ਚੀਨ ''ਚ ਇਲਾਜ ਕਰਨ ਦੇ ਇਨ੍ਹਾਂ ਖਤਰਨਾਕ ਤਰੀਕਿਆਂ ਬਾਰੇ ਜਾਣ ਕੇ ਤੁਸੀਂ ਰਹਿ ਜਾਓਗੇ ਹੈਰਾਨ

06/25/2017 4:42:22 PM

ਬੀਜਿੰਗ— ਚੀਨ ਨੂੰ ਇਕ ਅਜੀਬ ਦੇਸ਼ ਮੰਨਿਆ ਜਾਂਦਾ ਹੈ, ਜਿੱਥੇ ਲੋਕ ਸੱਪ, ਕੁੱਤੇ, ਕਾਕਰੋਚ ਆਦਿ ਸਭ ਕੁਝ ਖਾ ਜਾਂਦੇ ਹਨ। ਇਹ ਅਜੀਬ ਗੱਲਾਂ ਸਿਰਫ ਖਾਣ-ਪੀਣ ਤੱਕ ਸੀਮਤ ਨਹੀਂ ਬਲਕਿ ਇੱਥੇ ਬੀਮਾਰੀਆਂ ਦੇ ਇਲਾਜ ਕਰਨ ਦੇ ਤਰੀਕੇ ਵੀ ਬਹੁਤ ਅਜੀਬ ਅਤੇ ਖਤਰਨਾਕ ਹਨ। ਖਾਸ ਗੱਲ ਇਹ ਹੈ ਕਿ ਇਹ ਥੈਰੇਪੀਜ ਅਜੀਬ ਹੁੰਦੀਆਂ ਹੋਈਆਂ  ਵੀ ਚੀਨ ਦੇ ਵੱਡੇ ਹਿੱਸੇ 'ਚ ਮਸ਼ਹੂਰ ਹਨ। ਬਹੁਤ ਸਾਰੇ ਚੀਨੀ ਲੋਕ ਇਸ ਤਰ੍ਹਾਂ ਦੇ ਇਲਾਜ 'ਤੇ ਭਰੋਸਾ ਕਰਦੇ ਹਨ ਅਤੇ ਇਨ੍ਹਾਂ ਤਰੀਕਿਆਂ ਨੂੰ ਅਜਮਾਉਂਦੇ ਵੀ ਹਨ। ਇਨ੍ਹਾਂ ਤਰੀਕਿਆਂ 'ਚ ਉਨ੍ਹਾਂ ਨੂੰ ਤਕਲੀਫ ਵੀ ਸਹਿਣੀ ਪੈਂਦੀ ਹੈ। ਅਸੀਂ ਤੁਹਾਨੂੰ ਇਸ ਤਰ੍ਹਾਂ ਦੀਆਂ ਸੱਤ ਥੈਰੇਪੀਜ ਬਾਰੇ ਦੱਸ ਰਹੇ ਹਾਂ।
1. ਮਧੂਮੱਖੀ ਦੇ ਡੰਗ ਨਾਲ ਇਨ੍ਹਾਂ ਬੀਮਾਰੀਆਂ ਦਾ ਇਲਾਜ

ਏਪੀਥੈਰੇਪੀ ਤਹਿਤ ਮਧੂਮੱਖੀ ਦਾ ਡੰਗ ਲਗਵਾ ਕੇ ਇਲਾਜ ਕੀਤਾ ਜਾਂਦਾ ਹੈ। ਇਸ ਦੇ ਜ਼ਰੀਏ ਆਰਥਰਾਇਟਸ, ਮਾਇਗ੍ਰੇਨ, ਪੇਟ ਦਰਦ, ਹਾਈ ਬਲੱਡ ਕੋਲੇਸਟਰੌਲ ਸਮੇਤ ਕਈ ਬੀਮਾਰੀਆਂ 'ਚ ਰਾਹਤ ਪਾਉਣ ਦਾ ਦਾਅਵਾ ਕੀਤਾ ਜਾਂਦਾ ਹੈ। ਹਾਲਾਂਕਿ ਚੀਨੀ ਸਰਕਾਰ ਇਸ ਟ੍ਰੈਡੀਸ਼ਨਲ ਥੈਰੇਪੀ ਨੂੰ ਉਪਯੋਗੀ ਨਹੀਂ ਮੰਨਦੀ ਫਿਰ ਵੀ ਬਹੁਤ ਸਾਰੇ ਲੋਕ ਇਸ ਨੂੰ ਅਜਮਾਉਂਦੇ ਹਨ। ਇਸ 'ਚ ਐਲਰਜੀ ਹੋਣ ਦਾ ਖਤਰਾ ਰਹਿੰਦਾ ਹੈ, ਜਿਸ ਨਾਲ ਮੌਤ ਵੀ ਹੋ ਸਕਦੀ ਹੈ।
2. ਜਿਉਂਦੀਆਂ ਕੀੜੀਆਂ ਖਾਣਾ

