ਨਵੀਆਂ ਕਿਤਾਬਾਂ ਅਤੇ ਕਾਪੀਆਂ ਦਾ ਇੱਕ ਨਿਵੇਕਲਾ ਚਾਅ

05/18/2017 5:54:25 PM

ਦੋਸਤੋਂ ਜਿੰਦਗੀ ''ਚ ਹਰ ਕਿਸਮ ਦੇ ਪੜ੍ਹਾ ਆਉਂਦੇ ਰਹਿੰਦੇ ਹਨ । ਕਈ ਪੜ੍ਹਾ ਖੂਸ਼ੀ ਦੇ ਹੁੰਦੇ ਹਨ ਤੇ ਅਤੇ ਕਈ ਪੜਾ ਗਮੀ ਦੇ ਹੁੰਦੇ ਹਨ । ਕਈ ਪੜ੍ਹਾ ਤਾਂ ਬਹੁਤ ਤੇਜ਼ੀ ਨਾਲ ਲੰਘ ਜਾਂਦੇ ਹਨ ਪਰ ਕਈ ਪੜ੍ਹਾ ਬਹੁਤ ਸਮਾਂ ਲਾ ਦਿੰਦੇ ਹਨ  ਪਰ ਸਾਰਾ ਖੇਲ ਕੁਦਰਤ ਦਾ ਹੀ ਹੈ ਤਾਂ ਕੇ ਮਨੁੱਖ ਇਸ ਸੰਸਾਰ ''ਚ ਉਲਝਦਾ ਰਹੇ । ਉਹ ਬਚਪਨ ''ਚ ਆਪਣੀਆਂ ਖੇਡਾਂ ''ਤੇ ਕਿਤਾਬਾਂ ਅਤੇ ਕਾਪੀਆਂ ''ਚ ਉਲਝ ਜਾਂਦਾ ਹੈ ਤੇ ਫਿਰ ਆਪਣੇ ਕੰਮਾਂ ਜਾਂ ਘਰਦਿਆਂ ਤੋਂ ਇਲਾਵਾ ਹੋਰ
ਰਿਸ਼ਤੇਦਾਰਾ ''ਚ ਉਲਝ ਜਾਂਦਾ ਹੈ । ਆਪਾ ਆਪਣੇ ਵੱਡਿਆਂ ਤੋ ਸੁਣਦੇ ਹੀ ਹਾਂ ਕਿ ਅੱਜ ਤੋਂ ਤਕੀਬਨ ਤੀਹ ਪੈਂਤੀ ਸਾਲ ਪਹਿਲਾ ਮਨੁਖ ਅੇਨਾ ਜ਼ਿਆਦਾ ਨਹੀ ਸੀ  ਉਲਝਦਾ । ਅੱਜ ਦੇ ਬੱਚਿਆਂ ਨੂੰ ਤਾਂ ਆਪਣੇ ਮਾਤਾ-ਪਿਤਾ ਕੋਲ ਬੈਠਣ ਦਾ ਵਿਹਲ ਹੀ ਨਹੀ ਮਿਲਦਾ । ਬੱਚੇ ਤਾਂ ਆਪਣੇ ਮਾਪਿਆਂ ਤੋ ਵੱਧ ਉਲਝੇ ਹੋਏ ਹਨ ਤੇ  ਕੁੱਝ ਫੇਰ ਮਾਪੇ ਵੀ ਬੱਚਿਆਂ ਨੂੰ ਹੋਸਟਲਾਂ ''ਚ ਪਾ ਕੇ ਆਪਣੇ ਤੋਂ ਦੁਰ ਕਰ ਦਿੰਦੇ ਹਨ ।
