ਤੁਹਾਡੇ ਪਾਰਟਨਰ ਨੂੰ ਤੁਹਾਡੇ ਕਰੀਬ ਲਿਆਵੇਗਾ ਇਹ ਨੁਸਖਾ

04/27/2017 12:21:50 PM

ਮੁੰਬਈ— ਪਤੀ-ਪਤਨੀ ਦੇ ਰਿਸ਼ਤੇ ਨੂੰ ਖੁਸ਼ਹਾਲ ਬਣਾਉਣ ਲਈ ਪਿਆਰ ਅਤੇ ਭਰੋਸੇ ਦੀ ਲੋੜ ਹੁੰਦੀ ਹੈ। ਹਾਲ ਹੀ ''ਚ ਹੋਏ ਇਕ ਅਧਿਐਨ ''ਚ ਇਹ ਪਤਾ ਲੱਗਾ ਹੈ ਕਿ ਰਿਸ਼ਤੇ ਟੁੱਟਣ ਦਾ ਇਕ ਵੱਡਾ ਕਾਰਨ ਸੰਬੰਧ ਬਣਾਉਣ ਸੰਬੰਧੀ ਆਉਂਦੀ ਪਰੇਸ਼ਾਨੀ ਹੈ। ਪਤੀ-ਪਤਨੀ ਦੀਆਂ ਸੰਬੰਧ ਸਥਾਪਿਤ ਕਰਨ ਸੰਬੰਧੀ ਗੱਲਾਂ ਬਹੁਤ ਹੀ ਨਿੱਜੀ ਹੁੰਦੀਆਂ ਹਨ। ਜੇ ਇਸ ਸੰਬੰਧੀ ਕੋਈ ਪਰੇਸ਼ਾਨੀ ਹੁੰਦੀ ਹੈ ਤਾਂ ਇਹ ਹਰ ਕਿਸੇ ਨਾਲ ਸ਼ੇਅਰ ਨਹੀਂ ਕੀਤੀ ਜਾ ਸਕਦੀ। ਜੇ ਤੁਸੀਂ ਵੀ ਆਪਣੀ ਜਿੰਦਗੀ ''ਚ ਸੈਕਸ ਸੰਬੰਧਿਤ ਕਿਸੇ ਸਮੱਸਿਆ ਤੋਂ ਲੰਘ ਰਹੇ ਹੋ ਤਾਂ ਇਸ ਸਮੱਸਿਆ ਦੇ ਹੱਲ ਲਈ ਅਸੀਂ ਤੁਹਾਨੂੰ ਇਕ ਉਪਾਅ ਬਾਰੇ ਦੱਸ ਰਹੇ ਹਾਂ।
ਸਿਰਫ ਇਕ ਚੁਟਕੀ ਹੀਂਗ ਨਾ ਸਿਰਫ ਪੇਟ ਦਰਦ ਦਾ ਇਲਾਜ ਕਰ ਸਕਦੀ ਹੈ ਬਲਕਿ ਤੁਹਾਡੀ ਇਸ ਸੰਬੰਧ ਸਥਾਪਿਤ ਕਰਨ ਸੰਬੰਧੀ ਸਮੱਸਿਆ ਦਾ ਵੀ ਹੱਲ ਕਰ ਸਕਦੀ ਹੈ। ਨੈਚੁਰਲ ਰੇਮਿਡੀ ਫੋਰ ਗੁਡ ਹੈਲਥ ਦੀ ਇਕ ਰਿਪੋਰਟ ਮੁਤਾਬਕ, ਜੇ ਰੋਜ਼ਾਨਾ 0.06 ਗ੍ਰਾਮ ਹੀਂਗ ਖਾਧੀ ਜਾਵੇ ਤਾਂ ਸੈਕਸ ਲਾਈਫ ਬਿਹਤਰ ਬਣਾਈ ਜਾ ਸਕਦੀ ਹੈ।
ਇਸ ਤਰ੍ਹਾਂ ਕਰੋ ਹੀਂਗ ਦਾ ਸੇਵਨ
ਰੋਜ਼ਾਨਾ ਸਵੇਰੇ ਲਗਭਗ 0.06 ਗ੍ਰਾਮ ਹੀਂਗ ਨੂੰ ਘਿਓ ''ਚ ਫ੍ਰਾਈ ਕਰੋ ਅਤੇ ਉਸ ''ਚ ਸ਼ਹਿਦ ਅਤੇ ਬਰਗਦ ਦੇ ਰੁੱਖ ਦਾ ਲੈਟੇਕਸ ਮਿਲਾ ਕੇ ਇਸ ਦਾ ਮਿਸ਼ਰਣ ਬਣਾ ਲਓ। ਇਸ ਮਿਸ਼ਰਣ ਨੂੰ ਸੂਰਜ ਨਿਕਲਣ ਤੋਂ ਪਹਿਲਾਂ ਖਾਣਾ ਚਾਹੀਦਾ ਹੈ।

Related News