ਆਸਟ੍ਰੇਲੀਆ 'ਚ ਦੀਵਾਲੀ ਦਾ ਜਸ਼ਨ, ਲਾਈਟਾਂ ਨਾਲ ਸਜਿਆ 'ਓਪੇਰਾ ਹਾਊਸ'

10/17/2017 4:47:16 PM

ਸਿਡਨੀ (ਬਿਊਰੋ)— ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਦੇਸ਼ਾਂ 'ਚ ਹੀ ਨਹੀਂ ਸਗੋਂ ਕਿ ਵਿਦੇਸ਼ਾਂ 'ਚ ਜਸ਼ਨ ਦਾ ਮਾਹੌਲ ਹੈ। ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ 'ਚ ਦੀਵਾਲੀ ਦੇ ਤਿਉਹਾਰ ਨਾਲ ਸੰਬੰਧਤ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ 'ਚ ਸਿਡਨੀ ਦੇ ਓਪੇਰਾ ਹਾਊਸ ਨੂੰ ਲਾਈਟਾਂ ਨਾਲ ਸਜਾਇਆ ਗਿਆ ਅਤੇ ਪ੍ਰੋਗਰਾਮ ਵਿਚ ਵੱਡੀ ਗਿਣਤੀ 'ਚ ਇਕੱਠੇ ਹੋਏ ਲੋਕਾਂ ਨੇ ਓਪੇਰਾ ਹਾਊਸ ਦੀਆਂ ਲਾਈਟਾਂ ਦੇ ਪੂਰੀ ਤਰ੍ਹਾਂ ਜਗਣ ਤੋਂ ਬਾਅਦ ਇਕੋ ਸੂਰ ਵਿਚ ਤਾੜੀਆਂ ਦੀ ਗੂੰਜ ਦਰਮਿਆਨ 'ਹੈੱਪੀ ਦੀਵਾਲੀ' ਕਿਹਾ। ਇਸ ਦਰਮਿਆਨ ਇੱਕਠੇ ਹੋਏ ਲੋਕਾਂ ਨੇ ਓਪੇਰਾ ਹਾਊਸ ਦੀ ਖੂਬਸੂਰਤੀ ਨੂੰ ਆਪਣੇ ਮੋਬਾਈਲ 'ਚ ਕੈਦ ਕੀਤਾ।
ਦੱਸਣਯੋਗ ਹੈ ਕਿ ਆਸਟ੍ਰੇਲੀਆ ਵਿਚ ਵੀ ਵੱਡੀ ਗਿਣਤੀ 'ਚ ਭਾਰਤੀ ਭਾਈਚਾਰਾ ਰਹਿੰਦਾ ਹੈ, ਇੱਥੋਂ ਦੇ ਲੋਕਾਂ 'ਚ ਦੀਵਾਲੀ ਦਾ ਤਿਉਹਾਰ ਮਨਾਉਣ ਨੂੰ ਲੈ ਕੇ ਕਾਫੀ ਉਤਸ਼ਾਹ ਹੈ। ਆਸਟ੍ਰੇਲੀਆ ਦੀਆਂ ਕਈ ਥਾਵਾਂ ਨੂੰ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇੱਥੇ ਸਥਿਤ ਧਾਰਮਿਕ ਸਥਾਨਾਂ ਨੂੰ ਵੀ ਸਜਾਇਆ ਜਾਂਦਾ ਹੈ।


Related News