ਕੈਨੇਡਾ ''ਚ ਸ਼ਾਨੌ-ਸ਼ੌਕਤ ਨਾਲ ''ਵਿਸ਼ਵ ਪੰਜਾਬੀ ਕਾਨਫਰੰਸ'' ਦਾ ਆਗਾਜ਼ (ਵੀਡੀਓ)

06/25/2017 1:54:29 PM

ਟੋਰਾਂਟੋ— ਕੈਨੇਡਾ ਦੇ ਟੋਰਾਂਟੋ ਵਿਚ 23 ਜੂਨ ਤੋਂ ਸ਼ਾਨੌ-ਸ਼ੌਕਤ ਨਾਲ ਵਰਲਡ ਪੰਜਾਬੀ ਕਾਨਫਰੰਸ ਦਾ ਆਗਾਜ਼ ਹੋ ਗਿਆ। ਇਹ ਕਾਨਫਰੰਸ 25 ਜੂਨ ਤੱਕ ਚੱਲੇਗੀ। ਕਲਮ ਫਾਊਂਡੇਸ਼ਨ, ਪੰਜਾਬੀ ਬਿਜ਼ਨੈੱਸ ਪ੍ਰੋਫੈਸ਼ਨਲ ਐਸੋਸੀਏਸ਼ਨ ਅਤੇ ਓਨਟਾਰੀਓ ਫਰੈਂਡਸ ਕਲੱਬ ਵੱਲੋਂ ਬਰੈਂਪਟਨ ਵਿਖੇ ਕਰਵਾਈ ਜਾ ਰਹੀ ਚੌਥੀ ਪੰਜਾਬੀ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਦੁਨੀਆ ਭਰ ਦੇ ਦੇਸ਼ਾਂ ਤੋਂ ਵਿਦਵਾਨ ਪਹੁੰਚ ਚੁੱਕੇ ਹਨ। ਇਸ ਕਾਨਫਰੰਸ ਦਾ ਪਹਿਲਾ ਦਿਨ ਲੇਖਕਾਂ, ਸਾਹਿਤਕਾਰਾਂ ਅਤੇ ਵਫਦਾਂ ਦੀ ਆਪਸੀ ਜਾਣ-ਪਛਾਣ ਦੇ ਨਾਂ ਰਿਹਾ। ਕਾਨਫਰੰਸ ਦਾ ਉਦਘਾਟਨ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ। ਕਾਨਫਰੰਸ ਦੀ ਸ਼ੁਰੂਆਤ ਕੈਨੇਡਾ ਦੇ ਰਾਸ਼ਟਰੀ ਗੀਤ ਨਾਲ ਕੀਤੀ ਗਈ ਅਤੇ ਆਏ ਪਤਵੰਤੇ ਸੱਜਣਾਂ ਨੇ ਕਾਨਫਰੰਸ ਸੰਬੋਧਨ ਕਰਕੇ ਆਪਣੇ ਅਣਮੁੱਲੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਇਹ ਕਾਨਫਰੰਸ ਕੈਨੇਡਾ ਦੀ ਨਵੀਂ ਪੀੜ੍ਹੀ ਨੂੰ ਉਨ੍ਹਾਂ ਦੀ ਭਾਸ਼ਾ ਅਤੇ ਸੱਭਿਆਚਾਰ ਬਾਰੇ ਜਾਣੂੰ ਕਰਵਾਉਣ ਦਾ ਵਧੀਆ ਉਪਰਾਲਾ ਹੈ। ਇਸ ਮੌਕੇ ਓਨਟਾਰੀਓ ਤੋਂ ਵਿਧਾਇਕ ਵਿੱਕ ਢਿੱਲੋਂ, ਹਰਿੰਦਰ ਮੱਲੀ ਅਤੇ ਬਰੈਂਪਟਨ ਦੇ ਕੌਂਸਲਰ ਉਚੇਚੇ ਤੌਰ 'ਤੇ ਸ਼ਾਮਲ ਹੋਏ। ਕਾਨਫਰੰਸ ਦੇ ਪ੍ਰਧਾਨ ਸ. ਗਿਆਨ ਸਿੰਘ ਕੰਗ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।


Kulvinder Mahi

News Editor

Related News