ਗਲੋਬਲ ਵਾਰਮਿੰਗ ਬਾਰੇ ਜਾਗਰੂਕਤਾ ਅਤਿ ਜਰੂਰੀ

09/08/2017 5:15:26 PM

ਆਜ਼ਾਦੀ ਤੋਂ ਬਾਦ ਦੀ ਗੱਲ ਕੀਤੀ ਜਾਵੇ ਤਾਂ ਸਾਰਿਆਂ ਦੀ ਜੁਵਾਨ ਤੇ ਇੱਕ ਹੀ ਗੱਲ ਹੁੰਦੀ ਸੀ ਕਿ ਸਮਾਜ ਪੜਾਓ,ਗਰੀਬੀ ਮਿਟਾਓ,ਫਿਰ ਨਾਰਾ ਆਇਆ ਕਿ ਜੰਨਸੰਖਿਆ ਘਟਾਓ,ਦੇਸ਼ ਬਚਾਓ । ਅੱਜ ਹਰ ਦੇਸ਼ ਵਿੱਚ ਇੱਕੋ ਨਾਰਾ ਲਗ ਰਿਹਾ ਹੈ ਪੌਦੇ ਲਗਾਓ.ਧਰਤੀ ਬਚਾਓ। ਇਸ ਲਈ ਇਹ ਚਰਚਾ ਦਾ ਵਿਸ਼ਾ ਹੈ ਕਿ ਆਖਿਰ ਧਰਤੀ ਤੇ ਇੱਹੋ ਜਿਹਾ ਕਿਹੜਾ ਸੰਕਟ ਆ ਗਿਆ ਹੈ ਕਿ ਹਰ ਕੋਈ ਦੇਸ਼ ਧਰਤੀ ਨੂੰ ਬਚਾਉਣ ਦੀ ਗੱਲ ਕਰ ਰਿਹਾ ਹੈ।
     ਅੱਜ ਗਲੋਬਲ ਵਾਰਮਿੰਗ ਪੂਰੇ ਸੰਸਾਰ ਵਿੱਚ ਵਾਤਾਵਰਨ ਸਬੰਧੀ ਮੁੱਖ ਮੁੱਦਾ ਹੈ ਜਿਸਨੂੰ 21ਵੀਂ ਸਦੀ ਦਾ ਸਭ ਤੋਂ ਵੱਡਾ ਖਤਰਾ ਦੱਸਿਆ ਜਾ ਰਿਹਾ ਹੈ ਅਤੇ ਇਹ ਕਿਹਾ ਜਾ ਰਿਹਾ ਹੈ ਜੋ ਇਕ ਅਸਟਰੇਲਾਈਡ ( ਲਘੂ ਗ੍ਰਹਿ) ਦੇ ਧਰਤੀ ਨਾਲ ਟਕਰਾਉਣ ਤੋਂ ਪੈਦਾ ਹੋਣ ਵਾਲੇ ਖਤਰੇ ਵੀ ਵੱਡਾ ਹੋ ਸਕਦਾ ਹੈ। ਇਸ ਲਈ  ਗਲੋਬਲ ਵਾਰਮਿੰਗ ਵਾਰੇ ਜਾਣਨਾ ਬਹੁਤ ਜਰੂਰੀ ਹੋ ਗਿਆ ਹੈ, ਖਾਸ ਤੌਰ ਤੇ ਸਾਡੇ ਬੱਚਿਆਂ ਨੂੰ ਕਿਉਂਕਿ ਬੱਚੇ ਹੀ ਕੱਲ ਦੇ ਭਵਿੱਖ ਹਨ। ਗਲੋਬਲ ਵਾਰਮਿੰਗ ਦੇ ਵੱਧ ਰਹੇ ਦੁਸ਼ਟ ਪ੍ਰਭਾਵਾਂ ਨਾਲ ਮਨੁੱਖ ਦੀਆ ਸੱਮਸਿਆਵਾਂ ਲਗਾਤਾਰ ਵੱਧ ਰਹੀਆਂ ਹਨ ਇਸ ਲਈ ਇਸ ਪ੍ਰਤਿ ਸਾਮਾਜਿਕ ਜਾਗਰੂਕਤਾ ਵੀ ਬਹੁਤ ਜਰੂਰੀ ਹੈ। ਇਸ ਸੱਮਸਿਆ ਤੋਂ ਛੁਟਕਾਰਾ ਪਾਉਣ ਤੋਂ ਪਹਿਲਾਂ ਇਸ ਦੇ ਜਾਣਕਾਰੀ,ਕਾਰਣ ਅਤੇ ਬੁਰੇ ਪ੍ਰਭਾਵਾ ਨੂੰ ਜਾਣਨਾ ਲੋਕਾਂ ਲਈ ਬਹੁਤ ਜਰੂਰੀ ਹੈ।