ਮੈਂ ਆਪਣੇ ਮਾਪਿਆਂ ਦੀ ਸਹਿਮਤੀ ਨਾਲ ਹੀ ਪੜਦਾ ਹੁੰਦਾ ਸੀ । ਜਦੋ ਸਕੂਲ ਪੜਦੇ-ਪੜਦੇ ਸਲਾਨਾਂ ਪੇਪਰ ਆਉਂਦੇ ਸੀ ਤਾਂ ਮਨ ''ਚ ਇੱਕ ਨਿਵੇਕਲਾ ਚਾਅ ਜਿਹਾ ਪੈਦਾ ਹੋ ਜਾਂਦਾ ਸੀ ਕਿ ਹੁਣ ਪੇਪਰਾਂ ਤੋਂ ਬਾਅਦ ਛੁਟੀਆਂ ਆਉਣਗੀਆਂ ਫੇਰ ਨਤੀਜੇ ਆਉਣਗੇ । ਫਿਰ ਪਾਸ ਹੋਣ ਤੋ ਬਾਅਦ ''ਚ ਹੋਰ ਚਾਅ ਚੜ ਜਾਂਦਾ ਸੀ ਕਿ ਹੁਣ ਨਾਲੇ ਨਵੀਂ ਕਲਾਸ ''ਚ ਜਾਵਾਂਗੇ ਅਤੇ ਨਾਲੇ ਨਵੀਆਂ ਕਿਤਾਬਾਂ ਅਤੇ ਕਾਪੀਆਂ ਲਿਆਵਾਂਗੇ । ਛੋਟੀ ਉਮਰੇ ਮੇਰੇ ਵਰਗੇ ਬਚਿਆਂ ਸ਼ਾਇਦ ਇਹ ਨੀ ਪਤਾ ਹੁੰਦਾ ਸੀ ਕਿ ਮਾਪਿਆਂ ਨੇ ਇਹ ਖਰਚਾ ਕਿੱਥੋ ਕਰਨਾ ਹੁੰਦਾ ਹੈ । ਫਿਰ ਸਿਰਫ ਚਾਅ ਕਿਤਾਬਾਂ ਅਤੇ ਕਾਪੀਆਂ ਲੈਣ ਦਾ ਹੀ ਨੀ ਸੀ ਹੁੰਦਾ ਸਗੋਂ ਉਨ੍ਹਾਂ ਉੱਪਰ ਨਵੀਆਂ ਖਾਖੀ ਜਿਲੱਤਾਂ ਚੜਾਉਣ ਦਾ ਉਸ ਤੋਂ ਵੀ ਕਿੱਤੇ ਵੱਧ ਚਾਅ ਹੁੰਦਾ ਸੀ ਸਗੋਂ ਭਰਾਂ ਅਤੇ ਭੈਣ ਦੀਆਂ ਕਿਤਾਬਾਂ ਅਤੇ ਕਾਪੀਆਂ ਦੀ ਜਿਲਤਾਂ
ਵੀ ਆਪ ਚੜਾਉਣ ਲੱਗ ਪੈਣਾ । ਜੇਕਰ ਕਿੱਤੇ ਮਾਪਿਆਂ ਨੇ ਕਹਿ ਦੇਣਾ ਕਿ ਅਖ਼ਬਾਰ ਦੀਆਂ ਜਿਲਤਾਂ ਚੜਾ ਲਵੋਂ ਤਾਂ ਫਿਰ ਜਿੱਦ ਕਰਨੀ ਕਿ ਨਹੀ ਅਸੀ ਤਾਂ ਉਹੀ ਖਾਖੀ ਜਿਲਤਾਂ ਚੜਾਉਣੀਆਂ ਹਨ । ਉਦੋ ਇੰਝ ਲਗਦਾ ਸੀ ਕਿ ਸ਼ਾਇਦ ਦੁੱਜੇ ਦੋਸਤਾਂ ਨਾਲੋ ਕਿੱਤੇ ਮੇਰੀਆਂ ਕਿਤਾਬਾਂ ਅਤੇ ਕਾਪੀਆਂ ਮਾੜੀਆਂ ਨਾ ਲਗਣ ਜਾਂ ਕੋਈ ਟੀਚਰ ਨਾ ਇਹ ਕਹਿ ਦੇਵੇ ਕਿ ਤੇਰੀ ਕਾਪੀਆਂ ਤੇ ਉਹ ਵਾਲੀ ਖਾਕੀ ਜਿਲਤ ਨਹੀ । ਫਿਰ ਸਕੂਲ ਜਾਣ ਤੋਂ ਪਹਿਲਾਂ ਕਿਤਾਬਾਂ ਵਿੱਚੋਂ ਕੁੱਝ ਚੁਣ-ਚੁਣ ਕੇ ਕਹਾਣੀਆਂ ਵੀ ਪੜਨੀਆਂ ਜਿੜੀਆਂ ਸਕੂਲ ''ਚ ਟੀਚਰਾਂ ਨੇ ਕਈ-ਕਈ ਮਹੀਨਿਆਂ ਬਾਅਦ ਪੜਾਉਣੀਆਂ ਹੁੰਦੀਆਂ ਸੀ ।
ਉਸ ਸਮੇਂ ਦੀ ਗੱਲ ਜੇਕਰ ਯਾਦ ਆਉਂਦੀ ਹੈ ਤਾਂ ਇੰਝ ਲਗਦਾ ਹੈ ਕਿ ਅੱਜ ਵੀ ਨਵੀਆਂ ਕਿਤਾਬਾਂ ਅਤੇ ਕਾਪੀਆਂ ਲੈ ਆਈਏ ਤੇ ਫਿਰ ਉਸੇ ਤਰਾਂ ਜਿਲਤਾਂ ਚੜਾਈਏ । ਪਰ ਸਮਾਂ ਕੱਦੇ ਵੀ ਇਕੋ ਜਿਹਾ ਕੰਮ ਕਰਨ ਨੀ ਦਿੰਦਾ । ਨਾਲੇ ਅੱਜ-ਕੱਲ ਦੇ ਬੱਚਿਆਂ ਦੀ ਸੋਚ ਬਹੁਤ ਬਦਲ ਗਈ ਹੈ ਜਿਹੜੇ ਆਪਣੀਆਂ ਕਿਤਾਬਾਂ ਕਾਪੀਆਂ ਤੋ ਧਿਆਨ ਹਟਾ ਕੇ ਮੋਬਾਈਲ ਫੋਨ ਜਾਂ ਹੋਰ ਮਾੜੇ ਕੰਮਾਂ ''ਚ ਲੱਗ ਰਹੇ ਨੇ । ਹੁਣ ਦੇ ਬੱਚੇ ਤਾਂ ਸਕੂਲ ਦੇ ਚਲਦੇ ਸਮੇਂ ''ਚ ਨੀ ਕਦੇ ਜਿਲਤਾ ਚੜਾਉਂਦੇ ਨਹੀ ਵੇਖੇ ।ਸਗੋਂ ਹੁਣ ਤਾਂ ਕਾਪੀਆਂ ਵੀ ਪੈਸੇ ਦੇ ਕੇ ਬਣਵਾਉਂਦੇ ਵੇਖੇ ਨੇ ।
ਸੋ ਦੋਸਤੋ ਆਪਣੇ ਬਚਿੱਆਂ ''ਚ ਅਜਿਹੇ ਚਾਅ ਪੈਦਾ ਕਰੋ ਕਿ ਤੁਹਾਡੇ ਬੱਚੇ ਤੁਹਾਡਾ ਕਹਿਣਾ ਮੰਨਣ ਤੇ ਸਮਾਂ ਪੈਣ ਤੇ ਤੁਹਾਡੇ ਘਰ ਦਾ ਨਾ ਰੋਸ਼ਨ ਕਰਨ ਅਤੇ ਨਾਲ ਅਜਿਹੇ ਯਤਨ ਵੀ ਕਰਨੇ ਚਾਹੀਦੇ ਹਨ ਕਿ ਸਕੂਲਾਂ ਵਾਲੇ ਆਪਣੇ ਪੈਸੇ ਕਮਾਉਣ ਦੇ ਲਈ ਕੋਈ ਬੱਚਿਆਂ ਤੇ ਅਜਿਹਾ ਭਾਰ ਨਾ ਪਾਉਣ ਕਿ ਬਚਿਆਂ ਦੇ ਮਾਪੇ ਬੱਚਿਆਂ ਦੀ ਖਾਤਰ ਲੱਖਾਂ ਦੇ ਕਰਜੇ ਹੇਠ ਆ ਕੇ ਕੋਈ ਵੱਡੀ ਅਣਗਿਹਲੀ ਦਾ ਸ਼ਿਕਾਰ ਹੋ ਜਾਣ ।ਲੋੜ ਹੈ ਆਪਣੇ ਆਪ ਨੂੰ ਜਗਾਉਣ ਦੀ ।
- ਗੁਰਮੀਤ ਸਿੰਘ


Related News