ਵਿੱਕੀ ਗੌਂਡਰ ਗੈਂਗ ਵਲੋਂ ਗੋਲੀਆਂ ਮਾਰ ਕੇ ਭੁੰਨ ਦਿੱਤੇ ਗਏ ਤਿੰਨ ਨੌਜਵਾਨਾਂ ਦਾ ਹੋਇਆ ਪੋਸਟਮਾਰਟਮ

Friday, April 21, 2017 11:09 PM
ਵਿੱਕੀ ਗੌਂਡਰ ਗੈਂਗ ਵਲੋਂ ਗੋਲੀਆਂ ਮਾਰ ਕੇ ਭੁੰਨ ਦਿੱਤੇ ਗਏ ਤਿੰਨ ਨੌਜਵਾਨਾਂ ਦਾ ਹੋਇਆ ਪੋਸਟਮਾਰਟਮ
ਗੁਰਦਾਸਪੁਰ (ਦੀਪਕ)- ਬੀਤੇ ਦਿਨ ਵਿੱਕੀ ਗੌਂਡਰ ਗੈਂਗ ਜੋ ਨਾਭਾ ਜੇਲ ਵਿਚੋਂ ਸਾਥੀਆਂ ਸਮੇਤ ਫਰਾਰ ਹੋ ਗਿਆ ਸੀ, ਵੱਲੋਂ ਦਿਨ ਦਿਹਾੜੇ ਪੰਜ ਨੌਜਵਾਨਾਂ ਉਪਰ ਅੰਧਾਧੁੰਨ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਵਿਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਸੀ, ਦਾ ਅੱਜ ਪੂਰੀ ਪੁਲਸ ਸੁਰੱਖਿਆ ਵਿਚ ਸਿਵਲ ਹਸਪਤਾਲ ਗੁਰਦਾਸਪੁਰ ਵਿਚ ਡਾਕਟਰਾਂ ਦੀ ਟੀਮ ਵੱਲੋਂ ਪੋਸਟਮਾਰਟਮ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਅੱੈਮ.ਓ ਡਾ. ਵਿਜੇ ਕੁਮਾਰ ਨੇ ਦੱਸਿਆ ਕਿ ਕੱਲ ਹੋਏ ਗੈਂਗਵਾਰ ਵਿਚ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਤਿੰਨ ਨੌਜਵਾਨ ਹਰਪ੍ਰੀਤ ਸਿੰਘ ਸੂਬੇਦਾਰ ਪੁੱਤਰ ਸੁਲੱਖਣ ਸਿੰਘ ਵਾਸੀ ਮੁਸਤਫਾਬਾਦ ਜੱਟਾਂ, ਸੁਖਚੈਨ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਸੰਗਲਪੁਰਾ ਰੋਡ ਅਤੇ ਹੈਪੀ ਪੁੱਤਰ ਗੁਰਦੇਵ ਸਿੰਘ ਵਾਸੀ ਪੁਲ ਤਿੱਬੜੀ ਦੀ ਮੌਤ ਹੋ ਗਈ ਸੀ, ਜਿਨਾਂ ਦਾ ਅੱਜ ਅਸੀਂ ਇਕ ਬੋਰਡ ਬਣਾਇਆ ਸੀ । ਜਿਸ ਵਿਚ ਡਾ. ਵਨੀਤ ਬੱਲ ਅਤੇ ਡਾ. ਸੰਦੀਪ ਸ਼ਾਮਲ ਸੀ।
ਇਸ ਸਬੰਧੀ ਮੌਕੇ ''ਤੇ ਮੌਜੂਦ ਐੱਸ.ਅੱੈਚ.ਓ ਤਿੱਬੜ ਨਿਰਮਲ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਸੂਬੇਦਾਰ ਦੇ 13 ਗੋਲੀਆਂ, ਸੁਖਚੈਨ ਸਿੰਘ ਦੇ 3 ਗੋਲੀਆਂ ਅਤੇ ਹੈਪੀ ਦੇ 2 ਗੋਲੀਆਂ ਲੱਗੀਆਂ ਸਨ । ਉਨਾਂ ਦੱਸਿਆ ਕਿ ਅੱਜ ਹਸਪਤਾਲ ਅੰਦਰ ਐੱਸ.ਐੱਸ.ਪੀ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਤੇ ਪੂਰੇ ਸੁਰੱਖਿਆ ਦੇ ਪ੍ਰਬੰਧਾਂ ਵਿਚ ਇਹ ਪੋਸਟਮਾਰਟਮ ਹੋਇਆ ਹੈ ਅਤੇ ਲਾਸ਼ਾ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!