ਮਾਂ ਦੀ ਬੁੱਕਲ ''ਚ ਭੁੱਲ ਗਿਆ ਸਾਰੇ ਗ਼ਮ, ਅੱਤਵਾਦੀਆਂ ਦੇ ਚੁੰਗਲ ''ਚੋਂ ਬਚ ਕੇ ਆਏ ''ਅਮਦ'' ਨੂੰ ਦੇਖ ਕੇ ਹਰ ਕੋਈ ਹੋਇਆ ਭਾਵੁਕ

08/18/2017 6:03:51 PM

ਵਿਨੀਪੈਗ— ਕੈਨੇਡਾ ਦੇ ਸ਼ਹਿਰ ਵਿਨੀਪੈਗ 'ਚ ਰਹਿ ਰਹੀ ਯਹੂਦੀ ਮਾਂ ਨੂੰ ਕੈਨੇਡਾ ਨੇ ਉਸ ਦੇ 12 ਸਾਲ ਦੇ ਲੜਕੇ ਨਾਲ ਮਿਲਵਾ ਦਿੱਤਾ ਹੈ। ਨੋਫਾ ਜ਼ਘਲਾ ਅਤੇ ਉਸ ਦੇ ਪੁੱਤਰ ਅਮਦ ਟਾਮੋ ਨੇ ਜਨਤਕ ਰੂਪ ਨਾਲ ਕੈਨੇਡਾ ਦਾ ਧੰਨਵਾਦ ਕੀਤਾ ਹੈ। ਇਹ ਬੱਚਾ ਵੀਰਵਾਰ ਦੀ ਸਵੇਰੇ ਨੂੰ ਆਪਣੀ ਮਾਂ ਨੂੰ ਮਿਲਿਆ। ਅਮਦ ਟਾਮੋ ਨੇ ਉਚੇਚੇ ਤੌਰ 'ਤੇ ਅੰਕਲ ਸਟੀਵ ਮਾਮਨ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਕੋਸ਼ਿਸ਼ ਸਦਕਾ ਉਹ ਅੱਜ ਆਪਣੀ ਮਾਂ ਦੀ ਬੁੱਕਲ 'ਚ ਹੈ। ਅਮਦ ਨੇ ਕਿਹਾ, '' ਧੰਨਵਾਦ ਕੈਨੇਡਾ, ਧੰਨਵਾਦ ਸਟੀਵ ਮਾਮਨ''। ਕਾਫੀ ਚਿਰਾਂ ਬਾਅਦ ਆਪਣੀ ਮਾਂ ਨੂੰ ਮਿਲਦਿਆਂ ਵੇਖ ਕੇ ਉਥੇ ਮੌਜੂਦ ਹਰ ਕੋਈ ਭਾਵੁਕ ਹੋ ਗਿਆ।
ਵਿਨੀਪੈਗ ਹਵਾਈ ਅੱਡੇ 'ਤੇ ਪੁੱਜੇ ਅਮਦ ਨੇ ਕਿਹਾ ਕਿ ਮੈਂ ਸਟੀਵ ਅੰਕਲ ਦਾ ਦਿਲੋਂ ਧੰਨਵਾਦ ਕਰਦਾ ਹਾਂ। ਅਮਦ ਦੀ ਮਾਂ ਨਾਫੋ ਨੇ ਕੈਨੇਡੀਅਨ ਸਰਕਾਰ ਅਤੇ ਸਟੀਵ ਮਾਮਨ ਦਾ ਧੰਨਵਾਦ ਕੀਤਾ। ਮਾਮਨ ਮਾਂਟਰੀਆਲ ਆਧਾਰਿਤ ਗੈਰ-ਲਾਭਕਾਰੀ ਗਰੁੱਪ ਦਾ ਹੈੱਡ ਹਨ, ਜਿਨ੍ਹਾਂ ਇਰਾਕ 'ਚੋਂ ਯਹੂਦੀ ਬੱਚੇ ਨੂੰ ਸਹੀ ਸਲਾਮਤ ਉਸ ਦੀ ਮਾਂ ਨਾਲ ਮਿਲਵਾਇਆ। ਪਿਛਲੇ ਮਹੀਨੇ ਇਰਾਕ ਦੀ ਫੌਜ ਨੇ ਅਮਦ ਨੇ ਤਸਵੀਰ ਨੂੰ ਪੋਸਟ ਕੀਤਾ ਸੀ। ਇਰਾਕੀ ਪੱਤਰਕਾਰ ਨੇ ਅਮਦ ਦੀ ਤਸਵੀਰ ਨੂੰ ਫੇਸਬੁੱਕ 'ਤੇ ਟੈੱਗ ਕੀਤਾ ਸੀ। ਮਾਮਨ ਨੇ ਕਿਹਾ ਕਿ ਪਹਿਲੀ ਵਾਰ ਜਦੋਂ ਉਸ ਨੇ ਅਮਦ ਦੀ ਤਸਵੀਰ ਨੂੰ ਦੇਖਿਆ ਤਾਂ ਉਸ ਦੇ ਦਿਲ ਨੂੰ ਛੂਹ ਗਈ। ਇਰਾਕੀ ਫੌਜੀਆਂ ਨੇ ਅਮਦ ਨੂੰ ਇਸਲਾਮਿਕ ਸਟੇਟ ਦੇ ਚੁੰਗਲ 'ਚੋਂ ਬਚਾ ਲਿਆ। ਨੀਲੇ ਰੰਗ ਦੀ ਟੀ-ਸ਼ਰਟ ਪਹਿਨੇ ਅਤੇ ਮਿੱਟੀ ਨਾਲ ਲਿਬੜੇ ਅਮਦ ਨੂੰ ਦੇਖ ਕੇ ਉਲਝਣ 'ਚ ਪੈ ਗਿਆ। 
ਦਰਅਸਲ ਨੋਫਾ ਅਤੇ ਉਸ ਦਾ ਪਰਿਵਾਰ 2014 'ਚ ਇਰਾਕ 'ਚ ਅੱਤਵਾਦੀਆਂ ਦੇ ਕਬਜ਼ੇ ਵਿਚ ਆ ਗਿਆ ਸੀ। ਕਿਸੇ ਤਰ੍ਹਾਂ ਮਾਂ ਨੋਫਾ ਨੇ ਆਪਣੇ 6 'ਚੋਂ 4 ਬੱਚਿਆਂ ਨੂੰ ਅੱਤਵਾਦੀਆਂ ਦੇ ਚੁੰਗਲ 'ਚੋਂ ਬਚਾਇਆ ਅਤੇ ਉਹ ਇਕ ਸਾਲ ਤੱਕ ਸ਼ਰਣਾਰਥੀ ਕੈਂਪ 'ਚ ਰਹੀ। 6 ਮਹੀਨੇ ਪਹਿਲਾਂ ਹੀ ਸਰਕਾਰੀ ਮਦਦ ਜ਼ਰੀਏ ਸ਼ਰਣਾਰਥੀ ਦੇ ਰੂਪ ਵਿਚ ਵਿਨੀਪੈਗ ਆ ਗਈ। ਉਸ ਨੂੰ ਨਹੀਂ ਪਤਾ ਕਿ ਉਸ ਦਾ ਪਤੀ ਅਤੇ ਦੋ ਲੜਕੇ ਜ਼ਿੰਦਾ ਵੀ ਹਨ ਜਾਂ ਨਹੀਂ। ਅਮਦ ਨੂੰ ਵਾਪਸ ਪਾ ਕੇ ਉਹ ਖੁਸ਼ ਹੈ। ਮਾਮਨ ਨੇ ਅਮਦ ਦੀ ਕਹਾਣੀ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ। ਅਮਦ ਦੀ ਮਾਂ ਨੂੰ ਅੰਕਲ ਮਾਮਨ ਨੇ ਵਿਨੀਪੈਗ 'ਚ ਲੱਭਿਆ ਸੀ। ਜਿਸ ਤੋਂ ਬਾਅਦ ਮਾਮਨ ਦੀਆਂ ਕੋਸ਼ਿਸ਼ਾਂ ਸਦਕਾ ਅਮਦ ਆਪਣੀ ਮਾਂ ਨੂੰ ਮਿਲ ਸਕਿਆ। ਪੱਤਰਕਾਰਾਂ ਨਾਲ ਘਿਰਿਆ ਜਦੋਂ ਅਮਦ ਆਪਣੀ ਮਾਂ ਨੂੰ ਮਿਲਣ ਲਈ ਪੁੱਜਾ ਤਾਂ ਉਸ ਦੇ ਹੱਥ 'ਚ ਸਟੀਵ ਮਾਮਨ ਦੀ ਤਸਵੀਰ ਸੀ, ਜਿਸ 'ਤੇ ਬਕਾਇਦਾ ਧੰਨਵਾਦ ਲਿਖਿਆ ਸੀ। ਉਸ ਬੱਚੇ ਦੇ ਭੋਲੇ-ਭਾਲੇ ਰੂਪ ਅਤੇ ਹੱਥ 'ਚ ਫੜੀ ਤਸਵੀਰ ਨੂੰ ਦੇਖ ਕੇ ਹਰ ਦਿਲ ਪਸੀਜ ਗਿਆ।


Related News