ਹੁਣ ਪੜ੍ਹਾਈ ਕਰਨ ਦਾ ਜੀ ਨਹੀ ਕਰਦਾ।ਪਰ ਸੰਤ ਜੀ ਹਰ ਵਾਰ ਪ੍ਰੇਰਣਾ ਦਿੰਦੇ ਹੋਏ ਆਖਦੇ ਕਿ ਪੜ੍ਹਾਈ ਜ਼ਰੂਰ ਪੂਰੀ ਕਰਨੀ ਹੈ।ਇਕ ਵਾਰ ਫਿਰ ਮਨ ''ਚ ਵੈਰਾਗ ਪੈਦਾ ਹੋਇਆ ''ਤੇ ਸੰਤ ਜੀ ਨੂੰ ਜਾ ਕੇ ਫਿਰ ਬੇਨਤੀ ਕੀਤੀ ਮਹਾਰਾਜ ਆਪ ਜੀ ਦੀ ਸੇਵਾ ਕਰਨ ਦਾ ਜੀਅ ਕਰਦਾ ਹੈ।ਸੰਤ ਮਹਾਰਾਜ ਨੇ ਸਮਝਾਉਂਦਿਆਂ ਕਿਹਾ ਕਿ ਇਰਾਦੇ ਦ੍ਰਿੜ੍ਹ ਕਰਨ ਦੀ ਸਿੱਖਿਆ ਪ੍ਰਾਪਤ ਕਰਨੀ ਗੁਰਸਿੱਖੀ ਦੀ ਇਕ ਅਹਿਮ ਪੌੜੀ ਹੈ।ਹਰ ਵੈਰਾਗ ''ਚ ਸੰਤ ਤੇਜਾ ਸਿੰਘ ਜੀ ਨੂੰ ਬੇਨਤੀ ਕਰਦੇ ਰਹਿੰਦੇ ਮਨ ''ਚ ਮਹਾਪੁਰਖਾਂ ਦੀ ਪ੍ਰੇਰਣਾ ਨੇ ਟਿਕਾਅ ਪੈਦਾ ਕਰ ਦਿੱਤਾ।ਐਮ. ਐਸ. ਈ. ਕਰਨ ਤੋਂ ਉਪਰੰਤ ਵੈਰਾਗ ਅਵਸਥਾ ''ਚ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਜੀ ਦੀ ਹੁਣ ਤਾ ਐਮ. ਐਸ. ਸੀ ਵੀ ਹੋ ਗਈ ਹੈ। ਆਪ ਜੀ ਆਗਿਆ ਦੇਵੋ ਤਾਂ ਜੋ ਆਪ ਜੀ ਦੇ ਚਰਨਾਂ ''ਚ ਰਹਿ ਕੇ ਗੁਰਮਤਿ ਦ੍ਰਿੜ੍ਹ ਕਰੀਏ।ਸੰਤ ਤੇਜਾ ਸਿੰਘ ਮਹਾਰਾਜ ਜੀ ਨੇ ਹੁਕਮ ਦਿੱਤਾ ਨਹੀ, ਤੁਸੀਂ ਸਰਕਾਰੀ ਨੌਕਰੀ ਕਰਨੀ ਹੈ।ਆਪ ਜੀ ਨੇ ਸੱਤ ਬਚਨ ਕਹਿ ਕੇ ਐਗਰੀਕਲਚਰ ਦੇ ਮਹਿਕਮੇ ''ਚ ਇੰਨਸਪੈਕਟਰ ਦੇ ਤੌਰ ਤੇ ਹਾਂਸੀ (ਹਰਿਆਣਾ) ਵਿਖੇ ਸਰਕਾਰੀ ਨੌਕਰੀ ਦੀ ਨਿਯੁਕਤੀ ਪ੍ਰਾਪਤ ਕਰ ਲਈ।