“ਜੰਗ ਟਲਤੀ ਰਹੇ ਤੋ ਬਿਹਤਰ ਹੈ...।''

12/06/2017 3:27:23 PM

ਉਰਦੂ ਦੇ ਪ੍ਰਸਿੱਧ ਕਵੀ ਸਾਹਿਰ ਲੁਧਿਆਣਵੀ ਨੇ ਜੰਗ ਦੀਆਂ ਤਬਾਹੀਆਂ ਦੇ ਦ੍ਰਿਸ਼ ਨੂੰ ਅਪਣੀ ਇਕ ਬੇ-ਮਿਸਾਲ ਨਜ਼ਮ “ਐ ਸ਼ਰੀਫ ਇਨਸਾਨੋਂ “ ਵਿੱਚ ਅੱਜ ਤੋਂ ਲਗਭਗ ਅਧੱੀ ਸਦੀ ਪਹਿਲਾਂ ਬਹੁਤ ਹੀ ਭਾਵੁਕ ਅੰਦਾਜ਼ ਵਿੱਚ ਪੇਸ਼ ਕੀਤਾ ਸੀ।ਇਸ ਨਜ਼ਮ ਦੀ ਜਿਨ੍ਹੀ ਮਹਤੱਤਾ ਉਸ ਵੇਲੇ ਸੀ ਉਨੀ ਹੀ ਅੱਜ ਹੈ।ਕਿਉਂ ਕਿ ਸੰਸਾਰ ਦੇ ਕੁੱਝ ਤਾਕਤਵਰ ਦੇਸ਼ਾਂ ਦੇ ਹੁਕਮਰਾਨ ਅਰਥਾਤ ਸ਼ਰੀਫ ਇਨਸਾਨ ਅਜਿਹੇ ਹਨ ਜੋ ਸਿਰਫ ਅਤੇ ਸਿਰਫ ਅਪਣੀ  ਹਉਂਮੇ ਅਤੇ ਲਾਲ਼ਸਾ ਦੀ ਪੂਰਤੀ ਲਈ ਦੁਨੀਆ ਦੀ ਸੁੱਖ-ਸ਼ਾਂਤੀ ਨੂੰ ਲਾਂਬੂ ਲਾਉਣ ਲਈ ਤਿਆਰ ਰਹਿੰਦੇ ਹਨ।
ਭਾਵੇਂ ਅਸੀਂ ਅੱਜ ਬਹੁਤ ਤਰੱਕੀ ਕਰ ਲਈ ਹੈ,ਤਰੱਕੀ ਵੀ ਇਨੀ ਕਰ ਲਈ ਹੈ ਕਿ ਚੰਨ੍ਹ ਉੱਤੇ ਅਪਣੀ ਜਿੱਤ ਦੇ ਝੰਡੇ ਗਡੱਣ ਤੋਂ ਬਆਦ ਮੰਗਲ  ਗ੍ਰਹਿ ਉਪੱਰ ਫਤਹਿ ਪਾਉਣ ਦੇ ਸੁਪਨੇ ਵੇਖ ਰਹੇ ਹਾਂ,ਪਰੰਤੂ ਮੌਲਿਕ ਕਦਰਾਂ-ਕੀਮਤਾਂ ਅਤੇ ਅਪਣੇ ਇਖਲਾਕ  ਦੀ ਜੇ ਕਰ ਗਲ਼ ਕਰੀਯੇ ਤਾਂ a੍ਹੁਹਨ੍ਹਾ ਵਿਚ ਲਗਾਤਾਰ ਨਿਘਾਰ ਦੇਖਣ ਨੂੰ ਮਿਲ ਰਿਹਾ ਹੈ ,ਉਰਦੂ ਦੇ ਇੱਕ ਸ਼ਾਇਰ ਨੇ ਕਿਨ੍ਹਾ ਵਧੀਆ ਕਿਹਾ  ਹੈ ਕਿ..
ਬੜ੍ਹਹਣੇ ਕੋ ਬਸ਼ਰ ਚਾਂਦ ਸੇ ਭੀ ਆਗੇ ਬੜਹਾ ਹੈ।
ਯੇ ਸੋਚੀਯੇ ਕਿਰਦਾਰ ਘਟਾ ਹੈ ਕਿ ਬੜਹਾ ਹੈ।।
ਜੰਗ ਦੇ ਸੰਬੰਧੀ ਉਤਾਵਲਾ-ਪਣ ਦੀ ਤਾਜ਼ਾ ਉਦਾਹਰਣ ਕੁਝ ਦਿਨ ਪਹਿਲਾਂ aਸ ਵੇਲੇ ਵੇਖਣ ਨੂੰ ਮਿਲਾ ਜਦ ਸੰਯੁਕਤ ਰਾਸ਼ਟਰ ਦੇ  ਮੰਚ ਤੋਂ ਸੰਸਾਰ ਵਿਚ ਅਮਨ ਦੀ ਸਥਾਪਤੀ ਲਈ ਆਯੋਜਿਤ ਇੱਕ ਇਜਲਾਸ ਦੋਰਾਨ  ਰਾਸ਼ਟਰਪਤੀ ਡੋਨਲਡ ਟਰੰਪ ਨੇ ਉੱਤਰੀ ਕੋਰੀਆ ਨੂੰ ਜੰਗ ਨਾਲ ਖਤਮ ਕਰਨ ਦੀ ਸਰਵ ਜਨਕ ਰੂਪ ਵਿਚ ਧਮਕੀ ਦਿੱਤੀ ਅਤੇ ਜਵਾਬ ਵਿਚ ਉਤੱਰ ਕੋਰੀਆ ਦੇ ਰਾਸ਼ਟਰਪਤੀ ਕਿਮ ਜੋਂਗ ਨੇ ਦੁਨੀਆ ਦਾ ਸੁਪਰ –ਪਾਵਰ ਕਹਾaਣ ਵਾਲੇ ਅਮਰੀਕਾ ਨੂੰ ਸੰਸਾਰ ਦੇ ਨਕਸ਼ੇ ਤੋਂ ਮਿਟਾਉਣ ਦੀ ਗਲ ਕਹਿ ਕੇ ਅਪਣੇ ਵਲੋਂ ਭਾਜੀ ਮੋੜਨ ਦਾ ਯਤਨ ਕੀਤਾ।ਉਧਰ ਇਹਨਾਂ ਦੋਵਾਂ  ਬਿਆਨਾਂ ਤੇ ਅਪਣੀ ਪ੍ਰਤੀਕਿਰਿਆਂ ਵਿਅਕਤ ਕਰਦਆਿਂ ਰੂਸ ਦੇ ਵਜ਼ੀਰ ਏ ਖਾਰਜਾ ਲਾਰਊਫ ਨੇ ਕਿਹਾ ਕਿ ਦੋਵੇਂ ਹੁਕਮਰਾਨਾ ਦੀ ਜ਼ੁਬਾਨੀ ਜੰਗ ਸਕੂਲੀ ਬੱਚਿਆਂ ਵਰਗੀ ਹੈ ਜਿਸ ਨੂੰ ਕੋਈ ਨਹੀਂ ਰੋਕ ਸਕਦਾ।
ਜਿਸ ਪਰਕਾਰ ਆਏ ਦਿਨ ਦੋਵੇਂ ਰਾਸ਼ਟਰਪਤੀਆਂ ਦੁਆਂਰਾ ਇਕ ਦੂਜੇ ਦੇ ਦੇਸ਼ਾਂ ਨੂੰ ਤਬਾਹ ਕਰਨ ਇੱਕ ਦੂਜੇ ਦੇ ਦੇਸ਼ ਦੀ ਇੱਟ ਨਾਲ ਇੱਟ ਖੜਕਾਉਣ ਦੇ ਗੈਰ ਜ਼ਿਮੇਂਵਾਰਾਨਾਂ  ਬਿਆਨ ਦੇ ਕੇ ਜੰਗ ਵਾਲਾ ਮਾਹੋਲ ਬਨਾਉਣ ਦੀ ਕੋਝੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਉਸ ਤੋਂ ਯੁੱਧ ਦੇ ਜ਼ਖਮ ਝੇਲ ਰ੍ਹਹੇ ਦੇਸ਼ਾਂ ਦਾ ਚਿੰਤਤ ਹੋਣਾ ਸੁਭਾਵਿਕ ਹੈ।ਕਿਉਂਕਿ ਬਕੌਲ ਸ਼ਾਇਰ :
