ਗਰਭ ਅਵਸਥਾ ਦੇ ਦਿਨਾਂ ''ਚ ਨੀਂਦ ਨਾ ਆਉਣ ਤੇ ਅਪਣਾਓ ਇਹ ਨੁਸਖੇ

04/28/2017 1:03:18 PM

ਨਵੀਂ ਦਿੱਲੀ— ਗਰਭ ਅਵਸਥਾ ਦਾ ਸਮਾਂ ਖੁਸ਼ੀ ਨਾਲ ਭਰਿਆ ਹੁੰਦਾ ਹੈ ਉੱਥੇ ਹੀ ਇਸ ਹਾਲਾਤ ''ਚ ਕਈ ਤਰ੍ਹਾਂ ਦੇ ਪਰਿਵਰਤਨਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਗਰਭ ਅਵਸਥਾ ਦੇ ਦਿਨਾਂ ''ਚ ਔਰਤਾਂ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੋ ਜਾਂਦੀ ਹੈ। ਗਰਭ ਅਵਸਥਾ ''ਚ ਨੀਂਦ ਨਾ ਆਉਣ ਦੇ ਕਈ ਕਾਰਨ ਹੋ ਸਕਦੇ ਹਨ। ਗਰਭਵਤੀ ਔਰਤਾਂ ਨੂੰ ਤੀਸਰੇ ਮਹੀਨੇ ''ਚ ਇਸ ਸਮੱਸਿਆ ਸਾਹਮਣਾ ਕਰਨਾ ਪੈਂਦਾ ਹੈ। ਆਓ ਜਾਣਦੇ ਹਾਂ ਗਰਭ ਅਵਸਥਾ ਦੋਰਾਨ ਨੀਂਦ ਨਾ ਆਉਣ ਦੇ ਕਾਰਨ ਅਤੇ ਜਾਣਦੇ ਹਾਂ ਕਿ ਨੀਂਦ ਦੇ ਲਈ ਕੀ ਕਰਨਾ ਚਾਹੀਦਾ ਹੈ।
ਪਹਿਲਾਂ ਮਹੀਨਾ
1. ਯੂਰਿਨ ਦੀ ਮਾਤਰਾ ਵਧਣ ਦੇ ਕਾਰਨ ਲਗਾਤਾਰ ਜਾਗਦੇ ਰਹਿਣਾ
2. ਸਰੀਰਕ ਅਤੇ ਇੰਮੋਸ਼ਨਲ ਤਣਾਅ ਅਤੇ ਘਬਰਾਹਟ ਹੋਣਾ
3. ਦਿਨ ਦੀ ਨੀਂਦ ''ਚ ਵਾਧਾ
ਦੂਜਾ ਮਹੀਨਾ
ਗਰਭ ਅਵਸਥਾ ''ਚ ਵਧਦੇ ਪੇਟ ਅਤੇ ਤਣਾਅ ਦੇ ਕਾਰਨ ਨੀਂਦ ਦੀ ਸਮੱਸਆਿ ਰਹਿ ਸਕਦੀ ਹੈ। 
3. ਤੀਜਾ ਮਹੀਨਾ
1. ਵਧਦੇ ਪੇਟ ਦੇ ਕਾਰਨ ਅਸੁਵਿਧਾ ਹੋਣਾ।
2. ਤੇਜ਼ ਧੜਕਣ ਅਤੇ ਸਾਹ ''ਚ ਤਕਲੀਫ
3. ਬੈੱਡ ''ਤੇ ਲੇਟਨ ''ਚ ਮੁਸ਼ਕਲ ਆਉਣੀ
ਗਰਭ ਅਵਸਥਾ ''ਚ ਚੰਗੀ ਨੀਂਦ ਲਿਆਉਣ ''ਚ ਮਦਦ ਕਰਦੇ ਹਨ ਇਹ ਨੁਸਖੇ
1. ਕਮਰੇ ਦਾ ਤਾਪਮਾਨ
ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਡੇ ਕਮਰੇ ਤਾਪਮਾਨ ਸਹੀ ਹੈ ਜਾਂ ਨਹੀਂ। ਬੈੱਡਰੂਮ ''ਚ ਹਵਾ ਸਹੀਂ ਤਰੀਕੇ ਨਾਲ ਆਉਂਦੀ ਹੋਵੇ। ਜਿਆਦਾ ਠੰਡਾ ਅਤੇ ਗਰਮ ਕਮਰਾ ਤੁਹਾਨੂੰ ਬੇਚੈਨ ਕਰ ਸਕਦਾ ਹੈ। 
