ਪਾਣੀ ''ਚ ਨਮਕ ਮਿਲਾਕੇ ਨਹਾਉਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

04/27/2017 11:40:49 AM

 ਨਵੀਂ ਦਿੱਲੀ— ਨਮਕ ਦਾ ਇਸਤੇਮਾਲ ਖਾਣੇ ਦਾ ਸੁਆਦ ਵਧਾਉਣ ਲਈ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਨਮਕ ਦੇ ਸਰੀਰ ਦੇ ਲਈ ਵੀ ਕਈ ਲਾਭ ਹਨ। ਨਹਾਉਣ ਦੇ ਪਾਣੀ ''ਚ ਨਮਕ ਮਿਲਾਉਣ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ। ਇਸ ਨੂੰ ਸਾਲਟ ਵਾਟਰ ਬਾਥ ਵੀ ਕਿਹਾ ਜਾਂਦਾ ਹੈ। ਆਓ ਜਾਣਦੇ ਹਾਂ ਇਸ ਨਾਲ ਹੋਣ ਵਾਲੇ ਫਾਇਦਿਆਂ ਬਾਰੇ।
1. ਇੰਨਫੈਕਸ਼ਨ
ਗਰਮੀ ਦੇ ਮੌਸਮ ''ਚ ਪਸੀਨੇ ਦੀ ਵਜ੍ਹਾ ਨਾਲ ਸਰੀਰ ''ਤੇ ਖਾਰਸ਼ ਅਤੇ ਇੰਨਫੈਕਸ਼ਨ ਹੋ ਜਾਂਦੀ ਹੈ। ਜਿਸ ਨਾਲ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋਣ ਦਾ ਖਤਰਾ ਰਹਿੰਦਾ ਹੈ। ਇਸ ਤੋਂ ਬਚਣ ਦੇ ਲਈ ਰੋਜ਼ ਨਹਾਉਣ ਦੇ ਪਾਣੀ ''ਚ ਨਮਕ ਮਿਲਾਓ।
2. ਮਾਸਪੇਸ਼ੀਆਂ ਦਾ ਦਰਦ 
ਜਿਨ੍ਹਾਂ ਲੋਕਾਂ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੁੰਦੀਆਂ ਹਨ ਅਤੇ ਅਕਸਰ ਹੱਡੀਆਂ ''ਚ ਦਰਦ ਰਹਿੰਦਾ ਹੈ। ਉਨ੍ਹਾਂ ਦੇ ਲਈ ਸਾਲਟ ਵਾਟਰ ਬਾਥ ਕਾਫੀ ਫਾਇਦੇਮੰਦ ਹੈ। ਨਮਕ ਨਾਲ ਹੱਡੀਆਂ ਨੂੰ ਸੇਕ ਮਿਲਦਾ ਹੈ। ਇਸ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ।
3. ਕੀੜਿਆਂ ਦਾ ਕੱਟਣਾ
ਮੱਛਰ ਜਾਂ ਜ਼ਹਿਰੀਲੇ ਕੀੜੇ ਦੇ ਕੱਟਣ ਨਾਲ ਸਰੀਰ ''ਚ ਐਲਰਜ਼ੀ ਹੋ ਜਾਂਦੀ ਹੈ ਅਤੇ ਚਮੜੀ ''ਤੇ ਨਿਸ਼ਾਨ ਪੈ ਜਾਂਦੇ ਹਨ। ਇਸ ਲਈ ਨਮਕ ਦੇ ਪਾਣੀ ਨਾਲ ਨਹਾਉਣਾ ਬਹਿਤਰ ਹੈ। ਇਸ ਨਾਲ ਕੀੜੇ ਦੇ ਜ਼ਹਿਰ ਦਾ ਅਸਰ ਖਤਮ ਹੋ ਜਾਂਦਾ ਹੈ।
4. ਮਾਨਸਿਕ ਤਣਾਅ
ਸਾਰਾ ਦਿਨ ਕੰਮ ਕਰਨ ਦੀ ਵਜ੍ਹਾ ਨਾਲ ਮਾਨਸਿਕ ਤਣਾਅ ਹੋ ਜਾਂਦਾ ਹੈ ਜਿਸ ਦੀ ਵਜ੍ਹਾ ਨਾਲ ਨੀਂਦ ਵੀ ਸਹੀ ਤਰੀਕੇ ਨਾਲ ਨਹੀਂ ਆਉਂਦੀ। ਇਸ ਲਈ ਰਾਤ ਨੂੰ ਸੋਣ ਤੋਂ ਪਹਿਲਾਂ ਨਮਕ ਵਾਲੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਹ ਰੋਗਾਂ ਨਾਲ ਲੜਣ ਦੀ ਤਾਕਤ ਵਧਾਉਣ ''ਚ ਵੀ ਮਦਦ ਕਰਦਾ ਹੈ ਇਸ ਨਾਲ ਸਰੀਰ ਕਈ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ।


Related News