ਇਕ ਆਮ ਜ਼ਿੰਦਗੀ ਬਤੀਤ ਕਰਨਾ ਚਾਹੁੰਦੇ ਹਨ ਕਸ਼ਮੀਰੀ ਲੋਕ—ਆਰਮੀ

08/16/2017 2:41:27 PM

ਸ਼੍ਰੀਨਗਰ— ਕਸ਼ਮੀਰ ਦੇ ਰਹਿਣ ਵਾਲੇ ਲੋਕ ਪ੍ਰਦਰਸ਼ਨ, ਹਿੰਸਾ ਅਤੇ ਤਨਾਅ ਭਰੀ ਜ਼ਿੰਦਗੀ ਤੋਂ ਹੁਣ ਥੱਕ ਚੁੱਕੇ ਹਨ। ਹੁਣ ਉਹ ਆਮ ਜ਼ਿੰਦਗੀ ਬਤੀਤ ਕਰਨ ਦੀ ਇੱਛਾ ਰੱਖਦੇ ਹਨ। ਫੌਜ ਅਨੁਸਾਰ ਲੋਕ ਹੁਣ ਪ੍ਰਦਾਸ਼ਨਾਂ 'ਚ ਘੱਟ ਭਾਗ ਲੈ ਰਹੇ ਹਨ। ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਉਹ ਪ੍ਰਦਰਸ਼ਨਾਂ ਤੋਂ ਤੰਗ ਆ ਚੁੱਕੇ ਹਨ। ਇਸ ਦਾ ਭਾਵ ਹੈ ਕਿ ਪ੍ਰਦਰਸ਼ਨਾਂ ਤੋਂ ਤੰਗ ਆ ਚੁੱਕੇ ਹਨ। ਇਹ ਗੱਲ ਚਿਨਾਰ ਕਪਰਜ਼ ਦੇ ਜਨਰਲ ਅਫਸਰ ਕਮਾਂਡਿੰਗ ਲੇ ਜਨਰਲ ਜੇ. ਐੈੱਸ. ਸੰਧੂ ਨੇ ਦੱਸੀ।
ਲੇ ਜਨਰਲ ਸੰਧੂ ਨੇ ਕਿਹਾ ਕਿ ਲੋਕ ਆਖਿਰ ਕਦੋਂ ਤੱਕ ਪ੍ਰਦਰਸ਼ਨ ਕਰਨਗੇ, ਉਹ ਤੰਗ ਆ ਚੁੱਕੇ ਹਨ। ਹੁਣ ਉਹ ਅਰਾਮ ਅਤੇ ਸ਼ਾਂਤੀ ਦੀ ਜ਼ਿੰਦਗੀ ਜਿਉਣਾ ਚਾਹੁੰਦੇ ਹਨ। ਉਨ੍ਹਾਂ ਨੇ ਲੇ ਜਨਰਲ ਉਮਰ ਫਿਆਜ ਨਾਲ 'ਤੇ ਆਰਮੀ ਗੁਡਵਿਲ ਪਬਲਿਕ ਦੇ ਉਦਘਾਟਨ ਸਮਾਰੋਹ 'ਚ ਇਹ ਗੱਲ ਪੱਤਰਕਾਰਾਂ ਨਾਲ ਸ਼ੇਅਰ ਕੀਤੀ। ਲੇ ਉਮਰ ਨੂੰ ਉਨ੍ਹਾਂ ਦੇ ਘਰ ਅਗਵਾ ਕਰਕੇ ਅੱਤਵਾਦੀਆਂ ਨੇ ਮਾਰ ਦਿੱਤਾ ਸੀ। ਸੰਧੂ ਨੇ ਕਿਹਾ ਹੈ, ਜਿਨ੍ਹਾਂ ਲੋਕਾਂ ਨੇ ਲੇ ਉਮਰ ਨੂੰ ਮਾਰਿਆ ਸੀ ਉਨ੍ਹਾਂ ਦੀ ਪਛਾਣ ਹੋ ਗਈ ਹੈ ਅਤੇ ਫੌਜ ਉਨ੍ਹਾਂ ਦੀ ਹੁਣ ਭਾਲ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਆਰਮੀ ਅੱਤਵਾਦ ਨੂੰ ਖਤਮ ਕਰਨ 'ਚ ਹੁਣ ਇਕ-ਜੁੱਟ ਹੋ ਚੁੱਕੀ ਹੈ ਅਤੇ ਉਸ ਦਾ ਅੰਤ ਕਰਕੇ ਹੀ ਸਾਹ ਲਵੇਗੀ। ਉਨ੍ਹਾਂ ਨੇ ਕਿਹਾ ਹੈ ਕਿ 27 ਸਾਲਾਂ ਤੋਂ ਆਰਮੀ ਅੱਤਵਾਦ ਨਾਲ ਲੜ ਰਹੀ ਹੈ। ਹੁਣ ਵਿਸ਼ਵਾਸ਼ ਹੈ ਕਿ ਜਲਦੀ ਹੀ ਅੱਤਵਾਦੀਆਂ ਅਤੇ ਅੱਤਵਾਦ ਦਾ ਖਾਤਮਾ ਹੋ ਜਾਵੇਗਾ।


Related News