PunjabKesari
ਚੀਨ 'ਚ ਜਿਉਂਦੀਆਂ ਕੀੜੀਆਂ ਵੀ ਖਾ ਲਈਆਂ ਜਾਂਦੀਆਂ ਹਨ। ਮੰਨਿਆ ਜਾਂਦਾ ਹੈ ਕਿ ਕੀੜੀਆਂ ਪ੍ਰੋਟੀਨ ਭਰਪੂਰ ਹੁੰਦੀਆਂ ਹਨ। ਇਨ੍ਹਾਂ 'ਚ ਏਂਟੀ-ਏਜਿੰਗ ਇਫੈਕਟ ਹੋਣ ਬਾਰੇ ਵੀ ਦੱਸਿਆ ਗਿਆ ਹੈ।
3. ਫਾਇਰ ਥੈਰੇਪੀ

PunjabKesari
ਮੰਨਿਆ ਜਾਂਦਾ ਹੈ ਕਿ ਫਾਇਰ ਥੈਰੇਪੀ ਦੇ ਕਈ ਫਾਇਦੇ ਹਨ। ਇਨ੍ਹਾਂ 'ਚ ਖੂਨ ਦੀ ਗਤੀ ਚੰਗੀ ਹੋਣਾ ਵੀ ਸ਼ਾਮਲ ਹੈ। ਇਸ ਨਾਲ ਚਰਬੀ ਘੱਟ ਹੋਣ ਬਾਰੇ ਦੱਸਿਆ ਗਿਆ ਹੈ।
4. ਥੱਪੜ ਥੈਰੇਪੀ

PunjabKesari
ਚੀਨ 'ਚ ਥੱਪੜ ਥੈਰੇਪੀ ਵੀ ਪ੍ਰਚਲਿਤ ਹੈ। ਇਸ 'ਚ ਵਿਅਕਤੀ ਦੇ ਸਰੀਰ ਦੇ ਕਿਸੇ ਵੀ ਅੰਗ ਨੂੰ ਸਿੱਧਾ ਖੜ੍ਹਾ ਕਰ ਕੇ ਉਸ 'ਤੇ ਥੱਪੜ ਮਾਰੇ ਜਾਂਦੇ ਹਨ। ਇਸ ਨਾਲ ਸਰੀਰ ਦੇ ਉਹ ਹਿੱਸਾ ਇਕਦਮ ਲਾਲ ਪੈ ਜਾਂਦਾ ਹੈ। ਇਸ ਨਾਲ ਬਹੁਤ ਸਾਰੇ ਰੋਗਾਂ ਦਾ ਇਲਾਜ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ।
5. ਇਲੈਕਟ੍ਰੀਕਲ ਥੈਰੇਪੀ

PunjabKesari
ਚੀਨ 'ਚ ਇਲੈਕਟ੍ਰੀਕਲ ਥੈਰੇਪੀ ਦੇ ਵੀ ਮਾਹਰ ਹਨ, ਜੋ ਬਿਜਲੀ ਦਾ ਝਟਰਾ ਦੇ ਕੇ ਕੈਂਸਰ, ਪੈਰਾਲਿਸਿਸ ਜਿਹੇ ਰੋਗ ਦੂਰ ਕਰਨ ਦਾ ਦਾਅਵਾ ਕਰਦੇ ਹਨ।
6. ਸੈਂਡ ਥੈਰੇਪੀ

PunjabKesari
ਇਸ ਥੈਰੇਪੀ 'ਚ ਗਰਦਨ ਦੇ ਥੱਲੇ ਦੇ ਸਰੀਰ ਨੂੰ ਰੇਤ 'ਚ ਦਬਾ ਕੇ ਰੱਖਿਆ ਜਾਂਦਾ ਹੈ। ਸਰੀਰ ਦੇ ਪਸੀਨਾ-ਪਸੀਨਾ ਹੋ ਜਾਣ ਤੱਕ ਰੋਗੀ ਨੂੰ ਇਸ ਸਥਿਤੀ 'ਚ ਰੱਖਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਨਾਲ ਮੈਗਨੇਟਿਕ ਥੈਰੇਪੀ, ਲਾਈਟ ਥੈਰੇਪੀ, ਮਾਲਸ਼, ਹਾਇਪੋਥਰਮੀਆ ਆਦਿ ਦੇ ਲਾਭ ਮਿਲਦੇ ਹਨ।
7. ਯੂਰਿਨ ਥੈਰੇਪੀ

PunjabKesari
ਦਾਅਵਾ ਕੀਤਾ ਜਾਂਦਾ ਹੈ ਕਿ ਚੀਨ 'ਚ ਇਕ ਲੱਖ ਤੋਂ ਜ਼ਿਆਦਾ ਲੋਕ ਯੂਰਿਨ ਥੈਰੇਪੀ ਲੈਂਦੇ ਹਨ ਮਤਲਬ ਆਪਣਾ ਹੀ ਯੂਰਿਨ ਪੀਂਦੇ ਹਨ। ਇਸ ਨਾਲ ਹਾਇਪਰਥਾਯਰਾਇਡਿਜਮ ਸਮੇਤ ਕਈ ਮੁਸ਼ਕਲਾਂ 'ਚ ਰਾਹਤ ਮਿਲਦੀ ਹੈ।


Related News