ਇਕ ਵਾਰ ਪਿਤਾ ਜੀ ਨੇ ਆਪ ਜੀ ਨੂੰ ਬਾਹਰ ਪੀ. ਐਚ. ਡੀ. ਲਈ ਭੇਜਣ ਵਾਸਤੇ ਕਾਗਜ ਪੱਤਰ ਤਿਆਰ ਕਰਵਾ ਦਿੱਤੇ।ਅਚਾਨਕ ਮੌਕੇ ''ਤੇ ਸੰਤ ਤੇਜਾ ਸਿੰਘ ਮਹਾਰਾਜ ਜੀ ਦੇ ਇਹ ਆਖ ਕੇ ਵਿਦੇਸ਼ ਜਾਣ ਤੋਂ ਰੋਕ ਦਿੱਤਾ ਕਿ ਆਪਣੇ ਮੁਲਕ ਅਤੇ ਧਰਮ ਦੀ ਸੇਵਾ ਕਰੋ। ਪਰਿਵਾਰ ਵੱਲੋਂ ਆਪ ਜੀ ਨੂੰ ਬਾਹਰ ਭੇਜਣ ਦੀ ਤੀਬਰ ਇੱਛਾ ਸੀ। ਪਰ ਆਪ ਜੀ ਨੇ ਸੰਤਾਂ ਦਾ ਬਚਨ ਕਮਾਉਣਾ ਚੰਗਾ ਸਮਝਿਆ।
ਸੰਤ ਜੀ ਵੱਲੋਂ ਇਹ ਬਚਨ ਅਨੇਕਾਂ ਵਾਰ ਸਾਂਝਾ ਹੋਇਆ ਕਿ ਹਿਮਾਲਿਆ ਦੀਆਂ ਪਹਾੜੀਆਂ ''ਚ ਖਾਲਸੇ ਦੀ ਇਕ ਗੁਪਤ ਤਪੋ ਭੂਮੀ ਹੈ।ਸ਼੍ਰੀ ਮਾਨ ਸੰਤ ਅਤਰ ਸਿੰਘ ਜੀ ਮਹਾਰਾਜ਼ ਜੀ ਚਾਹੁੰਦੇ ਸਨ, ਕਿ ਉਹ ਅਸਥਾਨ ਅਧਿਆਤਮਕ ਸਿੱਖਿਆ ਦਾ ਮਹਾਨ ਕੇਂਦਰ ਬਣੇ।ਜਦੋਂ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ ਦੀ ਵੰਡ ਹੋਈ ਤਾਂ ਆਪ ਜੀ ਨੇ ਹਿਮਾਚਲ ''ਚ ਟਾਂ੍ਰਸਫਰ ਕਰਵਾਉਣ ਇਸ ਮਹਾਨ ਕਾਰਜ ਵਾਸਤੇ ਚੰਗਾ ਸਮਝਿਆ।ਅਨੇਕਾਂ ਵੱਡੇ ਅਫਸਰਾਂ ਦੇ ਕਹਿਣ ''ਤੇ ਕਿ ਹਿਮਾਚਲ ਦੇ ''ਚ ਐਗਰੀਕਲਚਰ ਇੰਸਪੈਕਟਰ ਦਾ ਭਵਿੱਖ ਇਨਾ ਚੰਗਾ ਨਹੀ। ਪਰ ਇਲਾਹੀ ਧੁਨ ਦੇ ''ਚ ਆਪ ਜੀ ਨੇ ਹਿਮਾਚਲ ਜਾ ਕੇ ਤਪੋ 
ਭੂਮੀ ਦੀ ਭਾਲ ਕਰਨਾ ਆਪਣਾ ਸੁਭਾਗ ਸਮਝਿਆ।
