ਕੈਨੇਡਾ ਦੇ ਪਾਸਪੋਰਟ ''ਤੇ ਇਨ੍ਹਾਂ ਦੇਸ਼ਾਂ ਦੀ ਬਿਨਾਂ ਵੀਜ਼ਾ ਕਰ ਸਕਦੇ ਹੋ ਸੈਰ

06/25/2017 10:55:20 AM

ਟੋਰਾਂਟੋ— ਦੁਨੀਆ ਦੇ ਸਭ ਤੋਂ ਤਾਕਤਵਰ ਪਾਸਪੋਰਟਾਂ ਦੀ ਸੂਚੀ 'ਚ ਕੈਨੇਡਾ 5ਵੇਂ ਸਥਾਨ 'ਤੇ ਹੈ। ਇਸ ਦੇ ਪਾਸਪੋਰਟ 'ਤੇ 112 ਦੇਸ਼ਾਂ ਦੀ ਸੈਰ ਲਈ ਵੀਜ਼ੇ ਦੀ ਜ਼ਰੂਰਤ ਨਹੀਂ ਪੈਂਦੀ। ਉੱਥੇ ਹੀ 43 ਦੇਸ਼ਾਂ ਦੀ ਸੈਰ ਲਈ ਵੀਜ਼ੇ ਦੀ ਸਹੂਲਤ ਉਨ੍ਹਾਂ ਦੇਸ਼ਾਂ 'ਚ ਪਹੁੰਚਣ 'ਤੇ ਹੀ ਮਿਲ ਜਾਂਦੀ ਹੈ। ਯਾਨੀ ਕਿ 43 ਦੇਸ਼ਾਂ ਲਈ ਵੀਜ਼ਾ ਲੈਣਾ ਵੀ ਆਸਾਨ ਹੈ। 
ਕੈਨੇਡਾ ਦੇ ਪਾਸਪੋਰਟ ਧਾਰਕਾਂ ਨੂੰ ਅਮਰੀਕਾ, ਇੰਗਲੈਂਡ, ਇਜ਼ਰਾਇਲ, ਥਾਈਲੈਂਡ, ਮੌਰੀਸ਼ਸ, ਅੰਡੋਰਾ, ਅਰਜਨਟੀਨਾ, ਅਲਬਾਨੀਆ, ਆਸਟ੍ਰੀਆ, ਬਾਹਾਮਾਸ, ਬੇਰਾਲੂਸ, ਬੈਲਜ਼ੀਅਮ, ਬੁਲਗਾਰੀਆ, ਚਿੱਲੀ, ਕੰਬੋਡੀਆ, ਡੈਨਮਾਰਕ, ਫਰਾਂਸ, ਫਿਨਲੈਂਡ, ਜਰਮਨੀ, ਹਾਂਗਕਾਂਗ, ਇੰਡੋਨੇਸ਼ੀਆ, ਇਟਲੀ ਅਤੇ ਜਾਪਾਨ ਆਦਿ ਦੇਸ਼ਾਂ ਦੀ ਸੈਰ ਲਈ ਵੀਜ਼ੇ ਦੀ ਲੋੜ ਨਹੀਂ ਪੈਂਦੀ। 
ਉੱਥੇ ਹੀ ਆਸਟ੍ਰੇਲੀਆ, ਭਾਰਤ, ਸ਼੍ਰੀਲੰਕਾ ਅਤੇ ਤਜ਼ਾਕਿਸਤਾਨ ਦੀ ਸੈਰ ਵਾਸਤੇ ਈ. ਟੀ. ਏ. (ਇਲੈਟ੍ਰਾਨਿਕ ਯਾਤਰਾ ਮਨਜ਼ੂਰੀ) ਦੀ ਸੁਵਿਧਾ ਵੀ ਮਿਲਦੀ ਹੈ। ਇਨ੍ਹਾਂ ਦੇਸ਼ਾਂ ਦੀ ਸੈਰ ਲਈ ਤੁਹਾਡਾ ਪਾਸਪੋਰਟ ਵੈਲਿਡ ਹੋਣਾ ਜ਼ਰੂਰੀ ਹੁੰਦਾ ਹੈ। ਇਸ ਦੇ ਇਲਾਵਾ ਤੁਹਾਡੇ ਕੋਲ ਜ਼ਰੂਰੀ ਖਰਚ ਵੀ ਹੋਣਾ ਚਾਹੀਦਾ ਹੈ ਅਤੇ ਕੁਝ ਹੋਰ ਜ਼ਰੂਰੀ ਦਸਤਾਵੇਜ਼ਾਂ ਦੀ ਵੀ ਜ਼ਰੂਰਤ ਪੈਂਦੀ ਹੈ।


Related News