ਦਰਦ ਏ ਦਿਲ ਦਰਦ ਆਸ਼ਨਾ ਜਾਣੇ।
ਔਰ ਬੇ-ਦਰਦ ਕੋਈ ਕਿਯਾ  ਜਾਣੇ।।
ਜੰਗ ਭਾਵੇਂ ਕਿਤੇ ਵੀ ਹੋਵੇ ਉਸਦਾ ਦੁੱਖ ਸਮੁਚੀ ਮਨੁਖਤਾ ਨੂੰ ਹੰਢਾਉਣਾ ਪੈਂਦਾ ਹੈ ਅਤੇ ਜੰਗ ਦੇ ਡਲਸਰੂਪ ਵਹਿਣ ਵਾਲਾ ਲ਼ਹੂ ਪੂਰੀ ਇਨਸਾਨੀਅਤ ਨੂਂੰ ਸ਼ਰਮਿੰਦਾ ਕਰਦਾ ਹੈ ਅਤੇ ਦੁਨੀਆ ਸਾਹਮਣੇ ਅਮਨ ਕਾਨੂਨ ਬਣਾਈ ਰੱਖਣ ਦੀ ਚੁਣੌਤੀ ਖੜੀ ਕਰਦਾ ਹੈ।ਤਾਂਹੀaਂ ਤਾਂ ਸਾਹਿਰ ਕਹਿੰਦਾ ਹੈ:
ਖੁਨ ਅਪਣਾ ਹੋ ਯਾ ਪਰਾਇਆ ਹੋ,
ਨਸਲ –ਏ-ਆਦਮ ਕਾ ਖੂਨ ਹੈ ਆਖਿਰ।
ਜੰਗ ਮਸ਼ਰਿਕ ਮੇਂ ਹੋ ਕਿ ਮਗਰਿਬ ਮੇਂ,
ਅਮਨ-ਏ-ਆਲਮ ਕਾ ਖੁਨ ਹੈ ਆਖਿਰ।।
ਬੇ-ਸ਼ਕ ਸਾਹਿਰ ਦੀਆਂ ਉਕਤ ਸਤਰਾਂ ਸੱਚਾਈ ਨਾਲ ਭਰਪੂਰ ਹਨ।ਜੰਗ ਭਾਵੈਂ ਕੁੱਝ ਹੀ ਸਮਾਂ ਚਲੇ ਪਰ ਉਸਦੇ ਨਤੀਜੇ ਦੇਰ ਤੱਕ ਝੇਲਣੇ ਪੈਂਦੇ ਹਨ,ਅਮਰੀਕਾ ਦੀ ਬੰਬਾਰੀ ਦਾ ਸਾਹਮਣਾ ਕਰ ਚੁੱਕੇ ਜਾਪਾਨ ਦੇ ਸ਼ਹਿਰ ਹੀਰੋਸ਼ੀਮਾ ਅਤੇ ਨਾਗਾਸਾਕੀ  ਅੱਜ ਵੀ ਜੰਗ ਦੀ ਬਰਬਾਦੀ ਦੀ ਦਾਸਤਾਨ ਚੀਕ -੨ ਕੇ ਬਿਆਨ ਕਰ ਰਹੇ ਹਨ ਹਾਲਾਂਕਿ ਇਨ੍ਹਾਂ ਸਹਿਰਾਂ ਉਪੱਰ ਅਮਰੀਕਾ ਨੂੰ ਐਟਮ ਬੰਬ ਸੁੱਟੇ ੭ ਦਹਾਕਿਆਂ ਤੋਂ ਉਪਰ ਦਾ ਸਮਾਂ ਬੀਤ ਚੁੱਕਾ ਪੰਰਤੂ ਇਹਨਾ ਬੰਬਾਂ ਕਾਰਨ ਆਏ ਜ਼ਖਮ ਇਹਨਾਂ ਸ਼ਹਿਰਾਂ ਦੇ ਲੋਕਾਂ ਲਈ ਨਾਸੂਰ ਬਣੇ ਹੋਏ ਹਨ। ਕਿਢੇ ਦੁਖਾਂਤ ਵਾਲੀ ਗਲ ਹੈ ਕਿ ਜਿਥੇ ਉਹਨਾਂ ਸ਼ਹਿਰਾਂ ਦੀਆਂ ਜ਼ਮੀਨਾਂ ਬੰਜਰ ਬਣ ਗਈਆਂ ਹਨ ਉੱਥੇ ਹੀ ਨਵ –ਜੰਮੇ ਬੱਚੇ ਅੱਜ ਵੀ ਅਪੰਗ ਪੈਦਾ ਹੁਂਦੇ ਹਨ ਇਹਨਾਂ ਹਾਲਾਤ ਦੀ ਮੰਜ਼ਰ- ਕਸ਼ੀ ਕਰਦੇ ਹੋਏ ਸਾਹਿਰ ਆਖਦੇ ਹਨ ਕਿ:
ਬੰਬ ਘਰੋਂ ਪੇ ਗਿਰੇਂ ਕਿ ਸਰਹਦ ਪਰ,
ਰੂਹ –ਏ-ਤਾਅਮੀਰ ਜ਼ਖਮ ਖਾਤੀ ਹੈ।
ਖੇਤ ਅਪਣੇ ਜਲੇਂ ਕਿ ਗੈਰੋਂ ਕੇ,
ਜ਼ੇਸਤ ਫਾਕੋਂ ਸੇ ਤਿਲਮਿਲਾਤੀ ਹੈ।
ਕੁਝ ਪਲਾਂ ਦੀ ਗਲਤੀ ਦੀ ਸਜ਼ਾ ਕਿਵੇਂ ਸਦੀਆਂ ਤੱਕ ਭੁਗਤਣੀ ਪੈਂਦੀ ਹੈ ਇਸ ਦੀ ਪਰਿਭਾਸ਼ਾ  ਮਜ਼ੱਫਰ ਰਜ਼ਮੀ  ਇਕ ਸ਼ਿਅਰ ਵਿਚ ਇੰਝ ਦਿੱਤੀ ਹੈ:
ਤਾਰੀਖ ਕੀ ਆਂਖੋਂ ਨੇ ਵੋਹ ਦੌਰ ਭੀ ਦੇਖਾ  ਹੈ,
ਲਮਹੋਂ ਨੇ ਖਤਾ ਕੀ ਥੀ ਸਦੀਉਂ ਨੇ ਸਜ਼ਾ ਪਾਈ।
ਯੁੱਧ ਦੇ ਮੈਦਾਨ ਵਿਚ ਜਿੱਤ ਭਾਵੇਂ ਕਿਸੇ ਦੀ ਵੀ ਹੋਵੇ ਮਰਨ ਵਾਲਿਆਂ ਦਾ ਸੋਗ ਅਤੇ ਮਾਤਮ ਦੋਵੇਂ ਪਾਸੇ ਪਸਰਿਆ ਹੋਇਆਂ ਵੇਖਣ ਨੂੰ ਮਿਲਦਾ ਹੈ,ਇਸੇ ਲਈ ਸਾਹਿਰ ਕਹਿੰਦੇ ਹਨ:
ਟੈਂਕ ਆਗੇ ਬੜ੍ਹੇਂ ਕਿ ਪੀਛੇ ਹਟੇਂ
ਕੋਖ ਧਰਤੀ ਕੀ ਬਾਂਝ ਹੋਤੀ ਹੈ।
ਫਤਹਿ ਕਾ ਜਸ਼ਨ ਹੋ ਕਿ ਹਾਰ ਕਾ ਸੋਗ
ਜ਼ਿੰਦਗੀ ਮਈਯਤੋਂ ਪੇ ਰੋਤੀ ਹੈ।
ਜੰਗ ਦੇ ਪਿਛਲੇ ਤਜਰਬੇ ਦਸਦੇ ਹਨ ਕਿ ਜੰਗ ਭਾਂਵੇਂ ਕਿਨੀ ਹੀ ਲੰਮੀ ਕਿਉਂ ਨਾ ਚਲੇ, ਪਰਤੂਂੰ ਉਸ ਦਾ ਨਿਬੇੜਾ ਅੰਤ ਗਲਬਾਤ ਰਾਹੀਂ ਹੀ ਹਲ ਹੁੰਦਾ ਹੈ।ਜਦ ਸਾਨੂੰ ਇਸ ਗਲ ਦਾ ਅਹਿਸਾਸ ਹੈ ਕਿ ਜੰਗ ਕਿਸੇ ਸਮਸਿਆ ਸਾ ਸਦੀਵੀ ਹਲ ਨਹੀਂ ਹੈ ਤਾਂ ਅਸੀਂ ਜੰਗ ਦੇ ਰਸਤੇ ਨੂੰ ਚੁਣ ਕੇ ਮਨੁਖੀ ਜਾਨਾਂ ਦਾ ਘਾਣ ਕਿਉਂ ਕਰੀਯੇ,ਇਸੇ ਸੰਦਰਭ ਵਿਚ ਸਾਹਿਰ ਆਖਦੇ ਹਨ
