ਮੌਤ ਦੇ ਕਰੀਬ ਪਹੁੰਚ ਕੇ ਵਾਪਸ ਪਰਤੀ ਔਰਤ, ਦੇਖੋ ਹੈਰਾਨੀਜਨਕ ਵੀਡੀਓ

12/11/2017 11:03:47 AM

ਬੀਜਿੰਗ(ਬਿਊਰੋ)— ਚੀਨ ਵਿਚ ਇਕ ਔਰਤ ਸੜਕ ਹਾਦਸੇ ਵਿਚ ਲੱਗਭਗ ਮੌਤ ਦੇ ਕਰੀਬ ਪਹੁੰਚ ਕੇ ਵਾਪਸ ਪਰਤ ਆਈ। ਇਸ ਔਰਤ ਟਰੱਕ ਨਾਲ ਹੋਈ ਟੱਕਰ ਦੀ ਇਕ ਹੈਰਾਨੀਜਨਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਇਸ ਸੀ. ਸੀ. ਟੀ. ਵੀ. ਫੁਟੇਜ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਔਰਤ ਸੜਕ ਪਾਰ ਕਰ ਕੇ ਜਾਂਦੀ ਹੋਈ ਦਿਸਦੀ ਹੈ। ਇਸ ਦੇ ਕੁੱਝ ਸਕਿੰਟਾਂ ਬਾਅਦ ਹੀ ਉਹ ਹੱਥ ਵਿਚ ਕੁੱਝ ਸਾਮਾਨ ਲਏ ਫਿਰ ਤੋਂ ਕੈਮਰੇ ਵਿਚ ਸੜਕ ਪਾਰ ਕਰਦੀ ਦੇਖੀ ਜਾ ਸਕਦੀ ਹੈ ਪਰ ਸੜਕ ਵਿਚਕਾਰ ਪੁੱਜਦੇ ਹੀ ਦੂਜੇ ਪਾਸਿਓਂ ਤੇਜ਼ੀ ਨਾਲ ਇਕ ਟਰੱਕ ਆ ਜਾਂਦਾ।
ਇਸ ਤਰ੍ਹਾਂ ਵਾਲ-ਵਾਲ ਬਚੀ ਔਰਤ
ਜਿਵੇਂ ਹੀ ਔਰਤ ਸਾਈਡ ਤੋਂ ਆ ਰਹੇ ਟਰੱਕ ਵੱਲ ਦੇਖਦੀ ਹੈ, ਉਹ ਬੇਹੱਦ ਘਬਰਾ ਜਾਂਦੀ ਹੈ ਅਤੇ ਤੁਰੰਤ ਖੁੱਦ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ ਪਰ ਇਸ ਕੋਸ਼ਿਸ਼ ਵਿਚ ਉਹ ਫਿਸਲ ਕੇ ਟਰੱਕ ਹੇਠਾਂ ਹੀ ਆ ਜਾਂਦੀ ਹੈ। ਜਿਵੇਂ ਹੀ ਔਰਤ ਫਿਸਲ ਕੇ ਟਰੱਕ ਹੇਠਾਂ ਵੜ ਜਾਂਦੀ ਹੈ, ਉਸ ਦੇ ਅਗਲੇ ਹੀ ਸਕਿੰਟ ਵਿਚ ਟਰੱਕ ਡਰਾਈਵਰ ਬ੍ਰੇਕ ਮਾਰ ਕੇ ਟਰੱਕ ਰੋਕਦਾ ਹੈ। ਵੀਡੀਓ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਟਰੱਕ ਦਾ ਪਿੱਛਲਾ ਟਾਇਰ ਔਰਤ ਦੇ ਸਿਰ ਦੇ ਠੀਕ ਪਿੱਛੇ ਆ ਕੇ ਰੁੱਕਦਾ ਹੈ। ਫਿਰ ਤੁਰੰਤ ਡਰਾਈਵਰ ਛਾਲ ਮਾਰ ਕੇ ਬਾਹਰ ਆਉਂਦਾ ਹੈ ਅਤੇ ਔਰਤ ਨੂੰ ਟਰੱਕ ਹੇਠੋਂ ਬਾਹਰ ਕੱਢਦਾ ਹੈ। ਇਸ ਹੈਰਾਨੀਜਨਕ ਹਾਦਸੇ ਵਿਚ ਔਰਤ ਕੁੱਝ ਹੀ ਇੰਚ ਤੋਂ ਵਾਲ-ਵਾਲ ਬੱਚ ਜਾਂਦੀ ਹੈ।

 
Inches from death.

Inches from death.

Posted by Shanghaiist on Thursday, December 7, 2017

 


Related News