ਸੇਬ ਦਾ ਜੂਸ ਪੀਣ ਨਾਲ ਹੁੰਦੇ ਹਨ ਇਹ ਫਾਇਦੇ

04/28/2017 11:12:30 AM

ਨਵੀਂ ਦਿੱਲੀ— ਸੇਬ ''ਚ ਅਜਿਹੇ ਪੋਸ਼ਕ ਤੱਤ ਹੁੰਦੇ ਹਨ, ਜੋ ਸਰੀਰ ਲਈ ਜ਼ਰੂਰੀ ਹੁੰਦੇ ਹਨ। ਸੇਬ ਦੇ ਨਾਲ-ਨਾਲ ਇਸ ਦਾ ਜੂਸ ਵੀ ਉਨ੍ਹਾਂ ਹੀ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਨਾਸ਼ਤੇ ''ਚ ਇਕ ਗਿਲਾਸ ਸੇਬ ਦਾ ਜੂਸ ਪੀਣ ਨਾਲ ਸਰੀਰ ''ਚ ਵਿਟਾਮਿਨ, ਖਣਿਜ ਅਤੇ ਐਂਟੀ ਆਕਸੀਡੈਂਟ ਦੀ ਕਮੀ ਪੂਰੀ ਹੁੰਦੀ ਹੈ। ਇਸ ਫਲ ''ਚ ਕੋਲੇਸਟਰੌਲ ਨਹੀਂ ਹੁੰਦਾ, ਜਿਸ ਕਾਰਨ ਇਸ ਨੂੰ ਸਭ ਤੋਂ ਵਧੀਆ ਫਲ ਮੰਨਿਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਸੇਬ ਦਾ ਜੂਸ ਪੀਣ ਨਾਲ ਹੁੰਦੇ ਫਾਇਦਿਆਂ ਬਾਰੇ ਦੱਸ ਰਹੇ ਹਾਂ।
1. ਦਿਲ ਨੂੰ ਸਿਹਤਮੰਦ ਬਣਾਉਂਦਾ ਹੈ
ਸੇਬ ਦੇ ਅੰਦਰ ਐਂਟੀ ਆਕਸੀਡੈਂਟਸ-ਪਾਲੀਫਿਨਾਲ ਅਤੇ ਫਲੇਵੋਨਾਈਡਸ ਹੁੰਦੇ ਹਨ, ਜੋ ਦਿਲ ਲਈ ਚੰਗੇ ਮੰਨੇ ਜਾਂਦੇ ਹਨ। ਇਸ ਦੇ ਇਲਾਵਾ ਇਸ ''ਚ ਪੋਟਾਸ਼ੀਅਮ ਹੁੰਦਾ ਹੈ, ਜੋ ਦਿਲ ਲਈ ਫਾਇਦੇਮੰਦ ਖਣਿਜ ਹੈ।
2. ਅਸਥਮਾ ਤੋਂ ਬਚਾਅ
ਸੇਬ ''ਚ ਫਲੇਵੋਨਾਈਡ ਹੁੰਦਾ ਹੈ, ਜੋ ਅਸਥਮਾ ਤੋਂ ਬਚਾਉਂਦਾ ਹੈ। ਇਹ ਫੇਫੜਿਆਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਕੰਮ ਕਰਨ ''ਚ ਮਦਦ ਕਰਦਾ ਹੈ।
3. ਲੀਵਰ ਸਾਫ ਕਰੇ
ਸੇਬ ''ਚ ਖਾਰੀ ਤੱਤ ਹੁੰਦਾ ਹੈ, ਜੋ ਕਿ ਲੀਵਰ ''ਚੋਂ ਜ਼ਹਿਰੀਲੇ ਪਦਾਰਥ ਬਾਹਰ ਕੱਢਦਾ ਹੈ। ਸੇਬ ਦੇ ਛਿਲਕੇ ''ਚ ਪੈਕਟਿਨ ਹੁੰਦਾ ਹੈ, ਜੋ ਪਾਚਨ ਕਿਰਿਆ ਨੂੰ ਠੀਕ ਰੱਖਦਾ ਹੈ।
4. ਹੱਡੀਆਂ ਨੂੰ ਮਜ਼ਬੂਤ ਬਣਾਏ
ਸੇਬ ਦੇ ਰਸ ''ਚ ਵਿਟਾਮਿਨ  ਸੀ, ਆਇਰਨ, ਬੋਰੋਨ ਆਦਿ ਹੁੰਦੇ ਹਨ, ਜੋ ਕਿ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ।
5. ਇਮਿਊਨ ਸਿਸਟਮ ਨੂੰਮਜ਼ਬੂਤ ਬਣਾਏ
ਸੇਬ ਦੇ ਰਸ ''ਚ ਬਹੁਤ ਸਾਰਾ ਵਿਟਾਮਿਨ ਸੀ ਹੁੰਦਾ ਹੈ, ਜੋ ਕਿ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਦੇ ਨਾਲ ਹੀ ਸਰੀਰ ਨੂੰ ਬੈਕਟੀਰੀਆ ਅਤੇ ਕੀਟਾਣੂਆਂ ਨਾਲ ਲੜਨ ''ਚ ਮਦਦ ਕਰਦਾ ਹੈ।
6. ਕੈਂਸਰ ਤੋਂ ਬਚਾਅ
ਸੇਬ ਦਾ ਜੂਸ ਟਿਊਮਰ ਅਤੇ ਕੈਂਸਰ ਤੋਂ ਬਚਾਉਂਦਾ ਹੈ।
7. ਕਬਜ਼ ਤੋਂ ਬਚਾਅ
ਸੇਬ ''ਚ ਸੋਰਬਿਟਾਲ ਹੁੰਦਾ ਹੈ, ਜੋ ਕਿ ਕਬਜ਼ ਤੋਂ ਰਾਹਤ ਦਵਾਉਂਦਾ ਹੈ।
8. ਅੱਖਾਂ ਦੀ ਰੋਸ਼ਨੀ ''ਚ ਵਾਧਾ
ਇਸ ''ਚ ਪਾਇਆ ਜਾਣ ਵਾਲਾ ਵਿਟਾਮਿਨ ਸੀ ਅੱਖਾਂ ਦੀ ਰੋਸ਼ਨੀ ਵਧਾਉਣ ''ਚ ਮਦਦ ਕਰਦਾ ਹੈ।
9. ਸੁੰਦਰਤਾ ''ਚ ਵਾਧਾ
ਸੇਬ ਦਾ ਰਲ ਵਾਲਾਂ ਅਤੇ ਸਕਿਨ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦਾ ਰਸ ਖੁਜਲੀ, ਸੋਜ, ਫਟੀ ਸਕਿਨ ਅਤੇ ਝੁਰੜੀਆਂ ਦੇ ਇਲਾਜ ਲਈ ਵਰਤਿਆ ਜਾਂਦਾ ਹੈ। ਵਾਲਾਂ ''ਚੋਂ ਸਿਕਰੀ ਦੂਰ ਕਰਨ ਲਈ ਇਨ੍ਹਾਂ ''ਤੇ ਸੇਬ ਦਾ ਰਸ ਲਗਾਓ ਅਤੇ ਘੰਟੇ ਬਾਅਦ ਸਿਰ ਧੋ ਲਓ।

Related News