ਜੰਗ ਤੋ ਖੁਦ ਹੀ ਏਕ ਮਸਲਾ ਹੈ
ਜੰਗ ਕਿਯਾ ਮਸਅਲੋਂ ਕਾ ਹਲ ਦੇ ਗੀ।
ਆਗ ਔਰ ਖੁਨ ਆਜ ਬਖਸ਼ੇਗੀ
ਭੂਖ ਔਰ ਅਹਿਤਿਆਜ ਕਲ ਦੇ ਗੀ।
ਅਪਣੀ ਨਜ਼ਮ ਦੇ ਆਖਰੀ ਪਹਿਰੇ ਵਿਚ ਸਾਹਿਰ ਟਰੰਪ ਅਤੇ ਕਿਮ ਜੌਂਗ ਜਿਹੇ ਸ਼ਰੀਫ ਇਨਸਾਨਾਂ ਨੂੰ ਮੁਖਾਤਿਬ ਹੁੰਦਿਆਂ ਆਖਦੇ ਹਨ:
ਇਸ ਲੀਯੇ ਐ ਸ਼ਰੀਫ ਇਨਸਾਨੋਂ,
ਜੰਗ ਟਲਤੀ ਰਹੇ ਤੋ ਬਿਹਤਰ ਹੈ।
ਆਪ ਔਰ ਹਮ ਸਭੀ ਕੇ ਆਂਗਣ ਮੇਂ,
ਸ਼ਮਾਂ ਜਲਤੀ ਰਹੇ ਤੋ ਬਿਹਤਰ ਹੈ ।
ਬੇਸ਼ੱਕ ਅੱਜ ਦੁਨੀਆ ਦੇ ਵਧੇਰੇ ਗਰੀਬ ਦੇਸ਼ਾਂ ਦੇ ਲੋਕ ,ਬੇਰੋਜ਼ਗਾਰੀ,ਗਰੀਬੀ,ਅਨਪੜ੍ਹਤਾ ਅਤੇ ਭੁਖਮਰੀ ਵਾਲਾ ਜੀਵਨ ਬਤੀਤ ਕਰਨ ਲਈ ਮਜਬੂਰ ਹਨ।ਜੇ ਕਰ ਇਨਾਂ ਸ਼ਰੀਫ ਇਨਸਾਨਾਂ ਨੇ ਜੰਗ ਹੀ ਲੜਨੀ ਹੈ ਤਾਂ ਗਰੀਬਾਂ ਦੀ ਗਰੀਬੀ ਦੂਰ ਕਰਨ ਲਈ ਜੰਗ ਲੜਨੀ ਚਾਹੀਦੀ ਹੈ।ਜੇ ਕਰ ਜੰਗ ੍ਹ੍ਹਹੀ ਲੜਨਾਂ ਮਕਸਦ ਹੈ ਤਾਂ ਅਨਪੜਤਾ ਅਤੇ ਬੇਰੁਜ਼ਗਾਰੀ ਵਿਰੁਧ ਜੰਗ ਲੜਨੀ ਚਾਹੀਦੀ ਹੈ।ਜੇਕਰ ਜੰਗ ਹੀ ਲੜਨੀ ਹੈ ਤਾਂ ਅੱਜ ਕਿਨ੍ਹੇ ਹੀ ਬੱਚੈ ਭੁਖਮਰੀ ਅਤੈ ਕੁਪੋਸ਼ਨ ਦਾ ਸ਼ਿਕਾਰ ਹਨ ਜਿਨ੍ਹਾ ਨੂੰ ਇਕ ਸਮੇਂ ਦੀ ਰੋਟੀ ਮਿਲਣੀ ਤਾਂ ਦੂਰ ਪੀਣ ਲਈ ਸਾਫ ਪਾਣੀ ਤਕ ਉਪਲਬਧ ਨਹੀਂ ਹੈ ਇਨ੍ਹਾ ਦੀ ਭੁਖ ਮਿਟਾਉਣ ਅਤੇ ਸ਼ੁਧ ਪਾਣੀ ਮੁਹਈਆ ਕਰਵਾਉਣ ਲਈ ਜੰਗ ਲੜਨੀ  ਚਾਹੀਦੀ ਹੈ।
