ਅਜੇ ਨਈਓ ਅਜ਼ਾਦ ਲੱਗਦਾ ਪੰਜਾਬ

08/14/2017 5:50:39 PM

ਜਲੰਧਰ—ਅਜੇ ਨਈਓ ਅਜ਼ਾਦ ਲੱਗਦਾ ਪੰਜਾਬ ਭਗਤ ਸਿੰਘਾਂ ਲੋਕ ਭੁੱਖੇ ਸਾਕੇ ਸੰਨ: 1947 ਦੇ

ਅਜੇ ਨਈਓ ਅਜ਼ਾਦ ਲੱਗਦਾ ਪੰਜਾਬ ਭਗਤ ਸਿੰਘਾਂ ਲੋਕ ਭੁੱਖੇ ਸਾਕੇ ਸੰਨ: 1947 ਦੇ
ਪਹਿਲਾਂ ਨਸ਼ਿਆਂ ਨੇ ਸੀ ਪੰਜਾਬ ਮਾਰ ਦਿੱਤਾ,
ਕਿੰਨ੍ਹਾਂ ਕੋ ਅਜ਼ਾਦ ਭਾਰਤ ਭਗਤ ਸਿਆ।
ਹੁੰਦੀਆਂ ਖੁਦਕੁਸ਼ੀਆਂ, ਕੁੱਝ ਸਰਕਾਰਾਂ ਦੇ ਵਾਧਿਆਂ ਗਾਲ ਦਿੱਤਾ ਪੰਜਾਬ ਭਗਤ ਸਿਆ
ਕੀ ਏਨੀ ਕੋ ਅਜ਼ਾਦੀ ਦੀ ਬਾਤ ਇਨ੍ਹਾਂ ਦੀ ਭਗਤ ਸਿਆ
ਭੁੱਲ ਗਏ ਲੱਗਦਾ ਸਨ:1947 ਨੂੰ
ਕਿੰਨਾਂ ਕੋ ਲੱਗਦਾ ਅਜ਼ਾਦ ਪੰਜਾਬ ਭਗਤ ਸਿਆ।

ਕੁੜੀਆਂ ਨੂੰ ਕੁੱਖੋਂ ਜੰਮ ਕੇ, ਕੂੜੇ ਵਿੱਚ 'ਚ ਸੁੱਟ ਦੇ,
ਇਹ ਕੀ ਹਾਲਤ ਤੇਰੀ ਸ਼ਹੀਦੀ ਨੂੰ ਭੰਡਦੇ ਭਗਤ ਸਿਆ,
ਕੂੜੇ ਵਿੱਚ ਸੁੱਟਦੇ ਬੱਚੀਆਂ ਨੂੰ, ਮਨ ਅੰਦਰੋਂ ਬੜਾ ਰੋਈ ਜਾਂਦਾ ਏ,
ਟੀਕਿਆਂ ਨਾਲ ਹੁੰਦੀ ਸਵੇਰ, ਵੇਖੀਂ ਲੱਚਰਤਾ ਗੀਤਾਂ ਮਨ ਕਿੰਨਾਂ ਗੈਰਤ ਜਿਹਾ ਕਰਤਾ,
ਸੋਨੇ ਦੀ ਚਿੜੀ ਵਿਰਾਸਤ ਪੰਜਾਬ ਨੂੰ, ਕਾਲਾ ਜਿਹਾ ਕਰਤਾ,
ਭੁੱਲ ਗਏ ਲੱਗਦਾ ਸੰਨ:1947 ਨੂੰ
ਖਾਲੀ ਦਵਾਤ, ਡੁੱਲੀ ਇਨ੍ਹਾਂ ਦੀ ਸਿਆਹੀ ਭਗਤ ਸਿਆ
ਕਿੰਨਾ ਕੋ ਲੱਗਦਾ ਅਜ਼ਾਦ ਪੰਜਾਬ ਭਗਤ ਸਿਆ...।

ਵਿਰਾਸਤੀ ਖੇਡਾਂ ਨਈਓ ਕੋਈ ਚੇਤੇ ਕਰ ਦਾ, ਖੇਡਣ ਦੀ ਗੱਲ ਦੂਰ ਏ,
ਫੋਨਾਂ 'ਤੇ ਗੇਮਾਂ ਨੇ ਪੰਜਾਬ ਪਛਾੜ ਤਾਂ, ਖੇਡਦੇ ਅੰਦਰ ਫੋਨ ਫੜ ਕੇ,
ਗਲੀਆਂ, ਮਹੁਲਿਆਂ 'ਚ ਖੇਡਣੋ ਹਟ ਗਏ, ਜੋਰਾਵਰ, ਫਤਿਹ ਸਿੰਘ ਦੀ ਕਰਨੀ ਕੀ ਗੱਲ,
ਸ਼ਹੀਦੀਆਂ ਨਹੀਂ ਪੜ੍ਹਦੇ, ਫੇਸਬੁੱਕ ਚਲਾਉਣ ਲੱਗ ਪਏ
ਹੁਣ ਕਿਹੜਾ ਸਰ ਕਰ ਲਓ ਤਿਆਰੀ ਬਈ
ਕਿੰਨ੍ਹੀ ਕੋ ਹੁਣ ਧੁੱਪ 'ਤੇ ਛਾਂ ਭਗਤ ਸਿਆ
ਭੁੱਲ ਗਏ ਲੱਗਦਾ ਸੰਨ:1947 ਨੂੰ
ਕਿੰਨ੍ਹਾਂ ਕੋ ਲੱਗਦਾ ਅਜ਼ਾਦ ਪੰਜਾਬ ਭਗਤ ਸਿਆ...।

ਗਊਆਂ 'ਤੇ ਵੱਛੇ ਕਈ ਥਾਂਈਂ ਫਿਰਨ ਲਈ ਛੱਡ ਦਿੰਦੇ,
ਅਵਾਰਾ ਛੱਡ ਦਿੰਦੇ, ਲੋਕ ਦੁੱਧ ਪੀ ਬਣ ਗਏ ਸਿਆਣੇ ।
ਕਲਯੁੱਗ ਵੇਖ ਬੜਾ ਹੱਸੀ ਜਾਂਦਾ ਏ, ਕਈ ਸੜਕਾਂ 'ਤੇ ਦੁਰਘਟਨਾਵਾਂ ਵਿੱਚ ਇਹ ਮਰਦੇ ਭਗਤ ਸਿਆ
ਭੁੱਲ ਗਏ ਲੱਗਦਾ ਸੰਨ:1947 ਨੂੰ
ਕਿੰਨ੍ਹਾਂ ਕੋ ਲੱਗਦਾ ਅਜਾਦ ਪੰਜਾਬ ਅਜਾਦ ਭਗਤ ਸਿਆ...।
 


Related News