ਜਾਣੋ, ਕੀ ਹੁੰਦੇ ਹਨ ਲੌਕੀ ਖਾਣ ਦੇ ਫਾਇਦੇ

04/28/2017 12:51:03 PM

ਨਵੀਂ ਦਿੱਲੀ— ਗਰਮੀਆਂ ''ਚ ਲੋਕ ਬੀਮਾਰੀ ਦਾ ਜਲਦੀ ਸ਼ਿਕਾਰ ਹੁੰਦੇ ਹਨ। ਇਸ ਲਈ ਉਨ੍ਹਾਂ ਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਗਰਮੀਆਂ ''ਚ ਹਲਕਾ ਭੋਜਨ ਸਿਹਤ ਲਈ ਠੀਕ ਹੁੰਦਾ ਹੈ ਅਤੇ ਲੌਕੀ ''ਚ ਦਵਾਈ ਵਰਗੇ ਅਨੇਕਾਂ ਗੁਣ ਪਾਏ ਜਾਂਦੇ ਹਨ। ਲੌਕੀ ਖਾਣ ਨਾਲ ਮਾਨਸਿਕ ਤਣਾਅ ਘੱਟਦਾ ਹੈ। ਅੱਜ ਅਸੀਂ ਤੁਹਾਨੂੰ ਲੌਕੀ ਖਾਣ ਦੇ ਫਾਇਦਿਆਂ ਬਾਰੇ ਦੱਸ ਰਹੇ ਹਾਂ।
1 ਖੂਨ ''ਚ ਕਿਸੇ ਤਰ੍ਹਾਂ ਦੀ ਗੜਬੜੀ ਹੋਣ ''ਤੇ ਅੱਧਾ ਕੱਪ ਲੌਕੀ ਦੇ ਰਸ ''ਚ ਥੋੜ੍ਹੀ ਜਿਹੀ ਮਿਸ਼ਰੀ ਮਿਲਾ ਕੇ ਸਵੇਰ-ਸ਼ਾਮ ਪੀਓ।
2. ਦਸਤ ਲੱਗ ਜਾਣ ''ਤੇ ਲੌਕੀ ਦਾ ਰਾਇਤਾ ਖਾਓ। ਇਸ ਲਈ ਲੌਕੀ ਨੂੰ ਕੱਦੂਕਸ ਕਰਕੇ ਉਸ ''ਚ ਥੋੜ੍ਹਾ ਪਾਣੀ ਪਾ ਕੇ ਉਬਾਲ ਲਓ। ਦਹੀਂ ਨੂੰ ਚੰਗੀ ਤਰ੍ਹਾਂ ਰਿੜਕ ਕੇ ਇਸ ''ਚ ਉਬਾਲੀ ਹੋਈ ਲੌਕੀ ਨਿਚੋੜ ਕੇ ਪਾਓ। ਫਿਰ ਇਸ ''ਚ ਕਾਲਾ ਨਮਕ, ਭੁੰਨਿਆ ਹੋਇਆ ਜੀਰਾ, ਕਾਲੀ ਮਿਰਚ ਦਾ ਚੂਰਨ ਮਿਲਾਓ ਅਤੇ ਦਿਨ ''ਚ ਦੋ-ਤਿੰਨ ਵਾਰੀ ਖਾਓ।
3. ਪੀਲੀਆ ਰੋਗੀਆਂ ਨੂੰ ਲੌਕੀ ਦੇ ਰਸ ''ਚ ਥੋੜ੍ਹੀ ਜਿਹੀ ਮਿਸ਼ਰੀ ਮਿਲਾ ਕੇ ਦਿਨ ''ਚ ਤਿੰਨ-ਚਾਰ ਵਾਰੀ ਦਿਓ। 
4. ਰਾਤ ਨੂੰ ਜਲਦੀ ਨੀਂਦ ਨਾ ਆਉਣ ਦੀ ਸਥਿਤੀ ''ਚ ਲੌਕੀ ਦੇ ਰਸ ''ਚ ਕੁਝ ਬੂੰਦਾਂ ਤਿਲ ਦੇ ਤੇਲ ਦੀਆਂ ਮਿਲਾਓ। ਸੋਣ ਤੋਂ ਪਹਿਲਾਂ ਇਸ ਨਾਲ ਆਪਣੇ ਸਿਰ ਦੀ ਮਾਲਸ਼ ਕਰੋ। ਇਸ ਤਰ੍ਹਾਂ ਚੰਗੀ ਨੀਂਦ ਆਵੇਗੀ।

5. ਲੌਕੀ ਖਾਣ ਨਾਲ ਬੱਚੇਦਾਨੀ ਮਜ਼ਬੂਤ ਹੁੰਦੀ ਹੈ ਅਤੇ ਗਰਭਪਾਤ ਵੀ ਨਹੀਂ ਹੁੰਦਾ। 


Related News