ਕੀ ਹੈ ਗਲੋਬਲ ਵਾਰਮਿੰਗ- ਆਮ ਸਬਦਾਂ ਵਿੱਚ ਕਹਿ ਲਈਏ ਤਾਂ ਗਲੋਬਲ ਵਾਰਮਿੰਗ ਦਾ ਮਤਲਵ ਹੈ ਧਰਤੀ ਦੇ ਤਾਪਮਾਨ ਵਿੱਚ ਵਾਧਾ ਪਰ ਇਹ ਸ਼ਬਦ ਇੰਨਾ ਟੈਕਨੀਕਲ ਹੈ ਕਿ ਆਮ ਆਦਮੀ ਇਸ ਨੂੰ ਸਮਝ ਹੀ ਨਹੀ ਪਾਉਂਦਾ ਜਿਸ ਕਰਕੇ ਜਿਆਦਾਤਰ ਲੋਕਾਂ ਨੂੰ ਲਗਦਾ ਹੈ ਕਿ ਫਿਲਹਾਲ ਧਰਤੀ ਤੇ ਕੋਈ ਮੁਸ਼ਿਕਲ ਨਹੀਂ ਆਉਣ ਵਾਲੀ।
                           ਗਲੋਬਲ ਵਾਰਮਿੰਗ ਦੇ ਕਾਰਣ- ਇਸਦਾ ਮੁੱਖ ਕਾਰਣ ਵਾਯੂਮੰਡਲ ਵਿੱਚ ਕਾਰਬਨ ਡਾਈਆਕਸਾਈਡ ਅਤੇ ਮੀਥੇਨ ਗੈਸਾਂ ਦਾ ਵਾਧਾ ਹੋਣਾ ਹੈ। ਇਹਨਾਂ ਗੈਸਾਂ ਦੇ ਵੱਧਣ ਨਾਲ ਗ੍ਰੀਨ ਹਾਊਸ ਪ੍ਰਭਾਵ ਵੱਧ ਜਾਂਦਾ ਹੈ ਜਿਸ ਦੇ ਸਿੱਟੇ ਵਜੋਂ ਵਾਯੂਮੰਡਲ ਦਾ ਤਾਪਮਾਨ ਵੱਧ ਜਾਂਦਾ ਹੈ। ਗ੍ਰੀਨ ਹਾਊਸ ਪ੍ਰਭਾਵ  ਕਾਰਣ ਹੀ ਧਰਤੀ ਦੀ ਸਤਾ ਗਰਮ ਹੋ ਰਹੀ ਹੈ। ਕਾਰਬਨ ਡਾਈਆਕਸਾਈਡ ਮੁੱਖ ਰੂਪ ਵਿੱਚ ਜੰਤੂਆਂ ਦੇ ਸਾਹ ਨਾਲ ਅਤੇ ਪਥਰਾਟ ਬਾਲਣ ( ਕੋਲਾ,ਡੀਜਲ ਆਦਿ) ਨੂੰ ਜਲਾਉਣ ਨਾਲ ਪੈਦਾ ਹੁੰਦੀ ਹੈ
ਗਲੋਬਲ ਵਾਰਮਿੰਗ ਦੇ ਪ੍ਰਭਾਵ-
1. ਗਰਮੀਆਂ ਵਿੱਚ ਤਾਪਮਾਨ ਵਿੱਚ ਵਾਧਾ
2. ਇਸ ਨਾਲ ਗਲੇਸ਼ਿਅਰਾਂ ਤੇ ਪਈ ਬਰਫ ਪਿਘਲ ਜਾਏਗੀ ਜਿਸ ਨਾਲ ਸਮੁੰਦਰੀ ਪਾਣੀ ਵੱਧੇਗਾ, ਸਿੱਟੇ ਵਜੋਂ ਸਮੁੰਦਰੀ ਕਿਨਾਰਿਆਂ ਤੇ ਵਸੇ ਸ਼ਹਿਰ ਅਤੇ ਕਈ ਟਾਪੂ ਪਾਣੀ ਵਿੱਚ ਡੁੱਬ ਸਕਦੇ ਹਨ।
3.ਗਲੇਸ਼ਿਅਰਾਂ ਦੇ ਪਿਘਲਣ ਨਾਲ ਜਵਾਲਾਮੁੱਖੀ ਫੱਟਣ ਅਤੇ ਭੁਚਾਲ ਆਉਣ ਦੀ ਸੰਭਾਵਨਾ ਵੱਧ ਜਾਏਗੀ।
4. ਸਮੁੰਦਰੀ ਪਾਣੀ ਦੇ ਤਾਪਮਾਨ ਵਿੱਚ ਵੀ ਵਾਧਾ ਹੋਵੇਗਾ ਜਿਸ ਨਾਲ ਪਾਣੀ ਦੇ ਕਈ ਜੀਵ ਲੁਪਤ ਹੋ ਸਕਦੇ ਹਨ।