ਅੱਜ ਸੰਸਾਰ ਨੂੰ ਜਾਨਲੇਵਾ ਹਥਿਆਰਾਂ ਦੀ ਨਹੀਂ ਸਗੋਂ ਜੀਵਨ ਉਪਰ ਛਾeੈ ਅੰਧਕਾਰ ਦੇ ਬਦਲਾਂ ਨੂੰ ਦੂਰ ਕਰਨ ਲਈ ਸਿਖਿਆ ਸੰਸਥਾਵਾਂ ਦੀ ਅਤੇ ਬੀਮਾਰੀ ਨਾਲ ਜੂਝ ਰਹੀ ਮਨੁਖਤਾ ਨੂੰ ਜੀਵਨ ਨੂੰ ਨਿਰੋਗ ਬਨਾਉਣ ਵਾਲੇ ਵਧੀਆ ਅਤੇ ਅਧੁਨਿਕ ਕਿਸਮ ਦੇ ਹਸਪਤਾਲਾਂ ਦੀ ਵਧੇਰੇ ਲੋੜ ਹੈ।
ਅਜੋਕੇ ਯੁਗ ਦਾ ਇਹ ਵੀ ਇਕ ਦੁਖਾਂਤ ਹੀ ਕਿਹਾ ਜਾ ਸਕਦਾ ਹੈ ਕਿ ਅੱਜ ਕਿਨ੍ਹੇ ਹੀ ਅਲਗ-੨ ਦੇਸ਼ਾਂ ਦੇ ਵਸਨੀਕ ਅਪਣੇ ਮੁਲਕਾਂ ਦੀਆਂ ਸਰਕਾਰਾਂ ਅਤੇ ਸਾਥੀ ਨਾਗਿਰਕਾਂ ਦੇ ਜ਼ੁਲਮ –ਤਸ਼ਦੱਦ,ਅਤੇ  ਕਤਲ ਉ ਗਾਰਤ ਤੋਂ ਤੰਗ ਆ ਕੇ ਅਪਣੇ ਵਸਦੇ- ਰਸਦੇ ਘਰ ਬਾਰ ਛੱਡ ਕੇ ਗੁਆਂਢੀ ਦੇਸ਼ਾਂ ਆਦਿ ਵਿਚ ਰਿਫਿਊਜੀਆਂ ਵਾਲੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹਨ।ਸਮੇਂ ਦੀ ਪੁਕਾਰ  ਹੈ ਕਿ ਉਕਤ ਸ਼ਰੀਫ ਇਨਸਾਨ ਇਹਨ੍ਹਾਂ ਦੂਜੇ ਦੇਸ਼ਾਂ ਵਿਚ ਪਨਾਹ ਲਈ ਬੇਠੇ ਰਿਫਿਊਜੀਆਂ ਨੂੰ ਉਹਨ੍ਹਾਂ ਦੇ ਅਪਣੇ ਮੁਲਕਾਂ ਵਿਚਲੇ ਜਦੀ ਮਕਾਨਾਂ ਵਿਚ ਰਹਿਣ-ਸਹਿਣ ਦਾ ਪ੍ਰਬੰਧ ਕਰਨ ਲਈ ਲੋੜੀਂਦੇ ਕਦਮ ਚੁੱਕਣ।ਨਾ ਕਿ ਨਵੀਂ ਜੰਗ ਛੇੜ ਕੇ ਸਮੁਚੀ ਮਨੁਖਤਾ ਲਈ ਹੋਰ ਮੁਸ਼ਿਕਲਾਂ ਖੜੀਆਂ ਕਰਨ..!

ਮੁਹਮੱਦ ਅੱਬਾਸ ਧਾਲੀਵਾਲ
ਮਲੇਰਕੋਟਲਾ,ਫੋਨ:9855259650


Related News