ਖਾਲੀ ਪੇਟ ਨਾ ਕਰੋ ਕਸਰਤ, ਪਹਿਲਾਂ ਖਾਓ ਇਹ ਚੀਜ਼ਾਂ

04/28/2017 1:58:49 PM

ਨਵੀਂ ਦਿੱਲੀ— ਕਸਰਤ ਕਰਨਾ ਸਿਹਤ ਦੇ ਲਈ ਅਤੇ ਸਰੀਰ ਬਣਾਉਣ ਦੇ ਲਈ ਬਹੁਤ ਜ਼ਰੂਰੀ ਹੈ। ਕੁਝ ਲੋਕਾਂ ਨੂੰ ਬਾਡੀ ਬਣਾਉਣ ਦੀ ਇੰਨੀ ਜਲਦੀ ਹੁੰਦੀ ਹੈ ਕਿ ਬਿਨ੍ਹਾਂ ਕੁਝ ਖਾਦੇ ਪੀਤੇ ਕਸਰਤ ਕਰਨੀ ਸ਼ੁਰੂ ਕਰ ਦਿੰਦੇ ਹਨ। ਇਸ ਨਾਲ ਸਰੀਰ ''ਚ ਕਮਜ਼ੋਰੀ ਆਉਣੀ ਸ਼ੁਰੂ ਹੋ ਜਾਂਦੀ ਹੈ ਅਤੇ ਬਾਡੀ ਵੀ ਨਹੀਂ ਬਣਦੀ। ਹੈਲਥ ਐਕਸਪਰਟ ਦੀ ਮੰਨਿਏ ਤਾਂ ਖਾਲੀ ਪੇਟ ਕਸਰਤ ਕਰਨ ਨਾਲ ਕਮਜ਼ੋਰੀ ਆਉਣੀ ਸ਼ੁਰੂ ਹੋ ਜਾਂਦੀ ਹੈ। ਪੇਟ ਭਰ ਕੇ ਭੋਜਨ ਕਰਨ ਤੋਂ ਬਾਅਦ ਕਸਰਤ ਕਰਨਾ ਬਹੁਤ ਚੰਗਾ ਹੁੰਦਾ ਹੈ। ਜਿੰਮ ਜਾਣ ਤੋਂ ਪਹਿਲਾਂ ਜ਼ਰੂਰੀ ਹੈ ਕਿ ਕੁਝ ਹਲਕਾ-ਫੁਲਕਾ ਖਾ ਲਿਆ ਜਾਵੇ। ਇਸ ਨਾਲ ਸਿਹਤ ਵੀ ਚੰਗੀ ਰਹਿੰਦੀ ਹੈ ਅਤੇ ਸਾਰਾ ਦਿਨ ਉੂਰਜਾ ਵੀ ਬਣੀ ਰਹਿੰਦੀ ਹੈ। ਕੁਝ ਲੋਕ ਬਿਨ੍ਹਾਂ ਕੁਝ ਖਾਦੇ ਕਸਰਤ ਕਰਦੇ ਹਨ ਪਰ ਆਪਣੇ ਨਾਲ ਊਰਜਾ ਵਾਲਾ ਡ੍ਰਿੰਕ ਜ਼ਰੂਰ ਰੱਖੋ ਅਤੇ ਆਰਾਮ ਕਰਦੇ ਸਮੇਂ ਇਸ ਦਾ ਸੇਵਨ ਜ਼ਰੂਰ ਕਰੋ।
1. ਕਾਰਨਫਲੈਕਸ
ਕਾਰਨਫਲੈਕਸ ਸੁਆਦ ਹੋਣ ਦੇ ਨਾਲ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਤੁਸੀਂ ਇਸ ਨੂੰ ਧੁੱਧ ਦੇ ਨਾਲ ਅਤੇ ਫਲਾਂ ਦੇ ਨਾਲ ਵੀ ਖਾ ਸਕਦੇ ਹੋ। ਇਸ ਨਾਲ ਪੇਟ ਜ਼ਿਆਦਾ ਨਹੀਂ ਭਰਦਾ ਅਤੇ ਆਸਾਨੀ ਨਾਲ ਕਸਰਤ ਵੀ ਕੀਤੀ ਜਾ ਸਕਦਾ ਹੈ। 
2. ਅੋਟਸ ਅਤੇ ਦੁੱਧ
ਸਵੇਰ ਦੇ ਸਮੇਂ ਜਿਮ ਜਾ ਰਹੇ ਹੋ ਤਾਂ ਦੁੱਧ ਦੇ ਨਾਲ ਅੋਟਸ ਖਾਣ ਨਾਲ ਸਾਰਾ ਦਿਨ ਸਰੀਰ ''ਚ ਉੂਰਜਾ ਬਣੀ ਰਹਿੰਦੀ ਹੈ। ਇਸ ਨਾਲ ਕਸਰਤ ਕਰਦੇ ਸਮੇਂ ਭੁੱਖ ਵੀ ਨਹੀਂੰ ਲਗਦੀ। 
3. ਦੁੱਧ ਜਾਂ ਲੱਸੀ
ਸਵੇਰੇ-ਸਵੇਰੇ ਕੁਝ ਖਾਣ ਦਾ ਮਨ ਨਾ ਕਰੇ ਤਾਂ ਇਕ ਗਿਲਾਸ ਦੁੱਧ ਜਾਂ ਲੱਸੀ ਦੋਹਾਂ ''ਚੋਂ ਕਿਸੇ ਇਕ ਦਾ ਸੇਵਨ ਜ਼ਰੂਰ ਕਰੋ।
4. ਮੂੰਗ ਦਾਲ ਦਾ ਡੋਸਾ
ਕਸਰਤ ਕਰਨ ਤੋਂ ਪਹਿਲਾਂ ਭਾਰਾ ਨਾਸ਼ਤਾ ਨਾ ਕਰੋ। ਇਸ ਨਾਲ ਪਰੇਸ਼ਾਨੀ ਹੋ ਸਕਦੀ ਹੈ। ਤੁਸੀਂ ਸਾਦਾ ਮੂੰਗ ਦਾਲ ਦਾ ਡੋਸਾ ਵੀ ਖਾ ਸਕਦੇ ਹੋ। ਇਸ ਨੂੰ ਵੀ ਜ਼ਰੂਰਤ ਦੇ ਹਿਸਾਬ ਨਾਲ ਖਾਓ। ਪੇਟ ਭਰ ਕੇ ਕਿਸੇ ਚੀਜ਼ ਦਾ ਸੇਵਨ ਨਾ ਕਰੋ। 
5. ਪਨੀਰ ਸੈਂਡਵਿਚ 
ਕਾਰਬੋਹਾਈਡ੍ਰੇਟ ਦੀ ਮਾਤਰਾ ਨਾਲ ਭਰਪੂਰ ਅਤੇ ਘੱਟ ਪ੍ਰੋਟੀਨ ਵਾਲਾ ਸੈਂਡਵਿਚ ਵੀ ਚੰਗਾ ਸੁਝਾਅ ਹੈ। ਪਨੀਰ ''ਚ ਇਹ ਦੋਣੋ ਹੀ ਸਹੀ ਮਾਤਰਾ ''ਚ ਹੁੰਦੇ ਹਨ। ਇਹ ਘੱਟ ਸਮੇਂ ''ਚ ਬਣ ਵੀ ਜਾਂਦਾ ਹੈ ਅਤੇ ਖਾਣ ''ਚ ਵੀ ਸੁਆਦ ਹੁੰਦਾ ਹੈ।


Related News