ਵਿਗਿਆਨ ਦੇ ਖੇਤਰ 'ਚ ਮਰਦਾਂ ਦੀ ਤੁਲਨਾ 'ਚ ਘੱਟ ਸਵਾਲ ਕਰਦੀਆਂ ਹਨ ਔਰਤਾਂ

10/18/2017 9:21:06 AM

ਲੰਡਨ,ਬਿਊਰੋ— ਲੰਡਨ 'ਚ ਹੋਏ ਇਕ ਜਾਂਚ 'ਚ ਇਹ ਪਤਾ ਚਲਿਆ ਹੈ ਕਿ ਵਿਗਿਆਨ ਦੇ ਖੇਤਰ 'ਚ ਪੁਰਸ਼ਾਂ ਦੀ ਤੁਲਨਾ 'ਚ ਔਰਤਾਂ ਘੱਟ ਸਵਾਲ ਕਰਦੀਆਂ ਹਨ। ਅਧਿਐਨ 'ਚ ਦੱਸਿਆ ਗਿਆ ਕਿ ਸੰਭਵ ਤੌਰ 'ਤੇ ਮਹਿਲਾ ਵਿਗਿਆਨੀ ਜਾਂ ਤਾਂ ਕੁਝ ਵੀ ਪੁੱਛਣ ਤੋਂ ਝਿਝਕਦੀ ਹਨ ਜਾਂ ਫਿਰ ਕਿਸੇ ਸਵਾਲ ਨੂੰ ਪੁੱਛਣ ਦੀ ਜ਼ਰੂਰਤ ਮਹਿਸੂਸ ਨਾ ਕਰਦੀਆਂ। ਬ੍ਰੀਟੇਨ 'ਚ ਆਕਸਫੋਰਡ ਯੂਨੀਵਰਸਿਟੀ ਅਤੇ ਕੈਂਬਰਿਜ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਵੱਡੇ ਅੰਤਰਰਾਸ਼ਟਰੀ ਸੰਮੇਲਨ 'ਚ ਸਵਾਲ ਪੁੱਛਣ ਦੇ ਤੌਰ ਤਰੀਕਿਆਂ ਦਾ ਅਧਿਆਨ ਕੀਤਾ। ਇਹ ਅਧਿਐਨ ਪਲੋਸ ਜੰਗਲ ਨਾਮ ਦੇ ਜਰਨਲ 'ਚ ਪ੍ਰਕਾਸ਼ਿਤ ਹੋਇਆ ਹੈ। ਅਧਿਐਨ 'ਚ ਚਾਰ ਦਿਨਾਂ ਸਮੇਲਨ ਦੇ 31 ਸਤਰਾਂ ਦਾ ਅਧਿਐਨ ਕੀਤਾ ਗਿਆ, ਜਿਸ 'ਚ ਇਸ ਗੱਲ ਦੀ ਗਣਨਾ ਕੀਤੀ ਗਈ ਕਿ ਕਿੰਨੇ ਸਵਾਲ ਪੁੱਛੇ ਗਏ ਅਤੇ ਸਵਾਲ ਪੁੱਛਣ ਵਾਲੇ ਮਰਦ ਸੀ ਜਾਂ ਮਹਿਲਾਵਾਂ। ਦਰਸ਼ਕਾਂ 'ਚ ਮੌਜੂਦ ਮਰਦਾਂ ਅਤੇ ਔਰਤਾਂ ਦੀ ਗਿਣਤੀ ਨੂੰ ਧਿਆਨ 'ਚ ਰੱਖਦੇ ਹੋਏ ਖੋਜਕਾਰਾਂ ਨੇ ਦੇਖਿਆ ਕਿ ਸਮੇਲਨ 'ਚ ਮੌਜੂਦ ਮਰਦ ਨੇ ਮਹਿਲਾਵਾਂ ਦੀ ਤੁਲਨਾ 'ਚ 80 ਫ਼ੀਸਦੀ ਤੋਂ ਜ਼ਿਆਦਾ ਸਵਾਲ ਕੀਤੇ । ਕੁਝ ਅਜਿਹਾ ਹੀ ਨੌਜਵਾਨ ਖੋਜਕਾਰਾਂ 'ਚ ਵੀ ਦੇਖਿਆ ਗਿਆ ਜਦੋਂ ਕਿ ਉੱਥੇ ਮੌਜੂਦ ਲੋਕਾਂ 'ਚ ਜ਼ਿਆਦਾਤਰ ਮਰਦ ਹੀ ਸਨ। ਇਸ ਦੇ ਪਿੱਛੇ ਅਨੁਮਾਨ ਇਹ ਲਗਾਇਆ ਗਿਆ।


Related News