ਹਿਮਾਚਲ ਪ੍ਰਦੇਸ਼ ਵਿਖੇ ਨੌਕਰੀ ਕਰਦੇ ਸਮੇਂ ਨਾਮ-ਬਾਣੀ, ਸਿਮਰਨ, ਸਾਦਾ ਜੀਵਨ, ਆਪਣੀ ਤਨਖਾਹ ਲੋੜਵੰਦਾਂ ਨੂੰ ਵੰਡ ਦਿੰਦੇ, ਗੁਰੁ ਦੇ ਪ੍ਰੇਮ ਵਾਲਾ ਜੀਵਨ ਹੋਣ ਕਾਰਣ ਉਹ ਹਿ. ਪ੍ਰੇ. ਦੇ ਪਹਾੜੀ ਲੋਕਾਂ ਦੇ ਦਿਲ ''ਚ ਵੱਸਦੇ ਗਏ।
ਸ੍ਰੀ ਮਾਨ ਸੰਤ ਅਤਰ ਸਿੰਘ ਜੀ ਮਹਾਰਾਜ਼ ਜੀ ਦੇ ਆਸੇ ਅਨੁਸਾਰ ਉਹਨਾਂ ਨੇ ਸਾਲ 1956 ''ਚ ਉਹਨਾ ਗੁਰਦੁਆਰਾ ਬੜੂ ਸਾਹਿਬ ਦੀ ਆਰੰਭਤਾ ਕੀਤੀ ''ਤੇ 400 ਏਕੜ ਜਮੀਨ ਕਲਗੀਧਰ ਟਰੱਸਟ ਦੇ ਨਾਮ ਖਰੀਦੀ।ਸੰਤ ਤੇਜਾ ਸਿੰਘ ਜੀ ਨੇ ਆਪ ਜੀ ਨੂੰ ਟਰੱਸਟ ਦਾ ਪ੍ਰਧਾਨ ਬਣਾਇਆ।ਸੰਤ ਜੀ ਸਾਲ1965 ਨੂੰ ਅਕਾਲ ਚਲਾਣਾ ਕਰ ਗਏ।ਸਾਲ 1980 ''ਚ ਇਨ੍ਹਾਂ ਨੇ ਡਿਸਪੈਂਸਰੀ ਖੋਲੀ, ਸੜਕਾਂ ਅਤੇ ਹੋਰ ਰਸਤਿਆਂ ਦਾ ਨਿਰਮਾਣ ਕਰਵਾਇਆ।ਇਸ ਤੋਂ ਬਾਅਦ ਆਪ ਜੀ ਹਿਮਾਚਲ ਦੇ ਐਗਰੀਕਲਚਰ ਮਹਿਕਮੇ ਦੇ ਉੱਚ ਅਹੁਦੇ ਦੇ ਡਾਇਰੈਕਟਰ ਬਣ ਗਏ।ਸਾਲ 1986 ''ਚ ਆਪ ਜੀ ਨੇ ਪੰਜ ਬੱਚਿਆਂ ਨਾਲ ਅਕਾਲ ਅਕੈਡਮੀ ਬੜੂ ਸਾਹਿਬ ਦੀ ਅਰੰਭਤਾ ਕੀਤੀ।ਸਾਲ 1989 ''ਚ ਅਕਾਲ ਅਕੈਡਮੀ ਬੜੂ ਸਾਹਿਬ ਨੂੰ ਸੀ. ਬੀ. ਐਸ. ਈ. ਤੋਂ ਮਾਨਤਾ ਪ੍ਰਾਪਤ ਹੋਈ।ਇਸ ਤੋਂ ਬਾਅਦ ਆਪ ਜੀ ਨੂੰ ਸੰਗਤਾਂ ਨੇ ਬੇਨਤੀ ਕੀਤੀ ਕਿ ਪੰਜਾਬ ''ਚ ਵੀ ਅਕਾਲ ਅਕੈਡਮੀਆਂ ਖੋਲੀਆਂ ਜਾਣ।