ਰਾਜਭਵਨ ''ਚ ਮਚਿਆ ਹੜਕੰਪ ਜਦੋਂ ਦੇਖਿਆ ਇਹ ਮਹਿਮਾਨ

12/09/2017 10:56:56 PM

ਸ਼ਿਮਲਾ— ਰਾਜਭਵਨ 'ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਚੀਤੇ ਨੂੰ ਦੇਖਿਆ ਗਿਆ। ਰਾਜਭਵਨ ਦੀ ਸੁਰੱਖਿਆ 'ਚ ਤਾਇਨਾਤ ਇਕ ਕਰਮਚਾਰੀਆਂ ਨੇ ਚੀਤੇ ਦੀਆਂ ਕੁੱਝ ਤਸਵੀਰਾਂ ਖਿੱਚ ਕੇ ਅਧਿਕਾਰੀਆਂ ਨੂੰ ਭੇਜ ਦਿੱਤੀਆਂ।  ਦੱਸਿਆ ਜਾ ਰਿਹਾ ਹੈ ਕਿ ਪਿਛਲੇ ਇਕ ਮਹੀਨੇ 'ਚ ਇਸ ਇਲਾਕੇ 'ਚ ਕਈ ਵਾਰ ਚੀਤਾ ਦੇਖਿਆ ਗਿਆ ਜਿਸ ਤੋਂ ਬਾਅਦ ਰਾਜਭਵਨ ਦੀ ਸੁਰੱਖਿਆ ਵਿਵਸਥਾ 'ਚ ਲੱਗੇ ਅਧਿਕਾਰੀਆਂ ਚੌਕੰਨੇ ਹੋ ਗਏ। ਹੁਣ ਜੰਗਲੀ ਜਾਨਵਰਾਂ ਦੀ ਰਾਜਭਵਨ 'ਚ ਐਂਟਰੀ ਨੂੰ ਰੋਕਣ ਲਈ ਖਾਸ ਵਿਵਸਥਾ ਕੀਤੀ ਜਾ ਰਹੀ ਹੈ।
ਰਾਜਪਾਲ ਅਚਾਰਿਆ ਦੇਵਵ੍ਰਤ ਦੇ ਸਲਾਹਕਾਰ ਸ਼ਸ਼ੀਕਾਂਤ ਸ਼ਰਮਾ ਨੇ 'ਜਗ ਬਾਣੀ' ਨੂੰ ਦੱਸਿਆ ਕਿ ਹੁਣ ਰਾਜਭਵਨ ਦੇ ਚਾਰੇ ਪਾਸੇ ਸੋਲਰ ਫੈਂਸਿੰਗ ਕੀਤੀ ਜਾ ਰਹੀ ਹੈ, ਜਿਸ ਨਾਲ ਕਈਆਂ ਤਰ੍ਹਾਂ ਦੀਆਂ ਘਟਨਾਵਾਂ 'ਤੇ ਰੋਕ ਲੱਗੇਗੀ।


Related News