ਇਸ ਔਰਤ ਨੂੰ ਆਪਣੇ ਬੈੱਡਰੂਮ ਵਿਚ ਲਈ ਸੈਲਫੀ ਪੋਸਟ ਕਰਨੀ ਪਈ ਭਾਰੀ, ਧੋਣੇ ਪੈ ਗਏ ਨੌਕਰੀ ਤੋਂ ਹੱਥ (ਤਸਵੀਰਾਂ)

08/18/2017 4:55:29 PM

ਮਿਲਟਨ ਕੇਨੇਸ— ਇੰਗਲੈਂਡ ਦੀ ਰਹਿਣ ਵਾਲੀ ਇਕ ਔਰਤ ਨੂੰ ਆਪਣੀਆਂ ਤਸਵੀਰਾਂ ਸੋਸ਼ਲ ਸਾਈਟਸ 'ਤੇ ਪੋਸਟ ਕਰਨੀਆਂ ਇੰਨੀਆਂ ਭਾਰੀ ਪੈ ਗਈਆਂ ਕਿ ਉਸ ਨੂੰ ਆਪਣੀ ਨੌਕਰੀ ਤੱਕ ਗੁਆਉਣੀ ਪਈ। 30 ਸਾਲਾ ਲਿਡਾ ਫਗਯੂਰਸਨ ਪੇਸ਼ੇ ਤੋਂ ਇਕ ਅਧਿਆਪਿਕਾ ਸੀ। ਹਾਲ ਹੀ ਵਿਚ ਲਿਡਾ ਨੇ ਆਪਣੇ ਕਮਰੇ ਵਿਚ ਲਈ ਸੈਲਫੀ ਇੰਟਰਨੈਟ 'ਤੇ ਪੋਸਟ ਕੀਤੀ ਸੀ, ਜਿਸ ਕਾਰਨ ਸਕੂਲ ਮੈਨੇਜਮੈਂਟ ਨੇ ਉਸ ਨੂੰ ਮੁਅੱਤਲ ਕਰ ਦਿੱਤਾ ਸੀ। ਹਾਲਾਂਕਿ ਨੌਕਰੀ ਤੋਂ ਮੁਅੱਤਲ ਹੋਣ ਤੋਂ ਬਾਅਦ ਵਿਦਿਆਰਥੀ ਉਨ੍ਹਾਂ ਦੇ ਬਚਾਅ ਵਿਚ ਉਤਰ ਗਏ ਸਨ। ਵਿਦਿਆਰਥੀਆਂ ਨੇ ਉਨ੍ਹਾਂ ਦੇ ਸਮਰਥਨ ਵਿਚ 'Get Miss Ferguson Back' ਨਾਂ ਦੀ ਇਕ ਪਟੀਸ਼ਨ ਵੀ ਲਾਂਚ ਕੀਤੀ ਸੀ।
ਸਕੂਲ ਸਟਾਫ ਨੂੰ ਪਸੰਦ ਨਹੀਂ ਆਈਆਂ ਤਸਵੀਰਾਂ
ਸਕੂਲ ਦੇ ਸੀਨੀਅਰ ਸਟਾਫ ਨੂੰ ਉਨ੍ਹਾਂ ਦੀਆਂ ਤਸਵੀਰਾਂ ਪਸੰਦ ਨਹੀਂ ਅਤੇ ਲਿਡਾ ਨੂੰ ਇਹ ਕਹਿੰਦੇ ਹੋਏ ਸਕੂਲ ਤੋਂ ਮੁਅੱਤਲ ਕਰ ਦਿੱਤਾ ਕਿ ਉਸ ਦੀਆਂ ਤਸਵੀਰ ਕਾਫੀ ਉਤੇਜਨਾ ਭਰਪੂਰ ਹੈ। ਹਾਲਾਂਕਿ ਲਿਡਾ ਨੇ ਸੋਸ਼ਲ ਮੀਡੀਆ 'ਤੇ ਆਪਣੀ ਸਫਾਈ ਵਿਚ ਕਿਹਾ ਸੀ ਕਿ ਤਸਵੀਰਾਂ ਵਿਚ ਕੁਝ ਵੀ ਖਰਾਬੀ ਨਹੀਂ ਹੈ, ਜਿਸ ਕਾਰਨ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ।


Related News