ਦੁਨੀਆ ਤੋਂ ਵੱਖਰੀ ਹੈ ਇਹ ਪ੍ਰੇਮ ਕਹਾਣੀ, ਕੁੜੀ ਨੇ ਝੂਮਰ ਨਾਲ ਹੀ ਕਰ ਲਈ ਮੰਗਣੀ

12/12/2017 3:49:41 PM

ਲੰਡਨ— ਕੀ ਤੁਸੀਂ ਕਦੇ ਸੋਚਿਆ ਹੈ ਕਿ ਕੋਈ ਕਿਸੇ ਨਿਰਜੀਵ ਵਸਤੂ ਨਾਲ ਪਿਆਰ ਕਰ ਸਕਦਾ ਹੈ ਤੇ ਇਹ ਹੀ ਨਹੀਂ ਉਹ ਇਸ ਨਾਲ ਵਿਆਹ ਵੀ ਕਰਵਾਉਣਾ ਚਾਹੇ? ਇਹ ਗੱਲ ਸੁਣ ਕੇ ਹੀ ਅਜੀਬ ਲੱਗਦਾ ਹੈ ਪਰ ਇੰਗਲੈਂਡ 'ਚ ਰਹਿਣ ਵਾਲੀ ਇਕ ਕੁੜੀ ਨੇ ਇਕ ਵਸਤੂ ਨਾਲ ਮੰਗਣੀ ਕਰ ਲਈ ਹੈ। 33 ਸਾਲਾ ਅਮਾਂਡਾ ਨੂੰ ਇਕ ਝੂਮਰ ਨਾਲ ਪਹਿਲੀ ਨਜ਼ਰ 'ਚ ਹੀ ਪਿਆਰ ਹੋ ਗਿਆ ਸੀ ਤੇ ਉਸ ਨੇ ਇਸ ਨਾਲ ਵਿਆਹ ਕਰਵਾਉਣ ਦਾ ਫੈਸਲਾ ਲੈ ਲਿਆ। ਪਿਛਲੇ ਸਾਲ ਉਸ ਨੇ ਵੈਲਨਟਾਇਨ 'ਤੇ ਇਸ ਨੂੰ ਪ੍ਰਪੋਜ਼ ਤਕ ਕਰ ਦਿੱਤਾ। ਇਹ ਇਸ ਝੂਮਰ ਨੂੰ ਲੁਮਿਅਰ ਨਾਂ ਤੋਂ ਬੁਲਾਉਂਦੀ ਹੈ ਅਤੇ ਇਸ ਨੂੰ ਉਸ ਨੇ ਇਬੇ ਤੋਂ ਮੰਗਵਾਇਆ ਹੈ। 

PunjabKesari
ਅਮਾਂਡਾ ਦਾ ਕਹਿਣਾ ਹੈ ਕਿ ਜਿਵੇਂ ਹੀ ਉਸ ਨੇ ਪੈਕਟ ਖੋਲ੍ਹਿਆ, ਉਸ ਨੂੰ ਪਹਿਲੀ ਨਜ਼ਰ 'ਚ ਇਸ ਨਾਲ ਪਿਆਰ ਹੋ ਗਿਆ। ਮੈਂ ਹਰ ਸਮੇਂ ਇਸ ਦੇ ਬਾਰੇ ਹੀ ਸੋਚਦੀ ਹਾਂ ਕਿ ਇਹ ਕਿੰਨਾ ਸੋਹਣਾ ਹੈ। ਉਸ ਨੇ ਕਿਹਾ ਕਿ ਉਸ ਨੂੰ ਇਸ ਨਾਲ ਸਕਰਾਤਮਕ ਐਨਰਜੀ ਆਉਂਦੀ ਹੈ। ਇਸ ਲਈ ਉਸ ਨੇ ਇਸ ਨਾਲ ਮੰਗਣੀ ਕਰ ਲਈ ਤੇ ਉਸ ਦੀ ਤਸਵੀਰ ਵੀ ਸਾਂਝੀ ਕੀਤੀ। 

PunjabKesari
ਅਮਾਂਡਾ ਨੇ ਦੱਸਿਆ ਕਿ ਜਦ ਉਹ 14 ਸਾਲ ਦੀ ਸੀ ਤਾਂ ਉਸ ਨੂੰ ਚੀਜ਼ਾਂ ਨਾਲ ਪਿਆਰ ਹੋਣ ਲੱਗ ਗਿਆ ਸੀ। ਪਹਿਲੀ ਵਾਰ ਉਸ ਨੂੰ ਡਰੱਮ ਸੈੱਟ ਨਾਲ ਪਿਆਰ ਹੋ ਗਿਆ ਸੀ ਤੇ ਇਕ ਵਾਰ ਤਾਂ 'ਸਟੈਚਿਊ ਆਫ ਲਿਬਰਟੀ' ਨਾਲ ਵੀ ਪਿਆਰ ਹੋ ਚੁੱਕਾ ਹੈ। ਉਸ ਨੂੰ ਵਾਰ-ਵਾਰ ਅਮਰੀਕਾ ਜਾਣਾ ਮਹਿੰਗਾ ਲੱਗਦਾ ਸੀ। ਇਸ ਲਈ ਉਸ ਨੇ ਇਹ ਲਾਂਗ ਡਿਸਟੈਂਸ ਰਿਲੇਸ਼ਨਸ਼ਿਪ ਖਤਮ ਕਰਨ ਦਾ ਫੈਸਲਾ ਕਰ ਲਿਆ।  ਅਮਾਂਡਾ ਦੇ ਘਰ 'ਚ 25 ਹੋਰ ਝੂਮਰ ਵੀ ਹਨ, ਉਹ ਲੁਮਿਅਰ ਨਾਲ ਇਕ ਖੁੱਲ੍ਹਾ ਰਿਸ਼ਤਾ ਚਾਹੁੰਦੀ ਹੈ।


Related News