ਪਿਆਜ਼ ਰਗੜਨ ਨਾਲ ਵੀ ਹੁੰਦੇ ਹਨ ਕਈ ਫਾਇਦੇ

04/27/2017 10:05:29 AM

ਜਲੰਧਰ— ਪਿਆਜ਼ ਦੀ ਵਰਤੋਂ ਸਬਜੀਆਂ ਨੂੰ ਸੁਆਦੀ ਬਣਾਉਣ ਲਈ ਕੀਤੀ ਜਾਂਦੀ ਹੈ। ਸਲਾਦ ਵਜੋਂ ਪਿਆਜ਼ ਖਾਣਾ ਸਿਹਤ ਲਈ ਲਾਭਕਾਰੀ ਹੁੰਦਾ ਹੈ ਪਰ ਸ਼ਾਇਦ ਤੁਸੀਂ ਇਹ ਨਹੀਂ ਜਾਣਦੇ ਹੋਵੋਗੇ ਕਿ ਪਿਆਜ਼ ਸਿਹਤ ਦੇ ਇਲਾਵਾ ਬਿਊਟੀ ਨਾਲ ਸੰਬੰਧਿਤ ਕਈ ਫਾਇਦੇ ਵੀ ਦਿੰਦਾ ਹੈ। ਪਿਆਜ਼ ਕੱਟਣ ਵੇਲੇ ਅੱਖਾਂ ''ਚੋਂ ਨਿਕਲਦੇ ਹੰਝੂ ਅੱਖਾਂ ਨੂੰ ਸਾਫ ਕਰ ਦਿੰਦੇ ਹਨ। ਇਸ ਦੇ ਇਲਾਵਾ ਸਕਿਨ ਨਾਲ ਸੰਬੰਧਿਤ ਬਹੁਤ ਸਾਰੀ ਸਮੱਸਿਆਵਾਂ ਨੂੰ ਦੂਰ ਕਰਨ ''ਚ ਪਿਆਜ਼ ਬਹੁਤ ਫਾਇਦੇਮੰਦ ਹੈ।
1. ਮੱਛਰ ਕੱਟਣ ''ਤੇ ਲਗਾਓ ਪਿਆਜ਼
ਕੁਝ ਲੋਕਾਂ ਨੂੰ ਮੱਛਰ ਬਹੁਤ ਜਲਦੀ ਕੱਟਦੇ ਹਨ, ਜਿਸ ਕਾਰਨ ਉਨ੍ਹਾਂ ਦੀ ਸਕਿਨ ਬਹੁਤ ਲਾਲ ਹੋ ਜਾਂਦੀ ਹੈ ਅਤੇ ਕਈ ਵਾਰੀ ਸੋਜ ਵੀ ਹੋ ਜਾਂਦੀ ਹੈ। ਇਸ ਸੋਜ ਨੂੰ ਘੱਟ ਕਰਨ ਲਈ ਪਿਆਜ਼ ਨੂੰ ਆਪਣੀ ਸਕਿਨ ''ਤੇ ਰਗੜੋ।
2. ਪੈਰਾਂ ਦੇ ਛਾਲੇ
ਤੰਗ ਜੁੱਤੇ ਪਾਉਣ ਕਾਰਨ ਜਾਂ ਕਿਸੇ ਹੋਰ ਕਾਰਨਾਂਸ ਕਾਰਨ ਪੈਰਾਂ ''ਤੇ ਛਾਲੇ ਹੋ ਜਾਂਦੇ ਹਨ ਤਾਂ ਪੈਰਾਂ ''ਤੇ ਪਿਆਜ਼ ਰਗੜੋ।
3. ਜਲਨ ਕਰੇ ਦੂਰ
ਗਰਮੀ ਕਾਰਨ ਜੇ ਸਰੀਰ ''ਤੇ ਜਲਨ ਹੋ ਰਹੀ ਹੈ ਤਾਂ ਪਿਆਜ਼ ਦੇ ਟੁੱਕੜਿਆਂ ਨੂੰ ਸਰੀਰ ''ਤੇ ਰਗੜੋ। ਤੁਹਾਨੂੰ ਠੰਡਕ ਮਿਲੇਗੀ।
4. ਜੁਰਾਬਾਂ ''ਚ ਰੱਖੋ ਪਿਆਜ਼
ਜੇਕਰ ਬੁਖਾਰ ਠੀਕ ਨਾ ਹੋ ਰਿਹਾ ਹੋਵੇ ਤਾਂ ਜੁਰਾਬਾਂ ''ਚ ਪਿਆਜ਼ ਰੱਖ ਕੇ ਸੋਂ ਜਾਓ। ਤੁਹਾਨੂੰ ਆਰਾਮ ਮਿਲੇਗਾ।
5. ਘਬਰਾਹਟ ਕਰੇ ਦੂਰ
ਦਿਲ ''ਚ ਘਬਰਾਹਟ ਹੋ ਰਹੀ ਹੋਵੇ ਜਾਂ ਉਲਟੀ ਆ ਰਹੀ ਹੋਵੇ ਤਾਂ ਪਿਆਜ਼ ਦੇ ਰਸ ''ਚ ਥੋੜ੍ਹਾ ਜਿਹਾ ਨਮਕ ਪਾ ਕੇ ਪੀ ਲਓ। ਉਲਟੀ ਆਉਣੀ ਬੰਦ ਹੋ ਜਾਵੇਗੀ।

Related News