ਬੱਚਣ ਦੇ ਢੰਗ- ਗਲੋਬਲ ਵਾਰਮਿੰਗ ਤੋਂ ਬੱਚਣ ਦਾ ਸੱਭ ਤੋ ਆਸਾਨ ਤਰੀਕਾ ਹੈ ਕਿ ਵੱਧ ਤੋਂ ਵੱਧ ਦਰਖੱਤ ਲਗਾਏ ਜਾਣ। ਪੰਜਾਬ ਵਿੱਚ ਕੇਵਲ 1-2 % ਖੇਤਰ ਹੀ ਜੰਗਲਾਂ ਅਧੀਨ ਹੈ ਜੱਦੋਂ ਕਿ ਚੰਗੀ ਸਿਹਤ ਲਈ ਧਰਤੀ ਦਾ 33 % ਹਿੰਸਾ ਜੰਗਲਾਂ ਅਧੀਨ ਹੋਣਾ ਚਾਹੀਦਾ ਹੈ
5. ਮੁੱੜ ਚੱਕਰ ਵਾਲੀਆਂ ਵਸਤੂਅਆਂ ( ਪੇਪਰ,ਪਲਾਸਟਿਕ) ਦਾ ਪ੍ਰਯੋਗ ਕਰਨਾ ਚਾਹੀਦਾ ਹੈ
6. ਪਥਰਾਟ ਬਾਲਣ( ਕੋਲਾ,ਪੈਟਰੋਲ,ਡੀਜਲ) ਦਾ ਪ੍ਰਯੋਗ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ ਅਤੇ ਲੋਕਾਂ ਨੂੰ ਊਰਜਾ ਦੇ ਬਦਲਵੇਂ ਸਰੋਤਾਂ( ਸੂਰਜੀ ਊਰਜਾ ਅਤੇ ਪ੍ਰਕਾਸ਼ ਊਰਜਾ) ਦਾ ਪ੍ਰਯੋਗ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ।
  ਉਂਝ ਗਲੋਬਲ ਵਾਰਮਿੰਗ ਤੋਂ ਬੱਚਣ ਦਾ ਕੋਈ ਵਿਸ਼ੇਸ਼ ਢੰਗ ਤਾਂ ਨਹੀ ਹੈ ਪਰ ਜੇਕਰ ਅਸੀਂ ਸੱਚਮੁੱਚ ਵਿਚ ਇਸ ਤੋਂ ਛੁਟਕਾਰਾ ਪਾਉਣਾਂ ਚਾਹੁੰਦੇ ਹਾਂ ਤਾਂ ਸਾਨੂੰ ਅਸਲ ਵਿੱਚ ਧਰਤੀ ਨੂੰ ਹਰਾ-ਭਰਾ ਬਣਾਉਣਾ ਪਵੇਗਾ
   ਸੰਯੁਕਤ ਰਾਸ਼ਟਰ ਦੇ ਮੈਂਬਰਾਂ ਨੇ ਵੀ 2015 ਵਿੱਚ ਜਲਵਾਧੂ ਸੰਧੀ ਕਰਨ ਦਾ ਪਹਿਲਾ ਕਦਮ ਚੁਕਿਆ ਹੈ ਜਿਸ ਤੇ 195 ਦੇਸ਼ਾਂ ਨੇ ਦਸਤਖਤ ਕੀਤੇ ਹਨ ਅਤੇ ਇਸ ਵਿਸ਼ੇ ਤੇ ਗੱਲਬਾਤ ਸ਼ੁਰੂ ਕੀਤੀ ਹੈ ਕਿ ਕਿਵੇਂ ਕਾਰਬਨ ਡਾਈਆਕਸਾਈਡ ਦੇ ਉਤਸਰਜਨ ਨੂੰ ਘੱਟ ਕੀਤਾ ਜਾ ਸਕੇ। ਇਦ ਸੰਧੀ ਸਾਰੇ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਤੇ ਲਾਗੂ ਹੋਵੇਗੀ।
- ਤਰਸੇਮ ਸਿੰਘ                             
- ਮਾਡਲ ਟਾਊਨ ਮੁਕੇਰਿਆਂ (ਹੁਸ਼ਿਆਰਪੁਰ) 
- 9464730770  


Related News