ਤਾੜੀ ਵਜਾਉਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਲਾਭ

04/28/2017 3:20:09 PM

ਨਵੀਂ ਦਿੱਲੀ— ਸਰੀਰ ਨੂੰ ਸਿਹਤਮੰਦ ਰੱਖਣ ਦੇ ਲਈ ਲੋਕ ਕਸਰਤ ਅਤੇ ਡਾਈਟਿੰਗ ਕਰਦੇ ਹਨ ਪਰ ਰੋਜ਼ਾਨਾ ਇਕ ਛੋਟੀ ਜਿਹੀ ਥੈਰੇਪੀ ਕਰਕੇ ਤੁਸੀਂ ਖੁਦ ਨੂੰ ਬੀਮਾਰੀਆਂ ਤੋਂ ਦੂਰ ਰੱਖ ਸਕਦੇ ਹੋ। ਅਸੀਂ ਗੱਲ ਕਰ ਰਹੇ ਹਾਂ ਕਲੈਪਿੰਗ ਥੈਰੇਪੀ ਦੀ। ਉਂਝ ਤਾਂ ਅਸੀਂ ਕਿਸੇ ਨੂੰ ਖੁਸ਼ ਕਰਨ ਦੇ ਲਈ ਜਾਂ ਉਤਸ਼ਾਹਤ ਕਰਨ ਦੇ ਲਈ ਤਾੜੀ ਵਜਾਉਂਦੇ ਹਾਂ ਪਰ ਇਹ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ। ਤਾੜੀ ਵਜਾਉਂਦੇ ਹੋਏ ਹੱਥਾਂ ਦੇ ਸਾਰੇ ਬਿੰਦੂ ਦੱਬ ਜਾਂਦੇ ਹਨ, ਜਿਸ ਨਾਲ ਕਈ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। 
1. ਤਾੜੀ ਵਜਾਉਣ ਨਾਲ ਬਲੱਡ ਸੰਚਾਰਨ ਵਧਦਾ ਹੈ ਜਿਸ ਨਾਲ ਕੋਲੈਸਟਰੋਲ ਘੱਟ ਹੁੰਦਾ ਹੈ। ਇਸ ਨਾਲ ਬੱਚਿਆਂ ਦੀ ਲਿਖਾਈ ''ਚ ਸੁਧਾਰ ਆਉਂਦਾ ਹੈ।
2. ਇਸ ਨਾਲ ਦਿਲ ਦਾ ਰੋਗ, ਸ਼ੂਗਰ, ਅਸਥਮਾ ਅਤੇ ਗਠਿਆ ਤੋਂ ਰਾਹਤ ਮਿਲਦੀ ਹੈ। ਤਾੜੀ ਵਜਾਉਣ ਨਾਲ ਨਸਾਂ ਸਹੀਂ ਤਰੀਕੇ ਨਾਲ ਕੰਮ ਕਰਦੀਆਂ ਹਨ।
3. ਤਾੜੀ ਵਜਾਉਣ ਨਾਲ ਸਰੀਰ ਨੂੰ ਆਰਾਮ ਮਿਲਦਾ ਹੈ। ਇਸ ਨਾਲ ਬਲੱਡ ਸੈੱਲ ਮਜ਼ਬੂਤ ਹੁੰਦੇ ਹਨ। ਜੋ ਸਰੀਰ ਨੂੰ ਕਿਸੇ ਵੀ ਬੀਮਾਰੀ ਤੋਂ ਬਚਾਉਣ ''ਚ ਮਦਦ ਕਰਦੀ ਹੈ। 
4. ਇਸ ਥੈਰੇਪੀ ਨਾਲ ਸਰੀਰ ''ਚ ਆਕਸੀਜ਼ਨ ਦਾ ਫਲੋ ਸਹੀ ਰਹਿੰਦਾ ਹੈ ਜਿਸ ਨਾਲ ਫੇਫੜਿਆਂ ਤੱਕ ਆਕਸੀਜ਼ਨ ਸਹੀਂ ਤਰੀਕੇ ਨਾਲ ਪਹੁੰਚਦੀ ਹੈ ਜਿਸ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ।
5. ਰੋਜ਼ਾਨਾ ਤਾੜੀ ਵਜਾਉਣ ਨਾਲ ਸਰਦੀ ਜੁਕਾਮ, ਵਾਲਾਂ ਦਾ ਝੜਣਾ ਅਤੇ ਸਰੀਰਕ ਦਰਦ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ ਇਸ ਤੋਂ ਇਲਾਵਾ ਸਰੀਰ ਦੇ ਸਾਰੇ ਅੰਗ ਸਿਹਤਮੰਦ ਰਹਿੰਦੇ ਹਨ।


Related News