ਬਰਤਾਨੀਆ ''ਚ ਮਨਾਇਆ ਗਿਆ ''ਯੋਗ ਦਿਵਸ''

06/23/2017 10:31:47 AM

ਲੰਡਨ,(ਰਾਜਵੀਰ ਸਮਰਾ)— ਭਾਰਤ ਦੀ ਸਦੀਆਂ ਤੋਂ ਚੱਲੀ ਆ ਰਹੀ ਯੋਗ ਵਿਧੀ ਨੂੰ ਹੁਣ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਮਿਲੀ ਹੋਈ ਹੈ, ਯੋਗ ਜਿੱਥੇ ਅਧਿਆਤਮਕ ਪੱਖੋਂ ਵਿਅਕਤੀ ਨੂੰ ਮਜ਼ਬੂਤ ਬਣਾਉਂਦਾ ਹੈ, ਉੱਥੇ ਹੀ ਸਰੀਰਕ ਪੱਖੋਂ ਵੀ ਤਕੜਾ ਅਤੇ ਨਿਰੋਗ ਕਰਦਾ ਹੈ। ਯੋਗ ਦਿਵਸ ਦੇ ਸਬੰਧ ਵਿੱਚ ਭਾਰਤੀ ਹਾਈ ਕਮਿਸ਼ਨ, ਭਾਰਤੀ ਸੈਰ ਸਪਾਟਾ ਵਿਭਾਗ ਅਤੇ ਲੰਡਨ ਮੇਅਰ ਦੇ ਸਹਿਯੋਗ ਨਾਲ ਲੰਡਨ ਦੀ ਇਤਿਹਾਸਕ ਥਾਂ ਟਰੈਫਗਲਰ ਸੁਕੇਅਰ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਚਮਕਦੀ ਧੁੱਪ 'ਚ 15 ਤੋਂ ਵੱਧ ਯੋਗ ਸੰਸਥਾਵਾਂ ਦੇ ਅਧਿਆਪਕ ਅਤੇ ਕਈ ਸੰਸਥਾਵਾਂ ਦੇ ਨੁਮਾਇੰਦੇ ਇਸ ਮੌਕੇ ਹਾਜ਼ਰ ਸਨ। ਸਮਾਗਮ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀਡੀਓ ਭਾਸ਼ਣ ਸੁਣਾਇਆ ਗਿਆ। ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ ਦਾ ਸੁਨੇਹਾ ਵੀ ਸਕਰੀਨ 'ਤੇ ਦਿੱਤਾ ਗਿਆ । ਭਾਰਤੀ ਹਾਈ ਕਮਿਸ਼ਨ ਲੰਡਨ ਵਾਈ. ਕੇ. ਸਿਨਾਹ ਨੇ ਲੰਡਨ ਅਥਾਰਟੀ ਅਤੇ ਲੰਡਨ ਮੇਅਰ ਸਮੇਤ ਆਏ ਹੋਏ ਲੋਕਾਂ ਦਾ ਧੰਨਵਾਦ ਕੀਤਾ । ਇਸ ਮੌਕੇ ਲੰਡਨ ਦੀ ਸੱਭਿਆਚਾਰਕ ਡਿਪਟੀ ਮੇਅਰ ਮਿਸ ਜਸਟੀਨ ਸੀਮਨਜ਼ ਨੇ ਵੀ ਉਚੇਚੇ ਤੌਰ 'ਤੇ ਹਿੱਸਾ ਲਿਆ।


Related News