ਇਨ੍ਹਾਂ ਤਰੀਕਿਆਂ ਨਾਲ ਬਣਾਏ ਜਾਂਦੇ ਹਨ ਗੋਲਗੱਪੇ, ਜਾਣ ਕੇ ਉੱਡ ਜਾਣਗੇ ਹੋਸ਼

04/27/2017 3:50:27 PM

ਜਲੰਧਰ— ਗੋਲਗੱਪੇ ਖਾਣਾ ਹਰ ਕਿਸੇ ਨੂੰ ਪਸੰਦ ਹੁੰਦੇ ਹਨ। ਇਸ ਦਾ ਨਾਮ ਸੁਣਦੇ ਹੀ ਮੂੰਹ ''ਚ ਪਾਣੀ ਆ ਜਾਂਦਾ ਹੈ। ਔਰਤਾਂ ਗੋਲਗੱਪੇ ਬਹੁਤ ਸ਼ੌਂਕ ਨਾਲ ਖਾਂਦੀਆਂ ਹਨ। ਹਰ ਸ਼ਹਿਰ ''ਚ ਇਸ ਨੂੰ ਵੱਖ-ਵੱਖ ਨਾਮ ਨਾਲ ਜਾਣਿਆ ਜਾਂਦਾ ਹੈ ਪਰ ਹਰ ਜਗ੍ਹਾ ਉੱਤੇ ਇਸ ਦਾ ਸੁਆਦ ਵੱਖ-ਵੱਖ ਹੁੰਦਾ ਹੈ ਅਤੇ ਬਣਾਉਣ ਦਾ ਤਰੀਕਾ ਵੀ ਅਲੱਗ ਹੁੰਦਾ ਹੈ। ਗੋਲਗੱਪੇ ਖਾਣ ''ਚ ਤਾਂ ਬਹੁਤ ਸੁਆਦ ਹੁੰਦੇ ਹਨ ਪਰ ਇਸਨੂੰ ਖਾਣ ਨਾਲ ਸਿਹਤ ਨੂੰ ਕਈ ਨੁਕਸਾਨ ਹੁੰਦੇ ਹਨ। 
1. ਗੋਲਗੱਪੇ ਬਣਾਉਣਾ
ਗੋਲ ਗੱਪਿਆਂ ਦੀ ਖੂਬ ਵਿਕਰੀ ਹੁੰਦੀ ਹੈ। ਅਜਿਹੀ ਹਾਲਤ ''ਚ ਇਨ੍ਹਾਂ ਨੂੰ ਬਣਾਉਣ ਲਈ ਜ਼ਿਆਦਾ ਮਾਤਰਾ ''ਚ ਆਟਾ ਗੁੰਨਣਾ ਪੈਂਦਾ ਹੈ। ਇਸ ਆਟੇ ਨੂੰ ਗੁੰਣਨ ''ਚ ਬਹੁਤ ਮਿਹਨਤ ਲੱਗਦੀ ਹੈ। ਇਸ ਲਈ ਕਾਰੀਗਰ ਇਸ ਨੂੰ ਮਸ਼ੀਨ ਉੱਪਰ ਰੱਖ ਕੇ ਪੈਰਾਂ ਨਾਲ ਗੁੰਣਦੇ ਹਨ। ਜਿਸ ਨੂੰ ਖਾਣ ਨਾਲ ਬੈਕਟੀਰੀਆਂ ਸਰੀਰ ''ਚ ਚਲੇ ਜਾਂਦੇ ਹਨ। 
2. ਤੇਲ
ਗਲੋ ਗੱਪਿਆਂ ਨੂੰ ਖੁੱਲ੍ਹੇ ਤੇਲ ''ਚ ਫਰਾਈ ਕੀਤਾ ਜਾਂਦਾ ਹੈ ਪਰ ਇਨ੍ਹਾਂ ਨੂੰ ਤਲਣ ਲਈ ਇਕ ਹੀ ਤੇਲ ਦਾ ਵਾਰ-ਵਾਰ ਇਸਤੇਮਾਲ ਕੀਤਾ ਜਾਂਦਾ ਹੈ। ਜਿਸ ''ਚੋ ਕਾਫੀ ਬਦਬੂ ਆਉਂਦੀ ਹੈ। 
3. ਚਟਨੀ ਅਤੇ ਪਾਣੀ
ਇਸਦੇ ਨਾਲ ਜੋ ਚਟਨੀ ਅਤੇ ਪਾਣੀ ਪਰੋਸਿਆ ਜਾਂਦਾ ਹੈ। ਉਸਨੂੰ ਬਣਾਉਣ ਲਈ ਕਈ ਤਰ੍ਹਾਂ ਦੇ ਮਸਾਲਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸਦੇ ਇਲਾਵਾ ਕਈ ਥਾਵਾਂ ਉਪਰ ਇਸ ਨੂੰ ਬਣਾਉਣ ਲਈ ਤੇਜ਼ਾਬ ਦਾ ਵੀ ਇਸਤੇਮਾਲ ਕੀਤਾ ਜਾਂਦਾ ਹੈ। ਜਿਸ ਨਾਲ ਪੇਟ ਖਰਾਬ ਹੋ ਜਾਂਦਾ ਹੈ। 


Related News