“ਓਸ ਪਾਰ ''''

07/12/2017 5:25:21 PM

ਪਾਣੀ ਵਾਲੀ ਬੂਟੀ ਦੀ ਤਰ੍ਹਾਂ
ਜਿਹਨ ਵਿੱਚ ਪਲ ਰਹੀ
         ਤ੍ਰਿਸ਼ਨਾ ਲੈ
ਲਹਿਰਾਂ ਧੱਕੇ ਚੜ੍ਹੇ
ਪਾਣੀ ਦੇ ਬੁਲਬੁਲਿਆਂ ਵਾਂਗ
 ਭਟਕਦੀ ਚਾਹਤ ਲੈ

ਕਾਮੁਕਤਾ ਦੇ
  ਸਹਸ੍ਰ ਖੰਭਾਂ ਦੀ
   ਅਸੀਮ ਸਕਤੀ ਸਮੇਟ
ਵਾਸ਼ਨਾ ਦੀ ਪੀਂਘ 'ਤੇ
ਝੂਟੇ ਲੈਣ ਲਈ

ਇਹ ਕੌਣ ਖੜ੍ਹਾ ਹੈ
ਤੇਰੇ 'ਤੇ ਮੇਰੇ ਵਿਚਕਾਰ ?

ਹਨ੍ਹੇਰੇ ਦੀ ਚਾਦਰ ਤਾਣੀ !!!

ਪਰ ਆਪਾਂ ਮਿਲਾਂਗੇ
 ਜਰੂਰ ਮਿਲਾਂਗੇ
ਹਨ੍ਹੇਰਿਆਂ 'ਚ ਝਰੋਖਾ ਬਣ
ਸਾਦਗੀ ਦੇ ਲਿਬਾਸ ਪਹਿਣ
  ਆਪਾਂ ਮਿਲਾਂਗੇ 
  ਜਰੂਰ ਮਿਲਾਂਗੇ ।

ਜਿਸਮ ਦੇ ਸੁਸਤਾਉਣ ਲਈ 
ਕਿਸੇ ਵਿਰਲੀ ਛਾਂਵੇਂ ਨਹੀ

       ਬਲਕਿ . . .

ਤਿਲ੍ਹਕਣਾਂ ਤੋਂ ਪਾਰ
ਜਿੱਥੇ ਸੂਰਜ ਅਜੇ
    ਲੁਕਿਆ ਨਾ ਹੋਇਆ
ਹਨ੍ਹੇਰਾ ਅਜੇ
    ਪਸਰਿਆ ਨਾ ਹੋਇਆ

ਹਾਂ . . . 
ਆਪਾਂ ਉੱਥੇ ਹੀ ਮਿਲਾਂਗੇ
. . . ਤੇ ਜ਼ਰੂਰ ਮਿਲਾਂਗੇ।
    
 


Related News