ਆਪ ਜੀ ਵੱਲੋਂ ਸਾਲ1993 ''ਚ ਪਹਿਲੀ ਅਕਾਲ ਅਕੈਡਮੀ ਸ੍ਰੀ ਮੁਕਤਸਰ ਸਾਹਿਬ ''ਤੇ ਅਕਾਲ ਅਕੈਡਮੀ ਚੀਮਾ ਸਾਹਿਬ ਸ਼ੁਰੂ ਕੀਤੀ ਗਈ।ਇਸ ਤੋਂ ਬਾਅਦ ਉਹਨਾ ਵੱਲੋ ਪੰਜਾਬ, ਹਰਿਆਣਾ, ਰਾਜਸਥਾਨ, ਯੂ. ਪੀ. ਆਦਿ ''ਚ ਆਪ ਜੀ 95 ਸਾਲ ਦੀ ਉਮਰ ''ਚ ਵੀ ਸੰਤਾਂ-ਮਹਾਪੁਰਖਾਂ ਦੇ ਬਚਨਾਂ ''ਤੇ ਚਲਦਿਆਂ ਕਲਗੀਧਰ ਟਰੱਸਟ ਦੇ ਅਧੀਨ ਤਕਰੀਬਨ 150 ਅਕਾਲ ਅਕੈਡਮੀਆਂ, ਅਕਾਲ ਯੂਨੀਵਰਸਿਟੀ, ਅਕਾਲ ਚੈਰੀਟੇਬਲ ਹਸਪਤਾਲ, ਅਕਾਲ ਨਸ਼ਾ ਛੁਡਾਊ, ਅਕਾਲ ਗੁਰਮਤਿ ਵਿੱਦਿਆਲਾ ਖੁੱਲ੍ਹਵਾਏ ਅਤੇ ਸਿੱਖ ਸਿਧਾਨ, ''ਮਿਸਨ ਟੋ ਰਿਬੂਟ ਪੰਜਾਬ ਥਰੂ ਵੈਲਿਊ ਬੇਸਡ ਐਜੂਕੇਸ਼ਨ''  ਅਜਿਹੀਆਂ ਸਾਹਿਤਕ ਰਚਨਾਵਾਂ ਹਨ, ਜਿਹੜੀਆਂ ਸਿੱਖੀ ਜੀਵਨ ਦੀ ਜਾਂਚ ਲਈ ਚਾਨਣ ਮੁਨਾਰੇ ਦਾ ਕੰਮ ਕਰਦੀਆਂ ਹਨ।
ਪਦਮ ਸ਼੍ਰੀ, ਪਦਮ ਭੂਸ਼ਨ, ਪੰਥ ਰਤਨ ਵਰਗੇ ਸਨਮਾਨ ਅਜਿਹੇ ਮਹਾਪੁਰਖਾਂ ਲਈ ਛੋਟੇ ਹੀ ਨਹੀ ਬਲਕਿ ਅਜਿਹੇ ਸਨਮਾਨਾਂ ਦੀ ਵੀ ਕਦਰ ਵੱਧਦੀ ਹੈ।ਉਹਨਾਂ ਨੂੰ ''ਪੰਜਵੇ ਮਹਾਨ ਸਿੱਖ'' ਦੇ ਖਿਤਾਬ ਨਾਲ ਨਿਵਾਜਿਆ ਗਿਆ ਹੈ।
“ਜਗੁ ਮੇਂ ਉਤਮ ਕਾਢੀਐ,
ਵਿਰਲੇ ਕੇਈ ਕੇਇ''''
ਸਰਬਤ ਸੰਗਤਾਂ ਹੀ ਆਪ ਜੀ ਦੀ ਲੰਮੀ ਉਮਰ ਦੀ ਸਦਾ ਅਰਦਾਸ ਕਰਦੀਆਂ ਹਨ।
 
 
ਹਰਵਿੰਦਰਪਾਲ ਰਿਸ਼ੀ
ਪੰਜਾਬੀ ਜਾਗਰਣ
ਧਰਮਗੜ੍ਹ, ਸੰਗਰੂਰ।
ਮੋਬਾ-94178-97759

Related News