“ਡਰਪੋਕ ਅਹਿਸਾਸ''''

07/12/2017 5:18:08 PM

ਗਈ ਰਾਤ ਤੱਕ 
ਤੇਰੇ ਬਾਰੇ ਸੋਚਦਾਂ !

ਜੋ ਸੋਚਿਆ ਹੁੰਦੈ
ਕਹਿ ਨਾ ਹੋਵੇ
          
     ਤੈਨੂੰ ਮਿਲਣ ਤੇ
     ਨਜ਼ਰਾਂ ਝੁਕਾ ਲੈਨਾਂ ਹਾਂ ,

ਤੇਰੇ ਕੋਲ ਆਉਦਿਆਂ
ਸਾਰੇ ਸ਼ਬਦ ਬਜ਼ਰਾਅ ਜਾਂਦੇ ਨੇ
ਦਿਲ ਦਾ ਹਰ ਖਿਆਲ 
ਰੂਹ ਦਾ ਹਰ ਵਲਵਲਾ

ਡਰਦਿਆਂ ਅੰਦਰ ਹੀ ਦੁਬਕ ਕਿ
ਕਕੂਨ ਵਿੱਚ ਬੰਦ ਹੋ ਜਾਂਦਾ ਹੈ !

ਕਿੰਨ੍ਹਾ ਕੁੱਝ ਸੋਚਿਆ ਹੁੰਦੈ
ਕਿੰਨ੍ਹਾ ਕੁੱਝ ਲੋਚਿਆ ਹੁੰਦੈ

ਐਪਰ ਸਭ ਕੁੱਝ 

ਦੂਰ ਚਲਾ ਜਾਦੈ
. . . ਵਿਸਰ ਜਾਦੈ
ਤੇਰੇ ਸਾਹਵੇਂ ਆਉਣ 'ਤੇ
         
            •
ਕੁੱਕੜ ਦੀ ਬਾਂਗ ਤੋਂ
ਪਹਿਲਾਂ ਦੇ ਪਹਿਰ
ਸੁਪਨੇ ਵਿੱਚ
         ਤੇਰੇ ਨਾਲ
            ਗੱਲ੍ਹਾਂ ਕਰਦਾ ਰਿਹਾ

ਤੇਰੇ ਮੱਥੇ ਨੂੰ 
 ਚੁੰਮਿਆ ਹੀ ਸੀ

ਕਿ . . . 
  ਤੂੰ ਤ੍ਰਬਕੀ
ਤੇ ਮੇਰੀ ਅੱਖ ਖੁੱਲ੍ਹ ਗਈ।

  ਸੁਲਗਦੇ ਅਹਿਸਾਸਾਂ ਨੂੰ
  ਤ੍ਰਬਕਦੇ ਸ਼ਬਦਾਂ ਦਾ 
                   ਜਾਮਾ ਪਹਿਣਾਅ

ਕਾਗਜ਼ ਦੀ ਹਿੱਕ 'ਤੇ 
                 ਉਕਰਿਆ ਹੈ

“ਤੂੰ ਪੜ੍ਹੀ . . .“

  . . . ਕਿਉ ਜੋ ,
ਮੈਂ ਦੇਖਣਾਂ ਚਾਹੁੰਦਾ ਹਾਂ
ਕੋਈ ਡਰਪੋਕ ਅਰਮਾਂ 
ਤੇਰੇ ਵੀ ਸੀਨੇ
ਧੜਕਦਾ ਹੈ . . .
. . . ਜਾਂ ਨਹੀ ? 


Related News