ਕਰੇਲਾ ਖਾਣਾ ਸਿਹਤ ਲਈ ਹੁੰਦਾ ਹੈ ਇਸ ਤਰ੍ਹਾਂ ਲਾਭਕਾਰੀ

04/27/2017 10:39:59 AM

ਨਵੀਂ ਦਿੱਲੀ— ਕਰੇਲਾ ਖਾਣਾ ਹਰ ਕੋਈ ਪਸੰਦ ਨਹੀਂ ਕਰਦਾ ਪਰ ਕਰੇਲਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਡਾਇਬੀਟੀਜ਼ ਮਰੀਜ਼ਾਂ ਲਈ ਦਵਾਈ ਦਾ ਕੰਮ ਕਰਦਾ ਹੈ। ਖਾਣ ''ਚ ਭਾਵੇਂ ਇਹ ਕੌੜਾ ਹੁੰਦਾ ਹੈ ਪਰ ਸਿਹਤ ਲਈ ਬਹੁਤ ਗੁਣਕਾਰੀ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਕਰੇਲਾ ਖਾਣ ਨਾਲ ਹੁੰਦੇ ਫਾਇਦਿਆਂ ਬਾਰੇ ਜਾਣਕਾਰੀ ਦੇ ਰਹੇ ਹਾਂ।
1. ਵਿਟਾਮਿਨਾਂ ਨਾਲ ਭਰਪੂਰ
ਕਰੇਲੇ ''ਚ ਵਿਟਾਮਿਨ-ਏ, ਬੀ, ਸੀ ਅਤੇ ਕੈਰੋਟੀਨ, ਐਂਟੀ ਆਕਸੀਡੈਂਟ, ਬੀਟਾ ਕੈਰੋਟੀਨ, ਆਇਰਨ, ਜਿੰਕ, ਮੈਗਨੀਸ਼ੀਅਮ ਵਰਗੇ ਖਣਿਜ ਤੱਤ ਹੁੰਦੇ ਹਨ। ਇਸ ਨੂੰ ਸਬਜੀ, ਅਚਾਰ, ਸਲਾਦ, ਜੂਸ ਆਦਿ ਦੇ ਰੂਪ ''ਚ ਖਾਧਾ ਜਾ ਸਕਦਾ ਹੈ।
2. ਸਕਿਨ ਰੋਗ
ਕਰੇਲੇ ਨੂੰ ਪੀਸ ਕੇ ਉਸਦਾ ਲੇਪ ਫੋੜੇ-ਮੁਹਾਸੇ ਅਤੇ ਦਾਦ-ਖੁਜਲੀ ਆਦਿ ''ਤੇ ਲਗਾਉਣਾ ਲਾਭਕਾਰੀ ਹੁੰਦਾ ਹੈ।
3. ਡਾਇਬੀਟੀਜ਼
ਕਰੇਲੇ ਦੇ ਗੁੱਦੇ ਨੂੰ ਅੱਧਾ ਘੰਟਾ ਪਾਣੀ ''ਚ ਪਾ ਕੇ ਉਬਾਲੋ। ਇਸ ਪਾਣੀ ''ਚ ਪੈਰ ਡੁਬੋ ਕੇ ਬੈਠਣ ਨਾਲ ਸ਼ੂਗਰ ਕੰਟਰੋਲ ''ਚ ਰਹਿੰਦੀ ਹੈ।
4. ਚਰਬੀ ਘੱਟ ਕਰੇ
ਘੱਟ ਤੇਲ ''ਚ ਬਣੀ ਕਰੇਲੇ ਦੀ ਸਬਜੀ ਅਤੇ ਉਬਲਿਆ ਕਰੇਲਾ, ਕਰੇਲੇ ਦਾ ਜੂਸ ਸਰੀਰ ''ਚੋਂ ਚਰਬੀ ਦੀ ਮਾਤਰਾ ਘੱਟ ਕਰਦਾ ਹੈ। ਮੋਟਾਪੇ ''ਚ ਨਿੰਬੂ ਦੇ ਰਸ ਨਾਲ ਕਰੇਲਾ ਲੈਣਾ ਲਾਭ ਦਿੰਦਾ ਹੈ।
5. ਦਮਾ
ਦਮਾ ਹੋਣ ਦੀ ਸਥਿਤੀ ''ਚ ਦੋ ਚਮਚ ਕਰੇਲੇ ਦਾ ਰਸ, ਤੁਲਸੀ ਦੇ ਪੱਤਿਆਂ ਦਾ ਰਸ ਅਤੇ ਸ਼ਹਿਦ ਨੂੰ ਮਿਲਾ ਕੇ ਰਾਤ ਨੂੰ ਪੀਣ ਨਾਲ ਫਾਇਦਾ ਹੁੰਦਾ ਹੈ। 
6. ਮੂੰਹ ਦੇ ਛਾਲੇ
ਇਸ ਸਮੱਸਿਆ ''ਚ ਕਰੇਲੇ ਦਾ ਰਸ ਨਾਲ ਕੁਰਲੀ ਕਰੋ ਜਾਂ ਕਰੇਲੇ ਦੇ ਗੁੱਦੇ ਦਾ ਲੇਪ ਮਸੂੜਿਆਂ ''ਤੇ ਲਗਾ ਸਕਦੇ ਹੋ।
7. ਪੇਟ ਦੇ ਕੀੜੇ

ਕਰੇਲੇ ਦੀਆਂ ਪੱਤੀਆਂ ਦੇ ਰਸ ਨਾਲ ਇਕ ਗਿਲਾਸ ਲੱਸੀ ਪੀਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ। 


Related News