2. ਸਰੀਰ ਨੂੰ ਪੋਸ਼ਨ
ਗਰਮ ਦੁੱਧ, ਸੈਂਡਵਿਚ ਵਰਗਾ ਖਾਣਾ ਨੀਂਦ ਨੂੰ ਵਧਾਉਂਦਾ ਹੈ। ਪ੍ਰੋਟੀਨ ਦੇ ਰੂਪ ''ਚ ਮੱਖਣ, ਅੰਡੇ  ਆਦਿ ਲੰਬੇ ਸਮੇਂ ਤੱਕ ਸ਼ਰਕਰਾ ਦਾ ਸਤਰ ਬਣਾਈ ਰੱਖਦੇ ਹਨ। ਇਹ ਡਰਾਉਣੇ ਸੁਪਨੇ ਅਤੇ ਸਿਰਦਰਦ ਨੂੰ ਰੋਕਦੇ ਹਨ। ਚਾਹ ਕੌਫੀ ਤੋਂ ਪਰਹੇਜ਼ ਕਰੋ। ਇਸ ਨਾਲ ਯੂਰਿਨ ਵਾਰ-ਵਾਰ ਆਉਂਦਾ ਹੈ। 
3. ਸੋਣ ਦੀ ਸਥਿਤੀ
ਗਰਭ ਅਵਸਥਾ ਦੋਰਾਨ ਸਿੱਧਾ ਸੋਵੋ। ਸੋਂਦੇ ਹੋਏ ਸਿਰਹਾਣੇ ਨੂੰ ਆਪਣੇ ਗੋਡਿਆਂ ''ਚ ਰੱਖੋ। ਇਕ ਪਾਸੇ ਤੋਂ ਆਪਣੇ ਗੋਡੇ ਨੂੰ ਮੋੜ ਕੇ ਸੋਵੋ। ਦੂਜੇ ਸਿਰਹਾਣੇ ਨੂੰ ਆਪਣੇ ਪੇਟ ਦੇ ਥੱਲੇ ਰੱਖੋ।
4. ਕਸਰਤ ਨਾਲ ਦਰਦ ਘੱਟ ਕਰੋ
ਆਪਣੇ ਗੋਡਿਆਂ ਨੂੰ ਮੋੜ ਕੇ ਹਲਕੀ ਕਸਰਤ ਕਰੋ। ਇਸ ਦੇ ਨਾਲ ਆਪਣੇ ਭੋਜਨ ''ਚ ਵਿਟਾਮਿਨ ਈ ਅਤੇ ਕੈਲਸ਼ੀਅਮ ਨੂੰ ਸ਼ਾਮਲ ਕਰੋ। ਇਸ ਨਾਲ ਵੀ ਦਰਦ ਦੂਰ ਰਹੇਗਾ।
5. ਦਿਲ ਦੀ ਧੜਕਣ
ਦਿਲ ਦੀ ਧੜਕਣ ਜਾਂ ਸਾਹ ''ਚ ਤਕਲੀਫ ਐਨੀਮਿਆ ਦੇ ਕਾਰਨ ਹੋ ਸਕਦੀ ਹੈ। ਇਸ ਲਈ ਆਇਰਨ ਵਾਲੀਆਂ ਚੀਜ਼ਾਂ ਦਾ ਸੇਵਨ ਕਰੋ।
6. ਆਰਾਮ ਦੇ ਤਰੀਕੇ
ਗਰਮ ਪਾਣੀ ਨਾਲ ਨਹਾਉਣਾ, ਮਸਾਜ, ਗਹਰੀ ਸਾਹ ਸ਼ਾਂਤ ਗਾਣੇ ਸੁੰਣਨ ਨਾਲ ਕਾਫੀ ਆਰਾਮ ਮਹਿਸੂਸ ਕਰਦੇ ਹੋ।
7. ਕਝ ਦਵਾਈਆਂ ਦੇ ਸੇਵਨ ਤੋਂ ਬਚੋ
ਗਰਭ ਅਵਸਥਾ ਦੋਰਾਨ ਬਿਨ੍ਹਾਂ ਪਰਚੀ ਦੀ ਦਵਾਈ ਪੂਰੀ ਤਰ੍ਹਾਂ ਨਾਲ ਟਾਲ ਦੇਣੀ ਚਾਹੀਦੀ ਹੈ। ਇਸ ਤਰ੍ਹਾਂ ਦੀ ਦਵਾਈਆਂ ਨਾਲ ਤੁਹਾਡੀ ਨੀਂਦ ''ਚ ਰੁਕਾਵਟ ਆਉਂਦੀ ਹੈ। ਇਸ ਲਈ ਆਪਣੇ ਡਾਰਕਟਰ ਦੀ ਸਲਾਹ ਲੈ ਕੇ ਹੀ ਦਵਾਈ ਦਾ ਸੇਵਨ ਕਰੋ।


Related News